ਚਾਨਣ ਦੇ ਕਈ ਰੂਪ ਬਣਾ ਕੇ

ਚਾਨਣ ਦੇ ਕਈ ਰੂਪ ਬਣਾ ਕੇ
ਵਸਲ ਦੀ ਬੁੱਕ ਵਿਚ ਰੱਖੇ
ਅੱਜ ਤੇ ਸਾਹ ਨੇ ਆਪਣੇ ਸਾਹ ਵਿਚ
ਅੰਬਰ ਦੇ ਸਾਹ ਚਖੇ
ਅੰਬਰੋਂ ਉਤਰੇ ਚਾਹ ਦੇ ਰੰਗ ਵਿਚ
ਤਾਰੇ ਚਮਕਣ ਲੱਗੇ
ਇਕ ਰੰਗ ਮੇਰੇ ਪਿੱਛੇ ਪੇ ਗਿਆ
ਇਕ ਰੰਗ ਆ ਗਿਆ ਅੱਗੇ
ਇਕ ਰੰਗ ਇਕ ਘੜੀ ਦਾ ਕੈਦੀ
ਇਕ ਰੰਗ ਕੈਦ ਨਾ ਮਨੇ
ਇਕ ਰੰਗ ਅੰਬਰੀਂ ਤਾਰੇ ਟੰਗੇ
ਇਕ ਰੰਗ ਅੰਬਰ ਭੁਨੇ