ਕਿਸੇ ਨੂੰ ਵੇਖ ਕੇ

ਜ਼ਹਿਰੀ ਮੋਹਨਗਿਆ ਰੰਗ
ਅੱਖੀਆਂ ਛੇੜੀ ਜੰਗ
ਚੁਣੀ ਚਿੰਨ ਦੇ ਹੱਥ ਵਿਚ
ਉਤੋਂ ਚੋਲ਼ੀ ਤੰਗ
ਪਿੰਡੇ ਅਤੇ ਲਹਿਰਾ ਦਾ
ਦਿਲ ਚੋਂ ਜਾਵੇ ਲੰਘ
ਆਪਣੀਆਂ ਨਜ਼ਰਾਂ ਆਪ ਨੂੰ
ਰੂਹ ਤਕ ਗਈਆਂ ਡੰਗ

ਚਿੱਤਰ ਸਾਵੀ ਚਾੜ੍ਹ ਕੇ
ਆਪੇ ਹੋ ਗਿਆ ਦੰਗ
ਨਜ਼ਰਾਂ ਬਦਲ ਹੋ ਗਈਆਂ
ਵਸਣ ਆਈਆਂ ਝੰਗ
ਚੰਨ ਦੀ ਬਾਂਹ ਤੇ ਨੱਚਦੀ
ਜ਼ਹਰਚ ਭੱਜੀ ਵਿੰਗ
ਜ਼ਹਿਰ ਚੜ੍ਹਾਇਆ ਜ਼ਹਿਰ ਤੇ
ਲੂਂ ਲੂਂ ਖਿੜ ਪਏ ਰੰਗ
ਪਲਕਾਂ ਮੀਚੀਆਂ ਘੱਟ ਕੇ
ਨੱਚਣ ਵਿਚ ਮਲੰਗ