ਕੋਈ ਨਹੀਂ ਚਲਿਆ ਨਾਲ਼

ਔਗੁਣ ਹਾਰ ਇਕੱਲੀ ਟਰਪਈ ਕੋਈ ਨਹੀਂ ਚਲਿਆ ਨਾਲ਼
ਰਾਂਝਣ ਬੇ ਪ੍ਰਵਾਹ ਏ ਹੋਇਆ ਕੌਣ ਪੁੱਛੇ ਮੇਰਾ ਹਾਲ

ਸਾਹਿਬ ਸਾਈਂ ਵਾਤ ਲਵੇ ਤੇ ਹੋਵਾਂ ਖ਼ੂਬ ਨਿਹਾਲ
ਰਾਤ,ਦਿਨੇ ਪਿਆ ਮੇਰੇ ਅਤੇ ਸਿੱਟੇ ਆਪਣੇ ਜਾਲ਼

ਵਕਤ ਵਹਾਇਆ ਇੰਜ ਈ ਸਾਰਾ ਪੇ ਕੇ ਵਿਚ ਖ਼ਿਆਲ
ਕੋਈ ਨਾ ਮੇਰੇ ਵੱਲੀਂ ਝਾਂਕਿਆ ਲੰਘ ਗਏ ਕਿੰਨੇ ਸਾਲ

ਚੁੱਪ ਦੀ ਵਸਤੀ ਮੇਲ਼ਾ ਲਾ ਕੇ ਬੈਠੀ ਆਪਣੇ ਹਾਲ

ਕੋਈ ਨਹੀਂ ਚਲਿਆ ਨਾਲ਼