ਸੈਫ਼ਾਲ ਮਲੂਕ

ਨਵਾਂ ਟਿਕਾਣਾ

ਸ਼ਹਿਜ਼ਾਦਾ ਤੇ ਸਾਇਦ ਦੋਵੇਂ, ਉਹ ਮਜਲਿਸ ਚ੍ਹਡ਼ ਚਲੇ
ਜਿਸ ਮਾੜੀ ਵਿਚ ਡੇਰਾ ਆਹਾ, ਬੈਠੇ ਆਨ ਇਕੱਲੇ

ਹਿੱਕ ਦੂਜੇ ਸੰਗ ਗੱਲਾਂ ਕਰਦੇ, ਫੋਲਣ ਭੀਤ ਦਿਲਾਨਦਿਏ
ਸਿੱਖ਼ਣ ਪਿਆਰ ਮੁਹੱਬਤ ਵਾਲੇ, ਦੱਸੇ ਮੂਲ ਨਾ ਜਾਂਦੇ

ਦਮ ਦਮ ਨਾਲ਼ ਅਲਹਮਦ ਗੁਜ਼ਾਰਨ, ਕਰਦੇ ਸ਼ੁਕਰ ਹਜ਼ਾਰਾਂ
ਕਰਮ ਕੀਤਾ ਰੱਬ ਫੇਰ ਮਿਲਾਇਆ, ਸਿਕ ਸਿਕੀਨਦਿਆਂ ਯਾਰਾਂ

ਜੋ ਜੋ ਰੰਜ ਮੁਸੀਬਤ ਗੁਜ਼ਰੀ, ਯਾਦ ਕਰੇਂਦੇ ਆਹੇ
ਬੈਠ ਪਿਆਰੇ ਲੇਖਾ ਗੰਦੇ, ਇਸ਼ਕ ਵਣਜ ਦੇ ਲਾਹੇ

ਸੈਫ਼ ਮਲੂਕ ਦਿੱਤੀ ਸੁਖ ਦੌਲਤ, ਦੁੱਖ ਮਤਾਅ ਖ਼ਰੀਦੀ
ਖਾਵਣ ਪੀਵਣ ਸੌਣ ਭੁਲਾਇਆ ,ਗਰਮ ਉਡੀਕ ਪੁਰੀ ਦੀ

ਕਦੇ ਸਰ੍ਹਾਂਦੀ ਕਦੇ ਪੋ ਉਣਦੀ, ਬਿਸਤਰ ਪਾਸ ਨਾ ਲਾਵੇ
ਸ਼ਾਮ ਫ਼ਜਰ ਬਿਨ ਸ਼ਾਮ ਮੁਹੰਮਦ(ਰਹਿ.), ਨੀਂਦ ਆਰਾਮ ਨਾ ਆਵੇ

ਸ਼ਾਮ ਮਿਲੇ ਤਾਂ ਕਾਮ ਸੰਵਾਰੇ, ਹੋਣ ਦਰੁਸਤ ਸ਼ਕਸਤੇ
ਰੀਣ ਪਲਕ ਭਰ ਨੈਣ ਨਾ ਸੌਂਦੇ, ਪੱਕਣ ਤੱਕਦੇ ਰਸਤੇ

ਜ਼ਾਲਮ ਦਰਦ ਵਿਛੋੜੇ ਵਾਲਾ, ਨਾਮ ਲਿਆਂ ਦਿਲ ਕੁਨਬੇ
ਬੁਰੀ ਉਡੀਕ ਜੁਦਾਈ ਨਾਲੋਂ, ਲੂੰ ਲੂੰ ਬਲਣ ਅਲਨਬੇ

ਮੌਤੋਂ ਸਖ਼ਤ ਉਡੀਕ ਸੱਜਣ ਦੀ, ਤਲਖ਼ੀ ਜਾਨ ਕੁੰਦਨ ਥੀਂ
ਨੀਂਦਰ ਭੁੱਖ ਕਰਾਰ ਸਬਰ ਨੂੰ, ਕੱਢੇ ਮਾਰ ਵਤਨ ਥੀਂ

ਤਲੋ ਪਸੀਲੇ ਸੀ ਸ਼ਹਿਜ਼ਾਦਾ, ਆਮਦ ਬੁਝ ਪੁਰੀ ਦੀ
ਅੱਗੇ ਚੱਲ ਫ਼ਕੀਰਾ ਨਾਹੀਂ, ਲੰਮੀ ਗੱਲ ਕਰੀਦੀ

ਸਾਇਦ ਤੇ ਸ਼ਹਿਜ਼ਾਦਾ ਅੰਦਰ, ਬੈਠੇ ਰੂਪ ਸਹਾਏ
ਸੂਰਜ ਚੰਨ ਮੁਹੰਮਦ ਬਖਸ਼ਾ, ਹੱਕ ਬੁਰਜ ਵਿਚ ਆਏ