ਹਰ ਦਰ ਚੁੱਪ ਖੜੀ

ਹਰ ਦਰ ਚੁੱਪ ਖੜੀ
ਸੁਣਾ ਹਰ ਇਕ ਵੇੜ੍ਹਾ
ਹਰ ਦਰ ਚੁੱਪ ਖੜੀ
ਹਨ ਲੰਘਾਂ ਦਰ ਕਿਹੜਾ
ਹਰ ਦਰ ਚੁੱਪ ਖੜੀ

ਹਰ ਇਕ ਨਜ਼ਰਾਂ
ਨੀਵੀਆਂ ਹੋ ਕੇ ਲੰਘਦਿਆਂ
ਖ਼ੈਰ ਏਕਤਾ ਕੱਢ ਕੇ
ਤਰਲੇ ਮੰਗਦੀਆਂ
ਉੱਡ ਗਿਆ ਕਿਧਰੇ ਖੇੜਾ?
ਹਰ ਦਰ ਚੁੱਪ ਖੜੀ

ਠੰਢੇ ਸਾਹਵਾਂ ਤਾਈਂ
ਅਗਨੀ ਭਬੇ ਨਾਂ
ਠੰਡਾ ਬਿਲਾਪਉਣ ਦਾ
ਕਿਤਿਓਂ ਲੱਭੇ ਨਾਂ
ਨਾਮ ਇਹ ਰੁੱਤ ਦਾ ਕਿਹੜਾ
ਹਰ ਦਰ ਚੁੱਪ ਖੜੀ

ਬੁਝੇ ਬਨੀਰੀਂ ਦੇਵੇ
ਘੁੱਪ ਹਨੇਰਾ ਏ
ਚਾਨਣ ਦਾ ਤੇ ਕਿਧਰੇ
ਹੋਰ ਬਸੇਰਾ ਏ
ਕੂੜ ਦਾ ਥਾਂ ਥਾਂ ਗੇੜਾ
ਹਰ ਦਰ ਚੁੱਪ ਖੜੀ

ਇਕ ਦਿਨ ਤਾਂ ਸਾਹ ਕੱਠੇ
ਇਕ ਮੁੱਕ ਹੋਵਣਗੇ
ਦਾਗ਼ ਹਨੇਰੇ ਦਾ
ਚਾਨਣ ਸੰਗ ਧੋਵਨਿਗੇ
ਪਾਰ ਲੱਗੇਗਾ ਬੇੜਾ
ਹਰ ਦਰ ਚੁੱਪ ਖੜੀ