See this page in :  

ਕੀ ਵੇਲੇ ਦਾ ਜੋਖਣਾ
ਬੱਸ ਹਾੜਾ ਜਿਹਾ ਲਈਦਾ
ਅੱਧੀ ਰੋਟੀ, ਅੱਧੀ ਭੁੱਖ
ਅੱਧਾ ਮੋਤੀ, ਅੱਧਾ ਸੱਪ
ਅੱਧੀ ਲੰਘ ਗਈ, ਸਾਰੀ ਰਹਿ ਗਈ
ਅੰਦਰ ਵਿੰਗ ਤੜਿੰਗ
ਕੰਧ ਤੇ ਟੰਗੀ ਬੁਢੜੀ ਹੋਈ
ਮੂਰਤ ਗਏ ਸਮੇ ਦੀ
ਜੰਗਲ਼ ਬੇਲਾ ਚੇਤੇ ਆਉਂਦਾ
ਤੂਤ, ਬੇਰ ਤੇ ਹੋਲਾਂ
ਦਿਲ ਕਰਦਾ ਹਨ ਕਦੇ ਨਾ ਬੋਲਾਂ
ਕਲੀਆਂ ਬਹਿ ਕੇ, ਅੱਖੀਆਂ ਕਜ ਕੇ
ਦਿਲ ਦੀ ਕੱਲਰ ਢੇਰੀ ਫੁੱਲਾਂ

Reference: Dooja hath sawali; Page 61

ਮਜ਼ਹਰ ਤਰਮਜ਼ੀ ਦੀ ਹੋਰ ਕਵਿਤਾ