ਸਾਡੇ ਨੈਣ ਤਿੜਕ ਪਏ ਕੋਰੇ

ਇਕਬਾਲ ਕੈਸਰ

ਭੁੱਖਿਆਂ ਰੁੱਤਾਂ ਵਿਚ ਕਣਕਾਂ ਗੱਡੀਆਂ
ਸਾਡੇ ਲੱਗ ਗਏ ਨਾਲ਼ ਤਰਾ ਪੇ
ਉਮਰਾਂ ਦੇ ਖੂਹ ਅੱਤ ਡੂੰਘੇਰੇ
ਅਸਾਂ ਨਾਲ਼ ਸਾਹਵਾਂ ਦੇ ਨਾਪੇ
ਬਿਗਿਆਨ ਰੁੱਤਾਂ ਨੇ ਸਾਨੂੰ ਜੰਮਿਆ
ਸਾਡੇ ਲੇਖ ਲਖੀਜੇ ਲਾਖੇ
ਜੰਮਣ ਰੁੱਤ ਤੋਂ ਵਿਛੜਨ ਰੁੱਤ ਤੱਕ
ਸਾਨੂੰ ਹਾਣ ਕੋਈ ਨਾ ਆਖੇ
ਜਦ ਮਹਿਰਮ ਅਸਾਂ ਚਿੱਤਰ ਰੁੱਤੇ
ਨਾਲ਼ ਸ਼ਰੀਕਾਂ ਤੋੜੇ
ਸਾਡੇ ਨੈਣ ਤਿੜਕ ਪਏ ਕੋਰੇ
ਸਾਡੇ ਨੈਣ ਤਿੜਕ ਪਏ ਕੋਰੇ

Read this poem in Roman or شاہ مُکھی