ਜੋ ਪੈਂਦਾ ਜਾਮ ਉਸ ਸਾਕੀ ਦਾ

ਜੋ ਪੈਂਦਾ ਜਾਮ ਉਸ ਸਾਕੀ ਦਾ

ਉਹ ਇਕੋ ਹਰਫ਼ ਪੱਕਾ ਨਦਾ ਏ
ਉਹ ਸਾਂਝ ਨਾ ਗ਼ੈਰ ਥੀਂ ਪਾਂਦਾ ਏ
ਉਹ ਸਬਰ ਦੀ ਰੋਟੀ ਖਾਂਦਾ ਏ

ਜੋ ਪੈਂਦਾ ਜਾਮ ਉਸ ਸਾਕੀ ਦਾ

ਤਿੰਨ ਮਨ ਦਾ ਹੋਸ਼ ਗੁਆ ਬੈਠੇ
ਜਾਣ ਆਪਣੀ ਘੋਲ਼ ਘੁਮਾ ਬੈਠੇ
ਉਹ ਪ੍ਰੀਤ ਦਾ ਚੋਲਾ ਪਾ ਬੈਠੇ

ਜੋ ਪੈਂਦਾ ਜਾਮ ਉਸ ਸਾਕੀ ਦਾ

ਵਿਚ ਮਨ ਦੇ ਯਾਰ ਵਸਾ ਨਦਾ ਏ
ਉਹ ਮਸਤ ਅਲਸਤ ਸਦਾ ਨਦਾ ਏ
ਸਭ ਝੂਠੇ ਸ਼ੋਰ ਮੁਕਾਂਦਾ ਏ

ਜੋ ਪੈਂਦਾ ਜਾਮ ਉਸ ਸਾਕੀ ਦਾ

ਦਿਨ ਰਾਤ ਉਹਦੇ ਲਈ ਸ਼ਾਦੀ ਏ
ਉਹ ਘੁੰਮਦਾ ਵਾਦੀ ਵਾਦੀ ਏ
ਉਹ ਦਿੰਦਾ ਖ਼ੂਬ ਮੁਨਾਦੀ ਏ

ਜੋ ਪੈਂਦਾ ਜਾਮ ਉਸ ਸਾਕੀ ਦਾ

ਨਾਂ ਇਕੋ ਉਹਨੂੰ ਯਾਦ ਰਵੇ
ਹਰ ਦੁੱਖ ਤੋਂ ਆਜ਼ਾਦ ਰਹਵਯੇ
ਪੀ ਵਸਲ ਪਿਆਲਾ ਸ਼ਾਦ ਰਵੇ

ਜੋ ਪੈਂਦਾ ਜਾਮ ਉਸ ਸਾਕੀ ਦਾ