ਇਸ਼ਕ ਲੱਗਾ ਘਰ ਵਿਸਰਿਆ

See this page in :  

ਇਸ਼ਕ ਲੱਗਾ ਘਰ ਵਿਸਰਿਆ
ਜ਼ਰ ਵਿਸਰੀ ਵਰ ਵਿਸਰਿਆ
ਗੁਜ਼ਰੇ ਨਾਜ਼ ਹੁਸਨ ਦੇ ਮਾਣੇ
ਜ਼ੇਵਰ ਤਰੀਵਰ ਵਿਸਰਿਆ

ਵਿਸਰੇ ਕਜਲੇ ਸੁਰਖ਼ੀ ਮਹਿੰਦੀਆਂ
ਬੌਲ਼ਾ ਬੈਂਸਰ ਵਿਸਰਿਆ
ਦੂਰ ਅੰਦੇਸ਼ੇ ਦਲ ਦੀ ਮੋੜੀ
ਬੀਹ ਕੱੁਲ ਜੌਹਰ ਵਿਸਰਿਆ

ਦੇਰ ਕਨਸ਼ਤ ਦਵਾਰਾ ਮੰਦਰ
ਮਸਜਿਦ ਮੰਬਰ ਵਿਸਰਿਆ
ਹਿੱਕ ਦੇ ਸਾਂਗੇ ਹਿੱਕ ਦੀ ਸਹੁੰ ਹੈ
ਖ਼ੈਰ ਭਲੀ ਸ਼ਰ ਵਿਸਰਿਆ

ਹਰ ਵੇਲੇ ਹਰਿਆਦ ਅਸਾਨੂੰ
ਹੋਰ ਅੰਮਾਂ ਹਰ ਵਿਸਰਿਆ
ਵਿਸਾੰ ਕੈਚ ਫ਼ਰੀਦ ਨਾ ਮੁੜ ਸਾਂ
ਸੰਝ ਬਰਦਾ ਡਰ ਵਿਸਰਿਆ

ਖ਼ੁਆਜਾ ਗ਼ੁਲਾਮ ਫ਼ਰੀਦ ਦੀ ਹੋਰ ਕਵਿਤਾ