ਅਪਣਾ ਆਪ ਈ ਸਾਂਵਲ ਆਂ

ਅਪਣਾ ਆਪ ਈ ਸਾਂਵਲ ਆਂ
ਮੈਂ ਵੀ ਕਿੰਨਾ ਪਾਗਲ ਆਂ

ਅੰਦਰ ਜੋਗ ਸਹੀੜਾ ਏ
ਆਪੇ ਅਪਣਾ ਜੰਗਲ਼ ਆਂ

ਅੱਗ ਲਾਓ ਤੇ ਮਹਿਕਾਂਗਾ
ਸਿੱਧੀ ਸਾਧੀ ਸੰਦਲ ਆਂ

ਹੋਰ ਕਿੰਨੇ ਨਾ ਵੱਸ ਜਾਵਾਂ
ਭੁੱਲਿਆ ਹੋਇਆ ਬਦਲ ਆਂ

ਮੈਨੂੰ ਕਿਵੇਂ ਲੱਭੀਂਗਾ
ਆਪਣੇ ਸਾਹ ਦੀ ਗੁੰਝਲ ਆਂ