ਟਾਹਲੀ ਆਲ਼ਾ ਘਰ

ਕਿੱਕਰ, ਟਾਹਲੀ, ਬੇਰੀ , ਨਿੰਮਾਂ
ਪਿੱਪਲ , ਤੂਤ ਤੇ ਬੋੜ੍ਹ ਨਈਂ ਭੁਲੇ
ਵੱਟਾਂ ਬੰਨੇ , ਨਹਿਰ ਦਾ ਕੰਢਾ
ਅੱਜ ਤੱਕ ਪਿੰਡ ਦੇ ਮੋੜ ਨਈਂ ਭੁਲੇ
ਇਕ ਗੰਨਿਆਂ ਦੀ ਰੌਹ ਨਈਂ ਭੁਲੀ
ਲਿਸੀਆਂ ਦੇ ਉਹ ਕੌਲ ਨਹੀਂ ਭੁਲੇ
ਸੰਘੜੇਂ ਦੁੱਧ ਦੀ ਖੀਰ ਨਹੀਂ ਭੁਲੀ
ਗੁੜ ਦੇ ਮਿੱਠੇ ਚੌਲ਼ ਨਹੀਂ ਭੁਲੇ
ਝਾਂਜਰ ਵਾਲੇ ਪੈਰ ਨਹੀਂ ਭੁਲੇ
ਨਥਲੀ ਵਾਲੇ ਨੱਕ ਨਈਂ ਭੁਲੇ
ਰੂੰ ਤੋਂ ਕੂਲੀ ਬਾਂਹ ਨਈਂ ਭੁਲੀ
ਗੰਦਲ ਵਰਗੇ ਲੱਕ ਨਈਂ ਭੁਲੇ