ਮੈਂ ਆਪਣੇ ਆਪ ਨੂੰ ਓਥੇ ਈ ਕਾਫ਼ੀ ਛੱਡ ਕੀਏ
ਰੀਸਟੋਰਾਨ ਚੋਂ ਆ ਯਾਹ
ਕਿ ਆਪਣੀ ਖੁੱਲਰ ਦੀ ਹੋਂਦ ਚੋਂ
ਕੱਲ੍ਹ ਲਈ ਵੀ ਕੁੱਝ ਬਚਾ ਲੈ ਜਾਂ

ਬਾਹਰ ਅੱਧ ਹਨੇਰੀ ਸੜਕ ਤੇ
ਇਕ ਖੰਬੇ ਨਾਲ਼ ਲੱਗਿਆ
ਮੈਂ ਆਪਣੇ ਅੱਜ ਨੂੰ ਉਡੀਕ ਰਿਹਾ ਸਾਂ
ਤੇ ਮੈਂ ਜਿਹੜੀ ਇਹ ਕਵਿਤਾ ਲਿਖ ਰਿਹਾ ਹਾਂ
ਇਹਦਾ ਕੋਈ ਸੰਬੰਧ ਨਾ ਇਸ ਕਾਫ਼ੀ ਪੈਂਦੇ ਬੰਦੇ ਨਾਲ਼ ਏ
ਨਾ ਉਹਦੇ ਨਾਲ਼ ਜਿਹੜਾ ਖੰਬੇ ਨਾਲ਼ ਲੱਗਿਆ
ਅੱਜ ਦੀ ਉਡੀਕ ਵਿਚ ਏ