ਕੀਤੇ ਕੌਲ਼ ਨਿਬਾਹ ਨੀ ਜਿੰਦੇ

ਕੀਤੇ ਕੌਲ਼ ਨਿਬਾਹ ਨੀ ਜਿੰਦੇ
ਇਸ਼ਕ ਉਲਾਹਮੇ ਲਾਹ ਨੀ ਜਿੰਦੇ

ਇੰਜ ਸੂਲ਼ੀ ਤੇ ਪਾ ਧਮਾਲਾਂ
ਮੌਤ ਵੀ ਆਖੇ ਵਾਹ ਨੀ ਜਿੰਦੇ

ਦਿਲ ਦੇ ਕੱਪਾਂ ਵਿਚ ਈ ਠਰ ਗਈ
ਮੇਰੀ ਓਹਦੀ ਚਾਹ ਨੀ ਜਿੰਦੇ

ਮੈਂ ਵੇਖੇ ਨੇ ਚੰਨ ਤੇ ਸੂਰਜ
ਅੰਦਰੋਂ ਕਾਲੇ ਸ਼ਾਹ ਨੀ ਜਿੰਦੇ

ਓੜਕ ਇੱਕ ਦਿਨ ਡੰਗ ਲੈਂਦੇ ਨੇ
ਸੱਪ,ਸੱਜਣ ਤੇ ਸਾਹ ਨੀ ਜਿੰਦੇ

ਜੀਣਾ ਕੀ ਸੀ ਪਏ ਗਏ ਸਾਡੇ
ਗੱਲ ਤੋਂ ਵੱਡੇ ਫਾਹ ਨੀ ਜਿੰਦੇ

ਖ਼ੋਰੇ ਸੰਧੂ ਮੁੜ ਈ ਆਵੇ
ਰਾਹ ਤੇ ਮੰਜਾ ਡਾਹ ਨੀ ਜਿੰਦੇ