ਪੁੱਤਰਾ ਪੜ੍ ਲੈ

ਪੁੱਤਰਾ ਪੜ੍ ਲੈ
ਮੈਂ ਸੁਣਿਆ ਏ ਪੜ੍ ਕੇ ਪੁੱਤਰਾ
ਥੋੜੀ ਬਹੁਤੀ ਮੱਤ ਆਜਾਂਦੀ ਏ
ਮੱਤ ਆ ਜਾਵੇ ਤੇ
ਸੁਕੀਆਂ ਸੜੀਆਂ ਨਾੜਾਂ ਵਿਚ ਵੀ
ਚੰਗੀ ਭਲੀ ਰੱਤ ਆਜਾਂਦੀ ਏ
ਰੱਤ ਆ ਜਾਵੇ ਤੇ
ਡਰ ਤੇ ਵਹਿਮ ਦੇ ਨੰਗੇ ਸਿਰ ਤੇ
ਹਿੰਮਤਾਂ ਵਾਲੀ ਛੱਤ ਆਜਾਂਦੀ ਏ
ਛੱਤ ਆ ਜਾਵੇ ਤੇ
ਜ਼ੁਲਮ ਦੇ ਸੱਪ ਦੀ ਧੋਣ ਤੇ ਇੱਕ ਦਿਨ
ਪੂਰੀ ਪੂਰੀ ਲੱਤ ਆਜਾਂਦੀ ਏ
ਪੁੱਤਰਾ ਪੜ੍ ਲੈ