ਮੈਂ ਕਦ ਜਿੱਤਿਆ?

ਬੇ ਵਤਨੀ, ਬੇਨਾਮੀ, ਬਰਫ਼ਾਂ, ਖੇਹ ਵਿਚ ਰੁਲਿਆ
ਬੱਸ ਇਕ ਹਾਰਨ ਦੇ ਡਰ ਅੰਦਰ
ਜੀਵਨ ਪੌੜੀ ਮੜ੍ਹੀਆ
ਅਤੇ ਜਾਣ ਦਾ ਝਾਕਾ ਦੇ ਜੂ
ਲਹਿੰਦੀ ਜਾਂਦੀ ਥੱਲੇ
ਜਿਥੇ ਰੇਤ ਦਾ ਥਲ ਤੇ ਪਾਣੀ
ਇਕੋ ਜੈਡ ਮਦਾਰੀ
ਤਿਸੇ ਮਾਰਨ ਜਾਂ ਫਿਰ ਡੋਬਣ
ਅੱਖੀਂ ਵੇਖਣ ਪਾਣੀ ਵਿਚ ਮਧਾਣੀ
ਫੇਰ ਵੀ ਚਾਅ ਜਤਨ ਦਾ
ਅਤੇ ਜਾਣ ਦਾ ਝੱਲ ਨਹੀਂ ਮਰਿਆ

ਤੂੰ ਜਦ ਅਪਣਾ ਜੱਸਾ ਰਹਿਮ ਕਰਮ ਦੀ ਲਹਿਰੇ
ਖ਼ੈਰ ਸਮਝ ਕੇ ਭੁੱਖੀਆਂ ਅੰਦਰ ਵੰਡਿਆ
ਖਾਵਣ ਵਾਲੀਆਂ ਚਤੁਰਾਈ ਦਾ ਝੰਡਾ ਗੱਡਿਆ
ਤੂੰ ਜੋ ਅੰਮ੍ਰਿਤ ਜਾਣ ਕੇ ਦਿੱਤਾ
ਉਹ ਨਾਸ਼ੁਕਰੇ, ਨਾ ਕਿਦਰੇ ਢਿੱਡਾਂ ਦੇ ਅੰਦਰ
ਇਹ ਜਿਹੀਆ ਜ਼ਹਿਰੀ ਮੋਹਰਾ ਹੋਇਆ
ਜਿਸ ਲਈ ਨਾ ਕੋਈ ਮੰਤਰ ਦਾਰੂ
ਸਦੀਆਂ ਦੀ ਫਿਟਕਾਰ ਮਦਾਮੀ
ਅਣਮੁਕ,
ਭੁੱਖ ਦੀ ਮੁਰਗੀ ਦਾ ਵਰਤਾਰਾ
ਨਾ ਕੋਈ ਵੈਦ ਤਬੀਬ ਕਹੀਂ ਦਾ

ਸ਼ਾਲਾ ਰਾਤੀਂ ਮੈਨੂੰ ਨਾ ਤੋਂ ਰਹਿਮ ਚ ਖ਼ੈਰ ਦਵੀਨਦਾ
ਮੇਰਾ ਕੁੱਝ ਉਪਰਾਲਾ ਖ਼ੋਰੇ ਹੋ ਹੀ ਜਾਂਦਾ,
ਖ਼ੋਰੇ,
ਹੁਣ ਤੇ ਤੇਰੇ ਦਾਨ ਨੇ ਮੈਨੂੰ ਕੁੜ੍ਹੀ ਕੀਤਾ
ਮੋਏ ਸੱਪ ਦੇ ਵਾਂਗਰ ਵੱਸ ਮੈਂ ਘੋਲਦੇ ਰਹਿਣਾ
ਹੁਣ ਮੈਂ ਉਸ ਹਸਤੀ ਦਾ ਬਾਲਣ
ਬਾਲਦੇ ਰਹਿਣਾ, ਸੜਦੇ ਰਹਿਣਾ