ਸੈਫ਼ਾਲ ਮਲੂਕ

ਅਜੋਕੀ ਯਾਰੀ

ਅੱਜ ਜ਼ਮਾਨੇ ਯਾਰ ਕਹਾਉਣ, ਦਾਅਵਾ ਕਰਨ ਪਿਆਰਾਂ
ਆਪਣੀ ਖ਼ੈਰ ਮੰਗਣ ਤੇ ਮਾਰਨ, ਨਾਲ਼ ਦਗ਼ਿਏ ਦੇ ਯਾਰਾਂ

ਯਾਰੀ ਲਾਵਣ ਜਾਨ ਬਚਾਉਣ, ਕਰਨ ਕਮਾਲ ਬੇਤਰਸੀ
ਹਿੱਕ ਮਰੇ ਹਿੱਕ ਹੱਸਦਾ ਵੱਤੇ, ਉਹ ਜਾਣੇ ਜੇ ਮਰਸੀ

ਭੈਣਾਂ ਧੜਿਆਂ ਸੀਸ ਗੰਦਾ, ਵਣ ਹੋਵਣ ਵੀਰ ਖੜਾਕੇ
ਵੀਰ ਵੀਰੇ ਗੱਲ ਪੁੱਛਦਾ ਨਾਹੀਂ, ਮਰਨ ਲੱਗੇ ਨੂੰ ਜਾ ਕੇ

ਨਾਰੀ ਉੱਤੋਂ ਕਰਨ ਖ਼ਵਾਰੀ, ਭੰਗ ਘੱਤਣ ਵਿਚ ਯਾਰੀ
ਯਾਰ ਯਾਰਾਂ ਦੀ ਰਿਤੂ ਨਹਾਉਣ, ਮੌਜ ਜ਼ਮਾਨੇ ਮਾਰੀ

ਜੇ ਹਿੱਕ ਹੋਵੇ ਅੰਬਾਰਾਂ ਵਾਲਾ, ਸਾਹਿਬ ਦੌਲਤ ਜ਼ਰਦਾ
ਦੂਜਾ ਕੋਲ਼ ਮਰੇ ਜੇ ਭੁੱਖਾ ,ਨਹੀਂ ਮਰਵਤ ਕਰਦਾ

ਸਕੀਆਂ ਵੀਰਾਂ ਭੈਣਾਂ ਤਾਈਂ, ਪੈਰੀਂ ਕਾਠ ਪਵਾਏ
ਐਬ ਗੁਨਾਹ ਡਿਠੇ ਬਣ ਇੱਕ੍ਹੀਂ, ਹੱਥੀਂ ਸੋਟੇ ਲਾਏ

ਮਾਂ ਪਿਓ ਜਾਏ ਵੀਰ ਪਿਆਰੇ, ਭੈਣਾਂ ਆਪ ਕੁਹਾਏ
ਨਾ ਰੀਂ ਕੰਤ ਅਜ਼ਾਇਅਈਂ ਕੀਤੇ, ਭਾਬੀਆਂ ਦੇਰ ਖਪਾਏ

ਜਿਥੇ ਸੱਪ ਅੱਠਾਂ ਹੋਵੇ, ਯਾ ਕੋਈ ਆਫ਼ਤ ਭਾਰੀ
ਸੱਜਣਾਂ ਟੁਰਨ ਆਪ ਨਾ ਜਾਵਣ, ਵਾਹ ਅਜੋਕੀ ਯਾਰੀ

ਜੇ ਹੱਕੀ ਘਰ ਰੋਟੀ ਹੋਵੇ, ਦੁੱਖ ਦੂਏ ਨੂੰ ਲੱਗੇ
ਹਰ ਤੋਹਮਤ ਬਦਨਾਮੀ ਦੇ ਕੇ, ਚੁਗ਼ਲੀ ਮਾਰਨ ਵਗੇ

ਵੀਰਾਂ ਭੈਣਾਂ ਤੇ ਭਰਜਾਈਆਂ, ਸਭਨਾਂ ਦੀ ਗੱਲ ਭਾਈ
ਹੋ ਬਹੁ ਦਸਾਲਾਂ ਸਾਰੀ, ਵਰਤੀ ਜਿਸ ਜਿਸ ਜਾਈ

ਪਰਾਇਆ ਪਰਦਾ ਜ਼ਾਹਰ ਕਰਨਾ, ਨਾਹੀਂ ਕੰਮ ਫ਼ਕੀਰਾਂ
ਖੜੀ ਮੁਹੱਬਤ ਰੱਬ ਮੁਹੰਮਦ,ਵੀਰ ਨਾ ਭਾਵਨ ਵੀਰਾਂ

ਹਿਕੋ ਜਿਹੀ ਨਾ ਕਰੇ ਅਲਹਾਈ, ਹੁਣ ਬੀ ਭਲੇ ਭਲੀਰੇ
ਚ੍ਹਡ਼ ਉਨ੍ਹਾਂ ਦੀ ਗਲ ਮੁਹੰਮਦ, ਕਿੱਸਾ ਟੂਰ ਅਗੇਰੇ