ਜੋ ਕੋਹ ਕਾਫ਼ ਮੈਂ ਤੁਰ ਤੁਰ ਪੱਧਰੇ ਕੀਤੇ ਸਨ
ਜੋ ਕੋਹ ਕਾਫ਼ ਮੈਂ ਤੁਰ ਤੁਰ ਪੱਧਰੇ ਕੀਤੇ ਸਨ
ਉਨ੍ਹਾਂ ਥੱਲੇ ਲੈ ਕੇ ਮੇਰੇ ਬੁੱਲ ਸੀਤੇ ਸਨ
ਜਿਹੜੇ ਰਿੱਛ ਮੈਂ ਨੱਥਾਂ ਪਾ ਨਚਾਏ ਸਨ
ਉਨ੍ਹਾਂ ਆ ਕੇ ਮਾਰੋ ਜੱਫੇ ਪਾਏ ਸਨ
ਕਿਧਰੋਂ ਆ ਕੇ ਕਿਵੇਂ ਅੰਦਰ ਬਹਿ ਗਏ ਸਨ
ਸਾਰੇ ਚਲੇ ਗਏ ਇਹ ਇਥੇ ਰਹਿ ਗਏ ਸਨ
ਮੈਂ ਜਾਗਾਂ ਮਾਰ ਘੁਰਾੜੇ ਸੁਣਦੇ ਨੇਂ
ਮੈਂ ਸੋਨਾਂ ਇਹ ਜਲਿਆਂ ਪਾਉਂਦੇ ਗਾਂਦੇ ਨੇਂ
ਅੰਦਰ ਜਿਹੜੇ ਵੜ ਗਏ ਬਾਹਰ ਜਾਂਦੇ ਨਹੀਂ
ਡਰ ਰੂਹਾਂ ਦੇ ਆਪਣੀ ਸ਼ਕਲ ਵਿਖਾਂਦੇ ਨਹੀਂ