ਖਾਦੇ ਲੂਣੇ ਮੱਸੇ ਨਈਂ

ਖਾਦੇ ਲੂਣੇ ਮੱਸੇ ਨਈਂ
ਜੁੱਸੇ ਤਾਈਓਂ ਲਿੱਸੇ ਨਈਂ


ਰੱਬ ਨੂੰ ਮੰਨਣ ਵਾਲੇ ਵੀ
ਲੋੜ ਪਈ ਤੇ ਦੱਸੇ ਨਈਂ

ਜਿੰਨਾਂ ਮੈਨੂੰ ਵੰਡਿਆ ਈ
ਉਨੇ ਮੇਰੇ ਹਿੱਸੇ ਨਈਂ

ਇਨ੍ਹਾਂ ਭੈੜੀਆਂ ਅੱਖਾਂ ਤੇ
ਚੰਗੇ ਸੁਫ਼ਨੇ ਵਸੇ ਨਈਂ

ਤੇਰੀ ਗੱਲ ਅਥੀਨਟਕ ਏ?
ਸਾਡੇ ਵੀ ਤੇ ਕਿੱਸੇ ਨਈਂ
۔
ਇਰਫ਼ਾਨ ਵਾਰਿਸ