ਸੈਫ਼ਾਲ ਮਲੂਕ

ਸਾਇਦ ਦੀ ਇੱਜ਼ਤ

ਜਾਂ ਬਰਖ਼ਾਸਤ ਕਚਹਿਰੀ ਹੋਈ, ਰਹੇ ਅਮੀਰ ਵਡੇਰੇ
ਸਾਇਦ ਤੇ ਸ਼ਹਿਜ਼ਾਦਾ ਸ਼ਾਹ ਥੀਂ, ਵਿਦ ਈਆ ਹੋਏ ਵੱਲ ਡੇਰੇ

ਸ਼ਾਹੀ ਘੋੜੇ ਦੋ ਮੰਗਾਏ, ਜਲਦੀ ਵਿਚ ਕਚਹਿਰੀ
ਜ਼ੀਨ ਲਗਾਮ ਜਨ੍ਹਾਨਦਾ ਆਹਾ, ਸਭ ਅਸਬਾਬ ਸੁਨਹਿਰੀ

ਜੌੜੇ ਥਾਨ ਪੋਸ਼ਾਕਾਂ ਸੱਚੀਆਂ, ਲਾਇਕ ਬਾਦਸ਼ਹਾਨਦੇ
ਜ਼ੇਵਰ ਜ਼ਰ ਜੜਾਊ ਉਹ ਭੀ, ਦੋ ਦਸਤੇ ਕਰ ਆਂਦੇ

ਚਾਲੀ੍ਹ ਹੋਰ ਗ਼ੁਲਾਮ ਪਿਆਰੇ, ਸੁੰਦਰ ਸੂਰਤ ਵਾਲੇ
ਖ਼ਿਦਮਤਗਾਰ ਹੁਸ਼ਿਆਰ ਸਿਆਣੇ, ਖ਼ੂਬ ਜਿਨ੍ਹਾਂ ਦੇ ਚਾਲੇ

ਹੋਰ ਹਥਿਆਰ ਅਮੀਰਾਂ ਲਾਇਕ, ਜੌਹਰਦਾਰ ਫ਼ੌਲਾਦੀ
ਚਮਕ ਜਿਨ੍ਹਾਂ ਦੀ ਮਾਰੇ ਦੂਰੋਂ, ਦੁਸ਼ਮਣ ਲੋਕ ਫ਼ਸਾਦੀ

ਈਆ ਸਭ ਚੀਜ਼ਾਂ ਵਾਂਗ ਅਜ਼ੀਜ਼ਾਂ, ਸ਼ਾਹਨਸ਼ਾਹ ਨਗਰ ਦੇ
ਸਾਇਦ ਨੂੰ ਇਨਾਮ ਦਿੱਤਾ ਸੀ, ਤੁਸੀਂ ਵਜ਼ੀਰ ਮਿਸਰ ਦੇ

ਸਾਇਦ ਦਾ ਕੁੱਝ ਅੰਤ ਨਾ ਆਹਾ, ਹਸਨ ਇਲਮ ਚਤੁਰਾਈ
ਤਬਾ ਲਤਾਫ਼ਤ ਰਿਸਣ ਅਵਾਜ਼ੇ, ਕਬਜ਼ਾ ਹੁਨਰ ਦਾਨਾਈ

ਸੋਹਣਾ ਖ਼ਤ ਸਫ਼ਾਈ ਵਾਲਾ, ਮਿੱਠੀ ਜੀਭ ਰਸੀਲੀ
ਬਾਦਸ਼ਾ ਹੈ ਨੂੰ ਦੇ ਦੁਆਏਂ, ਨਾਲ਼ ਕਲਾਮ ਰੰਗੀਲੀ

ਜਦੋਂ ਕਲਾਮ ਜ਼ਬਾਨੋਂ ਕੀਤੀ, ਇਸ ਅਜ਼ੀਜ਼ ਮਿਸਰ ਦੇ
ਮਾਲਿਕ ਮੁਲਕ ਵਲਾਇਤ ਵਾਲੇ, ਹੋ ਗਏ ਸਭ ਬਰਦੇ