ਮੈਂ ਕਿੱਥੇ ਹਾਂ?

ਮੇਰੇ ਦੋ ਜੀਵਨ ਹਨ
ਪਰ ਮੈਨੂੰ ਕੋਈ ਨਹੀਂ ਕਬੂਲਦਾ
ਮੈਂ ਜਿੱਥੇ ਰਿਹਾਂ, ਮੈਨੂੰ ਜਲਾਵਤਨ ਬਣ ਕੇ ਰਹਿਣਾ ਹੁੰਦਾ ਏ
ਮੈਂ ਸਮੇ ਦਾ ਕਾਤਲ ਹਾਂ
ਜਦੋਂ ਮੈਂ ਸਮੇ ਦੀ ਹਿੱਕ ਆਦਰਸ਼ ਦੇ ਨਾ ਲੱਲ
ਵਿੰਨ੍ਹ ਦਿੱਤੀ
ਸਮਾਂ ਖਿਲਰ ਗਿਆ
ਤੇ ਹੁਣ ਮੈਂ ਏਸ ਖਿਲਰ ਦੇ ਸਮੇ ਤੇ ਟੋਟਿਆਂ ਚ
ਆਪਣੇ ਲੱਖਾਂ ਅਕਸ ਤੱਕਦਿਆਂ
ਆਪਣੇ ਆਪ ਪੁੱਛ ਰਹੀਆਂਂ
ਕਿ ਮੇਰੀ ਹੋਂਦ ਨੂੰ ਖਿਲਾਰਨ ਵਾਲਾ ਹੱਥ ਕਿਹੜਾ ਸੀ

ਮੈਨੂੰ ਤੇ ਮੇਰੇ ਦੋਵੇਂ ਹੱਥ ਖ਼ੂਨ ਚ ਲਿੱਬੜੇ ਦੱਸਦੇ ਹਨ
ਉਹ ਵੀ ਜਿਹੇ ਛੜਾ ਉਲਾਰਿਆ ਸੀ ਤੇ ਉਹ ਵੀ ਜਿਹਨੇ ਵੱਧ ਕੇ
ਉਹਦੇ ਵਾਰ ਨੂੰ ਰੋਕਿਆ ਨਾ
ਤੇ ਜਿਹਦੀ ਹੋਂਦ ਖਿਲਰ ਗਈ ਹੋਵੇ

ਤੇ ਜਿਹੜਾ ਟੋਟੇ ਟੋਟੇ ਹੋਇਆ ਹਰ ਪਾਸੇ ਪਿਆ ਹੋਵੇ
ਉਹ ਕਿੱਥੇ ਹੁੰਦਾ ਏ
ਮੈਂ ਕਿੱਥੇ ਹਾਂ