ਸੈਫ਼ਾਲ ਮਲੂਕ

ਤਮਸੀਲ ਸ਼ਿਕਾਰੀ

ਹੱਕ ਦਿਨ ਕਰਨ ਸ਼ਿਕਾਰ ਸ਼ਿਕਾਰੀ, ਬਾਰੇ ਅੰਦਰ ਆਇਆ
ਆ ਦਰਖ਼ਤ ਘਣੇ ਦੀ ਛਾਵੇਂ, ਉਸ ਨੇ ਡੇਰਾ ਲਾਇਆ

ਨਾਲੇ ਬਾਜ਼ ਹੋ ਇਉਂ ਉੱਡਦਾ, ਆ ਬੈਠਾ ਇਸ ਰੁੱਖ ਤੇ
ਤਾਮਾ ਲੋੜੇ ਮਾਸ ਨਾ ਛੋੜੇ, ਆਇਆ ਜ਼ਾਲਮ ਭੁੱਖ ਤੇ

ਹੇਠ ਸ਼ਿਕਾਰੀ ਬਾਜ਼ ਅਤੇ ਸੀ, ਵਿਚ ਬੈਠੀ ਇੱਕ ਘੁੱਗੀ
ਦੁਸ਼ਮਣ ਵੇਖ ਕਹੇ ਅੱਜ ਮੈਂ ਭੀ, ਚੁਗ ਉੱਜਲ ਦੀ ਚਗੀ

ਹੇਠੋਂ ਸ਼ਿਸਤ ਸ਼ਿਕਾਰੀ ਜੌੜੇ, ਤੀਰ ਘੁੱਗੀ ਨੂੰ ਲਾਵਾਂ
ਉਤੋਂ ਬਾਜ਼ ਤੱਕੇ ਜੇ ਅੱਡੇ, ਪਕੜ ਸ਼ਿਤਾਬੀ ਖਾਵਾਂ

ਘੁੱਗੀ ਜਦੋਂ ਉਨ੍ਹਾਂ ਵੱਲ ਡਿੱਠਾ, ਕਰਦੀ ਫ਼ਿਕਰ ਘਣੇਰਾ
ਕਹਿੰਦੀ ਰੱਬਾ ਕਿਉਂਕਰ ਰਖਸੀਂ, ਬਚਨ ਨਹੀਂ ਹਨ ਮੇਰਾ

ਬੈਠ ਰਿਹਾਂ ਤਾਂ ਸ਼ਿਸਤ ਬਰਾਬਰ, ਮਾਰੇ ਤੀਰ ਸ਼ਿਕਾਰੀ
ਜੇ ਅੱਡਾਂ ਤਾਂ ਬਾਜ਼ ਪਕੜ ਸੀ, ਹਰ ਪਾਸੋਂ ਮੈਂ ਮਾਰੀ

ਤੀਰ ਲੱਗਣ ਵਿਚ ਧਰ ਨਾ ਕੋਈ, ਕੁਝ ਤਦਬੀਰ ਨਾ ਚੱਲਦੀ
ਆਹੀ ਘੜੀ ਉੱਜਲ ਦੀ, ਇਹੋ ਵਿਚ ਤਕਦੀਰ ਅਜ਼ਲ ਦੀ

ਜਾਂ ਰੱਬ ਰੱਖਣ ਅਤੇ ਹੋਇਆ, ਕੇ ਸਬੱਬ ਬਣਾਇਆ
ਘੁੱਗੀ ਵੱਲ ਸ਼ਿਕਾਰੀ ਤੱਕਦਾ, ਸ਼ਿਸਤ ਧਿਆਨ ਫੜਾਇਆ

ਪਿੱਛੋਂ ਨਾਗ ਚਲਾਏ ਉਸ ਨੂੰ ਦੰਦ ਅਲਵਿਦ ਜ਼ਹਿਰ ਦੇ
ਤੀਰ ਛੱਟਾ ਉਹ ਲੱਗਾ ਬਾਜ਼ੇ, ਦੋਵੇਂ ਦੁਸ਼ਮਣ ਮਰਦੇ

ਘੁੱਗੀ ਬੈਠੀ ਰਹੀ ਉਥਾਈਂ, ਚੰਗੀ ਭਲੀ ਨਰੋਈ
ਮਾਰਨ ਵਾਲੇ ਮੋਏ ਮੁਹੰਮਦ, ਕੁਦਰਤ ਰੱਬ ਦੀ ਹੋਈ

ਕੁਦਰਤ ਕਾਦਰ ਵਾਲੀ ਵਾਲੀ, ਗਨਤਰ ਵਿਚ ਨਾ ਮੇਵੇ
ਕਿੱਸਾ ਦੱਸ ਮੁਹੰਮਦ ਬਖਸ਼ਾ, ਯਾਰ ਖਲੋਤੇ ਸੇਵੇ