ਅਨ੍ਹੇਰੇ ਦੀ ਤਸਵੀਰ

ਮਜ਼ਹਰ ਤਰਮਜ਼ੀ

ਘੁੱਪ ਅਨ੍ਹੇਰੇ ਅੰਦਰ
ਇਹ ਅੱਖ ਦਾ ਚਕਮਾਕ
ਇਸ਼ਕ ਦਾ ਤਪਦਾ ਤਾਂਬਾ
ਵੇਲ ਅੰਗੂਰ ਦੀ
ਹੇਠਾਂ ਸੱਪਣੀ ਆਂਡੇ ਦਿੱਤੇ
ਅਣ ਛਕੀ ਤਸਵੀਰ ਏ ਕੋਈ ਟੁਰਦੇ ਬੱਦਲਾਂ ਦੀ
ਜਿਹੜੀ ਅਸਮਾਨਾਂ ਵੱਲ ਵਹਿੰਦੀਆਂ
ਅੱਖੀਆਂ ਵਿਚ ਛੁਪ ਜਾਂਦੀ ਏ

Read this poem in Roman or شاہ مُکھی

ਮਜ਼ਹਰ ਤਰਮਜ਼ੀ ਦੀ ਹੋਰ ਕਵਿਤਾ