ਮੈਂ ਤੇ ਉਹ

ਖ ਤੇ ਚਾਨਣ ਯਾਰਾਂ ਵਾਲਾ ਅੱਖ ਵਿਚ ਬੇਪਰਵਾਹੀ ਸੀ
ਧੁੱਪ ਚ ਜਿਵੇਂ ਗੁਣਾ ਹਨੇਰਾ ਸ਼ਾਮ ਸਲੋਨੀ ਆਈ ਸੀ
ਨਾ ਇਸ ਨੇ ਦਿਲਦਾਰੀ ਕੀਤੀ, ਨਾ ਹੀ ਉਹ ਹਰਜਾਈ ਸੀ
ਇਸ ਦਾ ਵਸਲ ਹਿਜਰ ਦਾ ਹੌਕਾ, ਦਰਦਾਂ ਭਰੀ ਜੁਦਾਈ ਸੀ
ਪਤਾ ਨਹੀਂ ਕਿਉਂ ਮੇਰਾ ਉਸਦਾ ਰਸਤਾ ਏਡਾ ਸਾਂਝਾ ਸੀ
ਨਾ ਉਹ ਮੇਰੀ ਹੀਰ ਸਿਆਲਨ ਨਾ ਮੈਂ ਉਸਦਾ ਰਾਂਝਾ ਸੀ