ਸਾਰ ਬਾਣਾ! ਮਿਹਰਬਾਨਾ! ਰਾਹੀਆ!

ਸਾਰ ਬਾਣਾ! ਮਿਹਰਬਾਨਾ! ਰਾਹੀਆ!
ਸ਼ਾਲਾ ਜਿਵੇਂ ਖ਼ੈਰ ਥੀਵੀ ਮਾਹੀਆ

ਆਖੀਂ ਜਾ ਉਨ੍ਹਾਂ ਦਿਲ ਜਾਨਿਆਂਂ
ਗੂੜ੍ਹੇ ਨੈਣਾਂ ਵਾਲਿਆਂ ਮਸਤਾਨਿਆਂ

ਲਾ ਪ੍ਰੇਤਾਂ ਦੇ ਕੇ ਲਾਰੇ ਉਹ ਗਏ
ਓ ਗਏ ਉਹ ਦਿਲ ਦੇ ਪਿਆਰੇ ਉਹ ਗਏ

ਸਾਰਾ ਆਲਮ ਸਦਕੇ ਬੋਲ ਤੋੰਂ
ਵਾਰਾਂ ਸਿਰ ਮੈਂ ਉਸ ਅਨੋਖੜੇ ਢੋਲ ਤੋਂ

ਬਣ ਤੁਸਾਡੇ ਹਰ ਘੜੀ ਸੌ ਸਾਲ ਦੀ
ਬਹਿ ਠਿਕਾਣੇ ਪਈ ਤੁਸਾਡੇ ਭਾਲ਼ ਦੀ

ਇੱਕ ਵਿਛੋੜਾ ਦੂਜੇ ਤਾਣੇ ਜੱਗ ਦੇ
ਪੈਰਾਂ ਥੀਂ ਸਿਰ ਤੱਕ ਅਲਮਬੇ ਅੱਗ ਦੇ

ਬਾਲਦੀ ਦੇਵੇ ਪਈ ਖਾਨਕਾਹਾਂ ਤੇ
ਆਉਂਦਾ ਵੇਖਾਂ ਢੋਲਾ ਰਾਹਾਂ ਤਯੇ

ਚਸ਼ਮਾਂ ਫ਼ਰਸ਼ ਵਿਛਾਵਾਂ ਖ਼ਾਤਿਰ ਢੋਲ ਦੀ
ਮਰ ਹਿੱਬਾ ਯਾ ਮਰ ਹਿੱਬਾ ਪਈ ਬੋਲਦੀ

ਪਹੁੰਚੀਂ ਜਦ ਤੋਂ ਸੋਹਣੀਆਂ ਦੀ ਝੋਕ ਤੇ
ਖ਼ੈਰ ਹੋਵੀ ਉਨ੍ਹਾਂ ਨੂੰ ਜ਼ਰਾ ਰੋਕ ਤੇ

ਜਾ ਸਨਹੜਾ ਦੇਵੀਂ ਉਨ੍ਹਾਂ ਜਾਣੀਆਂ
ਗੂੜ੍ਹੇ ਨੈਣਾਂ ਵਾਲਿਆਂ ਮਸਤਾਨਿਆਂ

ਭੁੱਲਦੇ ਨਹੀਂ ਉਹ ਬੋਲ ਮਿਠੜੇ ਢੋਲ ਦੇ
ਬੋਲ ਸਾਂਵਲ ਯਾਰ ਰੋਹੀ ਰੋਲਦੇ

ਰਾਤ ਸਾਰੀ ਗੁਜ਼ਰੀ ਤਾਰੇ ਗੰਦੀਆਂ
ਯਾਦ ਕਰ ਕਰ ਕੁਲ ਮੇਜ਼ਾਂ ਮੰਨਦਿਆਂ