ਸੈਫ਼ਾਲ ਮਲੂਕ

ਜੀ ਆਇਆਂ ਨੂੰ ਆਖਣ ਦੀ ਤਿਆਰੀ

ਸਿਰ ਅਨਦੀਪ ਸ਼ਹਿਰ ਦੇ ਨੇੜੇ, ਜਾਂ ਮੰਜ਼ਿਲ ਪਰ ਆਏ
ਮਲਿਕਾ ਖ਼ਾਤੋਂ ਦੇ ਪਿਉ ਅੱਗੇ, ਕਾਸਦ ਤੁਰਤ ਵਗਾਏ

ਦਿੱਤਾ ਹੁਕਮ ਵਜ਼ੀਰਾਂ ਤਾਈਂ, ਜਾਈਂ ਖ਼ੂਬ ਸਹਾਉ
ਹਰ ਕੂਚੇ ਬਾਜ਼ਾਰ ਬਗ਼ੀਚੇ, ਬੰਤ ਬਿਨਾ ਬਣਾਓ

ਹਰ ਸਫ਼ੇ ਹਰ ਮਹਿਲ ਚੁਬਾਰੇ, ਜਾ ਦਰਬਾਰ ਸ਼ਹਾਨੇ
ਝਾੜੂ ਦੇ ਛਣਕਾਰ ਕਰਾਉ, ਕਰਿਓ ਜ਼ੇਬ ਯਗਾਨੇ

ਕੰਜਰ ਅਤੇ ਕੁਲਵੰਤ ਮਿਰਾਸੀ, ਭਾਟ ਸਭੁ ਹੋਰ ਸਾਜ਼ੀ
ਸੋਹਣੇ ਹੋਰ ਸ਼ਹਿਰ ਦੇ ਸਾਰੇ, ਬਾਂਕ ਬਣਾਵਣ ਤਾਜ਼ੀ

ਫ਼ੌਜਾਂ ਲਸ਼ਕਰ ਭਾਂਡੇ ਸਾਰੇ, ਕਰਨ ਤਿਆਰ ਅਲੀਮਾਂ
ਸੈਫ਼ ਮਲੂਕ ਸ਼ਜ਼ਾਦੇ ਅੱਗੇ, ਮਲ ਕਰਨ ਤਾਜ਼ੀਮਾਂ

ਹਰ ਬਾਜ਼ੀਗਰ ਭੁਗਤੇ ਸਾਰੇ, ਰੰਗਾਰੰਗ ਤਮਾਸ਼ੇ
ਹੋਰ ਅਜਾਇਬ ਚੀਜ਼ਾਂ ਨਾਲੇ, ਦਾਣੇ ਬੇ ਤਹਾ ਸ਼ੈ

ਆਲਮ ਫ਼ਾਜ਼ਲ ਮੁੱਲਾਂ ਕਾਜ਼ੀ, ਮੁਫ਼ਤੀ ਕਾਰੀ ਸਾਰੇ
ਇਸਤਕਬਾਲ ਕਰਨ ਆ ਅੱਗੇ, ਸੈਫ਼ ਮਲੂਕ ਪਿਆਰੇ

ਜਿਉਂ ਕਰ ਹੁਕਮ ਸ਼ਹਾਨਾ ਆਹਾ, ਸਭ ਬੁਝਾ ਲਿਆਂਦਾ
ਹਰ ਨਗ਼ਮਾ ਹਰ ਸਾਜ਼ ਹਰ ਸੋਹਣਾ, ਸ਼ਹਿਰੋਂ ਬਾਹਰ ਆਂਦਾ

ਹਾਥੀ ਲਾਸਨਧੋਰ ਬਣਾਏ, ਕਿਤਨੇ ਅੱਠ ਸਿੰਗਾਰੇ
ਤਾਜ਼ੀ ਜ਼ੇਨ ਮਰ ਸਾ ਕਰਕੇ, ਕੋਤਲ ਆਨ ਖਿਲਾਰੇ

ਗੱਡਾਂ ਬਹਿਲਾਂ ਪਨੀਸ ਹੋ ਦਿਜ, ਪਾਲਕੀਆਂ ਤੇ ਖ਼ਾਸੇ
ਹੋਰ ਚਹਫ਼ਾਨ ਉਛਾੜ ਬਨਾਤੀ, ਛਤਰ ਸੁਨਹਿਰੀ ਖ਼ਾਸੇ

ਖਿੜ ਖੜ੍ਹੀਆਂ ਸੇ ਖੜ੍ਹੀਆਂ ਅੱਗੇ, ਜਾਕਰ ਹੋਇਆਂ ਖੜ੍ਹੀਆਂ
ਖੀਨਚੇ ਲਾਰ ਕਰ ਨੱਚੀ ਜੀਵ ਨੌਕਰ, ਸਾਵਣ ਹਾਠਾਂ ਚੜ੍ਹੀਆਂ

ਮੇਲ ਕਾਠ ਤੇ ਬਘੀਰਥ ਸੀ, ਸੇਜ ਗੜੀ ਤੇ ਯੱਕੇ
ਅਸ਼ਤਰ ਗਾਡੀ ਤੇ ਬਿਜ਼ ਗਾਡੀ, ਹੋਰ ਕਈਂ ਕੰਮ ਪੱਕੇ

ਫ਼ੌਜਾਂ ਲਸ਼ਕਰ ਰੰਗ ਬਰੰਗੀ, ਸਭ ਸਵਾਰ ਪਿਆਦੇ
ਮੇਰ ਵਜ਼ੀਰ ਸ਼ਜ਼ਾਦੇ ਕੀਤੀ, ਖ਼ੂਬ ਸੌਦਾਗਰ ਜ਼ਾਦੇ

ਸੋਹਣੇ ਸੁੰਦਰ ਬਾਂਕੇ ਸਾਰੇ, ਲਾਲਬਾਸ ਸਿੰਗਾਰੇ
ਮਾਰਨ ਅੱਖ ਰੱਖਣ ਵਿਚ ਪੜਦੇ, ਤੱਕ ਤੱਕ ਢਹਿਣ ਸਿਤਾਰੇ

ਜ਼ੇਵਰ ਹੁਸਨ ਉਨ੍ਹਾਂ ਦੇ ਕੋਲੋਂ, ਝਲਕ ਲੱਗੀ ਅਸਮਾਨਾਂ
ਗਾਵਣ ਸਾਜ਼ ਬਝਾਵਨ ਸਾਜ਼ੀ, ਨਗ਼ਮਾ ਨਾਚ ਤਰਾਨਾ

ਹੋਰ ਜ਼ੋਰਾਵਰ ਕੁਸ਼ਤੀ ਵਾਲੇ, ਲੱਥੇ ਮੱਲ ਅਖਾੜੇ
ਡੰਡ ਸਰੋਤੇ ਕਰਦੇ ਪਕੜਾਂ, ਹਿੱਕ ਦੂਏ ਥੀਂ ਚਾੜ੍ਹੇ

ਕਲਾ ਜੰਗ ਹਿੱਕ ਕਰੇ ਸ਼ਿਤਾਬੀ, ਗ਼ੁਫ਼ਾ ਤੰਗ ਹਿੱਕ ਕਰਦਾ
ਹੱਕ ਚਾਏ ਹੱਕ ਅੱਗੇ ਆਨੇ, ਰੂਮ ਫਿਰੇ ਹਿੱਕ ਮਰਦਾ

ਧੋਬੀ ਪਟੜਾ ਕਰ ਹਿੱਕ ਸਿੱਟੇ, ਹਿੱਕ ਬਨਗੜੀ ਕਰ ਭੁੰਨੇ
ਹਿੱਕ ਗਰਦਨ ਤੇ ਕਰੇ ਸਵਾਰੀ, ਦੂਜਾ ਨੁਹੰਦਰ ਭੁਨੇ

ਤੀਰ ਅੰਦਾਜ਼ ਸਵਾਰ ਬਹਾਦਰ, ਨੇਜ਼ਾ ਬਾਜ਼ ਸਿਪਾਹੀ
ਕਰਨ ਕਵਾਇਦ ਆਪੋ ਆਪਣੀ, ਜਮ੍ਹਾਂ ਹੋਈ ਸਭ ਸ਼ਾਹੀ

ਸੈਫ਼ ਮਲੂਕ ਸ਼ਹਿਜ਼ਾਦੇ ਕਾਰਨ, ਹੋਇਆ ਤਿਆਰ ਉਲੇਮਾ
ਕੇ ਹਿਸਾਬ ਸੁਣਾਵਾਂ ਯਾਰੋ, ਸੇ ਅਸਬਾਬ ਅਜ਼ੀਮਾ

ਸੈਫ਼ ਮਲੂਕ ਅੱਗੇ ਵਣਜ ਹੋਏ, ਹਾਜ਼ਰ ਸਭ ਤਮਾਸ਼ੇ
ਮਿਲੇ ਸਲਾਮੀ ਮੇਰ ਸ਼ਜ਼ਾਦੇ, ਅਫ਼ਸਰ ਬੇ ਤਹਾ ਸ਼ੈ

ਮਲਿਕਾ ਤੇ ਸ਼ਹਿਜ਼ਾਦੇ ਉਤੇ, ਸਦਕੇ ਕਰਨ ਨਿਸਾਰਾਂ
ਛਮ ਛਮ ਬਰਸਨ ਸੱਚੇ ਮੋਤੀਂ, ਜੀਵ ਨੌਕਰ ਮੀਂਹ ਬਹਾਰਾਂ

ਇਸੇ ਤਰ੍ਹਾਂ ਨਿਸਾਰਾਂ ਕਰਦੇ, ਟੁਰਦੇ ਨਾਲ਼ ਬਹਾਰਾਂ
ਮਲਿਕਾ ਤੇ ਸ਼ਾਹਜ਼ਾਦੇ ਅੱਗੇ, ਮੁਜਰੇ ਹੋਣ ਹਜ਼ਾਰਾਂ

ਤਖ਼ਤ ਅਤੇ ਸ਼ਹਿਜ਼ਾਦਾ ਬੈਠਾ, ਖ਼ਲਕਤ ਚਾਈਂ ਜਾਂਦੀ
ਨਗ਼ਮੇ ਨਾਚ ਅੱਗੇ ਸੈ ਮੁਜਰੇ, ਚਮਕੇ ਸੁਣਾ ਚਾਂਦੀ

ਸਿਰ ਅਨਦੀਪ ਸ਼ਹਿਰ ਦੇ ਸੋਹਣੇ, ਹੱਕ ਥੀਂ ਹੱਕ ਸਵਾਇਆ
ਸਫ਼ਾਂ ਬਣਾ ਖਲੋਤੇ ਆਹੇ, ਜਦੋਂ ਸ਼ਜ਼ਾਦਾ ਆਇਆ

ਆਬ ਗਈ ਬੇਤਾਬ ਦਸੀਂਦੇ, ਹੋਏ ਸ਼ਿਤਾਬ ਸਲਾਮੀ
ਜੀਵ ਨੌਕਰ ਮਿਸਰ ਸ਼ਹਿਰ ਵਿਚ, ਯੂਸੁਫ਼ ਕਜਿਏ ਹੁਸਨ ਤਮਾਮੀ

ਜਿਉਂ ਕਿਨਾਨੀ ਮਿਸਰ ਸ਼ਹਿਰ ਦੇ, ਸੋਹਣੇ ਖ਼ਾਕ ਕੀਤੇ ਸਨ
ਇਸ ਮਿਸਰੀ ਨੇ ਸਿਰ ਅਨਦੀਪੀ, ਕੰਦ ਪਛਾਕ ਕੀਤੇ ਸਨ

ਮਲਿਕਾ ਖ਼ਾਤੋਂ ਜਿਸ ਵਿਚ ਆਹੀ, ਉਸ ਕੁੱਜਾਵੇ ਅੱਗੇ
ਨਾਚ ਤਮਾਸ਼ੇ ਤੇ ਸਿਰ ਸਦਕੇ, ਵਿਹਲ ਨਹੀਂ ਹੱਥ ਲੱਗੇ

ਸ਼ੌਕਤ ਸ਼ਾਨ ਅਜੇਹੀ ਕਰਦੇ, ਆਨ ਸ਼ਹਿਰ ਵਿਚ ਪੁਹਤੇ
ਅੰਤ ਹਿਸਾਬ ਸ਼ਮਾ ਰੂੰ ਬਾਹਰ, ਦੇ ਸਿਰ ਸਦਕੇ ਬਹੁਤੇ

ਸਿਰ ਅਨਦੀਪ ਸ਼ਹਿਰ ਦਾ ਵਾਲੀ, ਨਾਲ਼ ਲਈਂ ਸ਼ਾਹਜ਼ਾਦੇ
ਆਲੀ ਤਖ਼ਤ ਆਪਣੇ ਤੇ ਆਇਆ, ਦਿਲ ਵਿਚ ਖ਼ੁਸ਼ੀ ਜ਼ਿਆਦੇ

ਆਪਣੇ ਤਖ਼ਤ ਅਤੇ ਇਸ ਫੜਕੇ, ਸੈਫ਼ ਮਲੂਕ ਬਹਾਇਆ
ਬਧਿਏ ਹੱਥ ਖਲੋਤਾ ਆਪੋਂ, ਖ਼ਿਦਮਤਗਾਰ ਕਹਾਇਆ

ਹਿੱਕ ਹਜ਼ਾਰ ਚਨਾਮ ਮੰਗਾਏ, ਕੋਤਲ ਘੋੜੇ ਤਾਜ਼ੀ
ਸਮ ਜਾਲ਼ੀ ਦਿਨਬ ਤੋੜੀ ਸਭਨਾਂ, ਜ਼ੀਨਤ ਜ਼ਰਦੀ ਤਾਜ਼ੀ

ਯੂਜ਼ ਹਜ਼ਾਰ ਸ਼ਿਕਾਰ ਅਜ਼ਮੋਦੇ, ਚੇਤੇ ਚੇਤੇ ਵਾਲੇ
ਹੋਰ ਹਜ਼ਾਰ ਸ਼ਿਕਾਰੀ ਕੁੱਤੇ, ਮਾਰਨ ਮਿਰਗ ਸੁਖਾਲੇ

ਤੰਬੂ ਖ਼ੇਮੇ ਸੁਰਖ਼ ਕਨਾਤਾਂ, ਮਿਲ ਜਨਹਾਨਦੇ ਭਾਰੇ
ਸਤਰ ਸਤਰ ਅਸ਼ਤਰ ਸ਼ੁਤਰ, ਲਦਿਏ ਜ਼ਰ ਦੇ ਸਾਰੇ

ਸੱਤ ਸੰਦੂਕ ਜ਼ਮੁਰਦ ਮੋਤੀ, ਲਾਅਲ ਜਵਾਹਰ ਹੀਰੇ
ਚਾਲੀ੍ਹ ਹੋਰ ਸੰਦੂਕ ਪੋਸ਼ਾਕਾਂ, ਰਖ਼ਤ ਕਮਾਸ਼ ਜ਼ਖ਼ੀਰੇ

ਈਆ ਸਭ ਚੀਜ਼ਾਂ ਸ਼ਾਹਜ਼ਾਦੇ ਨੂੰ, ਦਿੱਤੀਆਂ ਕਰ ਨਜ਼ਰਾਨਾ
ਜੋ ਜੋ ਚੀਜ਼ ਪਸੰਦੀ ਆਈ, ਸਾਰਾ ਢੂੰਡ ਖ਼ਜ਼ਾਨਾ

ਸੁੰਜ ਅਸਬਾਬ ਹਥਿਆਰ ਫ਼ੌਲਾਦੀ, ਜੋ ਲਾਇਕ ਸੁਲਤਾਨਾਂ
ਅੱਧੋ ਅੱਧ ਦਿੱਤਾ ਵੰਡ ਸਾਰਾ, ਬਾਦਸ਼ਾਹੀ ਸਮਿਆਨਾ

ਅੱਧੋ ਅੱਧ ਦਿਲੋਂ ਹੋ ਰਾਜ਼ੀ, ਬਾਝੋਂ ਉਜ਼ਰ ਬਹਾਨੇ
ਸੈਫ਼ ਮਲੂਕੇ ਨੂੰ ਵੰਡ ਦਿੱਤੇ, ਮੁਲਕ ਸਿਪਾਹ ਖ਼ਜ਼ਾਨੇ

ਸਿਰ ਅਨਦੀਪ ਸ਼ਹਿਰ ਦਾ ਵਾਲੀ, ਦੇ ਕੇ ਦਾਨ ਜ਼ਿਆਦੇ
ਬੱਧੀਂ ਹੱਥੀਂ ਉਜ਼ਰ ਮਨੀਂਦਾ, ਕਹਿੰਦਾ ਸੁਣ ਸ਼ਹਿਜ਼ਾਦੇ

ਜੋ ਤੁਧ ਮਲਿਕਾ ਪਿੱਛੇ ਝੱਲੀ, ਰੰਜ ਮੁਸੀਬਤ ਦੂਣੀ
ਹੱਕ ਤੇਰਾ ਉਹ ਮੁਕਦਾ ਨਾਹੀਂ, ਗੂਹੜੇ ਵਿਚੋਂ ਪੂਣੀ

ਕਰਕੇ ਕਰਮ ਸਖ਼ਾਵਤ ਬੇਟਾ, ਬਖ਼ਸ਼ੇਂ ਵਾਧਾ ਸਾਰਾ
ਅੱਗੋਂ ਭੀ ਮੈਂ ਨੌਕਰ ਤੇਰਾ, ਨਾ ਕੁਜੱਹ ਉਜ਼ਰ ਨਾ ਚਾਰਾ

ਜਿਸ ਜਾਈ ਤੋਂ ਪਾਣੀ ਡੋਲਹੀਂ, ਓਥੇ ਰੁੱਤ ਡੋਲਹੀਸਾਂ
ਜਿਸ ਪਾਸੇ ਤੋਂ ਕਦਮ ਉਠਾਵੀਂ, ਉਧਰ ਸੀਸ ਝੁਲੀਸਾਂ

ਜਿਤਨਾ ਵੱਸ ਲੱਗੇਗਾ ਮੇਰਾ, ਲਾਸਾਂ ਦਿਲੋਂ ਇਮਾਨੋਂ
ਜੇ ਮਤਲਬ ਹੱਥ ਆਵੇ ਤੇਰਾ, ਫ਼ਰਕ ਨਾ ਕਿਰਸਾਂ ਜਾਨੋਂ

ਸੈਫ਼ ਮਲੂਕ ਤਖ਼ਤ ਤੋਂ ਉੱਠ ਕੇ, ਕਰਨ ਲੱਗਾ ਤਸਲੀਮਾਂ
ਦੇ ਜਵਾਬ ਇਸ ਗੱਲ ਉਹਦੀ ਦਾ, ਵਾਂਗ ਅਸੀਲ ਹਲੀਮਾਂ

ਜੀਵ ਨੌਕਰ ਰਸਮ ਰਸੂਮ ਸ਼ਹਾਨੀ, ਕਰਕੇ ਅਦਬ ਆਦਾਬਾਂ
ਸੈਫ਼ ਮਲੂਕੇ ਰਾਜ਼ੀ ਕੀਤਾ, ਸ਼ਾਹ ਨੂੰ ਨਾਲ਼ ਜਵਾਬਾਂ

ਤਾਂ ਫਿਰ ਮਲਿਕਾ ਦਾ ਪਿਓ ਹੱਥੋਂ, ਸ਼ਾਹਜ਼ਾਦੇ ਤੇ ਵਿਕਿਆ
ਬਖ਼ਸ਼ੀ ਜਾਇ ਅਲੀਹਦੀ ਜਿਥੇ, ਰਹੇ ਸੁਖੱਲਾ ਟਿਕਿਆ

ਮਾੜੀ ਖ਼ਾਸ ਸ਼ਹਾਨੀ ਜੋ ਸੀ, ਆਪਣੇ ਬੈਠਣ ਵਾਲੀ
ਓਥੇ ਫ਼ਰਸ਼ ਸੁਨਹਿਰੀ ਕੀਤੇ, ਮਾਂਜੇ ਵਾਂਗਰ ਥਾਲੀ

ਵਿਚ ਸੋਨੇ ਦਾ ਤਖ਼ਤ ਵਿਛਾਇਆ, ਲਾਅਲ ਜਵਾਹਰ ਜੁੜਿਆ
ਮਜਲਿਸ ਕਾਰਨ ਨਰਮ ਗ਼ਲੀਚੇ, ਅੰਤ ਨਾ ਆਵੇ ਅੜਿਆ

ਮਾੜੀ ਦੀ ਤਾਰੀਫ਼ ਨਾ ਹੋਵੇ, ਕੇ ਗੱਲ ਕਰਾਂ ਜ਼ਬਾਨੋਂ
ਧਰਤੀ ਉਤੇ ਆਹੀ ਯਾਰੋ, ਮਿਸਲ ਬਣੀ ਅਸਮਾਨੋਂ

ਛੱਤ ਪਰਤ ਕੀਤੀ ਉਸਤਾਦਾਂ, ਹਰ ਹਰ ਥਾਂ ਹਜ਼ਾਰਾਂ
ਬੂਟੇ ਤੇ ਫੁੱਲ ਖੇਲ ਰੰਗਾਂ ਦੇ, ਬਾਗ਼ ਬਹਿਸ਼ਤ ਬਹਾਰਾਂ

ਸ਼ੀਸ਼ੇ ਲਾਵਣ ਝਲਕ ਚੌਤਰਫ਼ੇ, ਮੋਤੀਂ ਲਟਕਣ ਛੱਜੇ
ਨਕਸ਼ ਨਿਗਾਰ ਸਫ਼ਾਈ ਸਫ਼ਿਆਂ, ਵਿਹੜੇ ਰੌਣਕ ਰੱਜੇ

ਸੈਫ਼ ਮਲੂਕੇ ਦਾ ਇਸ ਜਾਈ, ਖ਼ੂਬ ਸੁਹਾਇਆ ਡੇਰਾ
ਲੱਧਾ ਸ਼ਾਹੀ ਰਾਜ ਹਕੂਮਤ, ਅਗਲਿਓਂ ਕੁਜੱਹ ਵਧੇਰਾ

ਸਿਰ ਅਨਦੀਪ ਨਗਰ ਦਾ ਵਾਲੀ, ਕੋਲ਼ ਉਹਦੇ ਨਿੱਤ ਆਵੇ
ਬਹੁਤ ਖ਼ੁਸ਼ਾਮਦ ਖ਼ਾਤਿਰ ਕਰਦਾ, ਖੇਡੀਂ ਚਿੱਤ ਭੁਲਾਵੇ

ਚੁੱਪਟ ਗਨਜਫ਼ੇ ਤੇ ਸ਼ਤਰਨਜੂਂ, ਹੱਸ ਹੱਸ ਕਰਦੇ ਬਾਜ਼ੇ
ਬਦ ਰੰਗੋਂ ਰੱਬ ਰੰਗ ਬਣਾਇਆ, ਬਰਸਾ ਬੋਲੇ ਤਾਜ਼ੇ

ਪਹਿਲੇ ਹੱਥ ਅਠਾਰਾਂ ਉੱਠੇ, ਛੁਪ ਗਏ ਤੁਰੇ ਕਾਨੇ
ਪੰਜੇ ਛਿੱਕੇ ਦੂਏ ਪੋਏ, ਸਭ ਆਉਣ ਮਨਿ ਭਾਣੇ

ਸੱਤ ਸੱਤ ਵਾਰਾਂ ਪੀਣ ਸਤਾਰਾਂ, ਦਾ ਰੱਖੇ ਜਦ ਉਸ ਦਾ
ਸ਼ਾਹਜ਼ਾਦੇ ਨੂੰ ਸ਼ੈਹ ਨਾ ਆਵੇ, ਨਾ ਜੱਗ ਫਟਕੇ ਕਿਸਦਾ

ਤਰੀਹਰੇ ਦਾਅ ਰੁੱਖਾਵੇ ਪਾਸਾ, ਛੇ ਤੁਰੇ ਪੰਜ ਦੋ ਭਾਈ
ਨਾਲੇ ਪੰਜੀਂ ਚੌਹੀਂ ਓਥੇ, ਬਿੰਦ ਨਾ ਪੁਣਦੀ ਕਾਈ

ਛੇ ਦੂਏ ਛੇ ਚਾਰ ਉਠਾਵੇ, ਪੌਣ ਬਾਰਾਂ ਤੇ ਤੇਰਾਂ
ਕੱਚੇ ਭੀ ਹੂਜਾਵਨ ਪੱਕੇ, ਜੁਗ ਮੇਲਣ ਖੱਡ ਚਿਰਾਂ

ਪਨਜੜੇ ਛਕੜੇ ਜੇ ਲਾਚਾ ਰੂੰ, ਦਾ ਰੱਖਣ ਤੁਰੇ ਪੰਜੇ
ਬੱਧੇ ਬਾਝ ਲਿਆਉਣ ਸਾਰਾਂ, ਸੱਚ ਦੇ ਕਾਨੇ ਗੰਜੇ

ਆਸ਼ਿਕ ਨਰ ਗੌਂ ਪੀਪੇ ਨਿਕਲੇ, ਕਿਤਨੀ ਕਿਤਨੀ ਵਾਰਾਂ
ਰੰਗੋਂ ਚਾ ਬਦਰੰਗ ਬਣਾਏ, ਛੱਡ ਨਿਕਲੇ ਘਰ ਬਾਰਾਂ

ਸੰਗ ਕਬੀਲੇ ਰੰਗ ਆਪਣੇ ਥੀਂ, ਮਾਰੀ ਦਾ ਅੱਠ ਕਰਦਾ
ਹਰ ਖ਼ਾਨੇ ਹਰ ਪਾਸੇ ਗੁਰਦੇ, ਧਕਿਏ ਖਾਂਦਾ ਫਿਰਦਾ

ਕਿਧਰੇ ਹੁੰਦਾ ਕੈਦ ਨਿਮਾਣਾ, ਕਿਧਰੇ ਵਿੱਤ ਮਰੀਨਦਾ
ਜਾਂ ਰੱਬ ਸੱਚਾ ਕਰੇ ਮਹਮਦ੘, ਪੱਕ ਕੇ ਵਾਸਲ ਥੇਂਦਾ

ਕਦੇ ਸ਼ਜ਼ਾਦਾ ਕਰੇ ਮੁਤਾਲਾ, ਦਫ਼ਤਰ ਇਲਮ ਕਲਾਮੋਂ
ਕਦੇ ਕਚਹਿਰੀ ਲਾ ਅਦਾਲਤ, ਕਰਦਾ ਖਾ ਸੌਂ ਅਆਮੋਂ

ਕਦੇ ਹਕਲ਼ਾ ਬੈਠ ਸੁਖੱਲਾ,ਕਰਦਾ ਐਸ਼ ਅੰਦਰ ਦੇ
ਗਾਂਧੀ ਸ਼ੀਸ਼ੇ ਭਰ ਭਰ ਲਾਵਣ, ਹਰ ਹਰ ਕਿਸਮ ਉੱਤਰ ਦੇ

ਸਾਕੀ ਵਾਂਗ ਸ਼ਰਾਬ ਪਿਆਲੇ, ਮੁੱਖ ਰੌਸ਼ਨ ਗੱਲ ਲਾਲੇ
ਹੱਥ ਸੁਰਾਹੀ ਨੂਰ ਸਬਾਹੀ, ਕਾਸੇ ਪੁਰ ਪਿਆਲੇ

ਐਸ਼ ਸ਼ਰਾਬੋਂ ਨਿਕਲ ਕਬਾਬੋਂ, ਤਾਰ ਘੁਨਘਾਰ ਰਬਾਬੋਂ
ਸਾਕੀ ਮਤਰਬ ਹਰ ਹਿੱਕ ਟੋਟਾ, ਖ਼ੋਰਸ਼ੀਦੋਂ ਮਾਹਤਾ ਬੋਂ

ਛੋਕਰਿਆਂ ਵਿਚ ਖ਼ਿਦਮਤ ਹਾਜ਼ਰ, ਲੌਂਡੇ ਹੋਰ ਬੇ ਰੇਸ਼ੇ
ਸਭੋ ਸਨ ਅਣ ਬੱਧੇ ਮੋਤੀਂ, ਸਾਫ਼ ਬਦਨ ਜਿਉਂ ਸ਼ੀਸ਼ੇ

ਕੋਲ਼ ਰਹੇ ਸੁਲਤਾਨ ਮੁਲਕ ਦਾ, ਸਾਇਤ ਮੂਲ ਨਾ ਵਸੇ
ਸਬਰ ਅਰਾਮ ਨਾ ਆਵਸ ਜਾਂ ਜਾਂ, ਸੈਫ਼ ਮਲੂਕ ਨਾ ਦੱਸੇ

ਜਾਂ ਸ਼ਜ਼ਾਦਾ ਹੋਵੇ ਉਦਾਸੀ, ਆਪ ਗ਼ਜ਼ਲ ਕੋਈ ਗਾਵੈ
ਸੁਣਨੇ ਵਾਲੇ ਰਹਿਣ ਨਾ ਸਾਬਤ, ਹੋਸ਼ ਤਮਾਮਾਂ ਜਾਵੇ

ਜਦੋਂ ਨਸ਼ੇ ਦੀ ਮਸਤੀ ਅੰਦਰ, ਆਪ ਸਰੋਦ ਉਲਾਪੇ
ਦਾਣੇ ਲੋਕ ਹੋਵਣ ਦੀਵਾਨੇ, ਰੋ ਰੋ ਕਰਨ ਸਿਆਪੇ

ਜਾਂ ਫਿਰ ਯਾਦ ਪਵੇ ਇਸ ਸਾਇਦ, ਨਾਮ ਉਹਦਾ ਲੈ ਰੋਂਦਾ
ਆਹੀਂ ਢਾਹੀਂ ਮਾਰ ਸ਼ਜ਼ਾਦਾ, ਨੀਲਾ ਪੀਲਾ ਹੁੰਦਾ

ਹੋ ਬੇਤਾਬ ਪੁਲਿੰਗ ਪਰ ਢਹਿੰਦਾ, ਤਾਕਤ ਰਹੇ ਨਾ ਜੁੱਸੇ
ਤੇਗ਼ ਫ਼ਿਰਾਕ ਸੱਜਣ ਦੀ ਕੋਲੋਂ, ਪਲ ਪਲ ਅੰਦਰ ਕਿਸੇ

ਸ਼ਾਹ ਮੁਲਕ ਦਾਤੇ ਹੋਰ ਸਾਰੇ, ਮੇਰ ਵਜ਼ੀਰ ਸਿਆਣੇ
ਹੋਣ ਤਾਜ਼ੱਬ ੋ ਯੱਖ ਮੁਹੱਬਤ, ਸਿਦਕ ਸਫ਼ਾ ਯਰਾਨੇ

ਸ਼ਾਬਸ਼ ਆਫ਼ਰੀਨ ਹਜ਼ਾਰਾਂ, ਹਰ ਕੋਈ ਕਹੇ ਸ਼ਜ਼ਾਦੇ
ਐਸੇ ਮਰਦ ਇੰਸਾ ਫੇ ਵਾਲੇ ,ਹੋਸਨ ਨਹੀਂ ਜ਼ਿਆਦੇ

ਹੱਕ ਪੁਰੀ ਦੀ ਮੂਰਤ ਤੱਕ ਕੇ, ਘਰ ਦਰ ਸ਼ਾਹੀ ਛੱਡੀ
ਚੌਦਾਂ ਬਰਸ ਸਿਰੇ ਪਰ ਝੱਲੀ, ਰੰਜ ਮੁਸੀਬਤ ਵੱਡੀ

ਇਸ ਗੱਲੋਂ ਭੀ ਮੁੜਦਾ ਨਾਹੀਂ ,ਚਲਾ ਅਗੇਰੇ ਜਾਂਦਾ
ਫਿਰ ਮਲਿਕਾ ਨੇ ਵੀਰ ਬਲੁਿਆ, ਉਸ ਨੂੰ ਭੀ ਘਰ ਆਂਦਾ

ਫਿਰ ਜੋ ਯਾਰ ਪਿਆਰਾ ਭਾਈ, ਸਾਇਦ ਨਾਮ ਕੋਈ ਹੈ
ਇਸ ਬਣ ਘੜੀ ਆਰਾਮ ਨਾ ਉਸ ਨੂੰ, ਹਰਦਮ ਯਾਦ ਸੋਈ ਹੈ

ਹਰ ਹਰ ਪਾਸੇ ਸਿਦਕੋਂ, ਪੱਕਾ ਅਹਿਲ ਵਫ਼ਾ ਯਗਾਨਾ
ਘੱਟ ਘੁੱਟ ਪੈਦਾ ਕੁਰਸੀ, ਯਾਰੋ ਇਸੇ ਪੁੱਤ ਜ਼ਮਾਨਾ

ਮਲਿਕਾ ਖ਼ਾਤੋਂ ਤੇ ਭੈਣ ਉਸ ਦੀ, ਬਦਰਾ ਖ਼ਾਤੋਂ ਰਾਣੀ
ਬਦੀਅ ਜਮਾਲ ਸਹੇਲੀ ਜਿਸਦੀ, ਸ਼ਾਹ ਪਰੀ ਮਨਿ ਭਾਨੀ

ਦੂਏ ਭੈਣਾਂ ਮੁੜ ਮੁੜ ਆਉਣ, ਨਾਲੇ ਮਾਉ ਉਨ੍ਹਾਂ ਦੀ
ਸੈਫ਼ ਮਲੂਕੇ ਕੋਲ਼ ਲਿਆਵ,ਨ ਜੋ ਸ਼ੈ ਉਸ ਸੁਖਾਂਦੀ

ਖਾਣੇ ਦਾਣੇ ਹੋਰ ਪੋਸ਼ਾਕਾਂ, ਸ਼ਰਬਤ ਰੰਗ ਬਰੰਗੀ
ਇਸ ਅਜ਼ੀਜ਼ ਅੱਗੇ ਆ ਰੱਖਣ, ਚੀਜ਼ ਦੱਸੇ ਜੋ ਚੰਗੀ

ਇਸ਼ਰਤ ਐਸ਼ ਸਭੋ ਕੁਜੱਹ ਲੱਧਾ, ਯਾਰ ਨਾ ਇੱਕ੍ਹੀਂ ਡਿੱਠਾ
ਜਾਂ ਜਾਂ ਯਾਰ ਨਾ ਮਿਲੇ ਮੁਹੰਮਦ(ਰਹਿ.), ਕੁਜੱਹ ਨਾ ਲਗਦਾ ਮਿੱਠਾ

ਆਸ਼ਿਕ ਨੂੰ ਇਹ ਮਾਲ ਖ਼ਜ਼ਾਨੇ, ਤਖ਼ਤ ਹਕੂਮਤ ਸ਼ਾਹੀ
ਦਿਲਬਰ ਬਾਝੋਂ ਐਵੇਂ ਦੱਸਦੇ, ਜਿਉਂ ਚੋਰਾਂ ਗਲ ਫਾਹੀ

ਹਿੱਕ ਦਿਨ ਹੋ ਉਦਾਸ ਸ਼ਹਿਜ਼ਾਦਾ, ਕਹਿੰਦਾ ਮਲਿਕਾ ਤਾਈਂ
ਕੱਦ ਇਕਰਾਰ ਹੋਵੇਗਾ ਪੂਰਾ, ਜਾਂਦੀ ਉਮਰ ਅਜ਼ਾਈਂ

ਜਿਨ੍ਹਾਂ ਦੇ ਦਿਲ ਹੁੱਬ ਸੱਜਣ ਦੀ, ਸੋ ਕਿਉਂ ਬਹਿਣ ਨਿਚਲੇ
ਜਿਚਰ ਫ਼ਿਰਾਕ ਹੋਵੇ ਤਕਦੀਰੋਂ, ਅਚਰਕ ਵੱਸ ਨਾ ਚਲੇ

ਜਾਂ ਫਿਰ ਦਸ ਸੱਜਣ ਦੀ ਪੌਣੇ, ਬੱਧੇ ਰਹਿਣ ਨਾ ਠੱਲੇ
ਇਸ ਸ਼ਾਹੀ ਥੀਂ ਉਸ ਦੇ ਕੂਚੇ, ਭਲੇ ਮੈਨੂੰ ਧੁਰ ਕਿੱਲੇ

ਜਿਸ ਦਿਲ ਹੁੱਬ ਪਿਆਰ ਸੱਜਣ ਦਾ, ਹਰਦਮ ਮਿਲਿਆ ਲੋੜੇ
ਕੀਤੇ ਕੁਲ ਅਸਾਡੇ ਮਲਿਕਾ, ਸ਼ਾਇਦ ਤੁਸਾਂ ਤੁਰ ਵੜੇ

ਯਾ ਮੈਂ ਥੀਂ ਗੁਸਤਾਖ਼ੀ ਡਿੱਠੀ, ਯਾਤਸੀਂ ਕਿਸੇ ਹੋੜੇ
ਜ਼ਾਏ ਉਮਰ ਮਿਲੇ ਬਣ ਜਾਂਦੀ, ਜਗਜੀਵਨ ਦਿਨ ਥੋੜੇ

ਯਾਹੁਨ ਯਾਰ ਮਿਲਾਓ ਮੈਨੂੰ, ਕੱਲ ਮਨ੍ਹੇਂ ਦਾ ਪਾਲੋ
ਯਾਕੋਈ ਤਰਫ਼ ਵਲਾਇਤ ਉਸ ਦੀ, ਰਸਤਾ ਪੰਧ ਦੱਸਾ ਲੌ

ਤਖ਼ਤ ਵਲਾਇਤ ਦੌਲਤ ਇੱਜ਼ਤ, ਘਰ ਮੇਰੇ ਭੀ ਆਹੀ
ਸਭ ਕੁਛ ਛੋੜ ਪੁਰੀ ਨੂੰ ਵੇਖਣ, ਹੋਇਆ ਸਮੁੰਦਰ ਰਾਹੀ

ਫੇਰ ਤੁਸਾਂ ਇਸ ਬਾਦਸ਼ਾਹੀ ਵਿਚ, ਕੀਤਾ ਕੈਦ ਧਗਾਨੇ
ਮੈਂ ਦਿਲਬਰ ਬਿਨ ਸੂਲ਼ੀ ਅਤੇ, ਐਸ਼ ਤੁਸਾਡੇ ਭਾਣੇ

ਮੌਜਾਂ ਮਾਨਣ ਨਾ ਮੈਂ ਆਇਆ, ਤਖ਼ਤ ਤੁਸਾਡੇ ਬਹਿ ਕੇ
ਪੁਰੀ ਮਿਲੇ ਤਾਂ ਬਿਹਤਰ ਨਹੀਂ, ਤਾਂ ਕੇ ਲੈਣਾ ਬਹੁੰ ਰਹਿ ਕੇ

ਰੁਖ਼ਸਤ ਕਰੋ ਅਤੇ ਵੱਲ ਮੈਨੂੰ, ਜਿੱਤ ਵੱਲ ਦਸ ਸੱਜਣ ਦੀ
ਪਰਦੇਸਾਂ ਸਿਰ ਦੇਸਾਂ ਕਿਧਰੇ, ਵਾਂਗਣ ਕੋਹ ਸ਼ਿਕਨ ਦੀ

ਸਦਕਾ ਕਰ ਜੋ ਸੀਸ ਸੱਜਣ ਦੀਆਂ, ਕਦਮਾਂ ਵਿਚ ਨਾ ਲਾਹਿਆ
ਭਾਰਾ ਭਾਰ ਨਿਕੰਮਾ ਧੜ ਤੇ, ਐਵੇਂ ਰੱਖਿਆ ਚਾਇਆ

ਯਾ ਮਰਸਾਂ ਯਾ ਤਰਸਾਂ ਕਿਧਰੇ, ਕਿਰਸਾਂ ਸਿਰ ਕੁਰਬਾਨੀ
ਯਾਮੀਲੋ ਯਾ ਲੋੜੋ ਮਲਿਕਾ, ਜਾਂਦੀ ਮੁਫ਼ਤ ਜਵਾਨੀ

ਮਲਿਕਾ ਖ਼ਾਤੋਂ ਆ ਕਹਿ ਸੁਣਾਂਦੀ, ਮਿਨਤ ਕਰੇ ਫੜ ਪੈਰਾਂ
ਕਹਿੰਦੀ ਕਰੋ ਤਹੱਮੁਲ ਭਾਈ, ਜਿਉਂ ਧਿਰਾਂ ਤਿਊਂ ਖ਼ੈਰਾਂ

ਕੀਤੋਈ ਸਬਰ ਤਹੱਮੁਲ ਅੱਗੇ, ਚੌਦਾਂ ਬਰਸ ਲੰਮੇਰੇ
ਹੋਰ ਹਨ ਚੌਦਾ ਦਿਨ ਕਰ ਜਿਗਰਾ, ਆਏ ਭਲੇ ਦਿਨ ਤੇਰੇ

ਸਬਰ ਪਿਆਲਾ ਜ਼ਹਿਰ ਨਿਵਾਲਾ, ਉਲ ਮੁਸ਼ਕਲ ਭਾਰਾ
ਓੜਕ ਨਫ਼ਾ ਅਜੇਹਾ ਕਰਦਾ, ਜਿਉਂ ਤਰਿਆਕ ਪਿਆਰਾ

ਕੌੜਾ ਮੂੰਹ ਉਮੱਸਬਰ ਕਰਦਾ, ਦੇਣ ਹਬਕ ਹਰੀੜਾਂ
ਪਰ ਜਾਂ ਸੰਘੋਂ ਹੇਠ ਲਨਘਾਈਏ, ਦਫ਼ਾ ਹੋਵਣ ਕਈ ਪੀੜਾਂ

ਕੌੜਾ ਖਾਵਣ ਸੋਗਨ ਪਾਵਨ, ਮਿੱਠਾ ਖਾਵਣ ਵਾਲੇ
ਖ਼ੂਨ ਗ਼ਲੀਜ਼ ਹੋਵੇ ਤਨ ਰੋਗੀ, ਥੋੜੇ ਰਹਿਣ ਸੁਖਾਲੇ

ਚੌਦਾਂ ਰੋਜ਼ ਸਬਰ ਕਰ ਭਾਈ, ਝੱਲੀਂ ਦਰਦ ਜੁਦਾਈ
ਬੈਠਾ ਪੀ ਸ਼ਰਾਬ ਸਬਰ ਦਾ, ਕਫ਼ ਗ਼ਮਾਂ ਦੀ ਜਾਈ

ਅਲੱਤਾਨੀ ਮਨ ਅਲੱਰਹ-ਏ-, ਤਾਓਲ ਨਹੀਂ ਕਰੀਦੀ
ਦਮ ਦਮ ਖ਼ਬਰ ਅਸਾਨੂੰ ਆਵੇ, ਅਜਬ ਜਮਾਲਪੁਰੀ ਦੀ

ਨੂਰ ਜ਼ਹੂਰ ਪੁਰੀ ਦੇ ਕੋਲੋਂ, ਹੋਸੀ ਦੂਰ ਹਨੇਰਾ
ਸਿਰ ਅਨਦੀਪ ਮੁਲਕ ਵਿਚ ਸਾਰੇ, ਚਾਨਣ ਹੋਗ ਵਧੇਰਾ

ਹੋਸੀ ਬਾਗ਼ ਅਸਾਡੇ ਅੰਦਰ, ਆ ਪਰੀਆਂ ਦਾ ਡੇਰਾ
ਮੁਸ਼ਤਾਕਾਂ ਦੇ ਭਾਗ ਸਿਵਾਏ, ਜਦੋਂ ਕਰੇਗੀ ਫੇਰਾ

ਘਰ ਦਰ ਸਾਡੇ ਹੋਗ ਬਹਸ਼ਤੋਂ, ਰੌਣਕ ਰੂਪ ਸਵਾਇਆ
ਉਹ ਭੀ ਨੋਰੋਂ ਨੂਰ ਹੋਏਗਾ, ਜਿਸ ਕਿਸ ਦਰਸਨ ਪਾਇਆ

ਜਿਸ ਦੀਦਾਰ ਨਾ ਵੇਖਣ ਹੋਇਆ, ਨਾਲ਼ ਅਫ਼ਸੋਸ ਜਿਲੇਗਾ
ਇਸ਼ਕੇ ਬਾਝ ਨਾ ਡਿੱਠਾ ਜਾਸੀ, ਆਸ਼ਿਕ ਝਾਲ ਝੱਲੇਗਾ

ਤੌਹੀਨ ਆਸ਼ਿਕ ਖ਼ਾਸਾ ਇਸ ਦਾ, ਆ ਯੂੰ ਛੋੜ ਵਲਾਇਤ
ਇਸ ਪਿੱਛੇ ਤੁਧ ਸਿਰਤੇ ਝੱਲੀ, ਸਖ਼ਤੀ ਬੇ ਨਿਹਾਇਤ

ਮੈਂ ਭੀ ਕਿਸਮ ਖ਼ੁਦਾ ਦੀ ਕਰਕੇ, ਕੀਤੀ ਸ਼ਰਤ ਪਕੇਰੀ
ਅਜਬ ਜਮਾਲਪੁਰੀ ਦੇ ਅੱਗੇ, ਅਰਜ਼ ਕਰਾਂਗੀ ਤੇਰੀ

ਮਾਂ ਮੇਰੀ ਤੇ ਬਦਰਾ ਖ਼ਾਤੋਂ, ਉਹ ਭੀ ਖਾਵਣ ਹਬੱਾਂ
ਜੇ ਖ਼ੀਰੀ ਹੁਣ ਕੀਤਾ ਮੌਲਾ, ਮੀਲਾਂ ਨਾਲ਼ ਸਬੱਬਾਂ

ਨਾਲ਼ ਬਦੀਅ ਜਮਾਲਪੁਰੀ ਦੇ, ਸੈਫ਼ ਮਲੂਕੇ ਤਾਈਂ
ਕੱਠੀ ਅਸੀਂ ਜ਼ਿਆਫ਼ਤ ਕਰਸਾਂ, ਆਖਣ ਚਾਈਂ ਚਾਈਂ

ਬਾਪ ਮੇਰਾ ਭੀ ਕਿਸਮਾਂ ਕਰਦਾ, ਜਾਂ ਵੱਸ ਲੱਗਾ ਮੇਰਾ
ਸੈਫ਼ ਮਲੂਕ ਧਰਮ ਦਾ ਬੇਟਾ, ਕਰਸਾਂ ਫ਼ਿਕਰ ਬਤੇਰਾ

ਅਸੀਂ ਸਭੋ ਇਸ ਗਲੇ ਉਤੇ, ਆਪੋ ਆਪਣੀ ਜਾਈ
ਸ਼ਾਮਿਲ ਹੋ ਖਲੋਤੇ ਆਪੇ, ਚਿੰਤਾ ਨਾ ਕਰ ਭਾਈ

ਦੇਸੀ ਰੱਬ ਮੁਰਾਦਾਂ ਤੈਨੂੰ, ਸ਼ੱਕ ਨਹੀਂ ਇੱਕ ਜ਼ਰਾ
ਨਾਲ਼ ਬਦੀਅ ਜਮਾਲਪੁਰੀ ਦੇ, ਹੋਗ ਵਿਸਾਲ ਮਕਰਾ

ਸੰਨ ਗੱਲਾਂ ਸ਼ਹਿਜ਼ਾਦੇ ਤਾਈਂ, ਹੋਈ ਕੁਜੱਹ ਤਸੱਲੀ
ਲੈ ਦੁਆਏਂ ਅਤੇ ਸੁਣਾਈਂ, ਮਲਿਕਾ ਘਰ ਨੂੰ ਚਲੀ

ਆਸਾ ਕੀ ਭਰ ਦੇ ਪਿਆਲਾ, ਆਇਆ ਵਕਤ ਖ਼ੁਸ਼ੀ ਦਾ
ਨੇੜੇ ਆ ਮੁਕਾਮੀ ਹੋਇਆ, ਪਿਛਲਾ ਯਾਰ ਪੋਸ਼ੀਦਾ

ਮੱਧ ਪੀਵਾਂ ਮਸਤਾਨਾ ਥੀਵਾਂ, ਰਲ ਕੇ ਸੰਗ ਸਵਾਰਾਂ
ਸ਼ਹਿਰ ਜੰਗਲ਼ ਥੀਂ ਬਾਹਰ ਨਿਕਲ਼ ਕੇ, ਢੂੰਡ ਲਿਆਵਾਂ ਯਾਰਾਂ