ਹਾਂ ਉਹ ਅੱਜ ਵੀ ਮੇਰਾ ਏ

ਹਾਂ ਉਹ ਅੱਜ ਵੀ ਮੇਰਾ ਏ
ਇੰਨਾਂ ਝੂਠ ਬਥਹਰਾ ਏ?

ਹਿੰਮਤ ਰੱਖ ਤੇ ਬਲਦਾ ਰੇ
ਹਾਲੇ ਬਹੁਤ ਹਨੇਰਾ ਏ

ਕੰਨ ਤੇ ਉਹ ਵੀ ਕਹਿੰਦਾ ਏ
ਜਿਸਦਾ ਚਾਰ ਚੁਫ਼ੇਰਾ ਏ

ਓ ਈ ਲੁੱਟੀ ਜਾਂਦੇ ਨੇ
ਜਿਨ੍ਹਾਂ ਕੋਲ਼ ਵਧੇਰਾ ਏ

ਵਾਰਿਸ ਕੱਲ੍ਹ ਵੀ ਤੇਰਾ ਸੀ
ਵਾਰਿਸ ਅੱਜ ਵੀ ਤੇਰਾ ਏ