ਵੱਖਰਾ ਇਹ ਸੰਸਾਰ ਨਾ ਕੋਈ

ਜੰਗਲ਼ ਦੀ ਖ਼ੁਸ਼ਬੂ ਵਰਗੀ ਮਹਕਾਰ ਨਾ ਕੋਈ
ਥਲ ਵਿਚ ਨਕਸ਼ ਨਿਗਾਰ ਬਨਾਵਨਦੀ
ਵਾ ਜਿਹਾ ਫ਼ਨਕਾਰ ਨਾ ਕੋਈ

ਗੁਰੂ ਹਜ਼ਰਾਂ ਲੱਖਾਂ ਇਥੇ
ਹਾਰ ਜਿਹਾ ਗੁਰ ਸਾਰ, ਨਾ ਕੋਈ

ਲੋਭੀਆਂ ਅਤੇ ਕਰ ਵਧੀਆਂ ਵਰਗਾ
ਦੁਨੀਆ ਤੇ ਬਿਮਾਰ ਨਾ ਕੋਈ

ਮਾਰਨ ਲਈ ਬੇਦੋਸ਼ਾਂ, ਭੁੱਖੀਆਂ
ਧਰਮ ਜਿਹਾ ਹਥਿਆਰ ਨਾ ਕੋਈ

ਮੇਰੀ ਸੋਚ ਦੀਆਂ ਹੱਦਾਂ ਤੋਂ
ਵੱਖਰਾ ਇਹ ਸੰਸਾਰ ਨਾ ਕੋਈ

ਧਰਤੀ ਹੇਠ ਨੇਂ ਡੂ ਹਿੰਗਾਂ ਘਣੀਆਂ
ਦਿਲ ਜਿਹਾ ਡ਼ੂਹੰਗਾ ਗ਼ਾਰ ਨਾ ਕੋਈ