ਚੱਲ ਫ਼ਿਰ ਚੇਤ ਚ ਜ਼ਿਹਨ ਖਪਾ ਈਏ

See this page in :  

ਪਲਕਾਂ ਦੀ ਝੋਲ਼ੀ ਚੋਂ ਡਿੱਗਿਆ
ਸੁਫ਼ਨਾ ਗੋਦ ਖੱਡ ਼
ਚੱਲ ਫ਼ਿਰ ਚੇਤ ਚ ਜ਼ਿਹਨ ਖਪਾ ਈਏ

ਦਰਿਆਵਾਂ ਵਿਚ ਪਿਆਸ ਨਵਾਂ ਪਾਲ਼ ਕੇ
ਜੱਸਾ ਆਪਣੀ ਬੁੱਕ ਵਿਚ ਬਾਲ ਕੇ
ਸਾਹਵਾਂ ਨਾਲ਼ ਬੁਝਾ ਈਏ
ਚੱਲ ਫ਼ਿਰ ਚੇਤ ਚ ਜ਼ਿਹਨ ਖਪਾ ਈਏ

ਦੋ ਹਰਫ਼ਾਂ ਵਿਚ ਸੱਤ ਰੰਗ ਰੱਖ ਕੇ
ਥੋੜਾ ਥੋੜਾ ਚਿੱਤਰ ਚੱਖ ਕੇ
ਦੋ ਨਜ਼ਮਾਂ ਤਕ ਜਾਈਏ
ਚੱਲ ਫ਼ਿਰ ਚੇਤ ਚ ਜ਼ਿਹਨ ਖਪਾ ਈਏ

Reference: Main Chettar nahi Chakhia; Sanjh; Page 25

ਖ਼ਾਕ਼ਾਨ ਹੈਦਰ ਗ਼ਾਜ਼ੀ ਦੀ ਹੋਰ ਕਵਿਤਾ