ਕੱਲ੍ਹ ਤੇ ਚਿੱਤਰ ਚੇਤ ਈ ਭੁੱਲ ਗਿਆ

ਅੰਬਰੋਂ ਹੱਥ ਸਨਭਾਲਾ ਦਿੱਤਾ
ਤਾਵੀਂ ਆਪਣੇ ਆਪ ਤੇ ਡੱਲਾ ਗਿਆ
ਕੱਲ੍ਹ ਤੇ ਚਿੱਤਰ ਚੇਤ ਈ ਭੁੱਲ ਗਿਆ

ਕਿਸ ਲਈ ਸਾਹ ਬਚਾਏ ਇਹਨੇ
ਕਿਸ ਦੇ ਸਾਹਵਾਂ ਦੇ ਵਿਚ ਘੁਲ ਗਿਆ
ਕੱਲ੍ਹ ਤੇ ਚਿੱਤਰ ਚੇਤ ਈ ਭੁੱਲ ਗਿਆ

ਸਾਵੀ ਵਿਚ ਲਕਾਿਆਂ ਹੋਇਆਂ
ਕੁੱਝ ਸੱਧਰਾਂ ਦਾ ਬੂਹਾ ਖੁੱਲ ਗਿਆ
ਕੱਲ੍ਹ ਤੇ ਚਿੱਤਰ ਚੇਤ ਈ ਭੁੱਲ ਗਿਆ

ਹੇਠ ਵਿਛਾ ਕੇ ਕੋਰਾ ਚਾਨਣ
ਚਿੱਤਰ ਚੰਨ ਦਾ ਪਾਸਾ ਥਲ ਗਿਆ
ਕੱਲ੍ਹ ਤੇ ਚਿੱਤਰ ਚੇਤ ਈ ਭੁੱਲ ਗਿਆ