ਮੈਂ ਆਪੇ ਸਮਝ ਲਾਂਗਾ ਪੈਰ ਧਰਦਿਆਂ ਅਨਦਰਦ

ਮੈਂ ਆਪੇ ਸਮਝ ਲਾਂਗਾ ਪੈਰ ਧਰਦਿਆਂ ਅਨਦਰਦ
ਬੜਾ ਹੀ ਫ਼ਰਕ ਹੁੰਦਾ ਹੈ ਮਕਾਨਾਂ ਤੇ ਘਰਾਂ ਅੰਦਰ

ਨਾ ਮੇਰੇ ਬੁੱਲ ਸਕੇ ਨੇਂ ਨਾ ਮੇਰੀ ਰੂਹ ਪਿਆਸੀ ਹੈ
ਅਸਾਂ ਇਕ ਝੀਲ ਸੂਰਜੀ ਸੋਚਦੇ ਮਾਰੂਥਲਾਂ ਅੰਦਰ

ਉਡਣ ਦੀ ਚਾਹ ਜਿਹੀ ਹੋਵੇ ਤਾਂ ਉੱਡ ਸਕਦਾ ਹੈ ਬੰਦਾ ਵੀ
ਨਹੀਂ ਤਾਂ ਹੋਰ ਕੀ ਜਾਦੂ ਹੈ ਪੰਛੀ ਦੇ ਪਰਾਂ ਅੰਦਰ

ਅਸੀਂ ਸ਼ਹਿਰਾਂ ਚ ਵੀ ਅਪਣੱਤ ਤੋਂ, ਸਾਂਝਾਂ ਤੋਂ ਵਰਦੇ ਹਾਂ
ਨਹੀਂ ਲਾਜ਼ਿਮ ਕਿ ਹੁਣ ਬਨਵਾਸ ਕੱਟੀਦੇ ਬਿਨਾਂ ਅੰਦਰ

ਤੁਹਾਨੂੰ ਪਰਖਿਆ ਤਾਂ ਵੇਖਿਆ ਚਿੱਟੀ ਜਿਹੀ ਸ਼ੈ ਸੀ
ਅਸੀਂ ਤਾਂ ਸਮਝਦੇ ਸੀ ਖ਼ੂਨ ਹੁੰਦੇ ਨਾੜੀਆਂ ਅੰਦਰ

ਮੈਂ ਛੱਤ ਤੇ ਲੇਟ ਕੇ ਅਕਸਰ ਹੀ ਅੰਬਰ ਤੱਕਦਾ ਰਹਿਣਾਂ
ਮੇਰੇ ਪੁਰਖਾਂ ਦੇ ਚਿਹਰੇ ਰਲ਼ ਗੱਡੇ ਨੇਂ ਤਾਰਿਆਂ ਅੰਦਰ

ਮੈਂ ਮੰਦਰ ਕੀ ਬਣਾਉਣਾ ਹੈ, ਮੈਂ ਮੰਦਰ ਹੋ ਆ ਪੀਏ
ਕਿਸੇ ਇਕ ਰਾਤ ਕੱਟੀ ਹੈ ਮੇਰੇ ਮਨ ਦੀ ਸਿਰਾਂ ਅੰਦਰ