ਵੇਲ਼ਾ ਵਿਹਲ ਨਹੀਂ ਦਿੰਦਾ

ਵੇਲ਼ਾ ਵਿਹਲ ਨਹੀਂ ਦਿੰਦਾ
ਵਿਹਲ ਤੇ ਕਿਡਨੀ ਪੈਂਦੀ
ਕਦੀ ਇਹ ਜਿੰਦੜੀ ਜਿਵੇਂ ਲੱਭੀ
ਉਂਜ ਈ ਕੱਟਣੀ ਪੈਂਦੀ
ਕਦੀ ਇਹ ਜਿਵੇਂ ਹੋਵੇ ਜ਼ਿੱਦ ਨਾਲ਼
ਉਂਜ ਨਹੀਂ ਏ ਰਹਿੰਦੀ
ਕਦੀ ਇਹ ਹਰ ਗੱਲ ਅਤੇ ਅੱਗੋਂ
ਆਪਣੀ ਗੱਲ ਈ ਕਹਿੰਦੀ
ਵੇਲੇ ਹੱਥ ਮੁਹਾਰ ਫੜਾ ਕੇ
ਕਦੀ ਇਹ ਦਿਲ ਦੀ ਮਨ ਦੀ
ਕਦੀ ਇਹ ਵੇਲੇ ਦੇ ਘਰ ਵੱਸ ਕੇ
ਆਪਣੇ ਸੁਫ਼ਨੇ ਭੰਨਦੀ
ਕਦੀ ਇਹ ਅੱਖੀਂ ਹੰਝੂ ਦੇ ਕੇ
ਹੱਥ ਦੀ ਬਣਦੀ ਮਹਿੰਦੀ
ਵੇਲ਼ਾ ਵਿਹਲ ਨਹੀਂ ਦਿੰਦਾ
ਵਿਹਲ ਤੇ ਕਿਡਨੀ ਪੈਂਦੀ