ਬੰਦ ਹੋਏ ਉਹ ਫਾਟਕ

ਬੰਦ ਹੋਏ ਉਹ ਫਾਟਕ ਜਿਥੋਂ ਵਾ ਲੰਘਦੀ ਸੀ
ਰੋਜ਼ ਸਨੀਹੜੇ ਲੈ ਕੇ
ਹਨ ਨਹੀਂ ਆਉਣੀ
ਹੁਣ ਨਹੀਂ ਖੁਲ੍ਹਣਾ ਬੂਹਾ ਜਿਹੜਾ
ਦਿਲ ਵੀੜ੍ਹੇ ਨੂੰ ਵਜਾ
ਹਨ ਨਹੀਂ ਹੱਥਾਂ ਤੈਂਡੀ
ਛੂਹ ਨਾਲ਼ ਸੂਰਜ ਹੋਣਾ
ਹੁਣ ਨਹੀਂ ਧੁੱਪਾਂ ਲਹੂ ਦੇ ਅੰਦਰ
ਛਾਂ ਦੀ ਆਸ ਜਗਾਉਣੀ
ਹੁਣ ਨਹੀਂ ਚੰਨ ਦਾ ਡੀਵਾ ਬਲਣਾ ਵਿਚ ਪਰਦੇਸੀ ਅੱਖਾਂ

ਹੁਣ ਨਹੀਂ ਕੰਨਾਂ ਰੌਲ਼ਾ ਪਵੋਨਾ
ਫ਼ੋਨ ਦੀ ਘੰਟੀ ਸੁਣ ਕੇ
ਖ਼ਾਲੀ ਹੋ ਗਏ ਕੱਪ ਜਿਹੜੇ
ਅਸਾਂ ਤੈਂਡੇ ਵਾਸਤੇ ਭਰ ਭਰ
ਦਿਨ ਦੇ ਟੇਬਲ ਉੱਤੇ ਰੱਖੇ

ਨਹੀਂ ਭਰਨੇ ਉਹ ਖੱਪੇ ਜਿਹੜੇ
ਰਾਤ ਅਸਾਡੇ ਸੀਨੇ ਅੰਦਰ ਕੀਤੇ
ਨਹੀਂ ਟਰਨੇ ਉਹ ਮੰਤਰ ਜਿਹੜੇ
ਰੋਜ਼ ਵਜ਼ੀਫ਼ੇ ਕਰ ਕਰ ਅਬੇ
ਛਾਤੀ ਅਤੇ ਫੋਕੇ

ਹਵਾਲਾ: ਸੇਜਲ਼, ਸਾਂਝ; ਸਫ਼ਾ 65 ( ਹਵਾਲਾ ਵੇਖੋ )