ਖੋਲਣ ਡਈ ਆਂ ਪਹਿਲੇ ਪਹਿਲੇ ਤਾਲੇ ਮੈਂ

ਖੋਲਣ ਡਈ ਆਂ ਪਹਿਲੇ ਪਹਿਲੇ ਤਾਲੇ ਮੈਂ
ਕੁੱਝ ਨਈਂ ਕੀਤਾ ਇਸ ਰਿਸ਼ਤੇ ਵਿਚ ਹਾਲੇ ਮੈਂ

ਜਿੰਨੇ ਤੁਹਫ਼ੇ ਲੱਭੇ ਅੱਜ ਤੱਕ ਲੋਕਾਂ ਤੋਂ
ਸਭ ਤੋਂ ਉਤੇ ਰੱਖੇ ਤੇਰੇ ਆਲੇ ਮੈਂ

ਤੋ ਕਿਹਾ ਤੋ ਮਿਲਣਾ ਛੱਡੇ ਸਾਰੇ ਕੰਮ
ਤੈਨੂੰ ਰਾਜ਼ੀ ਕੀਤਾ ਲੋਕੀ ਟਾਲੇ ਮੈਂ

ਜਿਸ ਦਿਨ ਦੇ ਮੈਂ ਤੇਰੇ ਸਾਰੇ ਡਰ ਵੇਖੇ
ਰਾਤਾਂ ਛੱਡ ਤੂੰ ਦਿਨੇ ਵੀ ਦੀਵੇ ਬਾਲੇ ਮੈਂ

ਇਹ ਨਾ ਸੋਚੀਂ ਇਥੋਂ ਕਿਲੇ ਜਾਣਾ ਏ ਤੂੰ
ਅੱਧੀ ਦੁਨੀਆ ਮਰ ਜਾਵੇ ਤੇ ਨਾਲੇ ਮੈਂ