ਮਿੱਤਰ ਪਿਆਰੇ ਨੂੰ

ਮਿੱਤਰ ਪਿਆਰੇ ਨੂੰ
ਸਾਡਾ ਦੱਸ ਦਿਓ ਜਾ ਕੇ ਹਾਲ
ਅਸੀਂ ਰੁਲ਼ ਗਏ ਹਾਂ
ਲੱਖਾਂ ਸੰਗ ਤੁਲ਼ ਗਏ ਹਾਂ
ਅਸੀਂ ਹਾਲੋਂ ਹੋਏ ਬੇਹਾਲ
ਮਿੱਤਰ ਪਿਆਰੇ ਨੂੰ, ਸਾਡਾ ਦੱਸ ਦਿਓ ਜਾ ਕੇ ਹਾਲ

ਉਹਨੂੰ ਦੱਸਣਾ ਉਹਦੇ ਬਾਝੋਂ
ਸਾਤੋਂ ਜੀ ਨਹੀਂ ਹੁੰਦਾ
ਏਨਾ ਡੁੱਬ ਗਏ ਵਿਚ ਉਦਾਸੀ
ਸਬਰ ਘੁੱਟ ਪੀ ਨਹੀਂ ਹੁੰਦਾ
ਬਹਾਰਾਂ ਦੂਰ ਤੁਰ ਗਈਆਂ
ਪੀੜਾਂ ਬੱਸ ਰਹਿੰਦੀਆਂ ਨੇਂ ਨਾਲ਼
ਮਿੱਤਰ ਪਿਆਰੇ।।।

ਅੱਖਾਂ ਵਿਚ ਖ਼ੂਨ ਦੇ ਅੱਥਰੂ
ਯਾਦਾਂ ਬਣ ਬਣ ਬਹਿ ਰਹੇ ਨੇਂ
ਆਵਾਜ਼ਾਂ ਮਾਰਦੇ
ਆ ਮਿਲ ਜਾ ਰਹੇ ਨੀਂਂ
ਹੈ ਸਭ ਕੁੱਝ ਹੋ ਗਿਆ ਖੇਰੂੰ
ਜ਼ਿੰਦਗੀ ਬਣ ਗਈ ਇਕ ਸਵਾਲ
ਮਿੱਤਰ ਪਿਆਰੇ।।।

ਜਦੋਂ ਰਾਹਵਾਂ ਦੇ ਵੱਲ ਵੇਖਾਂ
ਤਾਂ ਰਾਹਵਾਂ ਖਾਣ ਆਵ ਨਨ
ਜਿਹਨਾਂ ਵਿਚ ਉਹਨੂੰ ਫੜਦਾ ਸੀ
ਬਾਹਵਾਂ ਖਾਣ ਆਵ ਨਨ
ਯੜਾਂ ਦੇ ਨਾਲ਼ ਲੜਾਂਗੇ
ਜ਼ਿੰਦਗੀ ਦੇ ਜੋ ਰਹਿੰਦੇ ਸਾਲ
ਮਿੱਤਰ ਪਿਆਰੇ।।।

ਹੈ ਮੰਜ਼ਿਲ ਨਾਲ਼ ਉਹਦੇ ਸੀ
ਅੱਗੇ ਨੂੰ ਜਾ ਨਹੀਂ ਹੁੰਦਾ
ਏਦਾਂ ਡੁੱਬ ਗਏ ਵਿਚ ਉਦਾਸੀ
ਚਿੱਤ ਪਰਚਾ ਨਹੀਂ ਹੁੰਦਾ
ਜ਼ਿੰਦਗੀ ਕੀ ਹੈ ਸੀ ਇਕ ਦਿਨ
ਕੀ ਤੋਂ ਕੀ ਹੋ ਗਈ ਜਸਪਾਲ
ਮਿੱਤਰ ਪਿਆਰੇ।।।