ਇਸ ਵੇਲੇ ਕੋਈ ਨਾਲ਼ ਨਹੀਂ ਸੀ

ਦਿਲ ਦੀ ਪੇੜ ਦਾ ਕਿਸ ਨੂੰ ਦੱਸਦੇ
ਦਸ ਦਾ ਵੀ ਹਾਲ ਨਹੀਂ ਸੀ
ਇਸ ਵੇਲੇ ਮੈਂ ਕਲਾ ਈ ਸਾਂ
ਇਸ ਵੇਲੇ ਕੋਈ ਨਾਲ਼ ਨਹੀਂ ਸੀ

ਸੋਚਣ ਵਾਲੇ ਦੇ ਲਈ ਇਹ ਜੱਗ
ਕਿੰਨਾ ਛੋਟਾ ਹੋ ਜਾਂਦਾ ਏ
ਇਕੋ ਗੱਲ ਤੇ ਕੱਠਾ ਹੋ ਕੇ
ਸਾਮ੍ਹਣੇ ਆਨ ਖਲੋ ਜਾਂਦਾ ਏ
ਸੋਚ ਤੋਂ ਛੋਟੇ ਏਸ ਜਹਾਂ ਤੋਂ
ਬਚਨੇ ਨੂੰ ਕੋਈ ਢਾਲ਼ ਨਹੀਂ ਸੀ
ਇਸ ਵੇਲੇ ਮੈਂ ਕਲਾ ਈ ਸਾਂ
ਇਸ ਵੇਲੇ ਕੋਈ ਨਾਲ਼ ਨਹੀਂ ਸੀ

ਦੁੱਖਾਂ ਦੀ ਈ ਸਾਂਝ ਰਹੀ ਏ
ਉਮਰ ਦੇ ਲੰਮੇ ਪੈਂਦੇ ਦੇ ਵਿਚ
ਖ਼ੁਸ਼ੀ ਕਦੀ ਵੀ , ਰਹਿ ਨਾ ਸਕੀ
ਮੇਰੇ ਆਪਣੇ ਕੀਨਡੇ ਦੇ ਵਿਚ
ਜਿਨੂੰ ਖ਼ੁਸ਼ੀ ਚ ਵਿਦਿਆ ਕਰਦਾ
ਐਸਾ ਕੋਈ ਸਾਲ ਨਹੀਂ ਸੀ
ਇਸ ਵੇਲੇ ਮੈਂ ਕਲਾ ਈ ਸਾਂ
ਇਸ ਇਲੇ ਕੋਈ ਨਾਲ਼ ਨਹੀਂ ਸੀ

ਗ਼ਮ ਵਿਚ ਹੱਸਾਂ ਫ਼ਿਰ ਵੀ ਆਖਣ
ਤੈਨੂੰ ਰੋਵਣ ਦਾ ਵੱਲ ਨਾ ਆਵੇ
ਜੇ ਅੱਖ ਹੰਝੂ ਨਜ਼ਰ ਕਰਾਂ ਤੇ
ਜੱਗ ਨੂੰ ਏਸ ਤੋਂ ਕੌਣ ਬਚਾਵੇ
ਇਸੇ ਕਾਰਨ ਦੁੱਖ ਵਿਚ ਭੱਜੀ
ਅੱਖ ਦੇ ਚ ਮਲਾਲ ਨਹੀਂ ਸੀ
ਇਸ ਵੇਲੇ ਮੈਂ ਕਲਾ ਈ ਸਾਂ
ਇਸ ਵੇਲੇ ਕੋਈ ਨਾਲ਼ ਨਹੀਂ ਸੀ