ਲਾਹੌਰ 1990

ਕਲੇ ਕਲੇ
ਬੰਦੇ ਬੰਦੇ
ਦਾ ਜੀ ਮੰਦਾ
ਕੱਲੀ ਕੱਲੀ
ਗਲੀ ਗਲੀ
ਦੀ ਨੁੱਕੜ ਤੇ
ਅੱਗ ਬੱਲੇ
ਕਲਾ ਕਲਾ
ਬੰਦਾ ਬੰਦਾ
ਮਰਨ ਦੀ
ਥਾਂ ਪਿਆ ਲੱਭੇ
ਘਰ ਘਰ
ਵੇਹਨਾਂ
ਫ਼ੋੜਿਆਂ ਪਾਈਆਂ
ਨਾਲ਼ ਭਗਿਆੜਾਂ
ਟੋਰੀਆਂ ਦਿਆਂ
ਚੀਕਾਂ ਜੰਮਣ