ਹੀਰਾਂ ਹੋਏ ਪ੍ਰੇਸ਼ਾਨ ਬਹੁੰ

ਹੀਰਾਂ ਹੋਏ ਪ੍ਰੇਸ਼ਾਨ ਬਹੁੰ ਇਸ ਨਰਗਿਸ ਬਿਮਾਰ ਨੂੰ ਵੇਖ ਕੇ ਜੀ
ਬਣ ਪੀਤੇ ਸ਼ਰਾਬ ਖ਼ਰਾਬ ਫਿਰਨ ਉਸ ਮਸਤ ਸਰਸ਼ਾਰ ਨੂੰ ਵੇਖ ਕੇ ਜੀ
ਬਣ ਕੈਦ ਜ਼ੰਜ਼ੀਰ ਹਨ ਫੰਸ ਗਏ ਇਸ ਜ਼ੁਲਫ਼ ਦੀ ਤਾਰ ਨੂੰ ਵੇਖ ਕੇ ਜੀ
ਸ਼ਾਲਾ ਨਰਗਿਸ ਮਸਤ ਨੂੰ ਮਿਹਰ ਪਵੇ ਕਰੇ ਮਿਹਰ ਬਿਮਾਰ ਨੂੰ ਵੇਖ ਕੇ ਜੀ