ਸ਼ਹਿਰ ਤੇਰੇ ਵਿਚ ਰਹਿਣਾ ਪਿਆ

ਸ਼ਹਿਰ ਤੇਰੇ ਵਿਚ ਰਹਿਣਾ ਪਿਆ
ਦੁੱਖ ਏ ਸਾਨੂੰ ਸਹਿਣਾ ਪਿਆ

ਦਿਲ ਦੇ ਫੁੱਟ ਨੂੰ ਧੋਵਨਿ ਲਈ
ਰਾਹ ਤੇਰੀ ਵਿਚ ਬਹਿਣਾ ਪਿਆ

ਭੁੱਲ ਗਈ ਹਾਰ ਸ਼ਿੰਗਾਰ ਮੈਂ ਸਾਰੇ
ਗ਼ਮ ਦਾ ਐਸਾ ਗਹਿਣਾ ਪਿਆ

ਹੰਝੂ ਹੋ ਕੇ ਹਾਵਾਂ ਲੈ ਕੇ
ਵੇਲੇ ਅੱਗੇ ਢੈਹਨਾ ਪਿਆ

ਤੇਰੇ ਸਿਰ ਇਲਜ਼ਾਮ ਸੀ ਜਿਹੜਾ
ਆਪਣੇ ਸਿਰ ਉਹ ਲੈਣਾ ਪਿਆ

ਸਾਡੇ ਵਾਂਗੂੰ ਕਲਾ ਜਿਵੇਂ
ਅੱਜ ਏ ਸਾਨੂੰ ਕਹਿਣਾ ਪਿਆ