ਤਾਂ ਵਿੱਤ ਅੱਜ
ਇਸ ਘਰ ਦੀਆਂ ਇਟਾਂ ਵਿਚੋਂ
ਮੈਂਡੇ ਥੱਕੇ ਹੋਏ ਸਾਹ ਲੱਭ
ਤੇ ਮੈਂਡੇ ਸੀਨੇ ਅਤੇ ਫੂਕ
ਜੇ ਸਾਲਾਂ ਤੋਂ ਖਿੜੇ ਫੁੱਲ ਫਾਹੇ ਲੱਗਣ

ਇਸ ਘਰ ਦੀਆਂ ਕੰਧਾਂ ਉਤੋਂ
ਮੈਂਡੇ ਮਨਡੀਪੇ ਦਿਆਂ
ਕੱਚੀਆਂ ਖ਼ਾਬਾਂ ਦਾ ਪਲਸਤਰ ਪੱਟ
ਜੇ ਇਟਾਂ ਵਿਚੋਂ
ਢਬੋਕਾਂ ਦੀ ਜ਼ਹਿਰੀ ਖੱਖਰ ਅਜ਼ਾਦ ਹੋਵੇ

ਤਾਂ ਵਿੱਤ ਅੱਜ
ਇਸ ਗਲੀ ਵਿਚ ਵਨਜਾਏ
ਹਾਸਿਆਂ ਦਾ ਹਿਸਾਬ ਕਰਕੇ
ਅਸਾਡੇ ਪਹਿਲੇ ਇਸ਼ਕ ਦੇ ਅਖ਼ੀਰਲੇ ਹੰਝੂਵਾਂ ਦੀ
ਅੱਧ ਕੀਤੀ ਗਿਣਤੀ ਪੂਰੀ ਕਰ
ਨੀ ਵਿਆਹੀਆਂ ਅੱਖਾਂ ਆ ਲੀਏ !
ਇਸ ਘਰ ਦੇ ਬੁਢੜੇ ਬੂਹੇ ਉੱਤੇ
ਹਾਲਾਂ ਤਾਈਂ ਖੇਡ ਦੀ
ਮੈਂਡਿਆਂ ਕੰਬਦੀਆਂ ਹੱਥਾਂ ਦੀ
ਪੋਲੜੀ ਵਾਜ
ਮਾਂਹ ਪਰਤਾ ਕੇ ਸ਼ਹਿਰ ਛੱਡੀਂ!