ਬੱਦਲਾਂ ਦਾ ਕੀ ਸੁਖ ਵੇਖਾਂ ਮੈਂ

ਬੱਦਲਾਂ ਦਾ ਕੀ ਸੁਖ ਵੇਖਾਂ ਮੈਂ
ਤੇਰੀ ਲਾਈ ਅੱਗ ਉੱਚ ਬਹਿ ਕੇ
ਅੱਜ ਵੀ ਸੇਕਾਂ ਮੈਨੁੰ
ਸਾਰੇ ਸੋਹਨੜੇ ਮੌਸਮ,ਮੇਰੇ
ਪਾਸਿਓਂ ਹੋ ਕੇ ਲੰਘ ਜਾਂਦੇ ਨੇਂ
ਮੇਰੇ ਲੇਖਾਂ ਨੂੰ ਕਾਲਕ ਨਾਲ਼
ਏਡਾ ਗੂੜ੍ਹਾ ਰੰਗ ਜਾਂਦੇ ਨੇਂ
ਜਦ ਵੀ ਧੋਣ ਬੈਠਾਂ
ਕਾਲਕ ਵੇੜ੍ਹਾ ਭਰਦੀ ਜਾਂਦੀ ਏ
ਤੈਨੂੰ ਹੀ ਇਕ ਚੰਨਾਂ
ਮੇਰੀ ਯਾਦ ਕਦੇ ਆਂਦੀ ਏਏ