ਅਪਣਾ ਕਹਿ ਕੇ ਟੋਹ ਨਈਂ ਹੁੰਦੀ

ਅਪਣਾ ਕਹਿ ਕੇ ਟੋਹ ਨਈਂ ਹੁੰਦੀ
ਦਿਲ ਦੇ ਰਾਹ ਇਕ ਦੋ ਨਈਂ ਹੁੰਦੀ

ਉਹ ਜਿਸ ਗੱਲ ਦਾ ਗ਼ੁੱਸਾ ਕਰਦਾ
ਸੱਚ ਆਖਾਂ ਗੱਲ ਉਹ ਨਈਂ ਹੁੰਦੀ

ਉਹਨੂੰ ਜਿਸ ਦਿਨ ਨਾ ਵੇਖਾਂ ਮੈਂ
ਮੇਰੀ ਅੱਖ ਵਿਚ ਲਓ ਨਈਂ ਹੁੰਦੀ

ਉਹਦੇ ਅੱਗੇ ਹੋ ਜਾਂਦੀ ਗਿੱਲ
ਲੋਕਾਂ ਅੱਗੇ ਜੋ ਨਈਂ ਹੁੰਦੀ