ਜੋ ਵੀ ਮੰਗੀ ਤੇਰਾ

ਆਖੇ ! ਇਸ਼ਕ ਦੀ ਸਰਹਾਂਦੀ
ਚਾਨਣ ਕੀ
ਹਨੇਰਾ ਕੀ
ਲੰਘੇ ਕੱਲ੍ਹ ਦੀ ਲਾਲੀ ਕੀ
ਭਲਕੇ ਦੀ ਸ਼ਿਤਾਬੀ ਕੀ
ਆਖੇ! ਚੁੱਕ ਲੈ ਜਿਨ੍ਹੇ ਮੋਤੀ ਹਨ
ਮੇਰੇ ਸਰੀਰ ਦੀ ਧਰਤੀ ਤੇ
ਮੇਰੇ ਲਾਲ਼ ਗੱਲਾਂ ਬੋਲਾਂ ਦੀ ਸੁਰਖ਼ੀ ਨੂੰ
ਰੂਹ ਦੇ ਪੰਧ ਦਾ ਹਾਣੀ ਬਣਾ
ਤੇ ਜੋ ਵੀ ਮੰਗੀਂ ਤੇਰਾ
ਇਸ ਦੀ ਸੱਜਰੀ ਛਾਤੀ ਤੇ
ਮੇਰਾ ਹੱਥ
ਪਲ਼ ਦੀ ਪਲ਼ ਠਹਿਰ
ਇਸ ਲਮਹੇ ਦੀ ਗ਼ਰਕਾਬੀ ਵਿਚ
ਆਪਣਾ ਆਪ ਮੰਗ ਬੀਠਾਹ