ਸੈਫ਼ਾਲ ਮਲੂਕ

ਸੰਸਾਰ ਨੂੰ ਤੀਰ ਲੱਗਣਾ

ਸੈਫ਼ ਮਲੂਕ ਜਗਾਇਆ ਨਾਹੀਂ, ਮਲਿਕਾ ਖ਼ਾਤੋਂ ਰਾਣੀ
ਨਾ ਹੱਥ ਪੈਰ ਹਿਲਾਂਦੀ ਆਹੀ, ਨੀਂਦ ਮਿੱਠੀ ਇਹ ਮਾਨੀ

ਚੁੱਪ ਚਪਾਤੀ ਹੰਜੋਂ ਰੋਂਦੀ, ਆਹੀ ਬਾਲ ਈਆਨੀ
ਸ਼ਾਹਜ਼ਾਦੇ ਦੇ ਮੂੰਹ ਤੇ ਢੱਠਾ, ਅੱਥਰੂਆਂ ਦਾ ਪਾਣੀ

ਜਾਗ ਲੱਗੀ ਸ਼ਹਿਜ਼ਾਦੇ ਤਾਈਂ, ਉਠ ਖਲੋਤਾ ਜਲਦੀ
ਮਲਿਕਾ ਰੋਂਦੀ ਤੱਕ ਕੇ ਪੁੱਛਦਾ, ਖ਼ਬਰ ਦੱਸੀਂ ਇਸ ਗੱਲ ਦੀ

ਵੀਰ ਤੇਰੇ ਤੋਂ ਘੋਲ਼ ਘੁਮਾਇਆ, ਤੂੰ ਕਿਉਂ ਰੋ ਵੀਂ ਭੈਣੇ
ਦਸ ਸ਼ਿਤਾਬੀ ਕੇ ਗ਼ਮ ਤੈਨੂੰ, ਦੁੱਖ ਤੇਰੇ ਵੰਡ ਲੈਣੇ

ਮਲਿਕਾ ਕਹਿੰਦੀ ਇਹ ਤੱਕ ਵੀਰਾ, ਹੈ ਸੰਸਾਰ ਮਰ ਯੁਲਾ
ਅਸਾਂ ਦੋਹਾਂ ਨੂੰ ਖਾਵਣ ਆਇਆ, ਢੁਕਾ ਆਖ਼ਿਰ ਵੇਲ਼ਾ

ਵੇਖ ਸੰਸਾਰ ਸ਼ਹਿਜ਼ਾਦੇ ਜਲਦੀ, ਸਾਰ ਕਮਾਨ ਹਤੱਹ ਪਕੜੀ
ਮਾਰ ਹਥਿਆਰ ਦੋ ਪਾਰ ਕਰੇਸਾਂ, ਕਰੇ ਦਲੇਰੀ ਤਕੜੀ

ਚਲੇ ਚਾੜ੍ਹ ਕਮਾਨ ਸ਼ਿਤਾਬੀ, ਸ਼ੇਰ ਜਵਾਨ ਸਿਪਾਹੀ
ਕਰੜੀ ਛਕ ਕੜਾਕੇ ਕੱਢੇ, ਕਾਣੀ ਅਤਿ ਵੱਲ ਵਾਹੀ

ਨਾਲ਼ ਇੱਕ੍ਹੀਂ ਦੇ ਅੱਖ ਭੜਾਕੇ, ਸਿੱਧਾ ਤੀਰ ਵਗਾਇਆ
ਤੀਰ ਅੰਦਾਜ਼ ਨਾ ਘੁਥਾ ਸ਼ਿਸਤੋਂ, ਇੱਕ੍ਹੀਂ ਵਿਚ ਲਗਾਇਆ

ਦਸਰ ਤੀਰ ਗਿਆ ਭੰਨ ਆਣਾ, ਪਈ ਬਜਿਗ ਸੰਸਾਰੇ
ਹੌਕਾ ਨਾ ਛੱਡ ਗਿਆ ਟਿਕਾਣਾ, ਜਲ਼ ਵਿਚ ਚੱਬੀ ਮਾਰੇ

ਦੂਜੀ ਵਾਰੀ ਫਿਰ ਸਿਰ ਕਢੀਉਸ, ਆ ਟਿੱਲੇ ਦੇ ਕੋਲੋਂ
ਮਲਿਕਾ ਤੇ ਸ਼ਹਿਜ਼ਾਦਾ ਦੂਏ, ਕੰਬ ਗਏ ਤਿੰਨ ਹੋਲੋਂ

ਦੂਜਾ ਤੀਰ ਸ਼ਹਿਜ਼ਾਦੇ ਜੁੜਿਆ, ਕਰਕੇ ਫੇਰ ਦਲੇਰੀ
ਦੂਜੀ ਅੱਖ ਉਹਦੀ ਵਿਚ ਲੱਗਾ, ਸਿਲ ਗਿਆ ਹਿੱਕ ਵੈਰੀ

ਕਰਕੇ ਛੁੱਟ ਚਲਾਇਆ ਤੇਗ਼ਾ, ਸਿਰ ਸੰਸਾਰ ਸਿਆਹ ਦੇ
ਵੱਢ ਲਿਆ ਸਿਰ ਇਸ ਦਾ ਜਲਦੀ, ਵਾਹ ਪਿੜ ਹੱਥੇ ਸ਼ਾਹ ਦੇ

ਮਾਰ ਸੰਸਾਰ ਸ਼ਾਹਜ਼ਾਦੇ ਸੁੱਟਿਆ, ਇਤਨੀ ਰੁੱਤ ਵਗੀ ਸੀ
ਰੱਤੋਂ ਨਦੀ ਹੋਈ ਸਭ ਰੱਤੀ, ਮਾਰਨ ਮੌਜ ਲੱਗੀ ਸੀ

ਰੱਤੋਂ ਨਦੀ ਹੋਈ ਸਭ ਰੱਤੀ, ਨਜ਼ਰ ਨਾ ਆਵੇ ਪਾਣੀ
ਠਾਠ ਚੜ੍ਹੀ ਕੋਈ ਹਾਠ ਕਹਿਰ ਦੀ, ਫਿਰ ਦਏ ਫੇਰ ਕਹਾਣੀ

ਜੋ ਗੇਲੀ ਵਿਚ ਫੇਰਾਂ ਪੈਂਦੀ, ਜਾਣ ਨਾ ਦੀਨਦਿਏ ਬਨਿਏ
ਪੀੜ ਨਪੀੜ ਬਣਾਉਣ ਐਵੇਂ, ਜਿਉਂ ਕੋਹਲੂ ਵਿਚ ਗੁਣੇ

ਟਿੱਲੇ ਦਾ ਰੱਬ ਰਾਖਾ ਆਹ,ਅ ਜਾਂਦਾ ਆਪ ਬਚਾਈਂ
ਹੋਣ ਕਬੂਲ ਜਨਾਬੇ ਅੰਦਰ, ਆਸਿਮ ਦਿਆਂ ਦੁਆਏਂ

ਲਹਿਰਾਂ ਅੰਦਰ ਜਾਂਦਾ ਟਿੱਲਾ ,ਰਾਤ ਦੁਹਾਂ ਕਰ ਧਾਈ
ਸੇ ਕੋਹਾਂ ਦੇ ਪੈਂਡੇ ਕਰਦਾ, ਅੰਤ ਹਿਸਾਬ ਨਾ ਕਾਈ

ਲਹਿੰਦਾ ਚੜ੍ਹਦਾ ਦੱਖਣ ਪਰਬਤ, ਪਤਾ ਨਾ ਦਿੰਦਾ ਕੋਈ
ਦੇਣਾ ਚੰਨ ਵੇਖ ਪਛਾਨਣ ਕਿਬਲਾ, ਰੋਜ਼ ਵਕਤ ਜਦ ਹੋਈ​

ਰਾਤੀਂ ਤਾਰਾ ਕੁਤਬ ਤਕੀਨਦੇ, ਤਾਂ ਕੁਝ ਮਾਲਮ ਹੁੰਦਾ
ਸ਼ਹਿਜ਼ਾਦਾ ਮੁਤੱਵਜਾ ਹੋ ਕੇ, ਪੜ੍ਹਨ ਨਮਾਜ਼ ਖਲੋਂਦਾ

ਰਾਤ ਦਿਨ੍ਹਾਂ ਹੈਰਾਨੀ ਅੰਦਰ, ਜਲਥਲ ਦੱਸਦਾ ਪਾਣੀ
ਨਾ ਬਨਵਾਸ ਦਿਸਿਏ ਨਾ ਬੇਲਾ, ਨਾ ਕੋਈ ਜੂਆ ਵੀਰਾਨੀ

ਕੋਈ ਦਿਨ ਉਸ ਮੁਸੀਬਤ ਗੁਜ਼ਰੇ, ਕਰਮ ਕੀਤਾ ਫਿਰ ਮੂਲੇ
ਲੱਥੀ ਕਾਂਗ ਨਦੀ ਤੋਂ ਸਾਰੀ, ਦੂਰ ਹੋਏ ਸਬਹਿ ਰੌਲੇ

ਜਾ ਲੱਗੇ ਹਿੱਕ ਟਾਪੂ ਅੰਦਰ, ਨਾਮ ਸਮਾਕ ਇਸ ਬੰਦਰ
ਮੇਵੇ ਅਜਬ ਅਜਾਇਬ ਮਿੱਠੇ, ਡਿਠੇ ਬੰਦਰ ਅੰਦਰ

ਸਿਉ ਸਾਨ ਹਦਵਾਣੇ ਜਿੱਡੇ, ਲਟਕਣ ਪਏ ਕਤਾਰਾਂ
ਪਾਣੀ ਵਾਲੇ ਘੜੇ ਬਰਾਬਰ, ਆਹਾ ਕਦਰ ਅਨਾਰਾਂ

ਏਸ ਮਆਫ਼ਿਕ ਮੇਵੇ ਸਾਰੇ, ਪੱਕ ਹੋਏ ਰੰਗ ਸੋਹਣੇ
ਵਸਤੀ ਵਾਸ ਨਾ ਨੇੜੇ ਕੋਈ, ਕਿਸ ਨੇ ਆਹੇ ਖੋਹਣੇ

ਹਰ ਹਰ ਜਾਈ ਨਹਿਰਾਂ ਵਗਣ, ਰੁੱਖਾਂ ਪਾਣੀ ਜਾਏ
ਜੀਵ ਨੌਕਰ ਬਾਗ਼-ਏ-ਅੰਦਰ ਹਰ ਪਖਿਏ, ਮਾਲੀ ਆਡਾਂ ਲਾਏ

ਹਰ ਨਹਿਰੇ ਤੇ ਝੱਲਣ ਸ਼ਾਖ਼ਾਂ, ਘਣੀਆਂ ਠੰਢੀਆਂ ਛਾਵਾਂ
ਸਬਜ਼ੇ ਨਾਲ਼ ਸੁਹਾਵੇ ਧਰਤੀ, ਪਾਇਆ ਖ਼ਿਜ਼ਰ ਪਿੱਛਾਵਾਂ

ਆਬਿਹਯਾਤ ਜਿਹੇ ਵਿਚ ਚਸ਼ਮੇ, ਬੇ ਜ਼ੁਲਮਾਤ ਦਸੀਂਦੇ
ਵਾਂਗ ਇਲਿਆਸ ਸ਼ਹਿਜ਼ਾਦਾ ਹੋਰੀਂ, ਪੀ ਪੀ ਤਾਜ਼ੇ ਥੀਂਦੇ

ਰੰਗਾਰੰਗ ਪਖੇਰੂ ਬੋਲਣ, ਹਿੱਕ ਥੀਂ ਹਿੱਕ ਚੰਗੇਰੇ
ਪਰ ਉਸ ਟਾਪੂ ਅੰਦਰ ਆਹੇ, ਤੋਤੇ ਬਹੁਤ ਘਨੇਰੇ

ਰੰਗ ਅਸਮਾਨੀ ਅੱਖ ਗੁਮਾਨੀ, ਮਿੱਠੇ ਬੋਲ ਜ਼ਬਾਨੀ
ਚੁੰਝਾਂ ਪੈਰਾਂ ਸੁਰਖ਼ੀ ਸੋਹਣੀ, ਗੱਲ ਵਿਚ ਕਾਲ਼ੀ ਗਾਨੀ

ਉੱਚੀ ਨੀਵੀਂ ਤੇਜ਼ ਉਡਾਰੀ, ਸਬਜ਼ ਲਿਬਾਸ ਫ਼ਰਿਸ਼ਤੇ
ਜੀਵ ਨੌਕਰ ਮੁਲਕ ਜਮਾਅਤਾਂ ਹੋਵਣ, ਕਰਦੇ ਸੈਰ ਬਹਸ਼ਤੇ

ਹਿੱਕਣਾਂ ਦੇ ਸਿਰ ਸੂਹੇ ਆਹੇ, ਹਿੱਕਣਾਂ ਰੰਗ ਬਸੰਤੀ
ਹੱਕ ਸਾਵੇ ਹੱਕ ਸੂਸਨ ਰੰਗੇ, ਤੋਤੇ ਕਿਸਮ ਬੇ ਉੱਨਤੀ

ਬੁਲਬੁਲ ਕੋਇਲ ਖ਼ੁਸ਼ ਗੁਫ਼ਤਾਰਾਂ, ਖ਼ੁਮਰੇ ਕਰਨ ਆਵਾਜ਼ੇ
ਜੌੜੇ ਨਾਲ਼ ਬੈਠੇ ਮਿਲ ਜੌੜੇ, ਨਾਲ਼ ਮੁਹੱਬਤ ਤਾਜ਼ੇ

ਹੋਰ ਪਹਾੜੀ ਪੰਖੀ ਬੋਲਣ, ਥਾਂ ਥਾਂ ਲਾਕਚਹਰੀ
ਸੂਹੇ ਸਾਵੇ ਚਿੱਟੇ ਕਾਲੇ, ਤਿਤਰੀ ਰੰਗ ਸੁਨਹਿਰੀ

ਤੌਹੀਨ ਤੌਹੀਨ ਪੁਕਾਰੇ ਕੋਈ, ਕੋਈ ਕਹੇ ਰੱਬ ਸੱਚਾ
ਕੋਈ ਪੈਰਾਂ ਨੂੰ ਯਾਦ ਕਰੇਂਦਾ, ਕੋਈ ਬੁਲਾਵੇ ਬੱਚਾ

ਇਰਾ ਜਿਕਰ ਕਸਿਏ ਦੇ ਸੀਨੇ, ਮਨਾ ਨਾ ਮੂਲ ਹਿਲਾਵੇ
ਹਰ ਹਰ ਪੰਖੀ ਰੱਬ ਸੱਚੇ ਦੀ, ਹਮਦ ਸੁਣਾ ਅਲਾਵੇ

ਆਪੋ ਆਪਣੀ ਬੋਲੀ ਅੰਦਰ, ਆਹੇ ਵਿਰਦ ਕਮਾਂਦੇ
ਉਸਮਾਂ ਸਿਫ਼ਤਾਂ ਨਾਲ਼ ਤਮਾਮੀ, ਮਿੱਠੇ ਬੋਲ ਸੁਣਾਂਦੇ

ਵਾਹ ਖ਼ਾਲਿਕ ਬੇ ਚੋਣ ਪੁਕਾਰਨ, ਚੋਂ ਕੀਤੀ ਜਿਸ ਜ਼ਾਹਰ
ਰੰਗਾਰੰਗ ਪੈਦਾਇਸ਼ ਉਸ ਦੀ, ਅੰਤ ਹਿਸਾਬੋਂ ਬਾਹਰ

ਹਿੱਕ ਹਿੱਕ ਵਿਚ ਨਿਗਾਹ ਓਸੇ ਦੀ, ਰੋਜ਼ੀ ਨਿੱਤ ਪੁਚਾਂਦਾ
ਹਰ ਹਰ ਦੀ ਇਸ ਕਿਸਮਤ ਲਿਖੀ, ਲਿਖਿਆ ਪਾਸ ਨਾ ਜਾਂਦਾ

ਜੂਨ ਹਜ਼ਾਰ ਅਠਾਰਾਂ ਤਾਈਂ, ਦੇ ਕੇ ਰਿਜ਼ਕ ਸੰਭਾਲੇ
ਕਿਆ ਬੇਕਾਰ ਅਸਮੱਤਰ ਸ਼ੋਹਦੇ, ਕਿਆ ਕਮਾਿਆਂ ਵਾਲੇ

ਹਿੱਕਣਾਂ ਆਸ ਉਸੇ ਦੇ ਦਰ ਤੇ, ਹਿੱਕਣਾਂ ਤਕ ਕਮਾਿਆਂ
ਹਿੱਕਣਾਂ ਬਹੁਤ ਕਮਾਿਆਂ ਕਰਕੇ, ਆਖ਼ਿਰ ਆਨ ਗਵਾਿਆਂ

ਹੱਕ ਆਲਮ ਹੱਕ ਫ਼ਾਜ਼ਲ ਮੁੱਲਾਂ, ਹਿੱਕ ਹਾਫ਼ਿਜ਼ ਹਿੱਕ ਕਾਰੀ
ਹੱਕ ਕਾਜ਼ੀ ਹੱਕ ਮੁਫ਼ਤੀ ਬਹਿੰਦੇ, ਸਿਰ ਧਰ ਪਗੜੀ ਭਾਰੀ

ਹਿੱਕ ਜ਼ਾਹਿਦ, ਹਿੱਕ ਸੂਫ਼ੀ, ਮੁਫ਼ਤੀ ਬਣਦੇ ਹਿੱਕ ਨਮਾਜ਼ੀ
ਹਿੱਕਣਾਂ ਰੋਜ਼ੇਦਾਰ ਕਹਾਇਆ, ਸ਼ੇਖ਼ੀ ਬੇ ਅੰਦਾਜ਼ੀ

ਸ਼ੇਖ਼ ਸ਼ਯਿਵਖ਼ ਮਰਬੀ ਮੁਰਸ਼ਦ, ਪੀਰ ਬਣੇ ਹਿੱਕ ਭਾਰੇ
ਹਿੱਕਣਾਂ ਤਲਬ ਬਹਿਸ਼ਤ ਵੰਜਣ ਦੀ, ਹਿੱਕ ਦੋਜ਼ਖ਼ ਡਰ ਮਾਰੇ

ਹਿੱਕਣਾਂ ਮੱਧ ਮੁਹੱਬਤ ਵਾਲਾ, ਪੀਤਾ ਪੂਰ ਪਿਆਲਾ
ਮਸਤ ਬੇਹੋਸ਼ ਵ ਤਿੰਨ ਵਿਚ ਗਲੀਆਂ, ਨਾ ਕੁਝ ਹੋਸ਼ ਸਨਭਾਲਾ

ਹਿੱਕਣਾਂ ਔਗੁਣ ਹਾਰ ਕਹਾਇਆ, ਪਰ ਤਕਸੀਰ ਗੁਨਾਹੀ
ਗੱਲ ਪੱਲਾ ਤੇ ਘਾਹ ਮੋਹੀਇਂ ਵਿਚ, ਮਿੱਥੇ ਦਾਗ਼ ਸਿਆਹੀ

ਚੋਰ ਉਚੱਕੇ ਠੱਗ ਅਸਮੱਤਰ, ਜੂਏ ਬਾਜ਼ ਜ਼ਨਾਹੀ
ਸਭਨਾਂ ਆਸ ਤੇਰੇ ਦਰ ਸਾਇਨਿਆ, ਕੁਰਸੀ ਕਰਮ ਇਲਾਹੀ

ਚੋਰੀ ਯਾਰੀ ਠੱਗੀ ਮੋਟਾ, ਬਦਨ ਹਰਾਮ ਕਬਾਬੋਂ
ਕਰ ਕਰ ਤੌਬਾ ਮੁੜਮੁੜ ਭੰਨਾਂ, ਮਸਤੀ ਚੜ੍ਹੀ ਸ਼ਰਾਬੋਂ

ਸਬਜ਼ ਲਿਬਾਸ ਫ਼ਕੀਰਾਂ ਵਾਲਾ, ਅਸਰ ਟੋਪੀ ਗੱਲ ਅਲਫ਼ੀ
ਬਾਹਰ ਦੱਸੇ ਵੇਸ ਉਜਾਲ਼ਾ, ਅੰਦਰ ਕਾਲ਼ਾ ਕੁਲਫ਼ੀ

ਹਰ ਸੂਰਤ ਵੱਲ ਮਾਇਲ ਹੋਵੇ, ਗ਼ਾਲਿਬ ਨਫ਼ਸ ਅਜਿਹਾ
ਹਰਦਮ ਤਾਜ਼ਾ ਚਾਅ ਬੁਰੇ ਦਾ, ਕਦੇ ਨਾ ਹੁੰਦਾ ਬੇਹਾ

ਜੋ ਜੋ ਐਬ ਜਗਤ ਵਿਚ ਭਾਰੇ, ਸਭੇ ਮੈਂ ਦਰ ਆਏ
ਕਿਹੜੇ ਕਿਹੜੇ ਗਿਣ ਗਿਣ ਦਸਾਂ, ਅੰਤ ਨਾ ਪਾਇਆ ਜਾਏ

ਔਗਣਹਾਰ ਕੁਚੱਜੀ ਕੋਹਝੀ, ਲੌਂਡੀ ਲੁੱਟ ਨਕਾਰੀ
ਖ਼ਾਵੰਦ ਮੁੱਲ ਖ਼ਰੀਦੀ ਸੀੱੋ, ਦੇ ਕੇ ਕੀਮਤ ਭਾਰੀ

ਗੰਜੀ ਕਾਣੀ ਲੂ ਹਿੱਲੀ ਡੋਰੀ, ਤੇਜ਼ ਜ਼ਬਾਨ ਚਿਰਾਕੀ
ਬੇ ਪ੍ਰਹੇਜ਼ ਆਮੈਜ਼ ਕਰੇਂਦੀ, ਵਿਚ ਪਲਯਿਦੀ ਪਾਕੀ

ਹੈ ਬਦਨੀਤ ਪ੍ਰੀਤ ਨਾ ਪਾਲੇ, ਕੂੜ ਜ਼ਬਾਨੋਂ ਬੋਲੀ
ਧੰਨ ਖ਼ਾਵੰਦ ਜਿਸ ਰੱਦ ਨਾ ਕੀਤੀ, ਬਦ ਅਜਿਹੀ ਗੋਲੀ

ਖ਼ੂਬੀ ਖ਼ਾਵੰਦ ਦੀ ਕੇ ਦੱਸਾਂ, ਸ਼ਾਲਾ ਜੁਗ ਜੁਗ ਜੀਵੇ
ਹੂਰਾਂ ਪਰੀਆਂ ਇਸ ਪਰ ਡਿੱਗਣ, ਜਿਉਂ ਪਤੰਗੇ ਦੇਵੇ

ਭੋਲੀਆਂ ਭੋਲੀਆਂ ਦਰ ਪਰ ਖੁਲ੍ਹੀਆਂ, ਨੱਕ ਰਗੜਨ ਵਿਚ ਤਲੀਆਂ
ਨੋਸ਼ਾ ਪਰਤ ਨਿਗਾਹ ਨਾ ਕਰਦਾ, ਕੁਝ ਪਰਵਾਨਾ ਵਲੀਆਂ

ਮੈਂ ਨਕਾਰੀ ਔਗਨਹਾਰੀ, ਕੇ ਮੂੰਹ ਲੈ ਕੇ ਜਾਵਾਂ
ਤਲਬ ਦੀਦਾਰ ਹਜ਼ਾਰ ਕੱਹਲੋਤੇ, ਕੱਤ ਗੁਣ ਦਰਸਨ ਪਾਵਾਂ

ਲੇਕਿਨ ਆਸ ਨਾ ਤੋੜਾਂ ਮੈਂ ਬੀ, ਪਾਸ ਉਨ੍ਹਾਂ ਵੱਲ ਜਾਂਦੀ
ਬੁੜ੍ਹੀ ਦੇ ਹੱਥ ਸੂਤਰ ਅੱਟੀ, ਯੂਸੁਫ਼ ਮਿਲ ਕਰਾਂਦੀ

ਇਸ ਫਿਰ ਸੂਤ ਪੱਕੇ ਦੀ ਅੱਟੀ, ਮੈਂ ਹੱਥ ਤੰਦ ਨਾ ਕੱਚੀ
ਕੱਚੀ ਖ਼ਵਾਹਿਸ਼ ਮੇਰੀ ਸਾਇਨਿਆ!, ਤਲਬ ਉਹਦੀ ਸੀ ਸੱਚੀ

ਇਹ ਨਹੀਂ ਮੈਂ ਕਹਿੰਦੀ ਸ਼ਾਹਾ, ਖ਼ਿਜ਼ਮਤ ਟਹਿਲ ਕਬੋਲੀਂ
ਨਾਮ ਅੱਲ੍ਹਾ ਦੇ ਬਖ਼ਸ਼ ਗੁਨਾਹਾਂ, ਸਾਇਆ ਸਿਰ ਤੇ ਝੋ ਲੀਨ

ਭ੍ਭੱਨੀ ਕਿਸਮ ਕੀਤੀ ਗੁਸਤਾਖ਼ੀ, ਬਹੁਤ ਬੇ ਅਦਬੀ ਹੋਈ
ਤੂੰ ਦਰ ਕਾਰੇਂ ਤਾਂ ਫਿਰ ਸਾਇਨਿਆ, ਕਿਤੇ ਕਿਤੇ ਨਾ ਢੋਈ

ਕਿਤਨੀ ਵਾਰੀ ਤੌਬਾ ਭਿੰਨੀ, ਮੈਂ ਹਾਂ ਬੇ ਆਤਬਾਰਾ
ਫਿਰ ਤੇਰੇ ਦਰ ਤੌਬਾ ਕੀਤੀ, ਬਖ਼ਸ਼ੇਂ ਬਖ਼ਸ਼ਨਹਾਰਾ

ਮੂੰਹ ਕਾਲ਼ਾ ਸ਼ਰਮਿੰਦਾ ਆਸੀ, ਕੇ ਤੇਰੇ ਦਰ ਆਵਾਂ
ਮੁਜਰਮ ਥੀਂ ਚਾਅ ਮਹਿਰਮ ਕਰਨਾ, ਤੇਰਾ ਫ਼ਜ਼ਲ ਸੱਚਾਵਾਂ

ਦਮੜੀ ਲੈ ਕਰੋੜਾਂ ਬਖ਼ਸ਼ੇਂ, ਕਾਫ਼ਰ ਮੁਸਲਮਾਨਾਂ
ਸ਼ਾਨ ਨਿਸ਼ਾਨ ਤੁਸਾਡਾ ਵਧਦਾ, ਜਿਉਂ ਜਿਉਂ ਘੱਟੇ ਜ਼ਮਾਨਾ

ਇਸ ਦੀ ਕਿਸਮ ਤੁਸਾਨੂੰ ਹਜ਼ਰਤ, ਜੋ ਮਹਿਬੂਬ ਤੁਮਹਾਰਾ
ਸਭ ਬੇ ਅਦਬੀ ਤੇ ਗੁਸਤਾਖ਼ੀ, ਬਖ਼ਸ਼ ਮੈਨੂੰ ਸਚਿਆਰਾ

ਮੁੱਕਰ ਫ਼ਰੇਬ ਬਹਾਨੇ ਬੱਤੇ ,ਸਭੁ ਵੱਲ ਛਿੱਲ ਕੂੜੇ
ਮੈਂ ਕੁੱਤਾ ਤੋਂ ਸਾਹਿਬ ਦਾਤਾ, ਪਾ ਕਰਮ ਦੇ ਟੂ ੜੇ

ਕੁੱਤਾ ਭੀ ਬੇਕਾਰ ਮਿਕਸਰ, ਖ਼ਿਦਮਤ ਕੰਮ ਸ਼ਕਾਰੋਂ
ਰਾਖੀ ਚੌਕੀ ਬਾਝੋਂ ਖਾਵਾਂ, ਖ਼ੈਰ ਤੇਰੇ ਦਰਬਾਰੋਂ

ਦਰ ਤੇਰੇ ਤੇ ਪਲ਼ਿਆ ਆਜ਼ਿਜ਼, ਖ਼ੈਰ ਕਰਮ ਦਾ ਹੁਲੀਆ
ਮਿਲੇ ਸਵਾਬ ਜਨਾਬ ਸੱਚੀ ਥੀਂ, ਕਦੇ ਜਵਾਬ ਨਾ ਮਿਲਿਆ

ਤੁਧ ਝਿੜਕੀਆਂ ਕੋਈ ਨਾ ਝੱਲਦਾ, ਕਿਸੇ ਜਹਾਨ ਨਾ ਢੋਈ
ਹੱਥ ਸਿਰੇ ਤੇ ਰੱਖੀਂ ਸ਼ਾਹਾ, ਬਖ਼ਸ਼ ਬੇ ਅਦਬੀ ਹੋਈ

ਮਦਦ ਨਾਲ਼ ਬਚਾਈਂ ਹਜ਼ਰਤ, ਹਰ ਸ਼ਰੋਂ ਹਰ ਬੁਰਿਓਂ
ਕਿੱਥੇ ਕਿੱਸਾ ਰਿਹਾ ਮੁਹੰਮਦ, ਹੁਣ ਕਿਧਰ ਉਅਠ ਤੁਰਿਓਂ

ਜਾਮ ਜਹਾਨ ਦਸਾਲਨ ਵਾਲਾ, ਰੌਸ਼ਨ ਚਿੱਤ ਸੱਜਣ ਦਾ
ਮੂਹੋਂ ਆਖ ਨਾ ਆਖ ਮੁਹੰਮਦ, ਵਾਕਫ਼ ਹੈ ਉਹ ਮਨ ਦਾ

ਅਠਿਏ ਪਹਿਰ ਮੁਹੰਮਦ ਸਿਰਤੇ, ਮੌਤ ਨਕਾਰਾ ਘਰਦਾ
ਦਸ ਕਹਾਣੀ ਪੱਕੇ ਜਾਨੀ, ਨਹੀਂ ਵਸਾਹ ਅਮਿਰਦਾ

ਜਿਸ ਟਾਪੂ ਦੀ ਗੱਲ ਪਿੱਛੇ ਸੀ, ਪੰਖੀ ਬੋਲਣ ਵਾਲੀ
ਇਸ ਬੰਦਰ ਵਿਚ ਹੌਜ਼ ਵੱਡਾ ਸੀ, ਸਿਫ਼ਤ ਬੀਆਨੋਂ ਆਲੀ

ਇਸ ਹੋਜ਼ੇ ਦੇ ਗੁਰਦੇ ਆਹੇ, ਪੰਖੀ ਹੋਰ ਕੱਦ ਆਵਰ
ਕਾਲੇ ਬੱਕਰੇ ਵਾਂਗ ਬਦਨ ਤੇ, ਜਿੱਤ ਲੰਮੇਰੀ ਵਾਫ਼ਰ

ਲਾਜਵਰਦੀ ਰੰਗ ਪੰਜੇ ਦਾ, ਅੱਖ ਬਲਣ ਮਸ਼ਾਲਾਂ
ਸੂਰਤ ਦੂਜੀ ਹੋਰ ਤਰ੍ਹਾਂ ਦੀ, ਅਕਸ ਦੀ ਸ਼ਕਲ ਦਸਾਲਾਂ

ਇਸ ਹੋਜ਼ੇ ਥੀਂ ਰੋਟੀ ਵੇਲੇ, ਕੁਦਰਤ ਹੁੰਦੀ ਜ਼ਾਹਰ
ਇੱਕ ਹਜ਼ਾਰ ਅੰਗੀਠੀ ਅੱਗ ਦੀ, ਨਿਕਲੇ ਦਿੰਦਿਓਂ ਬਾਹਰ​

ਹਰ ਹਰ ਉਸ ਅੰਗੀਠੀ ਉੱਤੇ, ਉਹ ਪੰਖੀ ਆ ਬਹਿੰਦੇ
ਵਗੋਤਗ ਚੁਗਣ ਅੱਗ ਤੱਤੀ, ਜਿਸ ਵੇਲੇ ਰੱਜ ਰਹਿੰਦੇ

ਅੱਡ ਹਵਾ ਵੰਜਣ ਚੜ੍ਹ ਸਾਰੇ, ਆਉਣ ਫੇਰ ਦੁਪਹਿਰਾਂ
ਬਾ ਕੇ ਖ਼ੁਸ਼ ਆਵਾਜ਼ ਅਲਾਈਨ, ਜਿਉਂ ਕਾਨੂੰ ਵਿਚ ਲਹਿਰਾਂ

ਦਾਉਦੀ ਆਵਾਜ਼ ਰਸੀਲੀ, ਸੰਗਹਿ ਸਫ਼ਾਈ ਵਾਲੇ
ਮੁਰਲੀ ਤੇ ਸ਼ਰਨਾਈਵਂ ਚੰਗੀ, ਬੀਨਸਰਿਆਂ ਥੀਂ ਨਾਲੇ

ਬੋਲਣ ਅਜਬ ਸਰਾਂ ਕੱਢ ਉੱਚੀ, ਕੋਈ ਬੇਤਾਰ ਨਾ ਹੋਵੇ
ਤਾਨਸੈਨ ਸਣੇ ਜੇ ਓਥੇ, ਖਾ ਗ਼ੈਰਤ ਬਾ ਰੋਵੇ

ਜਦੋਂ ਸਰੋਦ ਮੁਕਾਉਣ ਲਗਣ, ਬੋਲਣ ਕਹਕਾ ਕਰਕੇ
ਅੱਗ ਉਨ੍ਹਾਂਦੇ ਮੂਹੋਂ ਢੀਇਨਦੀ, ਸੁੱਟਣ ਚੁੰਝਾਂ ਭਰਕੇ

ਪਾਣੀ ਵਿਚ ਪਏ ਅੱਗ ਸਾਰੀ, ਨਾ ਡੁੱਬਦੀ ਨਾ ਬੁਝਦੀ
ਅੱਗੋ ਅੱਗ ਦੱਸੇ ਕੁੱਲ ਪਾਣੀ, ਹੌਜ਼ ਅੰਗੀਠੀ ਸਜਦੀ

ਮਲਿਕਾ ਤੇ ਸ਼ਹਿਜ਼ਾਦਾ ਦੂਏ, ੋ ਯੱਖ ਤਾਜ਼ੱਬ ਹੁੰਦੇ
ਕਈਂ ਤਮਾਸ਼ੇ ਇਹੋ ਜਿਹੇ, ਤੱਕਦੇ ਵਤਨ ਭੌਂਦੇ

ਸੱਜੇ ਖੱਬੇ ਤਕਦਿਏ ਸੁਨਦਿਏ, ਸੈਰ ਕਰਨ ਵਿਚ ਬੰਦਰ
ਕਈਂ ਅਜਾਇਬ ਦੱਸਣ ਜਿਹੜੇ, ਨਹੀਂ ਕਿਆਸਾਂ ਅੰਦਰ

ਹਿੱਕ ਪਾਸੋਂ ਆਵਾਜ਼ ਸ਼ਹਿਜ਼ਾਦੇ, ਆਦਮੀਆਂ ਦਾ ਆਇਆ
ਆਡੀਂ ਪਾਸੀਂ ਤੱਕਣ ਲੱਗਾ, ਕੇ ਇਸਰਾਰ ਖ਼ੁਦਾਇਆ

ਵੇਖਦਿਆਂ ਹਿੱਕ ਨਜ਼ਰੀ ਆਈ, ਕੌਮ ਸ਼ਹਿਜ਼ਾਦੇ ਤਾਈਂ
ਸੈਰ ਕਰਨ ਦਰਿਆ ਕਿਨਾਰੇ, ਆਦਮ ਲੋਕ ਗਰਾਈਂ

ਸੈਫ਼ ਮਲੂਕ ਉਨ੍ਹਾਂ ਵੱਲ ਟੁਰਿਆ, ਜਾ ਸਲਾਮ ਪੁਕਾਰੇ
ਬਾਅਦ ਸਲਾਮੋਂ ਨਾਲ਼ ਹਲੀਮੀ, ਪੁੱਛਦਾ ਗੱਲ ਦੁਬਾਰੇ

ਯਾਰੋ ਸੱਚ ਦੱਸਾ ਲੌ ਮੈਨੂੰ, ਕੌਣ ਤੁਸੀ ਕਿਸ ਸ਼ਹਿਰੋਂ
ਕਿਹੜੇ ਮੁਲਕ ਵਲਾਇਤ ਰਹਨਦਿਏ, ਸੈਰ ਕਰੋ ਇਸ ਲਹਿਰੋਂ

ਯਾ ਕੋਈ ਵਾਂਗ ਅਸਾਡੇ ਆਏ, ਵਖ਼ਤ ਕਜ਼ੀਏ ਮਾਰੇ
ਯਾਹੂ ਉਸ ਜਗ੍ਹਾ ਦੇ ਵਤਨੀ, ਕੇ ਨਾਉਂ ਦੇਸ ਤੁਮਹਾਰੇ

ਉਨ੍ਹਾਂ ਜਵਾਨਾਂ ਕਿਹਾ ਅੱਗੋਂ, ਸੈਫ਼ ਮਲੂਕੇ ਤਾਈਂ
ਇਹ ਵਲਾਇਤ ਵਤਨ ਅਸਾਡਾ, ਵਸਦੇ ਸ਼ਹਿਰ ਗਰਾਈਂ

ਸੈਰ ਸ਼ਿਕਾਰ ਕਰੇਂਦੇ ਫਿਰਦੇ, ਖ਼ੋਸ਼ਈਂ ਨਦੀ ਕਿਨਾਰੇ
ਵਾਸਤ ਇਸ ਮੁਲਕ ਦਾ ਨਾਵਾ,ੰ ਰੌਸ਼ਨ ਵਿਚ ਸੰਸਾਰੇ

ਸਿਰ ਅਨਦੀਪ ਸ਼ਹਿਰ ਵਿਚ ਤੁਰਦਾ, ਏਸ ਮੁਲਕ ਦਾ ਪੈਸਾ
ਓਥੇ ਸ਼ਾਹ ਤਖ਼ਤ ਦਾ ਵਾਲੀ, ਸ਼ਾਨ ਸਿਕੰਦਰ ਜੈਸਾ

ਸੈਫ਼ ਮਲੂਕੇ ਨੂੰ ਇਸ ਖ਼ਬਰੋਂ, ਖ਼ੁਸ਼ੀ ਹੋਈ ਦਲ ਭਾਰੀ
ਮਲਿਕਾ ਵਾਲੀ ਗੱਲ ਉਨ੍ਹਾਂ ਨੂੰ, ਖੋਲ ਦੱਸਾ ਲੀ ਸਾਰੀ

ਸੰਨ ਗੱਲਾਂ ਫ਼ਰਮਾਇਆ ਉਨ੍ਹਾਂ, ਹੈ ਇਹ ਸੱਚ ਵਹਾਨੀ
ਸ਼ਾਹ ਅਸਾਡੇ ਦੀ ਭਤਰੀਜੀ, ਮਲਿਕਾ ਖ਼ਾਤੋਂ ਰਾਣੀ

ਪਤਾ ਨਿਸ਼ਾਨੀ ਰਾਹ ਸ਼ਹਿਰ ਦਾ, ਪਿਛਲੀਆਂ ਸਭ ਗੱਲਾਂ
ਵਿਚੋ ਵਿਚ ਨਦੀ ਦੇ ਜਾਣਾ, ਦੱਸਿਆ ਉਨ੍ਹਾਂ ਵਲਾਂ

ਆਇਆ ਪਰਤ ਸ਼ਹਿਜ਼ਾਦਾ ਓਥੋਂ, ਆ ਮਲਿਕਾ ਨੂੰ ਕਹਿੰਦਾ
ਹੋਵੇ ਮੁਬਾਰਕ ਅੱਲ੍ਹਾ ਭਾਵੇ, ਭਾਰ ਤੇਰਾ ਹੁਣ ਲਹਿੰਦਾ

ਹਾਲ ਹਕੀਕਤ ਸਭ ਸੁਣਾਈ, ਮਲਿਕਾ ਖ਼ਾਤੋਂ ਤਾਈਂ
ਦੋਹਾਂ ਦੇ ਦਿਲ ਖ਼ੁਸ਼ੀਆਂ ਹੋਇਆਂ, ਪੜ੍ਹਨ ਅਲੱਹਮਦ ਸੁਣਾਈਂ

ਫੇਰ ਟਿੱਲੇ ਚੜ੍ਹ ਠੱਲੇ ਹਾਹੋ, ਵਾਅ ਮੁਰਾਦ ਹਿੱਲੀ ਸੀ
ਗਰਦਿਸ਼ ਗਈ ਸਿਤਾਰੇ ਸਾਇਤ, ਆਸਾਦੀਨ ਰਲੀ ਸੀ

ਤੁਰਦਾ ਟਿੱਲਾ ਹਮਲੇ ਕਰਦਾ, ਜਿਉਂ ਪੰਖੀ ਦਰਿਆਈ
ਯਾ ਕਸ਼ਮੀਰ ਅੰਦਰ ਡਲ਼ ਕਿਸ਼ਤੀ, ਤੁਰਦੀ ਨਾਲ਼ ਸਫ਼ਾਈ

ਯਾਪਟੇ ਦੇ ਧਾਗੇ ਅਤੇ, ਮੋਤੀਂ ਸੱਚਾ ਤੁਰਦਾ
ਯਾ ਰਹਵਾਰ ਤੁਰੇ ਜਿਉਂ ਤਾਜ਼ੀ, ਤਰਫ਼ ਤਵੇਲੇ ਹਿਰਦਾ

ਦੂਰੋਂ ਤਾੜ ਸ਼ਿਕਾਰ ਹਵਾਇਯੋਂ, ਬਾਜ਼ ਚਿੱਟਾ ਜਿਉਂ ਆਵੇ
ਤਾਰੀ ਸਾਫ਼ ਉਡਾਰੀ ਕਰਦਾ, ਨਾ ਪਰ ਪੈਰ ਹਿਲਾਵੇ

ਨਾ ਕੋਈ ਖ਼ਲਲ ਖ਼ਰੋਜ ਨਦੀ ਦਾ, ਨਾ ਕੋਈ ਦੂਜੀ ਆਫ਼ਤ
ਖ਼ੁਸ਼ਿਓਂ ਪਹਿਰ ਦੱਸੇ ਪਲਕਾਰਾ, ਰੋਜ਼ ਲੰਘੇ ਜਿਉਂ ਸਾਇਤ

ਪਾਣੀ ਅੰਦਰ ਤੁਰਦੇ ਜਾਂਦੇ, ਰੋਜ਼ ਗਏ ਪੰਜਤਾਲੀ
ਵਾਸਤ ਸ਼ਹਿਰ ਅੰਦਰ ਜਾ ਲੱਗੇ, ਕਰਮ ਕੀਤਾ ਰੱਬ ਵਾਲੀ

ਟਿੱਲੇ ਉੱਤੋਂ ਉੱਤਰ ਆਏ, ਮਲਿਕਾ ਤੇ ਸ਼ਹਿਜ਼ਾਦਾ
ਸੈਫ਼ ਮਲੂਕ ਸਲਾਮ ਇਸ ਸ਼ਾਹ ਦੇ, ਟੁਰਿਆ ਰੱਖ ਇਰਾਦਾ

ਮਲਿਕਾ ਖ਼ਾਤੋਂ ਕੋਲੋਂ ਪੁੱਛਦਾ, ਇਹ ਸ਼ਾਹ ਚਾਚਾ ਤੇਰਾ
ਕੇ ਕੁੱਝ ਨਾਮ ਮੁਬਾਰਕ ਉਸ ਦਾ, ਦੱਸੀਂ ਪਿਤਾ ਪਕੇਰਾ

ਮਲਿਕਾ ਕਹਿੰਦੀ ਸੁਣ ਵੇ ਭਾਈ, ਦਾਨਸ਼ਮੰਦ ਦਲੇਰਾ
ਤਾਜ ਮਲੂਕ ਉਸ ਨਾਵਾਂ ਹੋਸੀ, ਜੇ ਇਹ ਚਾਚਾ ਮੇਰਾ

ਸੈਫ਼ ਮਲੂਕ ਗਿਆ ਦਰਬਾਰੇ, ਪੁੱਛਦਾ ਜਾ ਨਕੀਬਾਂ
ਕਿੱਥੇ ਹੈ ਸੁਲਤਾਨ ਤੁਸਾਡਾ, ਮਿਲਣਾ ਅਸਾਂ ਗ਼ਰੀਬਾਂ

ਦਰਬਾਨਾਂ ਫ਼ਰਮਾਇਆ ਅੱਗੋਂ, ਸ਼ਾਹ ਅਸ਼ਕਾਰ ਗਿਆ ਹੈ
ਸ਼ਾਮ ਵਕਤ ਨੂੰ ਆ ਵਗ ਮੁੜ ਕੇ, ਮਤਲਬ ਤੁਧ ਕੀਹ ਹੈ

ਸੈਫ਼ ਮਲੂਕ ਕਿਹਾ ਮੈਂ ਮਿਲਣਾ, ਖ਼ਾਹ ਮਖ਼ਵਾਹ ਇਸ ਸ਼ਾਹ ਨੂੰ
ਖ਼ਬਰ ਨਹੀਂ ਮੱਤ ਚਿਰਕਾ ਆਵੇ, ਮੱਲ ਬਹਾਂ ਚੱਲ ਰਾਹ ਨੂੰ

ਮਲਿਕਾ ਨੂੰ ਛੱਡ ਨਦੀ ਕਿਨਾਰੇ, ਉਹਲੇ ਜਾ ਝਰ ਵਿਕੇ
ਸੈਫ਼ ਮਲੂਕ ਇਸ ਸ਼ਾਹੇ ਪਿੱਛੇ, ਤੁਰਿਆ ਰਾਹੀ ਹੋ ਕੇ

ਜਾਂ ਕੁਝ ਪੈਂਡਾ ਗਿਆ ਅਗੇਰੇ, ਮਰਦ ਅੱਗੋਂ ਹਿੱਕ ਆਇਆ
ਸੋਹਣੀ ਸੂਰਤ ਜ਼ੇਬ ਸ਼ਹਾਨਾ, ਜ਼ੇਵਰ ਰੂਪ ਸੁਹਾਇਆ

ਸ਼ੌਕਤ ਸ਼ਾਨ ਨਿਸ਼ਾਨ ਉਚੇਰਾ, ਤਾਜ ਸਿਰੇ ਪਰ ਸ਼ਾਹੀ
ਛਤਰ ਸੁਨਹਿਰੀ ਉਪਰ ਝੱਲਦਾ, ਅੱਗੇ ਚੱਲਣ ਸਿਪਾਹੀ

ਨਰ ਗੱਜਣ ਜਿਉਂ ਰਾਦ ਗਜੀਨਦਾ, ਵੱਜਣ ਨਾਲੇ ਬਾਜੇ
ਮੇਰ ਵਜ਼ੀਰ ਉਮਰਾ-ਏ-ਚੌਗਿਰਦੇ, ਨੌਕਰ ਸਨ ਰਾਅ ਰਾਜੇ

ਨਾ ਕੁੱਝ ਅੰਤ ਸ਼ੁਮਾਰ ਸਵਾਰੀ, ਖ਼ੱਚਰ ਹਾਥੀ ਘੋੜੇ
ਸ਼ਾਤਰ ਨਫ਼ਰ ਗ਼ੁਲਾਮ ਪਿਆਦੇ, ਲਸ਼ਕਰ ਸਨ ਬੇ ਊੜੇ

ਤਾਜ ਮਲੂਕ ਅਮਾਰੀ ਇੰਦ,ਰ ਨਜ਼ਰ ਪਿਆ ਸ਼ਾਹਜ਼ਾਦੇ
ਲੇਕਿਨ ਮਿਲਣ ਨਾ ਹੋਇਆ ਇਸ ਥੀਂ, ਆਹੀ ਭੀੜ ਜ਼ਿਆਦੇ

ਪਿੱਛੇ ਪਿੱਛੇ ਗਿਆ ਸ਼ਹਿਜ਼ਾਦਾ, ਟੁਰਦਾ ਵਾਂਗ ਗ਼ਰੀਬਾਂ
ਜਾ ਖੁੱਲ੍ਹ ਦਰਵਾਜ਼ੇ ਉੱਤੇ, ਕਰਦਾ ਅਰਜ਼ ਨਕੀਬਾਂ

ਜਾ ਦਰਬਾਰ ਹਜ਼ੂਰੀ ਅੰਦਰ, ਇਸ ਦੀ ਰਪਟ ਪੁਚਾਈ
ਐਸਾ ਸ਼ਖ਼ਸ ਮਿਲਣ ਨੂੰ ਲੋਚੇ, ਹੈ ਪਰਦੇਸੀ ਕਾਈ

ਸੋਹਣੀ ਸ਼ਕਲ ਸਿਤਾਰੇ ਵਾਲਾ, ਦਾਨਸ਼ਮੰਦ ਯਗਾਨਾ
ਚਿਹਰੇ ਤੇ ਚਮਕਾਰੇ ਮਾਰੇ, ਰੂਪ ਇਕਬਾਲ ਸ਼ਹਾਨਾ

ਝਾਲ ਸ਼ਕਲ ਦੀ ਝੱਲ ਨਾ ਸਕੇ, ਕਾਂਗ ਅਛਲ ਹੁਸਨ ਦੀ
ਨਕਸ਼ ਨਿਗਾਰ ਸ਼ੁਮਾਰ ਨਾ ਆਵੇ, ਹਾਰ ਬਹਾਰ ਚਮਨ ਦੀ

ਉਂਗਲੀਆਂ ਹੱਥ ਪੈਰ ਅਵਾਜ਼ਾ, ਬੰਨ੍ਹਣੀ ਵਾਂਗ ਮਲੂਕਾਂ
ਖ਼ੂਬ ਹਥਿਆਰ ਸਿਪਾਹੀ ਲਿਆਇਆ, ਖ਼ਬਰ ਨਹੀਂ ਕੇ ਕੂਕਾਂ

ਹੈ ਕੋਈ ਰਾਜਾ ਦੇਸ ਕਿਸੇ ਦਾ, ਸ਼ਾਹਾਂ ਹਾਰ ਸਰਿਸ਼ਤਾ
ਯਾ ਕੋਈ ਨੂਰੀ ਲੋਕ ਬਹਸ਼ਤੋਂ, ਆਇਆ ਨਿਕਲ਼ ਫ਼ਰਿਸ਼ਤਾ

ਬਹੁਤਾ ਦਰਦ ਰਨਜਾਨਾ ਦੱਸੇ, ਨਾਲੇ ਬਹੁਤ ਸਿਆਣਾ
ਕਹਿੰਦਾ ਮਤਲਬ ਹੈ ਸਰਕਾਰੇ, ਮਿਲਣ ਹਜ਼ੋਰੇ ਜਾਣਾ

ਤਾਜ ਮਲੂਕ ਸ਼ਾਹੇ ਨੂੰ ਸੁਣ ਕੇ, ਸਿਫ਼ਤ ਸਨਾਹ ਜਣੇ ਦੀ
ਲੱਗੀ ਛਕ ਅੰਦਰ ਵਿਚ ਬਹੁਤੀ, ਖ਼ੂਬੀ ਰੂਪ ਘਣੇ ਦੀ

ਹੁਕਮ ਕੀਤਾ ਦਰ ਬਾਣੇ ਤਾਈਂ, ਵਾਸਤ ਦੇ ਸੁਲਤਾਨੇ
ਹਾਜ਼ਰ ਕਰੋ ਹਜ਼ੂਰ ਮੇਰੇ ਵਿਚ, ਇਸ ਗ਼ਰੀਬ ਜਵਾਨੇ

ਸੈਫ਼ ਮਲੂਕ ਇਜ਼ਾਜ਼ਤ ਪਾਈ, ਵੜਿਆ ਜਾ ਕਚਹਿਰੀ
ਸਭ ਮਜਲਿਸ ਨੂੰ ਤਾਬਿਸ਼ ਲੱਗੀ, ਜੀਵ ਨੌਕਰ ਦੇਣਾ ਦੋਪਹਰੀ

ਕਰਕੇ ਸ਼ਰਤ ਅਦਬ ਦੀ ਪੂਰੀ, ਜਾ ਸਲਾਮੀ ਹੋਇਆ
ਜਿਹੜੀ ਤਰ੍ਹਾਂ ਖਲੋਣਾ ਆਹਾ, ਓਸੇ ਵਜ੍ਹਾ ਖਲੋਇਆ

ਤਾਜ ਮਲੂਕ ਦਿਲਾਸੇ ਕਰਕੇ, ਨੇੜੇ ਸੱਦ ਬਹਾਇਆ
ਕਹਿੰਦਾ ਮਰਦ ਮੁਸਾਫ਼ਰ ਦੱਸੀਂ, ਦੱਸ ਖਾਂ ਕਿਧਰੋਂ ਆਇਆ

ਸੈਫ਼ ਮਲੂਕ ਕਿਹਾ ਸੁਣ ਸ਼ਾਹਾ, ਸੱਚਾ ਸੁਖ਼ਨ ਨਬੀ ਦਾ
ਅਲੱਦੁੱਨਿਆ ਗ਼ਰੀਬੂ ਇਥੋਂ, ਓੜਕ ਕੂਚ ਸਭੀ ਦਾ

ਤਾਜ ਮਲੂਕ ਪਿੱਛੇ ਫਿਰ, ਕਿਹੜਾ ਵਤਨ ਵਲਾਇਤ ਤੇਰੀ
ਕੱਤ ਸਬੱਬ ਹੋਵਿਉਂ ਪਰਦੇਸੀ, ਪੁਹਤੋਂ ਜਾਈ ਮੇਰੀ

ਸੈਫ਼ ਮਲੂਕ ਜਵਾਬ ਸੁਣਾਂਦਾ, ਮੈਂ ਹਾਂ ਸ਼ਹਿਰ ਮਿਸਰ ਥੀਂ
ਕਿੱਸਾ ਮੇਰਾ ਬਹੁਤ ਲੰਮੇਰਾ, ਨਿਕਲ਼ ਪਿਸ ਜਿਉਂ ਘਰ ਥੀਂ

ਬਣੀ ਮੁਸੀਬਤ ਭਾਰੀ ਮੈਨੂੰ, ਕਈ ਕਜ਼ੀਏ ਝਾਗੇ
ਬਾਰਾਂ ਬਰਸ ਹੋਏ ਮੈਂ ਫਿਰਦੇ, ਤਾਂ ਪੁਹਤੋਸ ਇਸ ਜਾ ਗਹੇ

ਨਦੀਆਂ ਨੀਰ ਸਮੁੰਦਰ ਟਾਪੂ, ਬੇਲੇ ਜੰਗਲ਼ ਬਾਰਾਂ
ਜੂਹੀਂ ਤੇ ਕੋਹ ਕਾਫ਼ ਬਲਾਏਂ, ਡਿਠੇ ਅਜਬ ਹਜ਼ਾਰਾਂ

ਸੈਫ਼ ਮਲੂਕੇ ਦੀ ਗੱਲ ਸੁਣ ਕੇ, ਸ਼ਾਹ ਲੱਗਾ ਫ਼ਰਮਾਉਣ
ਸੰਨ ਤੋਂ ਸ਼ੇਰ ਜਵਾਨ ਬਹਾਦਰ, ਸੁਖ਼ਨ ਤੇਰੇ ਮਨ ਭਾਵਨ​

ਸਿਰ ਅਨਦੀਪ ਸ਼ਹਿਰ ਦਾ ਵਾਲੀ, ਹੈ ਹਿੱਕ ਭਾਈ ਮੇਰਾ
ਇਸ ਘਰ ਧੀ ਪਿਆਰੀ ਆਹੀ, ਹੋਰੂੰ ਹੁਸਨ ਘਣੇਰਾ

ਬਾਰਾਂ ਬਰਸ ਹੋਏ ਇਸ ਛਪੀਆਂ, ਚਾਈ ਕਿਸੇ ਬੁਲਾਏ
ਇਸ ਦਾ ਪਤਾ ਨਿਸ਼ਾਨੀ ਕੋਈ, ਅੱਜ ਦਿਨ ਤੀਕ ਨਾ ਆਏ

ਨਾ ਦੱਸ ਬੁਝ ਨਾ ਜ਼ਨ ਕਿਸੇ ਤੇ, ਆਰੀ ਹਾਂ ਤਦ ਬੀਰੋਂ
ਤੂੰ ਬੀ ਬਹੁਤੀਂ ਜਾਈਂ ਫਿਰਿਆ, ਮੈਂ ਬੀ ਸੁਘੜ ਵਜ਼ੀਰੋਂ

ਨਾ ਕੋਈ ਖੋਜ ਨਿਸ਼ਾਨੀ ਲੱਧੀ, ਐਸੀ ਆਫ਼ਤ ਚੁੱਕੀ
ਇੱਕੀ ਖ਼ਬਰ ਨਹੀਂ ਅੱਜ ਤੋੜੀ, ਜ਼ਿੰਦੀ ਯਾ ਮਰ ਮੱਕੀ

ਥਾਂ ਕੁਥਾਂ ਡਿਠੇ ਤੁਧ ਚਨਦੀਂ, ਦਿਓ ਦੇਵਾਂ ਦਿਆਂ ਜਾਈਂ
ਮੱਤ ਕੋਈ ਮਾਲਮ ਹੋਏ ਤੈਨੂੰ, ਪਤਾ ਅਸਾਨੂੰ ਪਾਈਂ

ਸੈਫ਼ ਮਲੂਕ ਪਿੱਛੇ ਕੇ ਆਹਾ, ਨਾਮ ਉਹਦਾ ਮੈਂ ਪਾਵਾਂ
ਤਾਜ ਮਲੂਕ ਕਿਹਾ ਹੈ ਉਸ ਦਾ, ਮਲਿਕਾ ਖ਼ਾਤੋਂ ਨਾਂਵਾਂ

ਸ਼ਾਹਜ਼ਾਦੇ ਫ਼ਰਮਾਇਆ ਸ਼ਾਹਾ, ਹੋਵੇ ਮੁਬਾਰਕ ਤੈਨੂੰ
ਮਲਿਕਾ ਖ਼ਾਤੋਂ ਚੰਗੀ ਭਲੀ, ਖ਼ਬਰ ਪੱਕੀ ਇਹ ਮੈਨੂੰ

ਤਾਜ ਮਲੂਕ ਕਿਹਾ ਦੱਸ ਜਲਦੀ, ਹੈ ਉਹ ਕਿਹੜੀ ਜਾਏ
ਤੇਰੇ ਅਸੀਂ ਗ਼ੁਲਾਮ ਹੋਵਾਂਗੇ, ਜੇ ਸਾਨੂੰ ਹੱਥ ਆਏ

ਸੈਫ਼ ਮਲੂਕ ਕਿਹਾ ਸੁਣ ਸ਼ਾਹਾ, ਹੈ ਨੇੜੇ ਉਹ ਰਾਣੀ
ਬਾਹਰ ਸ਼ਹਿਰੋਂ ਨਦੀ ਕਿਨਾਰੇ, ਵੇਖੋ ਜਾ ਫ਼ਲਾਨੀ

ਤਾਜ ਮਲੂਕ ਹੋਇਆਂ ਦਿਲ ਖ਼ੁਸ਼ੀਆਂ, ਸੁਣ ਕੇ ਖ਼ਬਰ ਜਿਗਰ ਦੀ
ਤੱਤੇਤਾ ਤਬੀਅਤ ਉੱਠੀ, ਸਾਇਤ ਸਬਰ ਨਾ ਕਰਦੀ

ਸੁਣਏ ਵਜ਼ੀਰਾਂ ਖ਼ਿਦਮਤ ਗਾਰਾਂ, ਤੁਰਿਆ ਉਠਿ ਸ਼ਿਤਾਬੀ
ਇਸ ਪੱਤੇ ਤੇ ਢੂੰਡਣ ਲੱਗਾ, ਜਾ ਕਿਨਾਰੇ ਆਬੀ

ਲਸ਼ਕਰ ਫ਼ੌਜ ਰਿਹਾ ਸਭ ਪਿੱਛੇ, ਸ਼ਾਹ ਨੂੰ ਚਾਮਲ ਚਾਇਆ
ਹਿੱਕ ਹਕਲ਼ਾ ਭੱਜਦਾ ਭੱਜਦਾ, ਉਸ ਜਾਈ ਪਰ ਆਇਆ