ਸਾਹ ਸੂਰਜ ਦੀ ਟਿਕੀ

ਮੁੱਕ ਜਾਣਾ ਏ ਪੈਂਡਾ
ਥੱਕ ਜਾਣੇ ਨੇਂ ਪੈਰ
ਢਿੱਲ ਪੈਣਾ ਏ ਸੂਰਜ ਜਿਹੜਾ
ਮੈਂ ਥਾਲੀ ਵਿਚ ਪਾਕੇ
ਤੈਂਡੇ ਬੂਹੇ ਅੱਗੇ ਧਰਿਆ

ਰਸ ਜਾਨੀ ਏ
ਅੱਖਾਂ ਦੇ ਵਿਚ ਖਿੜ ਦੀ ਸ਼ਾਮ ਦੁਆ
ਟੁਰ ਪੈਣੀ ਏ
ਕੰਧਾਂ ਅਤੇ
ਇੱਟਾਂ ਬੱਝੀ ਪੀੜ

ਸੁੱਕ ਜਾਣੇ ਨੇਂ ਬੂਹੇ ਅੰਦਰ
ਚਿੱਤਰ ਤਾਕੀ ਲੱਗ ਕੇ
ਬੁਡ ਜਾਣੇ ਨੇਂ ਸੀਨੇ ਅੰਦਰ
ਸੱਜਣਾਂ ਆਲੇ ਸ਼ਹਿਰ

ਅੱਡ ਜਾਣੇ ਨੇਂ ਹੱਥਾਂ ਵਿਚੋਂ
ਬਰਕਤ ਆਲੇ ਦਿਨ
ਧੁੱਪ ਜਾਣੇ ਨੇਂ
ਸੜਕਾਂ ਅਤੇ
ਨਿੱਤ ਭੈਣਾਂ ਦੇ ਵੀਰ
ਮਿਟ ਜਾਣੀ ਏ ਸੀਨੇ ਖਿੱਚੀ
ਸਾਹਵਾਂ ਨਾਲ਼ ਲਕੀਰ!

ਹਵਾਲਾ: ਸੇਜਲ਼; ਸਾਂਝ; ਸਫ਼ਾ 120 ( ਹਵਾਲਾ ਵੇਖੋ )