ਸੈਫ਼ਾਲ ਮਲੂਕ

ਇਸ਼ਕ ਦੀ ਅੱਗ

ਕੁੰਡਾ ਸਖ਼ਤ ਮੁਹੱਬਤ ਵਾਲਾ, ਆਨ ਜਿਗਰ ਵਿਚ ਪੜਿਆ
ਬਦਰਾ ਨੂੰ ਭੀ ਸਾਇਦ ਮਿੱਠਾ, ਜੋੜ ਦੋਹਾਂ ਦਾ ਜੁੜਿਆ

ਭਾਰੀ ਬਦਰ ਇਸ਼ਕ ਦੀ ਲੱਗੀ, ਬਦਰਾ ਖ਼ਾਤੋਂ ਤਾਈਂ
ਕੀਤੀ ਕੈਦ ਜ਼ੰਜ਼ੀਰ ਗ਼ਮਾਂ ਦੀ, ਹਵੀਵਸ ਚਿੱਤ ਅਜ਼ਾਈਂ

ਸਾਇਦ ਦਾ ਨੱਕ ਉੱਚਾ ਆਹਾ, ਵਾਂਗ ਅੰਗੁਸ਼ਤ ਸ਼ਹਾਦਤ
ਬਦਰਾ ਦਾ ਦਿਲ ਬਦਰੇ ਵਾਂਗਣ, ਚਰੀਆ ਨਾਲ਼ ਉਸ਼ਾ ਰੁੱਤ

ਹਿੱਕ ਦੂਜੇ ਦੀ ਸੂਰਤ ਤੱਕ ਕੇ, ਬੈਠੇ ਭੰਨ ਗ਼ਰੂਰਤ
ਮੂਰਤ ਤੇ ਸ਼ਹਿਜ਼ਾਦੇ ਵਾਲੀ, ਹੋਈ ਦੋਹਾਂ ਦੀ ਸੂਰਤ

ਕਿਸ ਕਸਿਏ ਵੱਲ ਵੇਖ ਨਾ ਰੱਜਦੇ, ਸੂਰਤ ਦੇ ਮਤਵਾਲੇ
ਸਖ਼ਤ ਜ਼ੰਜ਼ੀਰ ਮੁਹੱਬਤ ਵਾਲੀ, ਰੱਬ ਦੋਹਾਂ ਵੱਲ ਡਾਲੇ

ਨੈਣ ਨੈਣਾਂ ਨੂੰ ਭੱਜ ਭੱਜ ਮਿਲਦੇ, ਦੂਰੋਂ ਕਰ ਕਰ ਧਾਈ
ਨੈਣ ਨੈਣਾਂ ਦੇ ਦੋਸਤ ਨਾਲੇ, ਨੈਣਾਂ ਨੈਣ ਕਸਾਈ

ਨੈਣ ਰੰਗੀਲੇ ਆਪ ਵਸੀਲੇ, ਹੀਲੇ ਕਰਨ ਬਤੀਰੇ
ਆਪ ਵਕੀਲ ਦਲੀਲ ਪਛਾਨਣ, ਆਪੇ ਚੋਰ ਲੁਟੇਰੇ

ਰਮਜ਼ਾਂ ਨਾਲ਼ ਕਰੇਂਦੇ ਬਾਤਾਂ, ਰੱਖਣ ਜੀਭ ਚੁਪੀਤੀ
ਨੈਣ ਨੈਣਾਂ ਦੇ ਮਹਿਰਮ ਯਾਰੋ, ਖੋਲ ਦੱਸਣ ਜੋ ਬੀਤੀ

ਸਾਇਦ ਸ਼ੇਰ ਜਵਾਨ ਸਿਪਾਹੀ, ਬਦਰਾ ਖ਼ਾਤੋਂ ਰਾਣੀ
ਹੱਕ ਦੂਜੇ ਦੇ ਆਸ਼ਿਕ ਹੋਏ, ਅੱਗੋਂ ਦੱਸ ਕਹਾਣੀ

ਰੱਖਣ ਸ਼ਰਮ ਹਯਾ ਬਤੇਰਾ, ਤੱਕਣ ਭੀ ਸ਼ਰਮਾਨਦੇ
ਪਹਿਲੇ ਦਰਜੇ ਸ਼ਰਮ ਨਾ ਜਾਂਦਾ, ਬਹੁਤ ਆਸ਼ਿਕ ਫ਼ੁਰਮਾਂਦੇ

ਜਿਉਂ ਜ਼ੁਲੇਖ਼ਾ ਪਹਿਲੀ ਖ਼ਵਾਬੋਂ, ਨਾ ਹਾ ਸ਼ਰਮ ਗਵਾਇਆ
ਝੱਲੀ ਹੋ ਪਈ ਜਦ ਯੂਸੁਫ਼, ਦੂਜੀ ਖੋ ਅਬੇ ਆਇਆ

ਮਲਿਕਾ ਬਦਰਾ ਅੰਦਰ ਆਈਆਂ, ਨਾਲ਼ ਉਨ੍ਹਾਂ ਦੀ ਮਾਈ
ਸਾਇਦ ਅੱਠ ਸਲਾਮੀ ਹੋਇਆ, ਕਰ ਕੇ ਸੀਸ ਨਿਵਾਈ

ਜੋ ਜੋ ਅਦਬ ਸ਼ਹਾਂ ਦੇ ਹੁੰਦੇ, ਸਭ ਬੁਝਾ ਲਿਆਂਦੇ
ਖ਼ੀਰਾਂ ਸਿੱਖਾਂ ਪੁੱਛਣ ਨਾਲੇ, ਸਦਕੇ ਹੱਥ ਘੁੰਮਾਂਦੇ

ਸਾਇਦ ਕੋਲੋਂ ਮਲਿਕਾ ਪੁੱਛਦੀ, ਹਾਲ ਅਹਿਵਾਲ ਸਫ਼ਰ ਦਾ
ਨਾਲ਼ ਆਦਾਬ ਜਵਾਬ ਸੁਣਾਵੇ, ਸਾਹਿਬ ਇਲਮ ਹੁਨਰ ਦਾ

ਹੈ ਬੀ ਬੀ ਜੀਓ ਮਿਹਰ ਤੁਸਾਡੀ, ਹਨ ਅਹਿਸਾਨ ਹਜ਼ਾਰਾਂ
ਮੈਂ ਸ਼ੋਹਦੇ ਥੀਂ ਪੁੱਛੋ ਕਰ ਕੇ, ਸ਼ਫ਼ਕਤ ਬੇ ਸ਼ੁਮਾਰਾਂ

ਲਾਖਾਂ ਸ਼ੁਕਰ ਇਲਾਹੀ ਆਖਾਂ, ਕਰਮ ਕੀਤਾ ਰੱਬ ਮੇਰੇ
ਇਸ ਮੁਕਾਮ ਪਚਾਈਵਸ ਓੜਕ ,ਦਸ ਦਸ ਵਖ਼ਤ ਬਤੀਰੇ

ਕਾਲ਼ੀ ਰਾਤ ਹਿਜਰ ਦੀ ਅੰਦਰ, ਚੁਣ ਕੱਢੇ ਚਮਕਾਰੇ
ਸੈਫ਼ ਮਲੂਕ ਸ਼ਹਿਜ਼ਾਦਾ ਮਿਲਿਆ, ਭੁੱਲ ਗਏ ਗ਼ਮ ਸਾਰੇ

ਰੰਜ ਮੁਸੀਬਤ ਸਿਰ ਗੁਰਦਾਨੀ, ਜੋ ਕੁਝ ਸੀ ਮੈਂ ਡਿੱਠੀ
ਸ਼ਾਇਦ ਰੱਬ ਸਬੱਬ ਬਣਾਇਆ, ਤਾਂ ਹੁਣ ਖੁੱਲੀ ਚਿੱਠੀ

ਹੋਏ ਜਮਾਲ ਦੀਦਾਰ ਤੁਮਹਾਰੇ, ਖਾਦੇ ਨਮਕ ਤੁਸਾਡੇ
ਸ਼ੁਕਰ ਅੱਲਾਹ ਦਾ ਈਤ ਸਬੱਬੋਂ, ਜਾਗੇ ਭਾਗ ਅਸਾਡੇ

ਮਲਿਕਾ ਜੀਓ ਦੀ ਮਾਉ ਤਾਈਂ, ਸਾਇਦ ਦੀ ਗੱਲ ਸਾਰੀ
ਖ਼ੂਬ ਪਸਨਦੇ ਆਈ ਲੱਗੀ, ਮਿੱਠੀ ਬਹੁਤ ਪਿਆਰੀ

ਹਰ ਹਰ ਪਾਸੋਂ ਗੱਲਾਂ ਕਰ ਕੇ, ਸਾਇਦ ਨੂੰ ਅਜ਼ਮਾਵੇ
ਇਲਮ ਅਕਲ ਚਤੁਰਾਈ ਵੱਲੋਂ, ਕਿਧਰੋਂ ਖ਼ਤਾ ਨਾ ਖਾਵੇ

ਸਭਨਾਂ ਸਿਫ਼ਤਾਂ ਅੰਦਰ ਸਾਇਦ, ਬਹੁਤ ਪਸਨਦੇ ਆਇਆ
ਪਰ ਬਦਰਾ ਦੇ ਇਸ਼ਕ ਉਸ ਨੂੰ ਸੀ, ਗਜਾ ਰੋਗ ਲਗਾਇਆ

ਬਹੁਤ ਤਹੱਮਲ ਤੇ ਹੁਸ਼ਿਆਰੀ, ਦਲ ਨੂੰ ਦਏ ਦਲੇਰੀ
ਮੁੜ ਮੁੜ ਰੂਹ ਉਡਣ ਤੇ ਆਵੇ, ਨਾਲ਼ ਦਿਲਾਸੇ ਘਿਰੀ

ਦਿਲ ਨੂੰ ਆਸ ਮਿਲਣ ਦੀ ਲਾਂਦਾ, ਸਮਝ ਦੁੱਲਾ ਨਾ ਦਾ ਨਾ
ਸੈਫ਼ ਮਲੂਕ ਮਿਲਾ ਸੀ ਬਦਰਾ, ਹੈ ਉਹ ਯਾਰ ਯਗਾਨਾ

ਬਦਰਾ ਦੇ ਮਾਂ ਬਾਪ ਬਦੱਹੇ ਨੇਂ, ਖ਼ਾਸ ਉਹਦੀਆਂ ਅਹਿਸਾਨਾਂ
ਜੋ ਫ਼ਰਮਾਏ ਸਵੀਵ ਕ੍ਰਿਸਨ, ਨਾ ਕੁਝ ਉਜ਼ਰ ਬਹਾਨਾ

ਐਸਾ ਯਾਰ ਹਮਰਾਹੀ ਹੁੰਦੀਆਂ, ਕਰ ਤੂੰ ਚਿੰਤਾ ਥੋੜੀ
ਹੋਗ ਵਸੀਲਾ ਕਰ ਕੇ ਹੀਲਾ, ਜੋੜ ਦੀਏਗਾ ਜੋੜੀ

ਸਾਇਦ ਨੂੰ ਉਮੀਦ ਪੱਕੀ ਸੀ, ਮੇਲ ਹੋਸੀ ਦਿਲਬਰ ਦਾ
ਨਹੀਂ ਤਾਂ ਬਦਰਾ ਦੇ ਗ਼ਮ ਕੋਲੋਂ, ਓਥੇ ਹੀ ਸੜ ਮਰਦਾ

ਬਦਰਾ ਦੀ ਭੀ ਹਾਲਤ ਐਹੋ, ਜੋ ਸਾਇਦ ਦੀ ਦੱਸੀ
ਚੜ੍ਹਦਿਓਂ ਚਾੜ੍ਹੇ ਇਸ਼ਕ ਦੋਹਾਂ ਨੂੰ, ਹਿਰਸ ਹੋਈ ਬੇਵਸੀ

ਆਸ਼ਿਕ ਲੋਕ ਐਂਵੇਂ ਫ਼ੁਰਮਾਂਦੇ, ਇਸ਼ਕ ਸ਼ੀਸ਼ਾ ਰੂਹਾਨੀ
ਇਸ ਵਿਚੋਂ ਤੱਕ ਲੈਂਦੇ ਆਸ਼ਿਕ, ਜੋ ਵਰਤੀ ਸਿਰ ਜਾਣੀ

ਮਾਸ਼ੂਕਾਂ ਭੀ ਮਅਲਮ ਹੋਵੇ, ਹਾਲ ਹਕੀਕਤ ਸਾਰੀ
ਮੂਹੋਂ ਬੋਲੇ ਬਾਜ ਮੁਹੰਮਦ, ਲੱਗੇ ਪ੍ਰੀਤ ਪਿਆਰੀ

ਮਲਿਕਾ ਹੋਰਾਂ ਜਾਂ ਉਸ ਜਾਇਯੋਂ, ਚਿੱਤ ਘਰੇ ਵੱਲ ਚਾਇਆ
ਸ਼ਹਿਜ਼ਾਦਾ ਭੀ ਰੁਖ਼ਸਤ ਕਾਰਨ, ਨਾਲ਼ ਉਨ੍ਹਾਂ ਦੇ ਆਇਆ

ਬਦਰਾ ਮਲਿਕਾ ਮਾਉ ਉਨ੍ਹਾਂ ਦੀ, ਤੁਰਏ ਘਰ ਨੂੰ ਆਇਆਂ
ਸੈਫ਼ ਮਲੂਕ ਗਿਆ ਮੁੜ ਡੇਰੇ, ਖ਼ੈਰ ਗਿਜ਼ਾ ਰੀਂ ਸਾਇਨਿਆ!

ਕੇ ਤੱਕਦਾ ਜੇ ਸਾਇਦ ਅੱਗੇ, ਮਰਦੇ ਵਾਂਗ ਪਿਆਸੀ
ਜਿਸ ਦਮ ਬਦਰਾ ਉਹਲੇ ਹੋਈ, ਹੋ ਬੇਹੋਸ਼ ਗਿਆ ਸੀ

ਵੇਖਣ ਸਾਤ ਸ਼ਹਿਜ਼ਾਦੇ ਤਾਈਂ, ਲੱਗ ਗਿਆ ਗ਼ਮ ਭਾਰਾ
ਯਾ ਰੱਬ ਸਾਇਨਿਆ!ਦੋਸਤ ਮੇਰੇ ਸੰਗ, ਇਹ ਕੇ ਹੋਇਆ ਕਾਰਾ

ਮਸਾਂ ਮਸਾਂ ਰੱਬ ਦਿੱਤਾ ਆਹਾ, ਮੁਦਤ ਪਿੱਛੋਂ ਭਾਈ
ਹੱਥਾਂ ਵਿਚੋਂ ਜਾਂਦਾ ਦੱਸਦਾ, ਪਈ ਬਜਿਗ ਇਹ ਕਾਈ

ਇਤਰ ਮੁਕੱਵੀ ਦਿਲ ਦਾ ਆਂਦਾ, ਮਗ਼ਜ਼ ਉਹਦੇ ਤੇ ਮਿਲਿਆ
ਮਈਅਤ ਵਾਂਗ ਪਿਆਸੀ ਸਾਇਦ, ਸਾਇਤ ਪਿੱਛੇ ਹੁਲੀਆ

ਜਾਣ ਫਿਰ ਉਸ ਨੇ ਹੋਸ਼ ਸੰਭਾਲੀ, ਸੈਫ਼ ਮਲੂਕ ਪੁਛੀਨਦਾ
ਦਸ ਭਾਈ ਕੇ ਹੋਇਆ ਤੈਨੂੰ, ਜ਼ਰਦੀ ਰੰਗ ਮਰੀਨਦਾ

ਸਾਇਦ ਕਹਿੰਦਾ ਹੈ ਸ਼ਾਹਜ਼ਾਦੇ, ਕੇ ਪੁਛਸੀਂ ਗੱਲ ਮੇਰੀ
ਲੱਗੀ ਅੱਗ ਇਸ਼ਕ ਦੀ ਹਵੀਵਸ, ਸੜ ਸੱਜੀ ਦੀ ਢੇਰੀ

ਬਦਰਾ ਦੀ ਤੁਕ ਸੂਰਤ ਲੱਗਾ, ਇਸ਼ਕ ਚਕੋਰਾਂ ਵਾਲਾ
ਉਹ ਅਸਮਾਨੇ ਮੈਂ ਧਰਤੀ ਤੇ, ਪਹੁੰਚਣ ਨਹੀਂ ਸੁਖਾਲ਼ਾ

ਬਾਪ ਉਹਦਾ ਸੁਲਤਾਨ ਮੁਲਕ ਦਾ, ਮੈਂ ਪਰਦੇਸੀ ਬਣਦਾ
ਕਦ ਬਦਰਾ ਹੱਥ ਲਗਸੀ ਮੈਨੂੰ, ਇਸ ਬਣ ਜੀਵਨ ਮੰਨਦਾ

ਜਾਂ ਇੱਕ੍ਹੀਂ ਥੀਂ ਉਹਲੇ ਹੋਈ, ਬਦਰਾ ਖ਼ਾਤੋਂ ਰਾਣੀ
ਮੇਰੀ ਜਾਨ ਲਬਾਂ ਪਰ ਆਈ, ਜਿਓਂ ਮੱਛੀ ਬਣ ਪਾਣੀ

ਇਹ ਗੱਲਾਂ ਕਰ ਰੋਵਣ ਲੱਗਾ, ਗਿਰਿਆ ਜ਼ਾਰੀ ਕਰਦਾ
ਆਹੀਂ ਢਾਹੀਂ ਚੱਲਣ ਤੋਪਾਂ, ਢਿਹਠਾ ਕੋਟ ਸਬਰ ਦਾ

ਸੈਫ਼ ਮਲੂਕ ਕਹੇ ਸਨ ਭਾਈ, ਕੋਲ਼ ਅਸਾਡੇ ਰਹਿ ਕੇ
ਕਚਰਕ ਤੋੜੀ ਰਹੀਂ ਸੁਖਾਲ਼ਾ, ਮੌਜਾਂ ਮਾਏਂ ਬਾ ਕੇ

ਦਰਦਮੰਦਾਂ ਦੀ ਸੰਗਤ ਰਲ਼ ਕੇ, ਕੌਣ ਰਹੇ ਖ਼ੁਸ਼ਹਾਲੀ
ਦਰਦ ਮੇਰੇ ਦਾ ਪਿਆ ਪਿੱਛਾਵਾਂ, ਰਹਿਓਂ ਨਾ ਦਰਦੋਂ ਖ਼ਾਲੀ

ਦਿੱਤਾ ਦਰਦ ਖ਼ੁਦਾਵੰਦ ਤੈਨੂੰ, ਜਾਨੀ ਕਦਰ ਗ਼ਮਾਂ ਦਾ
ਇਸ਼ਕ ਮੁਸ਼ਕ ਦੀ ਕੀਮਤ ਪਾਵੇਂ, ਜਿਸ ਨੇ ਸਾਨੂੰ ਆਂਦਾ

ਸਾਇਦ ਰੋਣੋਂ ਚੁੱਪ ਨਾ ਕਰਦਾ, ਨਾ ਕੁਝ ਸਬਰ ਤਸੱਲੀ
ਦਰਦ ਫ਼ਿਰਾਕ ਸੱਜਣ ਦੇ ਵਾਲੀ, ਝਾਲ ਨਾ ਗਿਉਸ ਝੱਲੀ

ਸੈਫ਼ ਮਲੂਕ ਮਰੀਨਦਾ ਤਾਣੇ, ਸੰਨ ਤੋਂ ਭਾਈ ਮੇਰਾ
ਦਰਦ ਥੋੜਾ ਤੇ ਰੋਵਣ ਬਹੁਤਾ, ਡਿੱਠਾ ਦਾਇਆ ਤੇਰਾ

ਬਦਰਾ ਖ਼ਾਤੋਂ ਦੀ ਤੁਕ ਸੂਰਤ, ਤੋਂ ਸ਼ੁੱਧ ਬੁੱਧ ਭਲਾਈ
ਯਾਰ ਜਿਨ੍ਹਾਂ ਦੇ ਕੋਲ਼ ਵਸਿੰਦੇ, ਕਾਹਦੀ ਉਨ੍ਹਾਂ ਜੁਦਾਈ

ਸਾਇਦ ਕਹਿੰਦਾ ਕਿਸਮ ਕਰਾਂ ਮੈਂ, ਸੱਚੇ ਇਸ਼ਕ ਤੇਰੇ ਦੀ
ਆਸਿਮ ਸ਼ਾਹ ਦੇ ਤਾਜ ਤਖ਼ਤ ਦੀ, ਨਾਲੇ ਬਾਪ ਮੇਰੇ ਦੀ

ਐਸੇ ਤੀਰ ਨੈਣਾਂ ਦੇ ਲੱਗੇ, ਚੀਰ ਗਏ ਦਿਲ ਮੇਰਾ
ਬਦਰਾ ਦੇ ਗ਼ਮ ਕੀਤਾ ਐਂਵੇਂ, ਜਿਉਂ ਸੇਖ਼ੇ ਪਰ ਬੀਰਾ

ਘੜੀਵ ਘੜੀ ਮੈਨੂੰ ਜੋ ਵਰਤੀ, ਕਹਿਰ ਕਲੋਰ ਗ਼ਮਾਨਦੀ
ਚੋਧਾਂ ਬਰਸਾਂ ਵਿਚ ਨਾ ਹੋਈ, ਐਸੀ ਬਾਬ ਤਸਾਨਦੀ

ਬਦਰਾ ਨੂੰ ਹਿੱਕ ਵਾਰੀ ਡਿੱਠੀਆਂ, ਹਿੱਕ ਮੇਰੀ ਬਲ ਉੱਠੀ
ਉਹ ਭੀ ਇਸ਼ਕ ਮੁਹੱਬਤ ਮੇਰੀ, ਬਣ ਤਲਵਾਰੋਂ ਕੋਠੀ

ਸ਼ਹਿਜ਼ਾਦਾ ਫ਼ਰਮਾਉਣ ਲੱਗਾ, ਸੰਨ ਤੋਂ ਮੇਰੇ ਭਾਈ
ਇਸ਼ਕ ਕਮਾਵਣ ਨਹੀਂ ਸੁਖਾਲੇ, ਉਹ ਜਾਣੇ ਜੋ ਲਾਈ

ਆਸ਼ਿਕ ਕੁੱਲ ਕੋਹ ਕਾਫ਼ ਜ਼ਿਮੀਂ ਦੇ, ਰੀਤੂ ਵਾਂਗਣ ਗਾਹੁੰਦੇ
ਧੌਲੇ ਵਾਂਗਰ ਹੋਲ ਨਾ ਕਰਦੇ, ਭਾਰਾਂ ਰੱਖਣ ਕਾਂਧੇ

ਰਾਹ ਇਸ਼ਕ ਦੇ ਚੱਲਣ ਵਾਲੇ, ਸੱਚੇ ਮਰਦ ਸਿਪਾਹੀ
ਜਾਨਣ ਨਾ ਕੋਹ ਕਾਫ਼ ਸਮੁੰਦਰ, ਜਿੱਤ ਵੱਲ ਹੋਵਣ ਰਾਹੀ

ਉਹ ਭੀ ਇਸ਼ਕ ਹਵਾਏ ਚਾਏ, ਉੱਡ ਟੁਰਨ ਵੱਲ ਯਾਰਾਂ
ਉਡਣ ਵਾਲੇ ਨੂੰ ਕੀਹ ਜੰਗਲ਼, ਕਿਆ ਪਾਣੀ, ਕਿਆ ਧਾਰਾਂ

ਫ਼ਰ ਹਾ ਦੇ ਆਜ਼ਾਦੇ ਲੱਗਾ, ਇਸ਼ਕ ਸ਼ੀਰੀਂ ਦਾ ਸ਼ੀਰੀਂ
ਬਣ ਤਰਖਾਣ ਉਜਾੜਾਂ ਅੰਦਰ, ਜਾਏ ਪਹਾੜਾਂ ਚੀਰੀਂ

ਜਦੋਂ ਜ਼ੁਲੇਖ਼ਾ ਇਸ਼ਕ ਸਤਾਈ, ਬੈਠੀ ਰਸਤਾ ਮਿਲ ਕੇ
ਸੱਸੀ ਹੋਈ ਸ਼ਹੀਦ ਮੁਹੰਮਦ, ਰਾਹ ਥਲਾਂ ਦੇ ਚੱਲ ਕੇ

ਸਾਇਦ ਨਾਲ਼ ਕੀਤੀ ਸ਼ਾਹਜ਼ਾਦੇ, ਜਾਂ ਇਹ ਬਾਤ ਪਰਮ ਦੀ
ਲੱਗੀ ਭੜਕ ਬਨਬੋਲਾਂ ਤਾਈਂ, ਆਤਿਸ਼ ਜੁਰਮ ਕਰਮ ਦੀ

ਆਹੀਂ ਢਾਈਂ ਘੱਤ ਕਹਾਈਂ, ਰਿੰਨ੍ਹ ਦਰਦ ਰਨਜਾਨਾ
ਕੌਣ ਕੋਈ ਬੱਸ ਟਾਲੇ ਲੜਿਆ, ਜ਼ਾਲਮ ਨਾਗ ਇਆਣਾ

ਬੇਦਿਲ ਦੀ ਕੋਈ ਬੇਦਨ ਜਾਣੇ, ਹੋਵੇ ਬੇਦ ਸਿਆਣਾ
ਦਰਦਾਂ ਕਹਿਰਾਂ ਲਹਿਰਾਂ ਚੜ੍ਹੀਆਂ, ਲੂਂ ਲੂਂ ਜ਼ਹਿਰ ਸਮਾਣਾ

ਹੋਇਆ ਘਾ-ਏ-ਕਲੇਜੇ ਅੰਦਰ, ਬੇਲਾ ਆਂਦਰੀਆਂ ਨੂੰ
ਨੀਰ ਅੱਖੀਂ ਥੀਂ ਲੋਹੂ ਵਗਿਆ, ਸੱਦੋ ਮਾਂਦਰੀਆਂ ਨੂੰ

ਆਈ ਜਾਣ ਲਬਾਂ ਪਰ ਭਾਈ, ਮੁੱਤੋਂ ਬੁਰੀ ਜੁਦਾਈ
ਬਿਰਹੋਂ ਡੰਗੇ ਕਾਰਨ ਸੱਦੋ, ਬਦਰਾ ਬੇਦ ਕਸਾਈ

ਸਾਇਦ ਰੋਂਦਾ ਬੇਸੁੱਧ ਹੁੰਦਾ, ਵਾਂਗ ਕਬੂਤਰ ਫੜਕੇ
ਕੰਧਾਂ ਨਾਲ਼ ਵਿਜੇ ਸਿਰ ਮੱਥਾ, ਜ਼ਖ਼ਮੀ ਹੋਇਆ ਝਿੜਕੇ

ਸ਼ਾਹਜ਼ਾਦੇ ਨੇ ਮਾਲਮ ਕੀਤਾ, ਪਿਆ ਫ਼ਸਾਦ ਵਡੇਰਾ
ਸਬਰ ਬਿਨ੍ਹਾਵੇ ਚੁੱਪ ਕਰਾਵੇ, ਸੰਨ ਤੋਂ ਭਾਈ ਮੇਰਾ

ਤੇਰੇ ਕਾਰਨ ਇਸ ਕੁੜੀ ਦਾ, ਨਾਤਾ ਤਲਬ ਕਰਾਂਗਾ
ਕੰਮ ਤੇਰੇ ਵਿਚ ਦਮ ਨਾ ਲੀਸਾਂ, ਜਾਂ ਜਾਂ ਤੀਕ ਸਰਾਂਗਾ

ਪਰ ਬਦਰਾ ਦੇ ਮਾਂ ਪਿਓ ਤਾਈਂ, ਅੱਜ ਨਾ ਆ ਕਹਿਣ ਹੁੰਦਾ
ਬਾਅਜ਼ੇ ਕੰਮ ਸ਼ਿਤਾਬੀ ਕੀਤੀਆਂ, ਫ਼ਿਤਨਾ ਉਠ ਖਲੋਂਦਾ

ਅੱਲ੍ਹਾ ਭਾਵੇ ਇਹ ਕੰਮ ਤੇਰਾ, ਪਰੀ ਕਰੇਗੀ ਆ ਕੇ
ਸਬਰ ਕਰੀਂ ਤਾਂ ਅਜਰ ਮਿਲੇਗਾ, ਬਹਿਸੀਂ ਮਤਲਬ ਪਾਕੇ

ਸਾਇਦ ਨੂੰ ਸੁਣ ਹੋਈ ਤਸੱਲੀ, ਲੱਗੀ ਆਸ ਘਨੇਰੀ
ਸਬਰ ਆਰਾਮ ਤਹੱਮੁਲ ਕਰ ਕੇ, ਬੈਠਾ ਨਾਲ਼ ਦਲੇਰੀ

ਬਾਰਾਂ ਰੋਜ਼ ਹੋਏ ਇਸ ਗੱਲ ਨੂੰ, ਤਾਂ ਫਿਰ ਹੱਕ ਦਿਹਾੜੇ
ਬਦਰਾ ਦਾ ਦਿਲ ਕਾਹਲ਼ਾ ਹੋਇਆ, ਲੱਗੀ ਅੱਗ ਪਹਾੜੇ

ਸਬਰ ਆਰਾਮ ਕਰਾਰ ਤਮਾਮੀ, ਹੋਇਆ ਹਰਾਮ ਕੁੜੀ ਨੂੰ
ਕੱਤਣ ਵੱਸਣ ਹੱਸਣ ਖੇਡਣ, ਭਲੇ ਕਾਮ ਕੁੜੀ ਨੂੰ

ਖਾਵਣ ਸੋਵਨ ਜ਼ੇਵਰ ਲਾਵਣ, ਗਾਵਣ ਨਾਲ਼ ਸਿਆਂ ਦੇ
ਭੁੱਲ ਗਏ ਸਭ ਹੋਰ ਤੁੱਕਾ ਦੇ, ਬਿਰਹੋਂ ਹਾਲ ਪਿਆਂ ਦੇ

ਹੋਇਆ ਚਿੱਤ ਉਦਾਸ ਕੁੜੀ ਦਾ, ਅਸ਼ਕੇ ਪਕੜ ਉਠਾਈ
ਆਈ ਸਾਇਦ ਕੋਲ਼ ਚੁਪੀਤੀ ਨਾਲ਼, ਨਾ ਆਨਦੁਸ ਕਾਈ

ਯਾਰ ਯਾਰਾਂ ਵੱਲ ਜਾਣ ਹਕਲੇ, ਔਰਾਂ ਸੰਗ ਨਾ ਖੜ ਦਏ
ਚੋਰਾਂ ਹਾਰ ਚੌਤਰਫ਼ੀ ਤੱਕਦੇ, ਛੁਪ ਛੁਪ ਅੰਦਰ ਵੜਦੇ

ਤੋੜੇ ਸੰਗ ਸਹੇਲੀ ਹੋਵੇ, ਵਾਕਫ਼ ਸਾਰੀ ਗੱਲ ਦੀ
ਦਿਲਬਰ ਕੋਲ਼ ਗਿਆਂ ਨਹੀਂ ਭਾਵੇ, ਸਮਝੋ ਰਮਜ਼ ਅਸਲ ਦੀ

ਇਸ ਦਿਨ ਸੈਫ਼ ਮਲੂਕ ਸ਼ਹਿਜ਼ਾਦਾ, ਬਾਗ਼ੇ ਵਿਚ ਗਿਆ ਸੀ
ਸਾਇਦ ਹੱਕ ਹੱਕਲਾ ਡੇਰੇ, ਬਦਰਾ ਨਜ਼ਰ ਪਿਆ ਸੀ

ਬੰਗਲੇ ਦੇ ਦਰਵਾਜ਼ੇ ਉੱਤੇ, ਬਦਰਾ ਆਨ ਖਲੋਈ
ਰੌਸ਼ਨ ਰੂਪ ਹਮਲ ਦੇ ਦਰ ਤੇ, ਬਦਰ ਖੁੱਲਾ ਜਿਉਂ ਹੋਈ

ਚੰਨ ਚੋਧੀਂ ਦਾ ਬਦਰ ਕਹਾਵੇ, ਹਮਲ ਵਿਸਾਖ ਮਹੀਨਾ
ਉਨ੍ਹਾਂ ਦਿਨਾਂ ਵਿਚ ਰੂਪ ਚੁਣੇ ਦਾ, ਰੌਸ਼ਨ ਬਹੁਤ ਨਗੀਨਾ

ਬਦਰਾ ਤੇ ਸੀ ਨਵੇਂ ਜਵਾਨੀ, ਸੁੰਦਰ ਚਿੰਨ ਵਿਸਾਖੀ
ਨੈਣ ਸਮੁੰਦ ਕੱਜਲ ਦੀਆਂ ਲਹਿਰਾਂ, ਗੱਲ ਨਾ ਜਾਵੇ ਆਖੀ

ਸਾਇਦ ਨੂੰ ਜਦ ਨਜ਼ਰੀ ਆਈ, ਦਰ ਤੇ ਕੁੜੀ ਖਲੋਤੀ
ਲਾਹ ਲਾਹ ਕਰਦੀ ਸੂਰਤ ਸਾਰੀ, ਨੀਰ ਹੁਸਨ ਦੇ ਧੋਤੀ

ਵੀਕੱਹਦਿਆਂ ਕੁਝ ਸਬਰ ਨਾ ਰਿਹਾ, ਜੀਓ ਹੋਇਆ ਬੇ ਵਸਾ
ਬਦਰਾ ਨੂੰ ਫ਼ਰਮਾਨਦਾ ਮੈਂ ਹਾਂ, ਮਰਦਾ ਤੇਰਾ ਤੁਸਾ

ਦੁੱਧ ਬਦੀਅ ਜਮਾਲਪੁਰੀ ਦੀ, ਮਾਉ ਦਾ ਤੁਧ ਪੀਤਾ
ਇਸ ਦੁਦੱਹੇ ਦੀ ਕਿਸਮ ਹੈ ਤੈਨੂੰ, ਗੱਲ ਮੇਰੀ ਸੁਣ ਮੀਤਾ

ਬਦਰਾ ਕਹਿੰਦੀ ਪਾਈਵਈ ਮੈਨੂੰ, ਭਾਰੀ ਕਿਸਮ ਜਵਾਨਾ
ਕੰਨ ਦਿਲੇ ਦਏ ਧਰਕੇ ਉਸਨਸਾਂ, ਜੋ ਤੁਧ ਸੁਖ਼ਨ ਸਨਾਣਾ

ਸਾਇਦ ਕਹਿੰਦਾ ਕੇ ਕੇ ਦੱਸਾਂ, ਬਹੁਤੇ ਸੁਖ਼ਨ ਸ਼ਮਾ ਰੂੰ
ਫ਼ੁਰਸਤ ਥੋੜੀ ਗੱਲਾਂ ਵਾਫ਼ਰ, ਆਖਾਂ ਹੱਕ ਹਜ਼ਾਰੋਂ

ਮਾਂ ਤੇਰੀ ਤੇ ਮਲਿਕਾ ਖ਼ਾਤੋਂ, ਨਾਲੇ ਤੂੰ ਹਤੀਆਰੀ
ਰਾਤੀਂ ਮੈਨੂੰ ਵੇਖਣ ਆਇਆਂ, ਜਾਂ ਤਦ ਪਹਿਲੀ ਵਾਰੀ

ਰੂਪ ਅਨੂਪ ਤੇਰਾ ਜਦ ਡਿੱਠਾ, ਸੂਰਤ ਉਪਨ ਅਪਾਰੀ
ਅੱਖ ਤੇਰੀ ਨੇ ਰੁੱਖ ਕਲੇਜੇ, ਮਾਰੀ ਬੁਰੀ ਕਟਾਰੀ

ਨੱਕ ਬੇਸ਼ੱਕ ਫ਼ੌਲਾਦੀ ਖੰਨਾ, ਵਾਢ ਸਫ਼ਾ ਮਹੀਨ ਏ
ਝੱਟ ਨਾ ਲਾਇਆ ਵੇਖਦਿਆਂ ਹੀ ਫੁੱਟ, ਘਤੀਵਸ ਵਿਚ ਸੀਨੇ

ਪਲਕਾਂ ਤੀਰ ਖ਼ਦਨਗ ਨਿਸ਼ਾਨੀ, ਅਬਰੂ ਸਖ਼ਤ ਕਮਾਨਾਂ
ਵੱਲੋ ਲ ਵੱਲ ਕਮੰਦ ਦੋ ਜ਼ੁਲਫ਼ਾਂ, ਬਧੀਵਸ ਕਰ ਸਮਿਆਨਾ

ਚਸ਼ਮਾ ਆਬ ਹਯਾਤ ਸੱਚੇ ਦਾ, ਮੂੰਹ ਇਮਠਾ ਜਦ ਡਿੱਠਾ
ਖ਼ਿਜ਼ਰ ਮਿਸਾਲ ਹਨੇਰੇ ਅੰਦਰ, ਖੋਲ ਦਿੱਤਾ ਰੱਬ ਚੱਠਾ

ਰੌਸ਼ਨ ਸ਼ਮ੍ਹਾ ਮਤਾਬੀ ਵਾਂਗਰ, ਚਿਹਰਾ ਤੇਰਾ ਤੱਕ ਕੇ
ਭੱਜ ਪਤੰਗ ਹੋਇਆ ਜੀਵ ਮੇਰਾ, ਮਰ ਮੁਕਾ ਸੜ ਪੱਕ ਕੇ

ਲਾਇਲਾਜ ਆਜ਼ਾਰੋਂ ਬਦਰਾ, ਜਾਨ ਲਬਾਂ ਪਰ ਆਈ
ਮਰਦੀ ਜਾਂਦੀ ਨੂੰ ਸ਼ਾਹਜ਼ਾਦੇ, ਆਸ ਮਿਲਣ ਦੀ ਲਾਈ

ਜੇ ਸ਼ਹਿਜ਼ਾਦਾ ਆਸ ਨਾ ਲਾਂਦਾ, ਤਾਂ ਮੈਂ ਸਾਂ ਮਰ ਜਾਂਦਾ
ਪਲਕ ਪਲਕ ਇਸ ਦਰਦ ਤੇਰੇ ਥੀਂ, ਬਰਸ ਦੁਹਾਂ ਦਾ ਜਾਂਦਾ

ਜ਼ਰਦ ਕੀਤਾ ਰੰਗ ਦਰਦ ਤੇਰੇ ਨੇ, ਰੁੱਤ ਸੜੀ ਵਿਚ ਦੇਹੀ
ਈਡਿਏ ਸਫ਼ਰ ਅੰਦਰ ਨਹੀਂ ਵੇਖੀ, ਮੁਸ਼ਕਿਲ ਬੁਰੀ ਅਜੇਹੀ

ਤਾਹੰਗ ਤੇਰੀ ਦੀ ਸਾਂਗ ਕਲੇਜੇ, ਦਮ ਦਮ ਅੰਦਰ ਰੜਕੇ
ਇਹ ਦਿਲ ਮੇਰਾ ਗੋਸ਼ਤ ਬੀਰਾ, ਬੋਲਿਆ ਸੇਖ਼ੇ ਚੜ੍ਹ ਕੇ

ਇਸ਼ਕ ਤੇਰੇ ਦੀ ਨਾਰ ਭਲੇਰੀ, ਦੋਜ਼ਖ਼ ਦੀ ਅੱਗ ਨਾਲੋਂ
ਲੰਬ ਬੱਲੇ ਹਰ ਵਾਲੋਂ ਬਦਰਾ, ਕੋਈ ਨਾ ਮਹਿਰਮ ਹਾਲੋਂ

ਉੱਠੀ ਕਲੇਜੇ ਪੇੜ ਅਵੱਲੀ, ਸੀੜਾ ਲਿਊਸ ਤਣ ਸਾਰਾ
ਤੁਧ ਬਿਨ ਕਿਸ ਨੂੰ ਨਬਜ਼ ਦੱਸਾ ਲੂੰ, ਕੌਣ ਤਬੀਬ ਹਮਾਰਾ

ਬਦਰਾ ਖ਼ਾਤੋਂ ਆਖ ਸੁਣਾਂਦੀ, ਸਾਇਦ ਅੱਗੇ ਰੋ ਕੇ
ਦਮਾਂ ਬਾਝ ਤੇਰੀ ਮੈਂ ਗੋਲੀ, ਸਦਕੇ ਸਦਕੇ ਹੋ ਕੇ

ਅਸ਼ਕੇ ਵਾਲੀ ਹਾਲ ਹਕੀਕਤ, ਜੋ ਤੁਧ ਆਖ ਸੁਣਾਈ
ਸੋਈਵ ਜਾਣ ਮੇਰੇ ਸਿਰ ਵਰਤੀ, ਹੱਥੋਂ ਹੋਰ ਸਵਾਈ

ਜਿਸ ਦਮ ਥੀਂ ਤੋਂ ਨਜ਼ਰੀ ਆਇਆ, ਸੂਰਤ ਦਾ ਸ਼ਹਿਜ਼ਾਦਾ
ਭੜਕੀ ਭਾਹ ਪ੍ਰੇਮ ਤੇਰੇ ਦੀ, ਤੁਧ ਥੀਂ ਕੁਝ ਜ਼ਿਆਦਾ

ਭੋਹਰੇ ਕੱਤਦੀ ਹੱਸਦੀ ਵਤਦੀ, ਚਿਣਗ ਪਈ ਵਿਚ ਚੋਲੇ
ਝੜੀ ਮਿੱਥੇ ਥੀਂ ਧੜੀ ਖ਼ੁਸ਼ੀ ਦੀ, ਜ਼ੁਲਫ਼ਾਂ ਬਣੇ ਪਰੋਲੇ

ਇਸ਼ਕ ਕਸਾਈ ਛੁਰੀ ਵਗਾਈ, ਕੋਹੰਦਾ ਦੇ ਦੇ ਕਸਾਂ
ਜਿਗਰ ਕਬਾਬ ਸ਼ਰਾਬ ਲਹੂ ਦਾ, ਬੋਲ ਅਜ਼ਾਬ ਨਾ ਦੱਸਾਂ

ਵਿਚੋ ਵਿਚ ਜਰਾਂ ਸੇ ਪੀੜਾਂ, ਕੇ ਕਰਾਂ ਸ਼ਰਮਾ ਨਦੀ
ਬਾਹਰ ਰੋਵਾਂ ਜ਼ਾਹਰ ਹੋਵਾਂ, ਕੋਈ ਪੇਸ਼ ਨਾ ਜਾਂਦੀ

ਚੰਗੀ ਭਲੀ ਤੇਰੇ ਭਾਣੇ, ਮੈਂ ਤਿੰਨ ਸਿਵਲ ਸਮਾਣੇ
ਮਨ ਮੂਵਿਆ ਤਿੰਨ ਸਾਬਤ ਦੱਸਦਾ, ਕੌਣ ਦਿਲਾਂ ਦੀਆਂ ਜਾਣੇ

ਜੇ ਹਿੱਕ ਰੋਜ਼ ਨਾ ਵੇਖਾਂ ਤੈਨੂੰ, ਸੋਜ਼ ਕਿਨੂੰ ਸੜ ਜਾਵਾਂ
ਪਲ ਪਲ ਦੇ ਵਿਚ ਸੇ ਬਰਸਾਂ ਦੀ, ਮਰਮਰ ਘੜੀ ਲੰਘਾਵਾਂ

ਡੇਰਾ ਤੇਰਾ ਤੱਕਦੀ ਰਹਿੰਦੀ, ਮਹਿਲ ਉੱਚੇ ਤੇ ਚੜ੍ਹ ਕੇ
ਜਾਂ ਗ਼ਮ ਬਹੁਤਾ ਕਾਹਲ਼ੀ ਪਾਵੇ, ਰੋਵਾਂ ਅੰਦਰ ਵੜਕੇ

ਅੱਠੇ ਪਹਿਰ ਖ਼ਿਆਲ ਤੇਰੇ ਦਾ, ਦਿਲ ਵਿਚ ਨਕਸ਼ ਪਕਾਇਆ
ਸੂਰਤ ਤੇਰੀ ਹਾਜ਼ਰ ਰੁੱਖਾਂ, ਤਾਂ ਕੋਈ ਰੋਜ਼ ਲੰਘਾਇਆ

ਇਹ ਦੁੱਖ ਸਹਿੰਦੀ ਡਰਦੀ ਰਹਿੰਦੀ, ਗੱਲ ਨਾ ਕਹਿੰਦੀ ਕਿਸੇ
ਮੱਤ ਮਲੂਮ ਹੋਵੇ ਗੱਲ ਘਰ ਵਿਚ, ਮੂੰਹ ਤੇਰਾ ਨਹੀਂ ਦੱਸੇ

ਮੈਂ ਕੁਆਰੀ ਨਿਉਂ ਲਗਾਇਆ, ਕੱਪਰ ਕਹਿਰ ਕਮਾਇਆ
ਗਰਮ ਕਚਹਿਰੀ ਬਾਪ ਮੇਰੇ ਦੀ, ਰੱਖੀਂ ਸ਼ਰਮ ਖ਼ੁਦਾਇਆ

ਮੂਹੋਂ ਬੋਲਾਂ ਤਾਂ ਟੁਰਨ ਬਿਚਾਰਾਂ, ਲੱਜ ਲੱਗੇ ਕੁੱਲ ਸ਼ਾਹੀ
ਚਿੱਟੀ ਚਾਦਰ ਬਾਪ ਮੇਰੇ ਦੀ, ਲਗਦਾ ਦਾਗ਼ ਸਿਆਹੀ

ਦੋਹਾਂ ਵੱਲੋਂ ਰੱਬ ਪਰਦਾ ਰੱਖੇ, ਅਸ਼ਕੇ ਲੱਜ ਨਾ ਲੱਗੇ
ਨਾਲੇ ਦਾਗ਼ ਨਾ ਹੋਵੇ ਪਿਓ ਦੀ, ਚਿੱਟੀ ਦਾਹੜੀ ਪੁੱਗੇ

ਮਾਈ ਦਾਈ ਸੰਗ ਸਹੇਲੀ, ਕਾਈ ਭੈਣ ਤੇ ਸਕੀ
ਨਾ ਇਸ ਗੱਲ ਦੀ ਮਹਿਰਮ ਕੀਤੀ, ਭੀਤ ਰੁੱਖਾਂ ਹੋ ਪੱਕੀ

ਤੂੰ ਭੇਂ ਲਾਲ਼ਾ ਰੱਖ ਸਨਭਾਲਾ, ਕਰੀਂ ਨਹੀਂ ਗੱਲ ਵਾਂਦੀ
ਭੀਤ ਨਾ ਦੱਸ ਸ਼ਜ਼ਾਦੇ ਤਾਈਂ, ਮੈਂ ਇਸ ਥੀਂ ਸ਼ਰਮਾ ਨਦੀ

ਤੁਧ ਨਾਲੋਂ ਦਸ ਹਿੱਸੇ ਮੈਨੂੰ, ਹਿਰਸ ਹਵਾ ਜ਼ਿਆਦਾ
ਚੇਤਾ ਚੇਤਾ ਕਰੀਂ ਨਾ ਵਾਕਫ਼, ਇਸ ਗੱਲ ਦਾ ਸ਼ਹਿਜ਼ਾਦਾ

ਇਹ ਗਿਲਾਨ ਕਰ ਬਦਰਾ ਪੁੱਛਦੀ, ਮੈਂ ਹੁਣ ਘਰ ਨੂੰ ਜਾਵਾਂ
ਮੱਤ ਬਾਹਰੋਂ ਸ਼ਹਿਜ਼ਾਦਾ ਆਵੇ, ਬਹੁਤ ਇਸ ਥੀਂ ਸ਼ਰਮਾਵਾਂ

ਸਾਇਦ ਕਹਿੰਦਾ ਬੈਠ ਜ਼ਰਾ ਹਿੱਕ, ਜਾ ਨਾ ਆਖਾਂ ਤੈਨੂੰ
ਜੋ ਦਮ ਗੁਜ਼ਰੇ ਨਾਲ਼ ਸੱਜਣ ਦੇ, ਸਵ ਏ ਹਯਾਤੀ ਮੈਨੂੰ

ਨਿੱਤ ਨਿੱਤ ਹੈ ਹੱਥ ਲਗਦਾ ਕਿਸ ਨੂੰ, ਇਹ ਕਰਮਾਂ ਦਾ ਵੇਲਾ
ਰੱਬ ਜਾਣੇ ਫਿਰ ਨਾਲ਼ ਸਬੱਬ ਦੇ, ਕਦੋਂ ਹੋਵੇਗਾ ਮੇਲ਼ਾ

ਬਾਰਾਂ ਰੋਜ਼ ਗੁਜ਼ਾਰੇ ਅੱਗੇ, ਔਨਗਨ ਬਾਰਾਂ ਬਰਸਾਂ
ਕਿਆ ਜਾਨਾਂ ਹਨ ਫੇਰ ਮਿਲਣ ਤਕ, ਯਾ ਜਿਊਸਾਂ ਯਾ ਮਰਸਾਂ

ਬਦਰਾ ਕਹਿੰਦੀ ਪੈਰ ਮੇਰਾ ਭੀ, ਬਾਹਰ ਦਰੋਂ ਨਹੀਂ ਪਾਉਂਦਾ
ਜਾਣ ਬਦਨ ਵਿਚ ਤੌਹੀਨ ਸੱਜਣਾ!, ਛੱਡਕੇ ਜਾਣ ਨਾ ਹੁੰਦਾ

ਕੇ ਕਰਾਂ ਕੁਝ ਵੱਸ ਨਾ ਮੇਰਾ, ਦੱਸ ਜਾਨੀ ਕੇ ਕਰੀਏ
ਇਸ ਵਿਛੋੜੇ ਕੋਲੋਂ ਕਿਵੇਂ, ਬੈਠ ਇਕੱਠੇ ਮਰਈਏ

ਦੁਨੀਆ ਡਾਢੀ ਦੂਤੀ ਦੁਸ਼ਮਣ, ਦੋਖੀ ਲੋਕ ਫ਼ਸਾਦੀ
ਚੀਚੀ ਦਾ ਚਾ ਕਾਂ ਬਣਾਉਣ, ਹੱਥੋਂ ਕੁਝ ਜ਼ਿਆਦੀ

ਸਚੋਂ ਕੂੜ ਨਿਖੇੜਨ ਨਾਹੀਂ, ਤੋਹਮਤ ਲਾਨ ਸ਼ਿਤਾਬੀ
ਪਾਕ ਪਲੀਤ ਪ੍ਰੀਤ ਨਾ ਲੋੜਣ ,ਜੋੜਨ ਚਾ ਖ਼ਰਾਬੀ

ਯਾਰ ਯਾਰਾਂ ਵੱਲ ਤੱਕਦੇ ਤੱਕਣ, ਨਾ ਜਰ ਸਕਣ ਸਾਇਤ
ਫ਼ਿਤਨਾ ਪਾਵਨ ਸ਼ੋਰ ਮਚਾਵਨ, ਗੋਸ਼ੇ ਕਰਨ ਜਮਾਤ

ਪੜਦਾ ਪਾੜਨ ਸ਼ਰਮ ਉਘਾੜਨ, ਸਾੜਨ ਤਾਣੇ ਦੇ ਕੇ
ਆਸ਼ਿਕ ਕਾਰਨ ਪਕੜ ਉੱਡ ਅਰੁਣ, ਮਾਰਨ ਸਹੌਰ ਪੇਕੇ

ਬਣ ਕੇ ਵੈਰੀ ਚਾੜ੍ਹ ਕਚਹਿਰੀ, ਐਂਵੇਂ ਕਰਨ ਖ਼ਵਾਰੀ
ਯਾਰਾਂ ਨਾਲੋਂ ਯਾਰ ਵਿਛੋੜਣ, ਬਦੀਆਂ ਲਾਨ ਕੁਆਰੀ

ਸੰਗ ਨਿਖੇੜਨ ਲਿੰਗ ਉਘੇੜਨ, ਜੰਗ ਸਹੇੜਨ ਘਰ ਵਿਚ
ਕੰਗ ਉਠਾਵਣ ਡੰਗ ਲੱਗਾਉਣ, ਭੰਗ ਪਾਵਨ ਹਰ ਹਰ ਵਿਚ

ਜੇ ਲੋਕਾਂ ਦੀ ਬਾਤ ਹਿਲਾਈ, ਤੁਰਤ ਨਾ ਮਿਕਸੀ ਭਾਈ
ਨਾਲ਼ ਰਕੀਬਾਂ ਅਸਾਂ ਗ਼ਰੀਬਾਂ, ਤੂੜੋਂ ਹੁੰਦੀ ਆਈ

ਵੇਲਾ ਥੋੜਾ ਤੇ ਕੰਮ ਬਹੁਤਾ, ਕਾਹਨੂੰ ਕਰਾਂ ਪਸਾਰਾ
ਦੱਸਣ ਦੀ ਕੇ ਹਾਜਤ ਇਹ ਗੱਲ, ਜਾਣੇ ਆਲਮ ਸਾਰਾ

ਮਤਲਬ ਦੀ ਲੱਖ ਗੱਲ ਮੁਹੰਮਦ(ਰਹਿ.), ਨਾ ਕਰ ਚਹਜ ਨਿਕੰਮਾ
ਗਰਮ ਬਹਾਰ ਉਦਾਸ ਤਬੀਅਤ, ਰਹਿੰਦਾ ਕਿੱਸਾ ਲੰਮਾ

ਸੱਯਦ ਬਾਕਿਰ ਅਲੀ ਪਿਆਰਾ, ਦੂਰ ਗਿਆ ਦਿਲ ਚਾਹੁੰਦਾ
ਜੇ ਉਸ ਕੰਮੋਂ ਵਿਹਲਾ ਹੁੰਦਾ, ਤਰਫ਼ ਸੱਜਣ ਦੀ ਜਾਂਦਾ

ਵਕਤ ਪਛਾਣ ਨਾ ਛੇੜ ਮੁਹੰਮਦ(ਰਹਿ.), ਗੱਲ ਪਿਆਰੇ ਵਾਲੀ
ਮੱਤ ਇਹ ਕਿੱਸਾ ਰਹੇ ਲਬਾਂ ਤੇ, ਦੀਵੇ ਦਰਦ ਉਬਾਲੀ

ਦਰਦ ਆਪਣੇ ਦੀ ਛਿੜੀ ਕਹਾਣੀ, ਰੋਵੇਂ ਪਿਆ ਮੁਹੰਮਦ(ਰਹਿ.)
ਸਾਇਦ ਬਦਰਾ ਖੁੱਲੇ ਉਡੀਕਣ, ਕਤੋਲ ਗਿਆ ਮੁਹੰਮਦ(ਰਹਿ.)

ਆਸ਼ਿਕ ਤੇ ਮਾਸ਼ੂਕ ਵਿਛੋੜਣ, ਨਹੀਂ ਮੇਰਾ ਦਿਲ ਮੰਨੇ
ਤਾਹੀਯਂ ਸਾਇਦ ਵੱਲੋਂ ਕਿਨਾਰੇ, ਪਿਆ ਫਿਰਾਂ ਹਰ ਬਣੇ

ਪਰ ਜਾਂ ਰੱਬ ਵਿਛੋੜੇ ਮੈਂ ਥੀਂ, ਢਿੱਲ ਨਾ ਲਗਦੀ ਭਾਈ
ਖ਼ੂਬ ਮਿਲਾਪ ਹੋਇਆ ਹੁਣ ਸਾਇਤ, ਵਿਛੜਨ ਵਾਲੀ ਆਈ

ਸੱਜਣਾਂ ਕੋਲੋਂ ਰੁਖ਼ਸਤ ਹੋਇਆਂ, ਨਾਲ਼ ਨਸੀਬਾਂ ਜੁੜਈਏ
ਪਰਦੇ ਵਿਚ ਗਈ ਲੰਘ ਚੰਗੀ, ਘਰ ਵੱਲ ਚੱਲ ਹੁਣ ਕੁੜੀਏ

ਬਦਰਾ ਸਾਇਦ ਵਿਛੜਨ ਲੱਗੇ, ਉੱਭਾ ਸਾਹ ਲਿਓ ਨੇਂ
ਬਾਹਰੋਂ ਸੈਫ਼ ਮਲੂਕੇ ਵਾਲਾ, ਕਣ ਆਵਾਜ਼ ਪਿਓ ਨੇਂ

ਬਦਰਾ ਜਦੋਂ ਹਵੇਲੀ ਵਿਚੋਂ, ਬਾਹਰ ਕਦਮ ਉਠਾਇਆ
ਅੱਗੋਂ ਰੂਬਰੂ ਸ਼ਜ਼ਾਦਾ, ਹੱਕ ਹੱਕਲਾ ਆਇਆ

ਬਦਰਾ ਖ਼ਾਤੋਂ ਹੱਸ ਕੇ ਕਹਿੰਦੀ, ਸੈਫ਼ ਮਲੂਕੇ ਤਾਈਂ
ਕੇ ਇਨਾਮ ਦੇਵੇਂਗਾ ਮੈਨੂੰ, ਜੇ ਖ਼ੋਸ਼ਖ਼ਬਰ ਸੁਣਾਈਂ

ਸੈਫ਼ ਮਲੂਕ ਕਿਹਾ ਸੁਣ ਮੇਰੀ, ਬਦਰਾ ਖ਼ਾਤੋਂ ਭੈਣੇ
ਕੋਲ਼ ਮੇਰੇ ਜੋ ਚੀਜ਼ ਚੰਗੇਰੀ, ਸੋਈਵ ਤੁਹਫ਼ੇ ਦੇਣੇ

ਸਾਇਦ ਜਿਹਾ ਅਜ਼ੀਜ਼ ਨਾ ਕੋਈ, ਬਾਝ ਬਦੀਅ ਜਮਾਲੋਂ
ਉਹ ਕਰ ਨਫ਼ਰ ਦਿਆਂਗਾ ਤੈਨੂੰ, ਬਾਝ ਦੰਮੋਂ ਬਿਨ ਮਾਲੋਂ

ਬਦਰਾ ਖ਼ਾਤੋਂ ਏਸ ਜਵਾਬੋਂ, ਲਾਜ਼ਿਮ ਹੋ ਸ਼ਰਮਾਨੀ
ਕੁਝ ਲਿਉਸ ਮੂੰਹ ਪੱਲਾ ਦੇ ਕੇ, ਗਲ ਕਹੇ ਫਿਰ ਰਾਣੀ

ਮੈਂ ਪੁਰੀ ਦੇ ਆਉਣ ਵਾਲੀ, ਖ਼ਬਰ ਤੈਨੂੰ ਸਾਂ ਦਿਸਦੀ
ਤੂੰ ਹਨ ਅੱਗੋਂ ਕਰੀਂ ਮਜ਼ਾਖਾਂ, ਆਖ ਸੁਣਾਵੇ ਹੱਸਦੀ

ਸੈਫ਼ ਮਲੂਕ ਕਹੇ ਲੱਖ ਤੌਬਾ, ਕਰਾਂ ਮਜ਼ਾਖ਼ ਨਾ ਕਾਈ
ਮਸਖ਼ਰੀਆਂ ਦੀ ਤਾਕਤ ਨਾਹੀਂ, ਸੱਚੀ ਗੱਲ ਸੁਣਾਈ

ਖ਼ਾਨੇ ਕਾਬੇ ਦੀ ਸੋ ਮੈਨੂੰ, ਹੈ ਸੋ ਗੰਦ ਵਡੇਰੀ
ਕਿਹਾ ਸੱਚ ਮਜ਼ਾਖ਼ ਨਾ ਕੀਤੀ ਸੰਨ, ਤੋਂ ਭੈਣੋ ਮੇਰੀ

ਓੜਕ ਮਾਈ ਬਾਪ ਤੇਰੇ ਨੂੰ, ਹਿੱਕ ਦਿਨ ਆਖ ਸੁਨਾਸਾਂ
ਜੇ ਰੱਬ ਸੱਚੇ ਚਾਹਿਆ ਤੈਨੂੰ, ਸਾਇਦ ਨਾਲ਼ ਮੰਗਾ ਸਾਂ

ਯਾਦ ਰੱਖੀਂ ਇਹ ਸੁਖ਼ਨ ਅਸਾਡਾ, ਜਾਨ ਮਜ਼ਾਖ਼ ਨਾ ਭੈਣੇ
ਬਰਕਤ ਪਾਕ ਇਸ਼ਕ ਦੀ ਕੋਲੋਂ, ਸਾਕ ਅਸਾਂ ਇਹ ਲੈਣੇ

ਸਾਕ ਬਦੀਅ ਜਮਾਲਪੁਰੀ ਦਾ, ਮੰਗਾਂ ਪਾਕ ਅਲਹਾਵਂ
ਨਾਤਾ ਤੇਰਾ ਸਾਇਦ ਕਾਰਨ, ਮੰਗ ਲਿਆ ਦਰਗਾਹੋਂ

ਮੌਲਾ ਆਸ ਕਰੇਗਾ ਪੂਰੀ, ਸਿੱਖ਼ਣੋਂ ਕੁਰਸੀ ਸੱਚਾ
ਦਰਦ ਝੱਲਾਂ ਤੇ ਨਰਦ ਨਾ ਹਾਰਾਂ, ਮਰਦ ਨਹੀਂ ਮੈਂ ਕੱਚਾ

ਸੈਫ਼ ਮਲੂਕੇ ਦੀ ਗੱਲ ਸੁਣ ਕੇ, ਦਿਲੋਂ ਹੋਈ ਖ਼ੁਸ਼ਹਾਲੀ
ਚੁੱਪ ਚਪਾਤੀ ਚਲੀ ਬਦਰਾ, ਨਾ ਕੁਝ ਬੋਲੀ ਚਾਲੀ

ਮਲਿਕਾ ਖ਼ਾਤੋਂ ਤੇ ਮਾਂ ਉਸ ਦੀ, ਤਾਊ ਲਿਆਂ ਫਿਰ ਆਇਆਂ
ਸ਼ਾਹਜ਼ਾਦੇ ਨੂੰ ਯਾਰ ਮਿਲਣ ਦੀਆਂ, ਖ਼ਬਰਾਂ ਨੇਕ ਸੁਨਾਿਆਂ

ਫ਼ੌਜ ਬਦੀਅ ਜਮਾਲਪੁਰੀ ਦੀ, ਮੌਜ ਜਿਵੇਂ ਦਰਿਆਈ
''ਇਹ ਤਕ'' ਆਈ ਸੈਫ਼ ਮਲੂਕਾ, ਹੋਇਆ ਕਰਮ ਖ਼ੁਦਾਈ

ਸਿਦਕ ਸਬੂਤ ਤੇ ਮੁਸ਼ਕਿਲ ਆਸਾਂ, ਆਈਆ ਪਰੀ ਪਿਆਰੀ
ਲੱਖ ਲੱਖ ਖ਼ੁਸ਼ੀ ਮੁਬਾਰਕ ਤੈਨੂੰ, ਪਹੁੰਚੇ ਸੌ ਸੌ ਵਾਰੀ

ਹੈ ਸਾਕੀ ਗ਼ਮ ਰਿਹਾ ਨਾ ਬਾਕੀ, ਬਹੁਤ ਡਿੱਠੀ ਮਸ਼ਤਾਕੀ
ਹੱਸਦਾ ਤੇ ਦਿਲ ਖੁਸਦਾ ਆਵੇਂ, ਖੋਲ ਦਿਲੇ ਦੀ ਤਾਕੀ

ਲਾਲ਼ ਸ਼ਰਾਬ ਪਿਆਲ ਸ਼ਿਤਾਬੀ, ਕਰ ਮੇਰੀ ਦਿਲਦਾਰੀ
ਹੋਵਾਂ ਮਸਤ ਸ਼ਿਕਸਤ ਨਾ ਖਾਵਾਂ, ਯਾਰ ਮਿਲਣ ਦੀ ਵਾਰੀ

ਵਾਹ ਵਾਹ ਘੜੀ ਮੁਬਾਰਕ ਵਾਲੀ, ਸਾਇਤ ਨੇਕ ਹਿਸਾਬੋਂ
ਆਵੇ ਵਾਅ ਸੱਜਣ ਦੇ ਪਾਸੋਂ, ਹੋਵੇ ਕਰਮ ਜਨਾਬੋਂ

ਝਬਦੇ ਮਿਲਦਾ ਯਾਰ ਪਿਆਰਾ, ਨਿਕਲੇ ਫ਼ਾਲ ਕਿਤਾਬੋਂ
ਆਇਆ ਯਾਰ ਮੁਹੰਮਦ ਬਖਸ਼ਾ, ਛੁਟਸੀ ਜਾਨ ਅਜ਼ਾਬੋਂ

ਸੰਨ ਗੱਲਾਂ ਦਿਲ ਮਸਤੀ ਪਾਵੇ, ਪਿੱਤੇ ਬਾਝ ਸ਼ਰਾਬੋਂ
ਨਾੜੇਂ ਤਾਰਾਂ ਗਾਵਣ ਬਾਰਾਂ, ਬਦਨ ਮਿਸਾਲ ਰਬਾਬੋਂ

ਡੱਬਾ ਬੀੜਾ ਬਾਹਰ ਆਵੇ, ਬੁਰੀ ਹਿਜਰ ਦੀ ਡਾਬੋਂ
ਬਾਦ ਸ਼ਹਾਨਾ ਮਿਲੇ ਖ਼ਜ਼ਾਨਾ, ਅਚਨਚੇਤ ਖ਼ਰਾਬੋਂ

ਰੁੜ੍ਹਦਿਏ ਜਾਂਦੇ ਨੂੰ ਕੋਈ ਲਾਵੇ, ਨਦੀ ਕਿਨਾਰੇ ਫੜ ਕੇ
ਹਾਜੀ ਔਝੜ ਭਲੇ ਤਾਈਂ, ਹੱਜ ਰਲਾਵੇ ਖਿੜ ਕੇ

ਦੋਜ਼ਖ਼ ਅੱਗ ਗ਼ਮਾਂ ਦੀ ਅੰਦਰ, ਖ਼ਾਕ ਹੋਏ ਜੋ ਸੜਕੇ
ਬਖ਼ਸ਼ਿਸ਼ ਦਾ ਅਵਾਜ਼ਾ ਆਵੇ, ਬਹੁ ਬਹਸ਼ਤੀਂ ਚੜ੍ਹਕੇ

ਭਾਰਾ ਭਾਰ ਪ੍ਰੀਤ ਲੱਗੀ ਦਾ, ਸਾਈਂ ਤੋੜ ਪੁਚਾਵੇ
ਵਾਊ ਫ਼ਜਰ ਦੀ, ਬਾਗ਼ ਅਰਮ ਦੀ, ਬੋਬਹਾਰਲਿਆਵੇ

ਕੀਚਮ ਦਾ ਕਰਵਾਣ ਸੱਸੀ ਦੇ, ਪੱਤਣ ਬਾਗ਼ ਸੁਹਾਵੇ
ਸੋਹਣਾ ਯਾਰ ਮੁਹੰਮਦ ਬਖਸ਼ਾ,ਘੁੱਟ ਵਿਚ ਨਜ਼ਰੀ ਆਵੇ

ਕਿੰਨਾ ਨੂੰ ਸੌਦਾਗਰ ਆਵੇ, ਮਿਸਰ ਜ਼ਲੈਖ਼ਾ ਵਾਲੇ
ਜਲਵਾ ਰੂਪ ਇਲਾਹੀ ਵਾਲਾ, ਯੂਸੁਫ਼ ਆਨ ਦੁਸਾਲੇ

ਲੁਡਣ ਮੱਲਾਹ ਹੀਰੇ ਦੀ ਸੇਜੇ, ਰਾਂਝਾ ਯਾਰ ਸੂ ਅੱਲੇ
ਸੱਤਾ ਇੱਜ਼ਤ ਬੈਗ ਮੁਹੰਮਦ, ਸੋਹਣੀ ਜਾ ਉਠਾ ਲੈ

ਸ਼ੁਤਰ ਸਵਾਰ ਕਚਾਵੇ ਪੇਕੇ, ਤੈਅ ਵੱਲੋਂ ਕੋਈ ਆਵੇ
ਚੜ੍ਹ ਕੇ ਨਜਦ ਪਹਾੜੀ ਅਤੇ, ਵਾਗ ਵਰਾਗ ਉਠਾਵੇ

ਸੱਪਾਂ ਸ਼ੇਰਾਂ ਦੇ ਸਿਰ ਗਾਹ ਕੇ, ਵਾਂਗ ਦਲੇਰਾਂ ਜਾਵੇ
ਨਾਲ਼ ਪਿਆਰ ਮੁਹੰਮਦ ਲੈਲਾ, ਮਜਨੂੰ ਨੂੰ ਗੱਲ ਲਾਵੇ

ਜਾਂ ਮਾਸ਼ੂਕ ਪਿਆਰਾ ਭਾਈ, ਆਸ਼ਿਕ ਦੇ ਘੱਟ ਆਇਆ
ਜ਼ਾਹਰ ਬਾਤਨ ਗ਼ੈਰ ਨਾ ਰਹੀਆ, ਇਸੇ ਦਾ ਸਭ ਸਾਇਆ

ਲਯ ਮਅ ਅਲੱਲਾਆ ਵਕ ਯਾਰੋ, ਸੱਚ ਨਬੀ ਫ਼ਰਮਾਇਆ
ਚੁੱਪ ਮੁਹੰਮਦ ਜਿਸ ਕਿਸ ਪਾਇਆ, ਇਸੇ ਭੀਤ ਛੁਪਾਇਆ

ਵਹਦਤ ਦੇ ਦਰਿਆਵੇ ਅੰਦਰ, ਚੁੱਭੀ ਮਾਰ ਹਿਠਾਹਾਂ
ਮੱਤ ਐਥੋਂ ਸਿਰ ਬਾਹਰ ਕਢੀਂ, ਸੋਟੀ ਧੱਕ ਪਿਛਾਹਾਂ

ਇਹ ਇਸਰਾਰ ਨਾ ਫੋਲੀਂ ਇਥੇ, ਮੱਤ ਕੋਈ ਮਾਰ ਗਵਾਈ
ਸ਼ਾਹ ਸ਼ਮਸ ਨੇ ਹਿਕਸੇ ਸਿੱਖ਼ਣੋਂ, ਆਹੀ ਖੱਲ ਲੁਹਾਈ

ਮੂੰਹ ਨਿੱਕਾ ਤੇ ਗੱਲ ਵਡੇਰੀ ਨਾ, ਕਰ ਮੱਤ ਕੋਈ ਹਿੱਸੇ
ਆਜ਼ਮ ਸ਼ਾਫ਼ੀ ਮਾਲਿਕ ਹਨਬਲ, ਇਹ ਮਸਲੇ ਨਹੀਂ ਦੱਸੇ

ਵਹਦਤ ਦੇ ਦਰਿਆ ਵਿਚ ਪੈਣਾ, ਕੰਮ ਨਹੀਂ ਹਰ ਹਰ ਦਾ
ਲੱਖ ਜ਼ਹਾਜ਼ ਡੱਬੇ ਫਿਰ ਮੁੜਕੇ, ਤਖ਼ਤਾ ਬਾਹਰ ਨਾ ਤੁਰਦਾ

ਕਾਹਨੂੰ ਬਾਤਨ ਅੰਦਰ ਵੜਿਓਂ, ਜ਼ਾਹਰ ਦੀ ਚ੍ਹਡ਼ ਬਾਜ਼ੀ
ਰਮਜ਼ ਹਕਾਨੀ ਦੱਸਦਾ ਚੱਲੀਂ, ਪਰਦਾ ਪਾਅ ਮਜ਼ਾਜ਼ੀ

ਆਈ ਗੱਲ ਸ਼ਾਹਜ਼ਾਦੇ ਵਾਲੀ, ਸੰਨ ਤੋਂ ਭਾਈ ਮੇਰੇ
ਸਿਰ ਅਨਦੀਪ ਅੰਦਰ ਆ ਲੱਥੇ, ਸ਼ਾਹ ਪਰੀ ਦੇ ਡੇਰੇ

ਸ਼ਹਿਜ਼ਾਦਾ ਸਨ ਖ਼ਬਰ ਪੁਰੀ ਦੀ, ਹਿੱਕ ਥੀਂ ਚਾਰ ਹੋਇਆ ਸੀ
ਭਾਹ ਭਾਹ ਕਰਦਾ ਰੰਗ ਗੁਲਾਬੀ, ਵਾਂਗ ਅਨਾਰ ਹੋਇਆ ਸੀ

ਜਿਨ੍ਹਾਂ ਦੀ ਦੱਸ ਪੌਂਦੀ ਨਾਹੀਂ, ਨਾ ਕੋਈ ਗੱਲ ਸੁਣਾਂਦਾ
ਲੁਤਫ਼ ਕੀਤਾ ਰੱਬ ਪਾਕ ਉਨ੍ਹਾਂ ਨੂੰ, ਕੋਲ਼ ਅਸਾਡੇ ਆਂਦਾ

ਨਾਲੇ ਇਹ ਅੰਦੇਸ਼ਾ ਕਰਦਾ, ਗੱਲ ਨਹੀਂ ਟਲ਼ ਜਾਏ
ਮੁਸ਼ਕਿਲ ਵਕਤ ਇਹੋ ਰੱਬ ਮੇਰਾ, ਮਿਹਰ ਪਰੀ ਦਲ ਪਾਏ

ਜਿਨ੍ਹਾਂ ਕਾਰਨ ਘਰ ਦਰ ਸਿੱਟੇ, ਰਾਜ ਹਕੂਮਤ ਸ਼ਾਹੀ
ਚੌਦ੍ਹਾਂ ਬਰਸ ਮੁਸੀਬਤ ਝਾਗੀ, ਜੋ ਕੁਝ ਲਿਖੀ ਆਹੀ

ਜਾਂ ਜਾਂ ਦੱਸ ਨਾ ਪੁਣਦੀ ਆਹੀ, ਸ਼ੌਕ ਆਹਾ ਦਸ ਬੁਝਦਾ
ਦਸ ਪਈ ਤਾਂ ਫ਼ਿਕਰ ਇਹੋ ਸੀ, ਕਿਵੇਂ ਅਤਿ ਵੱਲ ਪੁੱਜਦਾ

ਜਾਂ ਪੁੱਜਾ ਤਾਂ ਕੁੱਝ ਨਾ ਸਜ੍ਹਾ, ਨਿੱਤ ਨਵਾਂ ਗ਼ਮ ਖਾਵਾਂ
ਤੁਰਤ ਬਦੀਅ ਜਮਾਲਪੁਰੀ ਦਾ, ਕਿਵੇਂ ਦਰਸ਼ਨ ਪਾਵਾਂ

ਜਾਂ ਹੁਣ ਆਈ ਪਰੀ ਪਿਆਰੀ, ਫ਼ਿਕਰ ਪਿਆ ਦਿਲ ਭਾਰਾ
ਖ਼ਬਰ ਨਹੀਂ ਕਿਸ ਤਰ੍ਹਾਂ ਹੋਵੇਗਾ, ਨਾਲ਼ ਮੇਰੇ ਇਹ ਕਾਰਾ

ਆਸ ਉਮੀਦ ਮੇਰੀ ਦੀ ਕੁਸ਼ਤੀ, ਬਣੇ ਲਗਸੀ ਤੁਰਕੇ
ਯਾ ਗੁਰ ਦਾਬ ਗ਼ਮਾਂ ਦੇ ਡੁਬਸੀ, ਰੁੱਤ ਸੁੱਕੀ ਡਰ ਡਰ ਕੇ

ਉਹ ਬਦੀਅ ਜਮਾਲਪੁਰੀ ਹੈ, ਪਰੀਆਂ ਦੀ ਸ਼ਹਿਜ਼ਾਦੀ
ਹੁਸਨ ਜਮਾਲ ਕਮਾਲ ਜਹਾਨੋਂ, ਹੋਗ ਇਸ ਖ਼ੁਦੀ ਜ਼ਿਆਦੀ

ਪਰੀਆਂ ਦਿਓ ਆਦਮ ਦੇ ਦੁਸ਼ਮਣ, ਹੋ ਸਨ ਕਈ ਫ਼ਸਾਦੀ
ਮੈਂ ਆਜ਼ਿਜ਼ ਪਰਦੇਸੀ ਬੰਦਾ, ਹਿਕੋ ਆਸ ਖ਼ੁਦਾ ਦੀ

ਚੌਦਾਂ ਬਰਸ ਗੁਜ਼ਾਰੇ ਸਕਦੀਆਂ, ਦੁੱਖ ਝੱਲੇ ਇਸ ਆਸੋਂ
ਖ਼ਬਰ ਨਹੀਂ ਹਨ ਪਲ ਝੱਲ ਅੰਦਰ, ਕੇ ਹੁੰਦਾ ਅਤਿ ਪਾਸੋਂ

ਬਾਬਲ ਨੇ ਸ਼ਾਹ ਮੁਹਰੇ ਦਿੱਤੇ, ਨਾਲ਼ ਖ਼ੁਸ਼ੀ ਦੇ ਤੱਕੇ
ਤੱਕਣ ਸਾਤ ਗਿਆਂ ਭੱਜ ਖ਼ੁਸ਼ੀਆਂ, ਇਸ਼ਕ ਚਲਾਏ ਧੱਕੇ

ਦਿਲਬਰ ਗ਼ੈਬੀ ਦਾ ਨਿਉਂ ਲਾਇਆ, ਸੂਲੀ ਤੇ ਜਿੰਦ ਚਾੜ੍ਹੀ
ਆਸ ਫ਼ਜ਼ਲ ਦੀ ਕਰ ਕੇ ਦਿੱਤਾ ਛੱਟਾ ਲੰਮੀ ਬਾੜੀ

ਵਿਚ ਹਵਾਏ ਫਾਹੀਆਂ ਲਾਈਆਂ, ਉੱਚੇ ਨਿੱਕੇ ਚੜ੍ਹ ਕੇ
ਭੁੱਖਾ ਤੇ ਤ੍ਰਿਹਾਇਆ ਸਕਿਓਸ, ਗ਼ਮ ਦੀ ਕੋਠੀ ਵੜਕੇ

ਸ਼ਹਿਰ ਗਰਾਵਾਂ ਯਾਰ ਅਸ਼ਨਾਵਾਂ, ਹੋਈਵਸ ਛੋੜ ਹੱਕਲਾ
ਮਤੇ ਹੁਮਾ ਪਖੇਰੂ ਲੱਭੇ ,ਹੋ ਜਾਵੇ ਸਭ ਭੱਲਾ

ਸੀਮਰਗ਼ੇ ਨੂੰ ਜਾਲ਼ ਲਗਾਇਆ, ਹੱਥ ਲੱਗਣ ਦੀ ਆਸੇ
ਕੱਚੀਆਂ ਤੰਦਾਂ ਵਿਚ ਮੁਹੰਮਦ, ਕਦ ਉਹ ਪੰਖੀ ਫਾਸੇ

ਘਰ ਦਰ ਛੋੜ ਜੰਗਲ਼ ਵਿਚ ਵੜੀਵਸ, ਮੇਰ ਸ਼ਿਕਾਰੀ ਬਣ ਕੇ
ਸ਼ਾ ਹਿੱਬਾ ਜ਼ੇ ਨੂੰ ਪੱਟੀ ਲਾਈ, ਕੱਚੇ ਧਾਗੇ ਤਿਨ ਕੇ

ਹੁਣ ਸ਼ਾਹਬਾਜ਼ ਆਇਆ ਕਰ ਤਾਰੀ, ਤੋੜ ਜਾਏਗਾ ਪੱਟੀ
ਜੇ ਆਇਆ ਉਠ ਗਿਆ ਨਾ ਲੱਧਾ, ਚੌੜ ਹੋਈ ਤਦ ਤਰੁੱਟੀ

ਜੇ ਸ਼ਾਹਬਾਜ਼ ਮੇਰੇ ਹੱਥ ਆਇਆ,ਮੌਲਾ ਕਰਮ ਜਗਾਏ
ਹੋਰ ਹਜ਼ਾਰ ਸ਼ਿਕਾਰ ਜ਼ਿਮੀਂ ਦੇ, ਸਭ ਫੜੇ ਘਰ ਆਏ

ਮੁਸ਼ਕਿਲ ਵਕਤ ਇਹੋ ਰੱਬ ਸੱਚਾ, ਕਰਮ ਕਰੇ ਉਸ ਵੇਲੇ
ਦਿਲਬਰ ਦੇ ਦਿਲ ਪਾ ਮੁਹੱਬਤ, ਫੇਰ ਮੇਰੇ ਸੰਗ ਮਿਲੇ

ਰੂਹ ਸ਼ਹਿਜ਼ਾਦਾ ਮੰਜ਼ਿਲ ਪਹੁਤਾ, ਕਰ ਕਰ ਬਹੁਤੇ ਹੀਲੇ
ਦਿਲਬਰ ਟੂਰ ਲਿਆਂਦਾ ਅੱਗੋਂ, ਕਾਮਲ ਪੀਰ ਵਸੀਲੇ

ਵਕਤ ਲੁਕਾ-ਏ-ਸੱਜਣ ਦਾ ਆਇਆ, ਚਿੰਤਾ ਪਈ ਘਨੇਰੀ
ਬੇ ਪ੍ਰਵਾਹ ਪਿਆ ਮੱਤ ਰਿਦੇ, ਘੁਟ ਮੁਹੱਬਤ ਮੇਰੀ

ਮੋਮਿਨ ਤਲਖ਼ੀ ਵੇਖ ਨਜ਼ਾ ਦੀ, ਤੰਗੀ ਹੋਰ ਕਬਰ ਦੀ
ਮੁਸ਼ਕਿਲ ਪੰਧ ਸਿਰਾਤ ਪੱਲੇ ਦਾ, ਗਰਮੀ ਸਖ਼ਤ ਹਸ਼ਰ ਦੀ

ਹੋਰ ਹਿਸਾਬ ਅਜ਼ਾਬ ਬਤੀਰੇ, ਝੱਲ ਬਹਸ਼ਤੀਂ ਆਇਆ
ਮਿਹਰ ਮੁਹੱਬਤ ਨਾਲ਼ ਸ਼ਿਤਾਬੀ, ਦੱਸ ਲੁਕਾ-ਏ-ਖ਼ੁਦਾਇਆ

ਸਿਰ ਅਨਦੀਪ ਬਹਿਸ਼ਤ ਸ਼ਜ਼ਾਦਾ, ਰੂਹ ਤੇਰਾ ਸਨ ਭਾਈ
ਓਥੇ ਯਾਰ ਦੀਦਾਰ ਦੀਏਗਾ, ਜਿਸਦੀ ਤੁਰੇ ਕਮਾਈ

ਹਰ ਹਿੱਕ ਨੂੰ ਦੀਦਾਰ ਹੋਵੇਗਾ, ਕਾਫ਼ਰ ਮੋਮਿਨ ਤਾਈਂ
ਕਾਫ਼ਰ ਵੇਖ ਲੁਕਾ ਕਹਿਰ ਦਾ, ਲੈਸਨ ਸਖ਼ਤ ਸਜ਼ਾਈਂ

ਮੋਮਿਨ ਨੂੰ ਦੀਦਾਰ ਮਿਲੇਗਾ, ਨਾਲ਼ ਅਖ਼ਲਾਸ ਪਿਆਰਾਂ
ਬਾਗ਼ ਅਰਮ ਵਿਚ ਕੋਲ਼ ਸੱਜਣ ਦੇ, ਕ੍ਰਿਸਨ ਬੈਠ ਬਹਾਰਾਂ

ਹਰ ਬੀਤੇ ਵਿਚ ਰਮਜ਼ ਫ਼ਕ਼ਰ ਦੀ, ਜੇ ਤੁਧ ਸਮਝ ਅੰਦਰ ਦੀ
ਗੱਲ ਸੁਣਾ ਮੁਹੰਮਦ ਬਖਸ਼ਾ(ਰਹਿ.), ਆਸ਼ਿਕ ਤੇ ਦਿਲਬਰ ਦੀ

ਬਹੁਤ ਹੋਇਆ ਖ਼ੁਸ਼ ਵਕਤ ਸ਼ਹਿਜ਼ਾਦਾ, ਸਾਇਦ ਕੋਲ਼ ਬੁਲਾਇਆ
ਇਸ ਬਣ ਹੋਰ ਆਹਾ ਜੋ ਕੋਈ, ਕੋਲੋਂ ਦੂਰ ਕਰਾਇਆ

ਸਾਇਦ ਤਾਈਂ ਦੇ ਮੁਬਾਰਕ, ਕਿਹਾ ਸ਼ਜ਼ਾਦੇ ਭਾਈ
ਅੱਜ ਬਦੀਅ ਜਮਾਲਪੁਰੀ ਹੈ, ਇਸ ਨਗਰ ਵਿਚ ਆਈ

ਆਨ ਸ਼ਰਾਬ ਕਬਾਬ ਤਮਾਮੀ, ਚਿਣਗ ਰਬਾਬ ਸਤਾਰਾਂ
ਉੱਤਰ ਗੁਲਾਬ ਖ਼ੁਸ਼ੀ ਦੇ ਸਾਜੇ, ਜੋ ਲਾਇਕ ਸਰਦਾਰਾਂ

ਲੈ ਲੈ ਨਾਲ਼ ਦੂਏ ਦਿਲ ਜਾਨੀ, ਸਾਇਦ ਤੇ ਸ਼ਹਿਜ਼ਾਦਾ
ਬਾਗ਼ ਅੰਦਰ ਆ ਬੈਠੇ ਕਰ ਕੇ, ਡੇਰਾ ਖ਼ੂਬ ਅਮਾਦਾ

ਸੈਫ਼ ਮਲੂਕ ਕਿਹਾ ਸਨ ਭਾਈ, ਜਾਣੀ ਯਾਰ ਸਫ਼ਰ ਦਾ
ਹੋਰੂੰ ਹੋਰ ਹੋਇਆ ਹੁਣ ਮੇਰਾ, ਹਾਲ ਅਹਿਵਾਲ ਅੰਦਰ ਦਾ

ਖ਼ੁਸ਼ੀ ਕਮਾਲ ਮੇਰੇ ਦਿਲ ਆਈ, ਹੋਇਆ ਚੀਨ ਹਜ਼ਾਰਾਂ
ਸਿੱਕਾ ਬਾਗ਼ ਦਿਲੇ ਦਾ ਕ੍ਖੱਿੜਿਆ, ਸਾਵਾ ਵਾਂਗ ਬਹਾਰਾਂ

ਪਾਤੀ ਆਨ ਦਿਮਾਗ਼ ਮੇਰੇ ਵਿਚ, ਖ਼ੁਸ਼ਬੋਈ ਦਿਲਬਰ ਦੀ
ਮੀਟੀ ਕੱਲੀ ਗੁਲਾਬਾਂ ਵਾਲੀ, ਖੁੱਲੀ ਵਾਊ ਫ਼ਜਰ ਦੀ

ਚੌਦਾਂ ਬਰਸਾਂ ਦੀ ਸਿਰਦਰਦੀ, ਤੁਰ ਵੱਟਕ ਸਖ਼ਤ ਅਮਲ ਦੀ
ਆਨ ਨਸ਼ੇ ਦਾ ਵੇਲਾ ਹੋਇਆ, ਢਿੱਲ ਰਹੀ ਪਲ ਝੱਲਦੀ

ਦਿਲਬਰ ਦਾ ਮੁੱਖ ਲਾਲ਼ ਪਿਆਲਾ, ਮੱਧ ਹੁਸਨ ਦਾ ਭਰਿਆ
ਸਾਕੀ ਕੁਦਰਤ ਵਾਲੇ ਮੈਨੂੰ, ਆਨ ਤਲੀ ਪਰ ਧਰਿਆ

ਆਇਆ ਮਸਾਂ ਲਬਾਂ ਦੇ ਨੇੜੇ, ਹੋਰ ਸਭੁ ਗ਼ਮ ਭਲੇ
ਤੁਫ਼ੋਂਤੁਫ਼ੋਂ ਜਿੰਦ ਕਰੇ ਮੁਹੰਮਦ(ਰਹਿ.),ਮੱਤ ਹੱਥਉਣ ਛੁੱਟ ਡੁੱਲ੍ਹੇ

ਪਰੀਆਂ ਨੂਰੀ ਲੋਕ ਕਹਾਉਣ, ਜੁੱਸੇ ਜਾਮੇ ਪਾਕੀ
ਧੱਕੇ ਦੇ ਖਦੇੜੇ ਨਾਹੀਂ, ਮੈਂ ਬੇਚਾਰਾ ਖ਼ਾਕੀ

ਉਹ ਬੇਟੀ ਸ਼ਾਹਪਾਲ ਸ਼ਾਹੇ ਦੀ, ਏਸ ਵਲਾਇਤ ਮੰਨੀ
ਮੈਂ ਉੱਥੇ ਪਰਦੇਸੀ ਤੋੜੇ, ਮਿਸਰ ਅੰਦਰ ਸਾਂ ਸੁਣੀ

ਖ਼ਬਰ ਨਹੁੰ ਕੇ ਹੁੰਦਾ ਭਾਈ, ਬਾਬ ਅਸਾਡੇ ਉਥੇ
ਸ਼ਾਨ ਉਹਦੀ ਦੇ ਲਾਇਕ ਨਾਹੀਂ, ਮੈਂ ਕਿੱਥੇ ਉਹ ਕਿੱਥੇ

ਪਰ ਜੇ ਮਿਹਰ ਪਿਆ ਦਿਲ ਪਾਵੇ, ਮਾਲਿਕ ਆਪ ਦਿਲਾਂ ਦਾ
ਲਾਤਕਨਤੁਵਾ ਮਨ ੱਰਹ ਯਾਰਾ, ਕੁਲ ਸੱਚਾ ਫ਼ਰਮਾਨਦਾ

ਇਹ ਗੱਲਾਂ ਫ਼ਰਮਾ ਸ਼ਜ਼ਾਦਾ, ਗ਼ੁਸਲ ਵੁਜ਼ੂ ਕਰ ਪਾਕੀ
ਬਣ ਤਣ ਸੇਜ ਉਤੇ ਚੜ੍ਹ ਬੈਠਾ, ਜ਼ੇਵਰ ਪਹਿਨ ਪੁਸ਼ਾਕੀ

ਅਅਜ਼ਮ ਅਸਮ ਮੁਬਾਰਕ ਪੜ੍ਹਦਾ, ਸੂਰੇ ਨਬੀ ਖ਼ਲੀਲੇ
ਸ਼ਾਹ ਮੁਹਰੇ ਸੁਲੇਮਾਨੀ ਖੁੱਲੇ, ਸੈਫ਼ ਮਲੂਕ ਅਸੀਲੇ

ਮੂਰਤ ਵੇਖ ਪੁਰੀ ਦੀ ਅੱਵਲ, ਕਦਮ ਸ਼ਕਲ ਦੇ ਚੁੰਮੇ
ਫਿਰ ਅਖਿੱੀਂ ਮੂੰਹ ਮੱਥੇ ਮਿਲਦਾ, ਮੁੜਮੁੜ ਜਾਂਦਾ ਘੁੰਮੇ

ਫਿਰ ਲਪੇਟ ਅੰਦਰ ਤਾਵੀਜ਼ੇ, ਬਾਜ਼ੂਬੰਦ ਕਰ ਬਦੱਹਾ
ਕਹਿੰਦਾ ਬਰਕਤ ਤੇਰੀ ਪਿੱਛੇ, ਮੈਂ ਇਹ ਵੇਲਾ ਲੱਧਾ

ਸਾਇਦ ਬਾਝ ਨਾ ਰੱਖਿਆ ਓਥੇ, ਖ਼ਜ਼ਮਤਗਾਰ ਨਾ ਗੋਲਾ
ਪੀਣ ਸ਼ਰਾਬ ਹਕਲੇ ਬੈਠੇ, ਨਾ ਕੋਈ ਸ਼ੋਰ ਨਾ ਰੌਲ਼ਾ

ਭਰ ਭਰ ਪੀਣ ਸ਼ਰਾਬ ਪਿਆਲੇ, ਪੀ ਪੀ ਥੀਵਣ ਖੀਵੇ
ਚਿਹਰੇ ਰੌਸ਼ਨ ਮਿਸਲ ਮਤਾਬੀ, ਨੈਣ ਬਲਣ ਜਿਉਂ ਦੇਵੇ

ਜਾਂ ਕੋਈ ਸਾਇਤ ਐਂਵੇਂ ਗੁਜ਼ਰੀ, ਹੋਇਆ ਕਰਮ ਖ਼ੁਦਾਈ
ਹੋਰ ਨਵੇਂ ਖ਼ੁਸ਼ਬੂ ਸ਼ਹਿਜ਼ਾਦੇ, ਦਿਲਬਰ ਵੱਲੋਂ ਆਈ

ਮਲਿਕਾ ਖ਼ਾਤੋਂ ਤੇ ਮਾਂ ਉਸ ਦੀ, ਅੰਬਰ ਊਦ ਜਲਾਏ
ਮੁਲਕਾਂ ਵਿਚ ਗਈ ਖ਼ੁਸ਼ਬੋਈ, ਇਤਰ ਮਹਿਲੀਂ ਲਾਏ

ਪਰੀਆਂ ਇਸ ਮਹਿਮਾਨੀ ਤਾਈਂ, ਬਹੁਤ ਪਸੰਦ ਲਿਆਉਣ
ਲੈ ਖ਼ੁਸ਼ਬੂ ਹੋਵਣ ਦਿਲ ਰਾਜ਼ੀ, ਹੱਸਣ ਖੇਡਣ ਗਾਵਣ

ਐਸੇ ਤਰ੍ਹਾਂ ਦਿਹਾੜ ਗੁਜ਼ਾਰੀ, ਸ਼ਾਮ ਪਈ ਦਿਨ ਲੱਥਾ
ਸ਼ਮਸ ਬਦੀਅ ਜਮਾਲਪੁਰੀ ਦੇ, ਕੁਝ ਲਿਆ ਮਨਾ ਮੱਥਾ

ਸਫ਼ਾਂ ਕਤਾਰਾਂ ਬੰਨ੍ਹ ਖਲੋਤੇ, ਆਦਮ ਵਾਂਗਣ ਤਾਰੇ
ਸ਼ਾਹ ਪਰੀ ਅਸਮਾਨੀ ਛਪੀ, ਪਰਦੇ ਵਿਚ ਕਿਨਾਰੇ

ਦਿਨ ਡੱਬਾ ਤੇ ਪਈ ਨਮਾਸ਼ਾਂ ਸ਼ਾਹ ਪਰੀ ਫਿਰ ਆਈ
ਪਿਆ ਘੁਨਕਾਰ ਵਲਾਇਤ ਅੰਦਰ ਰਿਹਾ ਸ਼ੁਮਾਰ ਨਾ ਕਾਈ

ਬਾਗ਼ ਮਹਿਲ ਤਲਾ ਕਿਨਾਰੇ, ਸਾਰੇ ਸਹਿਣ ਚੁਬਾਰੇ
ਹਰ ਡਾਲ਼ੀ ਹਰ ਪੁੱਤਰ ਅਤੇ, ਪਰੀਆਂ ਡੇਰੇ ਮਾਰੇ

ਚਮਕੂ ਚਮਕ ਪੋਸ਼ਾਕਾਂ ਸੱਚੀਆਂ, ਹਿੱਕ ਥੀਂ ਹਿੱਕ ਚੜ੍ਹਾਵੇ
ਹਰ ਹਿੱਕ ਬਦਰ ਮੁਨੀਰ ਹੁਸਨ ਦੀ, ਨਜਮ ਨਸਾ-ਏ-ਕਹਾਵੇ

ਕੁੜੀਆਂ ਫਿਰਨ ਤ੍ਰਿੰਞਣ ਜੁੜੀਆਂ, ਬਣੀਆਂ ਪਹਿਨ ਪਚਰੀਆਂ
ਹੁਸਨ ਗਾਵਣ ਮਾਹਨਗੇ ਪਾਵਨ, ਉੱਪਰ ਬਾਰਾਂ ਦਰੀਆਂ

ਚਮਕਣ ਸਾਲੂ ਲਮਕਣ ਵਾਗਾਂ, ਛਣਕਣ ਚੌੜੇ ਸੱਚੇ
ਜੋੜ ਮਰੋੜ ਕੱਢਣ ਲੱਕ ਪਤਲੇ, ਲਟਕ ਟੁਰਨ ਕੱਦ ਉੱਚੇ

ਮਾਸ਼ੂਕਾਂ ਦੀ ਸਿਫ਼ਤੀਂ ਆ ਯੂੰ, ਤਾਂ ਗੱਲ ਦੂਰ ਰਹੇਗੀ
ਥਾਂ ਕੁਥਾਂ ਪਛਾਣ ਮੁਹੰਮਦ,ਖ਼ਲਕਤ ਕੇ ਕਹੇਗੀ

ਹਰ ਹਰ ਜਾਈ ਕਰ ਤਕਲੀਫ਼ਾਂ, ਜ਼ੋਰ ਤਬਾ ਦਾ ਦਿਸਦਾ
ਦਰਦ ਫ਼ਿਰਾਕ ਫ਼ਕੀਰ ਦਸੀਂਦੇ, ਜੋ ਅੰਦਰ ਵਿਚ ਵਸਦਾ

ਜੇ ਹਰ ਵੇਲੇ ਦਰਦ ਪੁਕਾਰਾਂ, ਸਨੀਅਰ ਦੁਖੀਏ ਹੁੰਦੇ
ਰੰਗਾਰੰਗ ਕਲਾਮ ਭਲੇਰੀ, ਬਿਹਤਰ ਹੱਸਦੇ ਰੋਂਦੇ

ਬਦਰਾ ਦੇ ਘਰ ਸ਼ਾਹ ਪਰੀ ਦਾ, ਹੋਇਆ ਆਨ ਉਤਾਰਾ
ਮੋਤੀਂ ਲਾਅਲ ਜੜਾਊ ਤੰਬੂ, ਸੋਨੇ ਦਾ ਸੀ ਸਾਰਾ

ਮਲਿਕਾ ਬਦਰਾ ਮਾਂ ਉਨ੍ਹਾਂ ਦੀ, ਹੋਰ ਤਮਾਮੀ ਸਿਆਂ
ਚਾਮਲ ਚਾਅ ਮੁਹੱਬਤ ਕੋਲੋਂ, ਮਿਲਣ ਪੁਰੀ ਨੂੰ ਗਿਆਂ

ਸ਼ਾਹ ਪਰੀ ਨੇ ਮਲਿਕਾ ਖ਼ਾਤੋਂ, ਮਿਲ਼ ਅੱਵਲ ਗੱਲ ਲਾਈ
ਬਾਅਦ ਇਸ ਥੀਂ ਫਿਰ ਬਦਰਾ ਖ਼ਾਤੋਂ, ਫੇਰ ਉਨ੍ਹਾਂ ਦੀ ਮਾਈ

ਮਾਈ ਅੱਗੇ ਸੀਸ ਨਿਵਾਇਆ, ਮੱਥੇ ਤੇ ਹੱਥ ਧਰਕੇ
ਇਸ ਨੇ ਅੱਗੋਂ ਸਿਰ ਮੂੰਹ ਚੁੰਮੇ, ਬਹੁਤ ਮੁਹੱਬਤ ਕਰ ਕੇ

ਵਾਰੋ ਵਾਰ ਮਿਲਣ ਸਭ ਸਿਆਂ, ਆਖਣ ਸਦਕੇ ਗਿਆਂ
ਜਿਉਂ ਦੇਵੇ ਤੇ ਢਹਿਣ ਪਤੰਗੇ, ਤੀਵੀਂ ਢਾ ਢਾ ਪਿਆਂ

ਪਰੀਆਂ ਨਾਲ਼ ਸਿਆਂ ਦਾ ਮੇਲ਼ਾ, ਖ਼ੂਬ ਤਰ੍ਹਾਂ ਦਾ ਹੋਇਆ
ਸਿਰ ਅਨਦੀਪ ਬਹਿਸ਼ਤ ਬਰਾਬਰ, ਹੋਰੀਂ ਭਰਿਆ ਗੋਇਆ

ਸਾਵਰਿਆਂ ਰੰਗ ਗੋਰੇ ਸਿਆਂ, ਕਣਕ ਵਿਨੇ ਰੰਗ ਪੱਕੇ
ਸ਼ਰਮ ਹਜ਼ੂਰ ਕੋਈ ਕੋਈ ਕਰਦੀ, ਹੱਸ ਹੱਸ ਅਕਹਿ ਮੱਟਕੇ

ਹਿੱਕਣਾਂ ਦੇ ਗਲ ਸੂਹੇ ਕੁੜਤੇ, ਸਿਰ ਤੇ ਭੋਛਣ ਬੱਗੇ
ਧੜੀ ਸੰਧੂਰ ਲੱਗੇ ਵਿਚ ਸ਼ੀਸ਼ੇ, ਚਮਕ ਪੁਰੀ ਨੂੰ ਲੱਗੇ

ਹਿੱਕਣਾਂ ਦੇ ਸਰਸਬਜ਼ ਦੁਪੱਟੇ, ਸੂਸਨ ਰੰਗੀ ਅੰਗੀ
ਘੇਰੇਦਾਰ ਸੁੱਥਣ ਚੁਣ ਲਾਈ, ਸੁਰ ਮਾਈ ਕਰ ਰੰਗੀ

ਹਿੱਕਣਾਂ ਸੁਰਖ਼ ਪੋਸ਼ਾਕ ਤਮਾਮੀ, ਪੈਰਾਂ ਥੀਂ ਲੱਗ ਚੋਟੀ
ਬਾਗ਼ ਅਰਮ ਜਿਉਂ ਘਾਹ ਹਰੇ ਵਿਚ, ਸਾਵਣ ਚੀਜ ਬਹੁਟੀ

ਹਿੱਕਣਾਂ ਛਾਪੇਦਾਰ ਪੋਸ਼ਾਕਾਂ, ਜੌੜੇ ਨਾਲ਼ ਬਨਾਤੀ
ਪੱਬ ਉਠਾਵਣ ਚਾਲ ਵਿਖਾਉਣ, ਕੱਢ ਕੱਢ ਚੱਲਣ ਛਾਤੀ

ਹਿੱਕਣਾਂ ਦੇ ਸਿਰ ਸਾਵੀ ਚਾਦਰ, ਗੱਲ ਵਿਚ ਕੁੜਤੇ ਕਾਲੇ
ਸੁੱਥਣ ਜਟਕੀ ਸਿਰ ਪਰ ਮਟਕੀ, ਟੁਰਨ ਕਬੂਤਰ ਚਾਲੇ

ਮੋਢੇ ਮਾਰਨ ਬਾਹਾਂ ਉਲਾਰਨ, ਗਰਦਨ ਲੱਕ ਮਰੋੜਨ
ਹੁਸਨ ਮਰੋੜਾਂ ਕਰਨ ਅਜੋੜਾਂ, ਤਰੋੜਾਂ ਦੇ ਤਰੋੜਨ

ਨੈਣ ਕਟਾਰਾਂ ਭਵਾਂ ਕਮਾਨਾਂ, ਨੱਕ ਖ਼ੰਜਰ ਬੇ ਦਸਤੇ
ਨਾਲ਼ ਸਿਆਂ ਦੇ ਖੂਹ ਗਿਆਂ ਦੇ, ਗੋਠੀ ਮਿਲਣ ਰਸਤੇ

ਕੁੰਡਲ਼ਦਾਰ ਦੋ ਜ਼ੁਲਫ਼ਾਂ ਲਟਕਣ, ਭਿੰਨੀਆਂ ਨਾਲ਼ ਫਲੇਲਾਂ
ਚੱਲਣ ਬਣ ਕੇ ਝਾਂਜਰ ਛਣਕੇ, ਮਣਕੇ ਹਾਰ ਹਮੇਲਾਂ

ਕਜਲੇ ਪਾਵਨ ਤੇ ਮਟਕਾਵਨ, ਲਾਵਣ ਦਾਗ਼ ਤਿਲਾਂ ਦੇ
ਉਹਲੇ ਬਾ ਬਾ ਗਾਵਣ ਸੋਹਲੇ, ਢੋਲੇ ਗੀਤ ਦਿਲਾਂ ਦੇ

ਕੇ ਨਿਕੰਮੀ ਗੱਲ ਮੁਹੰਮਦ, ਚੱਲ ਅਗੇਰੇ ਚੱਲਾਂ
ਪਰ ਜਿਸ ਇਹ ਫ਼ਰਮਾਇਸ਼ ਕੀਤੀ, ਇਸ ਭਾਵਨ ਇਹ ਗੱਲਾਂ

ਜਿਸਦੀ ਖ਼ਾਤਿਰ ਰੱਖ ਇਰਾਦਾ, ਕੀਤਾ ਐਡ ਤਗਾਦਾ
ਇਨ੍ਹਾਂ ਗੱਲਾਂ ਥੀਂ ਉਸ ਜਣੇ ਨੂੰ, ਹਿੰਦੀ ਖ਼ੁਸ਼ੀ ਜ਼ਿਆਦਾ

ਦਿਲ ਮੇਰਾ ਪਰ ਚਾਹੁੰਦਾ ਨਾਹੀਂ, ਬਿਨ ਦਰਦਾਂ ਦੀ ਬਾਤੋਂ
ਨਾਲ਼ ਜ਼ਰੂਰਤ ਥੋੜੀ ਥੋੜੀ, ਗੱਲ ਕਰਾਂ ਉਸ ਜ਼ਾਤੋਂ

ਬਦਰਾ ਨੂੰ ਗੱਲ ਲਾ ਪੁਰੀ ਨੇ, ਬਹੁਤ ਮੁਹੱਬਤ ਕੀਤੀ
ਸਿਰ ਮੂੰਹ ਚੁੰਮੇ ਨਾਲ਼ ਪਿਆਰਾਂ, ਮੈਲ਼ ਦੋਹਾਂ ਜਿੰਦ ਸੇਤੀ

ਮਲਿਕਾ ਦੇ ਵੱਲ ਵੇਖ ਪੁਰੀ ਨੂੰ, ਬਹੁਤ ਹੋਈ ਖ਼ੁਸ਼ਹਾਲੀ
ਸ਼ੁਕਰ ਕਰੇ ਜੇ ਫੇਰ ਲਿਆਂਦੀ, ਭੈਣ ਮੇਰੀ ਰੱਬ ਵਾਲੀ

ਜਿਉਂਦਿਆਂ ਮੂੰਹ ਉਸ ਦਾ ਡਿੱਠਾ, ਲੱਧੀ ਗਈ ਗੁਆਤੀ
ਇਸ ਬਣ ਜੀਵਨ ਸਾਡੇ ਭਾਣੇ, ਆਹੀ ਬੁਰੀ ਹਯਾਤੀ

ਮੌਲਾ ਸੰਗ ਮਿਲਾਏ ਮੁੜ ਕੇ, ਕਰਮ ਜਗਾਏ ਸੁੱਤੇ
ਹੋ ਦਿਲਸ਼ਾਦ ਪਰੀ ਚੜ੍ਹ ਬੈਠੀ, ਤਖ਼ਤ ਸੁਨਹਿਰੀ ਉੱਤੇ

ਮਾਈ ਨੇ ਫਿਰ ਕੋਲ਼ ਪੁਰੀ ਦੇ, ਆਨ ਚੌਗਿਰਦੇ ਢਵਿਆਂ
ਊਦ ਅਕਬਰ ਤੇ ਅਨਬਰਾਸ਼ਹਬ, ਮੁਸ਼ਕ ਇਜ਼ ਫ਼ਰ ਖ਼ੋਸ਼ਬਵਿਆਂ

ਮੁਸ਼ਕਾਂ ਦੀ ਕੁਜੱਹ ਹਾਜਤ ਨਾਹੀਂ, ਅਜਬ ਜਮਾਲਪੁਰੀ ਨੂੰ
ਤਾਜ਼ੀ ਸ਼ਾਖ਼ ਗੁਲਾਬੀ ਸਾਦੀ, ਫੁੱਲਾਂ ਨਾਲ਼ ਭਰੀ ਨੂੰ

ਸ ਦੇ ਕਦਰ ਮਆਫ਼ਿਕ ਆਹੀ, ਇਹ ਹਰ ਚੀਜ਼ ਕਮੀਨੀ
ਹਰ ਹਰ ਵਾਲ ਓਹਦੇ ਸੰਗ ਆਹਾ, ਲੱਖ ਲੱਖ ਨਾਫ਼ਾ ਚੀਨੀ

ਆਸਿਫ਼ਤ ਉਹਦੀ ਦੀ ਗੱਲ ਮੁਹੰਮਦ, ਕਿਸ ਮੂੰਹ ਨਾਲ਼ ਇਲਾਵਾਂ
ਮੂੰਹ ਨਿੱਕਾ ਗੱਲ ਬਹੁਤ ਵਡੇਰੀ, ਕੀਕਰ ਆਖ ਸੁਣਾਵਾਂ

ਕਾਗ਼ਜ਼ ਕਲਮ ਜ਼ਬਾਨ ਮੇਰੀ ਵਿਚ, ਇਹ ਬਿਆਨ ਨਾ ਮਿਟਦਾ
ਅਕਲ ਫ਼ਿਕਰ ਹਨ ਆਰੀ ਹੋਇਆ, ਖੁੱਲ੍ਹ ਸਰਵ ਸਿਰ ਪੁੱਟਦਾ

ਹਰ ਹਰ ਥਾਂ ਮਰੀਂਦੀ ਆਹੀ, ਚੌਕੜੀਆਂ ਵੱਧ ਹਰ ਨੂੰ
ਮਿਲੀ ਸਜ਼ਾ ਤਬੀਅਤ ਤਾਈਂ, ਇਸ ਫ਼ਜ਼ੋਲੀ ਕਰਨੋਂ

ਹੁਸਨ ਬਿਆਨ ਨਾ ਹੁੰਦਾ ਇਸ ਦਾ, ਕਿਸੇ ਦੀ ਫ਼ਰਮਾ ਯਸ਼
ਲੇਕ ਤਬੀਅਤ ਆਪਣੀ ਵਾਲੀ, ਕਿਰਸਾਂ ਕੁਝ ਅਜ਼ਮਾ ਯਸ਼

ਵੱਲ ਹੁੰਦਾ ਕਮਤਾ ਲੀ ਵਿਚੋਂ, ਤਾਂ ਅਫ਼ਸੋਸ ਨਾ ਰਹਿੰਦਾ
ਥੋੜੀ ਬਹੁਤੀ ਸਿਫ਼ਤ ਸ਼ਕਲ ਦੀ, ਓੜਕ ਮੈਂ ਭੀ ਕਹਿੰਦਾ

ਜਿਉਂ ਸ਼ਾਇਰ ਪੰਜਾਬੀ ਕਰਦੇ, ਉਹ ਕੰਮ ਤੁਰਤ ਕਰੀਦਾ
ਪਰਾਵਹ ਸਿਫ਼ਤ ਨਾ ਲਾਇਕ ਇੱਥੇ, ਉੱਚਾ ਰੂਪ ਪੁਰੀ ਦਾ

ਉੱਜਲਾ ਰੂਪ ਪੁਰੀ ਦਾ ਭਾਈ, ਫੇਰ ਤਬੀਅਤ ਮੇਰੀ
ਪੜ੍ਹਨੇ ਵਾਲੇ ਕਰੋ ਨਾ ਤਾਨ੍ਹਾ, ਹੋਗ ਕਲਾਮ ਉਚੇਰੀ

ਜਿਉਂ ਮਹਿਬੂਬਾਂ ਦੀ ਗੱਲ ਦੱਸਦੇ, ਨਜ਼ਮੀ ਮਰਦ ਹਿਸਾਬੀ
ਕੁਝ ਕੁਝ ਡੋਲ ਹੋਵੇਗੀ ਉਹੋ, ਕਿਧਰੇ ਹੋਗ ਪੰਜਾਬੀ

ਜੋ ਜਰੀਆਂ ਦੀ ਲੱਜ਼ਤ ਬਹੁਤੀ, ਨਿਰੇ ਹਕਲੇ ਮਾਸੋਂ
ਲੱਜ਼ਤਦਾਰ ਸਲੋਣਾ ਭਾਈ, ਲਓ ਮੁਹੰਮਦ ਪਾਸੋਂ

ਪਰ ਜਾਂ ਕੱਟ ਜਿਗਰ ਦੇ ਬੀਰੇ, ਮੈਂ ਕਬਾਬ ਬਣਾਵਾਂ
ਰੁੱਤ ਦਿਲੇ ਦੀ ਪਾਣੀ ਪਾਕੇ, ਗ਼ਮ ਦੀ ਅੱਗ ਪਕਾਵਾਂ

ਪਰ ਜਿਸ ਵੇਲੇ ਖਾਵਣ ਵਾਲੇ, ਅੱਧ ਖਾਦੇ ਮੁੱਖ ਮੁੜਨ
ਹਾਜ਼ਰ ਰਹੇ ਨਾ ਜਿਊ ਅਸਾਡਾ, ਖ਼ੁਸ਼ੀ ਦਿਲੇ ਦੀ ਤਰੋੜਨ

ਪਰ ਮੈਂ ਬਣ ਇਨਸਾਫ਼ ਤੁਸਾਂ ਥੀਂ, ਦਮ ਇਨਾਮ ਨਾ ਮੰਗਦਾ
ਕਰੋ ਕਬੂਲ ਗਦਾਈ ਟੁਕੜਾ, ਯਾਰੋ ਉਸ ਮਲੰਗ ਦਾ

ਰਸਤਾ ਛੋੜ ਮੁਹੰਮਦ ਬਖਸ਼ਾ, ਫਿਰੇਂ ਚਰੀਨਦਾ ਝੱਲਾਂ
ਕਰ ਕੁਝ ਸਿਫ਼ਤ ਪੁਰੀ ਦੀ ਇਥੇ, ਦੀਬਾਚੇ ਇਹ ਗੱਲਾਂ

ਉੱਚਾ ਕੱਦ ਸਫ਼ੈਦਾ ਪਤਲਾ, ਸਰੂ ਆਜ਼ਾਦ ਬਹਿਸ਼ਤੀ
ਯਾ ਉਹ ਨਿਖ਼ਿਲ ਮੁਰਾਦ ਖ਼ੁਦਾਵੰਦ, ਰਹਿਮਤ ਕਨੂੰ ਸਰਸ਼ਤੀ

ਕੁੰਡਲ਼ਦਾਰ ਦੋ ਜ਼ੁਲਫ਼ਾਂ ਸਿਰ ਤੇ, ਕਾਲੇ ਨਾਗ ਡਿੰਗਾ ਲੈ
ਹਰ ਮੀਢੀ ਸਰਕਡ਼ੇ ਜੀਵ ਨੌਕਰ, ਬਸ਼ੀਇਰਜਿਭ ਨਿਕਾਲੇ

ਦਾਨਸ਼ਮੰਦ ਕਮੰਦ ਜ਼ੁਲਫ਼ ਦੇ, ਬੰਦ ਹੋਵਣ ਦਿਲ ਬਸਤੇ
ਪੇਚਾ ਪੇਚ ਉਹਦੇ ਵਿਚ ਫਾਸਨ, ਨਾ ਨਿਕਲਣ ਦੇ ਰਸਤੇ

ਕੁਨੀਨ ਬੰਦਿਆਂ ਵਾਗਾਂ ਗੰਦੀਆਂ, ਕਿੰਜ ਕੁਆਰੀ ਕਾਕੀ
ਹੂਰਾਂ ਵਾਂਗ ਰੰਜੂਰਾਂ ਹੋਵਣ, ਵੇਖ ਲਤਾਫ਼ਤ ਪਾਕੀ

ਨੂਰਾਨੀ ਦਰਿਆ ਪੇਸ਼ਾਨੀ, ਨਾਲ਼ ਸਫ਼ਾਈ ਚਮਕੇ
ਵਾਗਾਂ ਵਾਂਗ ਜ਼ੰਜ਼ੀਰੀ ਹੋਇਆਂ, ਵਾਵ ਹੁਸਨ ਜਦ ਰਮਕੇ

ਸਜੀਆਂ ਭੱਜੀਆਂ ਮੁਸ਼ਕੀਂ ਰੁਝੀਆਂ, ਸਯਲੜਿਆਂ ਕਰ ਵੱਟਿਆਂ
ਫਾਹੀਆਂ ਆਸ਼ਿਕ ਬੰਨ੍ਹਣ ਕਾਰਨ, ਵੱਟ ਗਲੇ ਵਿਚ ਸਿੱਟਿਆਂ

ਫਿਰ ਕੂੰ ਫ਼ਰਕ ਪਿਆ ਕਸਤੂਰੇ, ਹੋਇਆ ਦੋ ਟੁਕੜੇ ਹਿੱਕ ਦਿਲ
ਮੁਸ਼ਕਲ ਥੀਂ ਵਿਚ ਨਾ ਫੇ ਬਣਿਆ, ਮੁਸ਼ਕੇ ਦਾ ਕੰਮ ਮੁਸ਼ਕਿਲ

ਵਾਗਾਂ ਮਸ਼ਕੋਂ ਲਾਗਾਂ ਲੱਗੀਆਂ, ਝੂਲਣ ਸਿਰ ਲਮਕਾਇਆ
ਪਾਇਆ ਸ਼ਾਖ਼ ਗੁਲਾਬੇ ਤਾਈਂ, ਸਿਰ ਪੈਰਾਂ ਤੱਕ ਸਾਇਆ

ਵਲੋਲ ਵੱਲ ਪਏ ਵੱਲ ਵਾਲਾਂ, ਵੱਲ ਵੱਲ ਵਲੀ ਵਲਾਵਨ
ਆਬ ਹਯਾਤ ਮੂਹੋਂ ਘੱਤ ਜ਼ੁਲਮਤ, ਜ਼ਵਾਲਕਰਨੇਨ ਭਲਾਉਣ

ਪੱਟੀ ਸਾਫ਼ ਆਹੀ ਖ਼ਮ ਵਾਲੀ, ਜਿਉਂ ਤਲਵਾਰ ਸਰੋਹੀ
ਫੱਟੇ ਕੱਟੇ ਸਿੱਟੇ ਰਾਹੀਂ, ਆਸ਼ਿਕ ਦੇਣ ਧਰੋਹੀ

ਦਰਸ ਜਮਾਲ ਉਹਦੇ ਦੀ ਪੜ੍ਹਦੇ, ਸੂਰਜ ਅੰਬਰ ਤਾਰੇ
ਮੱਥਾ ਸਾਫ਼ ਰੋਪਹਰੀ ਤਖ਼ਤੀ, ਰੱਖਣ ਪਕੜ ਕਿਨਾਰੇ

ਇਸ ਤਖ਼ਤੀ ਪੁਰ ਲਿਖੇ ਆਹੇ, ਨਾਲ਼ ਸਿਆਹੀ ਕਾਲ਼ੀ
ਖ਼ੁਸ਼ਖ਼ਤ ਅਰਬੀ ਨੂਨ ਦੋਪਾਸੇ, ਕਾਣੀ ਕੁਦਰਤ ਵਾਲੀ

ਨੌਂਆਂ ਹੇਠ ਅਜਾਇਬ ਸੋਹਣੇ, ਦੂਏ ਸਾਦ ਲਿਖੇ ਸਨ
ਆਫ਼ਰੀਨ ਹਜ਼ਾਰਾਂ ਇਸ ਨੂੰ, ਜਿਸ ਉਸਤਾਦ ਲਿਖੇ ਸਨ

ਇਸ ਤਖ਼ਤੀ ਦੇ ਦਿੰਦੇ ਦਿੰਦੇ, ਦੋਂਹ ਜਿੰਮਾਂ ਦੇ ਘੇਰੇ
ਜਿਮ ਜਮਾਲ ਅੰਦਰ ਖ਼ੁਸ਼ ਨੁਕਤੇ, ਕਾਲੇ ਖ਼ਾਲ ਲੁਟੇਰੇ

ਨੌਂਆਂ ਦੇ ਸਿਰ ਨਾਲੋਂ ਲੈ ਕੇ, ਮੇਮ ਮੁਬਾਰਕ ਤੋੜੀ
ਅਲਫ਼ ਅਜ਼ਲ ਦੀ ਕਾਣੀ ਲਿਖਿਆ, ਵਿਚ ਸਾਦਾਂ ਦੀ ਜੋੜੀ

ਅਲਫ਼ ਅੱਗੇ ਫਿਰ ਬਿੰਦੀ ਦੇ ਕੇ, ਹਲਕਾ ਵਾਤ ਬਣਾਇਆ
ਸ਼ੋਰ ਇਸ਼ਕ ਦਾ ਸ਼ਾਨ ਹੁਸਨ ਦਾ, ਹੱਕ ਥੀਂ ਦਾ ਵਧਾਇਆ

ਲਾਲ਼ ਲਬਾਂ ਸ਼ਿੰਗਰ ਫੂੰ ਲਿਖੀਆਂ, ਖ਼ਤ ਫ਼ਾਰਸ ਦਿਆਂ ਰਈਆਂ
ਉਨ੍ਹਾਂ ਵਿਚੋਂ ਸੀਨ ਦਿਸੀਂਦਾ, ਜ਼ੋਰ ਹੁਸਨ ਦਾ ਪਿਆਂ

ਰੇ ਤੇ ਸੀਨ ਰਲੇ ਸੰਗ ਮੀਮੇ, ਰਸਮ ਬਣੀ ਮਹਬੋਬੀ
ਮੀਮੇ ਦੀ ਗੰਢ ਨਾਲ਼ ਦੰਦਾਂ ਦੇ, ਖੋਲ ਦਿਖਾਈ ਖ਼ੂਬੀ

ਬਾਗ਼ ਅਰਮ ਦੇ ਰੋਪੋਂ ਆਹੀ, ਉਸ ਦੀ ਸ਼ਕਲ ਨਮੂਨਾ
ਸੂਰਤ ਅੰਦਰ ਪੈਦਾ ਹੋਇਆ, ਗੱਲ ਫਲ ਗੁਣਾ ਗੁਣਾ

ਉਨ੍ਹਾਂ ਫੁੱਲਾਂ ਤੇ ਭੌਰਾਂ, ਵਾਂਗਣ ਟਿੱਕਾ ਬਿੰਦੀ ਵਾਲਾ
ਜਿਉਂ ਗੁਲਜ਼ਾਰ ਅੰਦਰ ਆ ਬੈਠਾ, ਹਬਸ਼ੀ ਬੱਚਾ ਕਾਲ਼ਾ

ਠੋਡੀ ਸੀ ਫਿੰਡ ਸਾਫ਼ ਰੱਪੇ ਦੀ, ਟਿਕੀ ਬਾਝ ਜ਼ਕਾਤੋਂ
ਵਿਚ ਟੋਵਾ ਪਰਸਿਓਂ ਭਰਿਆ, ਚਸ਼ਮਾ ਆਬ ਹਯਾ ਤੋਂ

ਬਗ਼ਲਾਂ ਮੋਹਨਡੇ ਤਾਣੇ ਮਾਰਨ, ਚੰਬੇ ਦੇ ਫੁੱਲ ਚਿੱਟੇ
ਮਿਸਲ ਕੱਲੀ ਦੀ ਘੁੱਟੀ ਦੇਹੀ, ਸਿਰ ਥੀਂ ਲੈ ਲੱਗ ਗਿੱਟੇ

ਸੋਹਣਾ ਬਦਨ ਫੁੱਲਾਂ ਦਾ ਦਸਤਾ, ਪੱਲੇ ਵਿਚ ਛੁਪਾਇਆ
ਕੀਤੇ ਜਿੱਤਣ ਹਜ਼ਾਰ ਹਜ਼ਾਰਾਂ, ਕਿਸੇ ਨਾ ਦਰਸਨ ਪਾਇਆ

ਦੋ ਪਿਸਤਾਨ ਸਫ਼ਾਈ ਵਾਲੇ, ਨਵੇਂ ਸ਼ਗੂਫ਼ੇ ਅੱਗੇ
ਕਾਲੇ ਭੌਰ ਉਪਰ ਰਖਵਾਲੇ, ਨਜ਼ਰੋਂ ਜ਼ਖ਼ਮ ਨਾ ਪੁੱਗੇ

ਸੀਨਾ ਸਾਫ਼ ਸੰਦਲ ਦੀ ਤਖ਼ਤੀ, ਜੋੜ ਉਸਤਾਦ ਬਣਾਈ
ਵਾਹ ਉਸਤਾਦ ਕਰੀਗਰ ਜਿਸ ਨੇ, ਇਹ ਪਿਓਂਦ ਲਗਾਈ

ਪਤਲਾ ਚੰਮ ਸਫ਼ੈਦ ਸ਼ਕਮ ਦਾ, ਜਿਉਂ ਕਾਗ਼ਜ਼ ਕਸ਼ਮੀਰੋਂ
ਰੇਸ਼ਮ ਕਿਸਮ ਉੱਚੀ ਦਾ ਯਾ ਸੀ, ਲੱਛਾ ਸੂਤ ਹਰੀਰੋਂ

ਲੁੱਚ ਲਚ ਕਰਦਾ ਮਣਕਾ ਵਿਚ ਦਾ, ਲੱਕ ਮਹੀਨ ਬੀਆਨੋਂ
ਪੈਰ ਉਠਾਵੇ ਤਾਂ ਵੱਲ ਖਾਵੇ, ਉਠਦੀ ਡਰੇ ਜ਼ਿਆ ਨੂੰ

ਲੱਕੋਂ ਲੈ ਲੱਗ ਪੈਰਾਂ ਤਾਈਂ, ਕਰਾਂ ਖ਼ਿਆਲ ਨਾ ਮਨ ਦਾ
ਬਾਦਸ਼ਾਆਂ ਦੇ ਸਤਰੀਂ ਜਾਏ, ਕੇ ਮਕਦੂਰ ਸੁਖ਼ਨ ਦਾ

ਚਾਂਦੀ ਪੈਰ ਤੱਕੇ ਜਦ ਚਾਂਦੀ, ਜਾਂਦੀ ਜਾਨ ਬਚਾਉਂਦੀ
ਕੱਦ ਮੈਂ ਢਹਿੰਦੀ ਅਰਜ਼ਾਂ ਕਹਿੰਦੀ, ਸਜਦਿਓਂ ਸੀਸ ਨਾ ਚਾਂਦੀ

ਨਾਜ਼ੁਕ ਪੈਰ ਗੁਲਾਬ ਪੁਰੀ ਦੇ, ਮਹਿੰਦੀ ਨਾਲ਼ ਸਿੰਗਾਰੇ
ਤਲੇਦਾਰ ਬਨਾਤੀ ਪਿੰਨ੍ਹੀਆਂ, ਚਮਕਣ ਵਿਚ ਸਿਤਾਰੇ

ਕਲਗ਼ੀ ਮਗ਼ਜ਼ੀ ਨੋਕ ਪੰਜੇ ਤੇ, ਜੜਤ ਹੋਈ ਫੇਰੂ ਜ਼ੇ
ਪੰਨੇ ਤਲੇ ਪਤਾਵੇ ਪੱਲੇ, ਸਭ ਸੱਚੇ ਜ਼ਰ ਦੂਜ਼ੇ

ਫੂਕ ਚਲਾਈਏ ਤਾਂ ਉੱਡ ਜਾਵਣ, ਵਾਂਗਣ ਸੋਹੀਆਂ ਚਿੜੀਆਂ
ਖੜੀਆਂ ਕਲੀਆਂ ਰੱਤੀਆਂ ਜਿਹੀਆਂ, ਪੈਰੀਂ ਸੋ ਭੰਨ ਕੁੜੀਆਂ

ਹੁਸਨ ਬਦੀਅ ਜਮਾਲਪੁਰੀ ਦਾ, ਵਾਂਗ ਬਹਾਰ ਚਮਨ ਦੀ
ਸੁਨਬਲ ਵਾਲ਼ ਮਹੀਨ ਜ਼ੰਜੀਰੀ, ਹਰ ਮੈਂਡੀ ਵਣ ਵਣ ਦੀ

ਨਰਗਿਸ ਮਸਤ ਬਿਮਾਰ ਪੁਰੀ ਦੇ, ਨੈਣ ਗੂਹੜੇ ਮਤਵਾਰੇ
ਚਿਹਰਾ ਫੁੱਲ ਗੁਲਾਬ ਬਹਾਰੀ, ਗੁਲ ਲਾਲੇ ਰਖ਼ਸਾਰੇ

ਪਾੜ ਸਿੱਟੇ ਪੀਰਾਹਨ ਗਿੱਲ ਦੇ, ਚਿਹਰਾ ਵੇਖ ਗੁਲਾਬਾਂ
ਗਿਲਦੇ ਗਿਲਦੇ ਅਰਕ ਸਦਾਏ, ਰਲ਼ ਗਏ ਵਿਚ ਆਬਾਂ

ਲਾਲ਼ ਗੁਲਾਲ ਗੱਲ੍ਹਾਂ ਵੱਲ ਤੱਕ ਕੇ, ਦਾਗ਼ ਲੱਗਾ ਗੱਲ ਲਾਲੇ
ਜੰਮੀ ਰੱਤ ਕਲੇਜੇ ਉੱਤੇ, ਪੈਂਦਾ ਜ਼ਹਿਰ ਪਿਆਲੇ

ਜੋਸ਼ ਬੁਖ਼ਾਰ ਇਸ਼ਕ ਦੇ ਚੜ੍ਹਦੇ, ਜਾਂ ਨੈਣਾਂ ਵੱਲ ਤੱਕਦਾ
ਨਰਗਿਸ ਨੂੰ ਸਿਰਦਰਦੀ ਲੱਗੇ, ਅੱਖ ਉਘਾੜ ਨਾ ਸਕਦਾ

ਠੋਡੀ ਵੇਖ ਖੱਬਾਨੀ ਤਾਈਂ, ਲੀਕ ਪਈ ਵਿਚਕਾਰੋਂ
ਪਿਸਤਾਨਾਂ ਦੀ ਗ਼ੈਰਤ ਕੋਲੋਂ, ਵਿਕਿਆ ਰੰਗ ਅਨਾਰੋਂ

ਉੱਚਾ ਕੱਦ ਰੰਗੀਲਾ ਤੱਕ ਕੇ, ਸਰੂ ਅਜ਼ਾਦ ਪਿਆਰਾ
ਪੈਰਾਂ ਭਾਰ ਹੈਰਾਨ ਖਲੋਤਾ, ਹੋਇਆ ਕੈਦ ਬੇਚਾਰਾ

ਚੌਧੀਂ ਦਾ ਚੰਨ ਦਾਗ਼ੀ ਹੋਇਆ, ਮੱਥਾ ਵੇਖ ਨੂਰਾਨੀ
ਅਕਹਿ ਭੜਾਣਾ ਤੱਕਣ ਹੁੰਦੀ, ਸੂਰਜ ਹਾਰ ਪੇਸ਼ਾਨੀ

ਕਾਲ਼ੀ ਲੀਲ ਜ਼ੁਲਫ਼ ਵਿਚ ਆਹਾ, ਖ਼ੂਬ ਸੁਹੇਲ ਯਮਨ ਦਾ
ਆਸ਼ਿਕ ਦੇ ਬਲਗ਼ਾਰੇ ਤਾਈਂ, ਰੰਗ ਦੀਏ ਵਣ ਵਣ ਦਾ

ਉੱਚਾ ਮੱਥਾ ਬਹੁਤ ਕੁਸ਼ਾਦਾ, ਸ਼ੀਸ਼ੇ ਹਾਰ ਚਮਕਦਾ
ਰੂਪ ਅਨੂਪ ਖ਼ੁਦਾਈ ਦੱਸੇ, ਉਸ ਅੰਦਰ ਜੋ ਤੱਕਦਾ

ਲਾਡ ਤਕੱਬਰੋਂ ਭਰ ਭਰਵੱਟੇ, ਭਰਵੱਟੇ ਦੋ ਕਾਲੇ
ਲਾਲੀ ਅੰਦਰ ਨਜ਼ਰੀ ਆਉਣ, ਚੰਨ ਮੁਬਾਰਕ ਵਾਲੇ

ਮੱਥਾ ਸੀ ਅਸਮਾਨ ਹੱਸਣ ਦਾ, ਉਹ ਵਿਚ ਕੋਸ ਕਜ਼ਾ ਸਨ
ਸ਼ਾਮ ਜ਼ੁਲਫ਼ ਦੀ ਲਾਲੀ ਅੰਦਰ, ਕਾਲ਼ੀ ਘਾਟ ਤਰ੍ਹਾਂ ਸਨ

ਚਿਹਰਾ ਸਾਫ਼ ਬਹਿਸ਼ਤੀ ਸਫ਼ਾ, ਅਬਰੂ ਤਾਕ ਬਣਾਏ
ਵਾਹ ਨਕਾਸ਼ ਮੁਹੰਮਦ ਬਖ਼ਸ਼ਾ(ਰਹਿ.), ਜਿਸ ਉਹ ਰੰਗ ਲਗਾਏ

ਮੁੱਖ ਮਹਿਬੂਬਾਂ ਦਾ ਬੈਤਉੱਲਾ, ਉਹ ਮਹਿਰਾਬ ਉਚੇਰੇ
ਕਰਨ ਨਮਾਜ਼ ਨਿਆਜ਼ਾਂ ਆਸ਼ਿਕ, ਸਿਜਦੇ ਦੇਣ ਚੁਫੇਰੇ

ਜ਼ੋਰ ਕਮਾਣਾ ਕੰਮ ਹਮੇਸ਼ਾ, ਅਬਰੂ ਸਖ਼ਤ ਕਮਾਨਾਂ
ਰੁਸਤਮ ਨੈਣ ਸਿਪਾਹੀ ਜ਼ਾਲਮ, ਘਾਇਲ ਕਰਨ ਜਵਾਨਾਂ

ਪੱਮਣ ਕਾਣੀ ਜ਼ਹਰੋਂ ਪਾਣੀ, ਤਰਖਿਏ ਤੀਰਖ਼ਦਨਗ ਦੇ
ਬਿਸਲੇ ਨਾਗ ਇਆਨੇ ਚੋਰੀ, ਵਾਲ਼ ਦਿਲਾਂ ਨੂੰ ਡੰਗਦੇ

ਅੱਖੀਂ ਤੇਜ਼ ਕਟਾਰਾਂ ਵਾਂਗਰ, ਕਰਨ ਚੌਤਰਫ਼ੀ ਮਾਰਾਂ
ਅੱਖ ਮੱਟਕੇ ਚੋਰ ਉਚੱਕੇ, ਛੁਪ ਛੁਪ ਕਰਦੇ ਵਾਰਾਂ

ਬੈਠੇ ਛੂਹ ਧਰੋਹ ਕਰ ਮਾਰਨ, ਬਰਛੀ ਨੇਜ਼ੇ ਸਾਂਗਾਂ
ਲੁੱਟਣ ਕੱਟਣ ਸੁੱਟਣ ਰਾਹੀਂ, ਸੁਣਨ ਨਾ ਕੂਕਾਂ ਚਾਂਗਾਂ

ਸੈਫ਼ ਮਲੂਕ ਜਿਹਾਂ ਨੂੰ ਲਾਵਣ, ਕਿਸ ਬੰਦੂਕ ਕਲੇਜੇ
ਧੂੰ ਅਵਾਜ਼ ਨਾ ਨਿਕਲੇ ਕੋਈ, ਸੱਲ ਜਾਵੇ ਹੱਡ ਭੇਜੇ

ਬਿਜਲੀ ਦੇ ਚਮਕਾਰੇ ਵਾਂਗਰ, ਅੱਖ ਪਰਤ ਕਹਿਰ ਦਾ
ਜੋ ਤੱਕੇ ਸੋ ਨੱਸ ਨਾ ਸਕੇ, ਭੱਜ ਔਥਾਈਵਂ ਮਰਦਾ

ਵਾਹ ਵਾਹ ਮਸਤ ਨਿਗਾਹ ਪੁਰੀ ਦੀ, ਘਾ-ਏ-ਕਰੇ ਵਿਚ ਸੀਨੇ
ਡੋਰੀ ਭੂਰੀ ਨੀਂਦ ਭਰੀ ਸੀ, ਤੱਕਦੀ ਤਰਫ਼ ਜ਼ਮੀਨੇ

ਖ਼ੂਬ ਬਦਾਮੀ ਅੱਖੀਂ ਭਾਈ, ਚੀਰ ਮੀਆਂ ਅੰਬ ਫਾੜੀ
ਕੱਜਲ ਕਟਕ ਮਟਕ ਸੁਹਾਵੇ, ਜੀਵ ਨੌਕਰ ਬੁੱਕ ਉਜਾੜੀ

ਗੂਹੜੇ ਨੈਣ ਸਮੁੰਦ ਹੁਸਨ ਦੇ, ਕਜਲਾ ਲਹਿਰਾਂ ਮਾਰੇ
ਅਕਹਿ ਮੱਟਕੇ ਮਾਰਨ ਧੱਕੇ, ਠੇਲ੍ਹ ਦੇਵਨ ਹੱਤਿਆਰੇ

ਹੋਂਦੇ ਗ਼ਰਕ ਜ਼ਹਾਜ਼ ਦਿਲਾਂ ਦੇ, ਲਗਦਾ ਕੌਣ ਕਿਨਾਰੇ
ਪਰ ਉਸ ਵਹਿਣ ਮੁਹੰਮਦ ਬਖ਼ਸ਼ਾ, ਜੋ ਡੱਬੇ ਰੱਬ ਤਾਰੇ

ਜਾਦੂਗਰ ਉਦਾਸ ਇਆਨੇ, ਬਿਨ ਪੀਤੇ ਮਤਵਾਰੇ
ਉਪਰ ਖ਼ੁਮਾਰੀ ਕਰਨ ਅਸਵਾਰੀ, ਫਿਰਨ ਸ਼ਿਕਾਰੀ ਭਾਰੇ

ਕੱਟ ਕੁੱਟ ਸੁੱਟਣ ਕਟਕ ਦਲਾਂਦੇ, ਲੇਨ ਜਹਾਨ ਅਜ਼ਾਰੇ
ਕਰਦੇ ਵਾਰ ਹਥਿਆਰ ਜਿਨ੍ਹਾਂ ਦੇ, ਸੁਰਮੇ ਸਾਰ ਸਿੰਗਾਰੇ

ਹੱਕ ਵਾਰੀ ਦੇ ਵੇਖਣ ਕਾਰਨ, ਸੀਕੜੀਆਂ ਸਿਰ ਵਾਰੇ
ਪਾਕ ਸ਼ਹੀਦ ਮੁਹੰਮਦ ਬਖ਼ਸ਼ਾ, (ਰਹਿ.)ਜੋ ਇਸ ਝਗੜੇ ਮਾਰੇ

ਤੱਕਣ ਸਾਤ ਕਰੇਂਦਾ ਘਾਇਲ, ਨੱਕ ਖ਼ੰਜਰ ਫ਼ੌਲਾਦੀ
ਉਹੋ ਕਾਤਲ ਉਸੇ ਅੱਗੇ, ਫੇਰ ਕੱਠੇ ਫ਼ਰਿਆਦੀ

ਪੁਤਲਾ ਅਚਾਨਕ ਪੁਰੀ ਦਾ, ਧਾਰ ਜਿਵੇਂ ਤਲਵਾਰੋਂ
ਲੌਂਗ ਬਲਾਕ ਸੁੱਚੇ ਦੀ ਤਾਬਿਸ਼, ਝਲਕ ਲੱਗੇ ਚਮਕਾ ਰੂੰ

ਸਿੱਧਾ ਤੀਰ ਸਫ਼ਾਈ ਵਾਲਾ, ਜ਼ਹਿਰ ਅਲੋਦੀ ਕਾਣੀ
ਉਡਦੇ ਪਖਨੋ ਮਾਰ ਗਵਾਏ, ਕਿਆ ਤਾਕਤ ਇਨਸਾਨੀ

ਕਾਤਿਬ ਲਵਾ ਕਲਮ ਦੇ ਲਿਖਿਆ, ਹਿਕਮਤ ਦੀ ਤਦ ਬੀਰੋਂ
ਵਿਚ ਬਿਸਮ ਅਲੱਲਾਆ ਅਲੱਲਾਆ ਅਕਬਰ, ਅਲਫ਼ ਜ਼ਿਬ੍ਹਾ ਤਕਬੀਰੋਂ

ਮੱਥਾ ਲਵਾ ਅਜ਼ਲ ਦੇ ਨੋਰੋਂ, ਕਲਮ ਆਹਾ ਨੱਕ ਭਾਈ
ਮੁਢੋਂ ਇੱਕ ਅੱਗੋਂ ਮੂੰਹ ਦੂਏ, ਨਾਹੀ ਖ਼ਤ ਖ਼ਤਾਈ

ਸੁਰਖ਼ੀ ਲਿਖਣ ਵਾਲੀ ਆਹੀ, ਵਾਤ ਦਵਾਤ ਨੂਰਾਨੀ
ਸੌਫਾਂ ਸਿਰ ਇਲਾਹੀ ਨਿਕਲਣ, ਅੱਖਰ ਇਸ਼ਕ ਹਕਾਨੀ

ਲਿਖਣ ਕੇ ਰੁਸ਼ਨਾਈ ਖ਼ੂਨੀ, ਸਿਰ ਖ਼ਤ ਆਸ਼ਿਕ ਫ਼ਾਨੀ
ਬੋਲ ਤੇਰੇ ਤੋਂ ਘੋਲ਼ ਘਮਾਈਏ, ਸੇ ਜੁੱਸੇ ਲੱਖ ਜਾਣੀ

ਸਦਾਬਹਾਰ ਗੁਲਾਬ ਗੂਹੜੇ ਦੀ, ਵਾਤ ਕੱਲੀ ਮੁੱਖ ਮੀਟੀ
ਸਾਫ਼ ਆਵਾਜ਼ ਪਰਮ ਰਸ ਵਾਲਾ, ਜਿਉਂ ਰਾਂਝੇ ਦੀ ਸੀਟੀ

ਸੋਹਣਾ ਸੁਰਖ਼ ਅਕੀਕੀ ਥੇਵਾ, ਮਿਹਰ ਟਿਕੀ ਸੁਲੇਮਾਨੀ
ਮੋਰੀ ਮਿਸਲ ਸੂਈ ਦੇ ਨਿੱਕੇ, ਆਹੀ ਜ਼ਰਾ ਨਿਸ਼ਾਨੀ

ਸੁੱਚਾ ਮੋਤੀ ਸਿਲ ਟਿਕਾਇਆ, ਕਾਰੀਗਰਾਂ ਸਿਆਣਾ
ਯਾ ਉਹ ਗਰਦ ਪਤਾਸਾ ਮਿਸਰੀ, ਲੱਜ਼ਤਦਾਰ ਮਖਾਣਾ

ਲਾਅਲ ਲੁਬਾਨ ਯਾਕੂਤ ਸੱਚੇ ਸਨ, ਸ਼ੁਕਰ ਮਿਸਰੀ ਡਲੀਆਂ
ਲਾਲੀ ਤੇ ਬਾਰੀਕੀ ਵੱਲੋਂ, ਗਿੱਲ ਅੱਬਾਸੀ ਕਲੀਆਂ

ਪਿਸਤਾ ਮਗ਼ਜ਼ ਬਾਦਾਮ ਗਿਰੀ ਸਨ, ਜਿਸ ਵੇਲੇ ਮੂੰਹ ਮੀਟੇ
ਗੱਲ ਕਰੇ ਵੰਡਦੇ ਛੁਹਾਰੇ, ਹਿੱਸੇ ਤਾਂ ਫੁੱਲ ਵੀਟੇ

ਲਾਲੀ ਵੇਖ ਲਬਾਂ ਦੇ ਵਾਲੀ, ਵਾਲੀ ਮਿਸਰ ਸ਼ਹਿਰ ਦਾ
ਮੂਰਤ ਅੱਗੇ ਨਾਲ਼ ਜ਼ਰੂਰਤ, ਹੋ ਗਿਆ ਸੀ ਬਰਦਾ

ਦੰਦ ਸਫ਼ੈਦ ਹੀਰੇ ਦੀਆਂ ਕਿੰਨੀਆਂ, ਘਣੀਆਂ ਘਣੀਆਂ ਲਾਰਾਂ
ਉਸਤਾ ਕਾਰ ਬਰਾਬਰ ਕਰਕੇ, ਰੱਖੀਆਂ ਖ਼ੂਬ ਕਤਾਰਾਂ

ਯਾ ਅਣ ਬੱਧੇ ਮੋਤੀਂ ਬੱਧੇ, ਘੱਤ ਕੁਦਰਤ ਦੀਆਂ ਤਾਰਾਂ
ਯਾ ਉਹ ਚੰਬੇ ਕਲੀਆਂ ਜੁੜੀਆਂ, ਪੰਜ ਚੌਕੇ ਹਿੱਕ ਯਾਰਾਂ

ਖ਼ੂਬ ਸੰਜਾਫ਼ ਚਿੱਟੇ ਤੇ ਸੂਹੇ, ਕਿੰਗਰੀ ਚੋਟੀ ਦਾਰਾਂ
ਗਲੀਆਂ ਹਾਰ ਮੁਹੰਮਦ ਬਖਸ਼ਾ, ਸੁਰਖ਼ ਦੱਸਣ ਦੰਦ ਲਹਿਰਾਂ

ਤੋਤੇ ਵਾਂਗਣ ਜੀਭ ਮਿੱਠੀ ਸੀ ,ਮੈਣਾ ਬੋਲਣ ਵਾਲੀ
ਆਖੇ ਮੈਂ ਨਾ ਬੋਲਣ ਵਾਲੀ, ਹਰ ਇਕ ਨਾਲ਼ ਸੁਖਾਲੀ

ਠੋਡੀ ਸੇਵ ਬਾਗ਼ ਅਰਮ ਦਾ, ਬਹੀ ਸੀ ਰਸ ਵਾਲੀ
ਝੱਲੇ ਲੱਖ ਅਸੀਬ ਨਾ ਪਹੁੰਚੇ, ਉਸ ਦੇ ਕੋਲ਼ ਸਵਾਲੀ

ਚੂਹਾ ਪਾਕ ਆਹਾ ਵਿਚ ਟੋਆ, ਜੋ ਬਣ ਪਾਣੀ ਭਰਿਆ
ਠੋਡੀ ਹੇਠ ਸਲਾਕ ਜੁੜੀ ਸੀ, ਮੁੱਛ ਹੁਸਨ ਦਾ ਤੁਰਿਆ

ਗਾਟਾ ਮਿਸਲ ਸੁਰਾਹੀ ਕੱਚ ਦੀ, ਬੋਤਲ ਸਾਫ਼ ਬਲੌਰੀ
ਸੁਰਖ਼ ਸ਼ਰਾਬ ਲਹੂ ਭਰ ਰੁੱਤੇ, ਸ਼ੀਸ਼ੇ ਗਰਦ ਲਹੌਰੀ

ਯਾ ਮਾਹੀ ਦੀ ਮੁਰਲੀ ਆਹੀ, ਮਾਇਲ ਕਰੇ ਹੈਵਾਨਾਂ
ਯਾ ਕਰਨਾ ਆਖ਼ਿਰ ਦੀ ਸੁਣ ਕੇ, ਨਿਕਲਣ ਪੋਨੂੰ ਜਾਨਾਂ

ਸ਼ੀਰੀਂ ਸ਼ੁਕਰ ਨਰਮ ਅਵਾਜ਼ਾ, ਰਸਲੇ ਬੋਲ ਰੰਗੀਲੇ
ਤਲਖ਼ ਜਵਾਬ ਮਿੱਠੇ ਮਨਾ ਵਿਚੋਂ, ਸਨ ਕਪੀਨਦੇ ਬੇਲੇ

ਮਿੱਠਾ ਹਾਸਾ ਮਾਸਾ ਮਾਸਾ, ਦੰਦ ਨਾ ਕਰਦੀ ਨੰਗੇ
ਸਾਫ਼ ਲੰਮੀ ਤੇ ਪਤਲੀ ਗੋਰੀ, ਗਰਦਨ ਮਿਸਲ ਕਲਨਗੇ

ਤੋਤੇ ਕੁਮਰੀ ਨਾਲੋਂ ਸੋਹਣੀ, ਕੋਇਲ ਵਾਂਗਣ ਬੋਲੇ
ਛਣਕੇ ਗੱਲ ਕਟੋਰੀ ਜੈਸੀ, ਮੋਤੀਂ ਭਰ ਭਰ ਤੋਲੇ

ਬਾਹਾਂ ਲੋਹੜੇ ਰੰਗ ਰੰਗੀਲੇ, ਚੁਣਨ ਚੀਰ ਬਣਾਏ
ਉਸਤਾਕਾਰ ਅਜ਼ਲ ਦੇ ਯਾਰੋ, ਜਿੰਦਰ ਚਾੜ੍ਹ ਸਹਾਏ

ਯਾ ਉਹ ਬਾਗ਼ ਹੁਸਨ ਦੇ ਵਿਚੋਂ, ਚੰਬੇ ਨਵੀਆਂ ਸ਼ਾਖ਼ਾਂ
ਲਚਕਨ ਜੋੜ ਮਰੋੜ ਕਰੇਂਦੇ, ਚਾਲ ਮਿਸਲ ਗੁਸਤਾਖ਼ਾਂ

ਉਂਗਲੀਆਂ ਦੱਸ ਪਵਨ ਸਿਲਾਇਆਂ, ਚਾਂਦੀ ਖਰੀ ਸੁਲਾ ਕਾਂ
ਨੋਹੇਂ ਮਹਿੰਦੀ ਬਣ ਬਣ ਬਹਿੰਦੀ, ਲਹੂ ਮਿਲੇ ਗ਼ਮਨਾਕਾਂ

ਯਾ ਉਹ ਕੁਲਕਾਂ ਸੋਹੀਆਂ ਆਹੀਆਂ, ਸ਼ਨਗਰਫ਼ ਭਰੀਆਂ ਨੋਕਾਂ
ਯਾ ਸ਼ਾਤਰ ਯਾ ਤੀਰ ਉੱਜਲ ਦੇ, ਰੁੱਤ ਪੀਵਣ ਸਭ ਲੋਕਾਂ

ਛਾਤੀ ਤਖ਼ਤੀ ਸਾਫ਼ ਚੁਣਨ ਦੀ, ਖ਼ੂਬ ਕਰੀਗਰ ਘੜੁੱਕੇ
ਚਾਂਦੀ ਦੇ ਦੋ ਫੁੱਲ ਲਗਾਏ, ਮੇਖ਼ ਲੋਹੇ ਦੀ ਜੜ ਕੇ

ਸ਼ਾਨ ਗਮਾਂ ਮਖ਼ੌਲ ਤਕੱਬਰ, ਲਾਡ ਤੇ ਬੇਪਰਵਾਹੀ
ਬੇਰਹਿਮੀ ਤੇ ਸਿਤਮ ਬੇਤਰਸੀ, ਖ਼ੱਬੇ ਮੁਹਰੀ ਆਹੀ

ਨਾਜ਼ੁਕ ਜੱਸਾ ਫੁੱਲ ਚੰਬੇ ਦਾ, ਅੱਲਾ ਮੱਖਣ ਸਿਆਲਾ
ਧੁਨੀ ਥੀਂ ਖ਼ੁਸ਼ਬੋਈ ਹਿਲਾ, ਮੁਸ਼ਕ ਤਤਾਰੀ ਵਾਲਾ

ਨਿੱਕੀ ਨਿੱਕੀ ਚਾਲ ਲਡਕੀ, ਹੰਸਾਂ ਖਗਾਂ ਜੇਹੀ
ਰੰਗ ਗੁਲਾਬੀ ਸ਼ਕਲ ਮਤਾਬੀ, ਫਲੇਂ ਤੁਲਦੀ ਦੇਹੀ

ਟੂਰ ਲਟਕਦੀ ਵਾਂਗ ਕਬਕ ਦੀ, ਗੁਰਦਾ ਲੱਕ ਮਰੋੜੇ
ਪੱਬ ਉਠਾਵੇ ਰੱਬ ਬਚਾਵੇ, ਕੱਚੀ ਤੰਦ ਤੁਰ ਵੜੇ

ਹੋਰਾਂ ਨਾਲੋਂ ਹੁਸਨ ਜ਼ਿਆਦਾ, ਪਰੀਆਂ ਦੀ ਸਰਦਾਰੀ
ਯੂਸੁਫ਼ ਸਾਨੀ ਰੋਏ ਜ਼ਿਮੀਂ ਤੇ, ਸੂਰਤ ਰੱਬ ਉਤਾਰੀ

ਰੂਪ ਬਦੀਅ ਜਮਾਲਪੁਰੀ ਦਾ, ਚੌਦਸ ਚਿੰਨ ਨੂਰਾਨੀ
ਧਾ ਵੱਸ ਜ਼ਹਿਰ ਕਲੇਜੇ ਤੱਕੇ, ਜੇ ਜ਼ਹਰਾ ਅਸਮਾਨੀ

ਜੇ ਸੂਰਜ ਵੱਲ ਵੇਖੇ ਸਾਹਣਵਾਂ, ਭੱਜ ਬਦਲੀ ਵਿਚ ਵੜਦਾ
ਤਾਰਾ ਵੇਖ ਹਿਕੋ ਚਮਕਾਰਾ, ਹੋ ਬੇਚਾਰਾ ਝੜਦਾ

ਬਾਬਲ ਸ਼ਾਹਪਾਲੇ ਘਰ ਜੰਮੀ, ਪਾਲੀ ਪਾਲਣ ਹਾਰੇ
ਬਾਬਲ ਦੇ ਖੋਹ ਪੈਣ ਫ਼ਰਿਸ਼ਤੇ, ਮਾਰੋ ਗ਼ਮ ਦੇ ਮਾਰੇ

ਠੁਮ ਠੁਮ ਕਰਦੀ ਧਰਤੀ ਧਿਰ ਦੀ, ਨਾਜ਼ੁਕ ਪੈਰ ਗਲਾਬੋਂ
ਮਹਿੰਦੀ ਰੰਗੇ ਜਿਉਂ ਪੱਟ ਲੱਛੇ, ਆਉਣ ਸ਼ਹਿਰ ਖ਼ੋਸ਼ਾਬੋਂ

ਜੇ ਆਸ਼ਿਕ ਦਿਆਂ ਨੈਣਾਂ ਉਤੇ, ਰੱਖੇ ਲਾਡ ਅਤਾਬੋਂ
ਪਰ ਪਰ ਛਾਲੇ ਪੌਣ ਮੁਹੰਮਦ(ਰਹਿ.), ਅੱਥਰੂਆਂ ਦੇ ਆਬੋਂ

ਤਰੋੜਾਂ ਜੋੜਾਂ ਤੇ ਨੱਕ ਤੋੜਾਂ, ਦਮ ਦਮ ਵਿਚ ਕਜੋੜਾਂ
ਤੰਦੀ ਤਲਖ਼ੀ ਬੇਵਫ਼ਾਈ, ਮੂਵੀਆਂ ਨਾਲ਼ ਮਰੋੜਾਂ

ਨਵੀਂ ਜਵਾਨੀ ਮੱਧ ਮਸਤਾਨੀ, ਆਲੀ ਭੋਲੀ ਸਾਦੀ
ਰੂਪ ਇਲਾਹੀ ਦੀ ਹਿੱਕ ਪਤਲੀ, ਦਮ ਦਮ ਹੋਵੇ ਜ਼ਿਆਦੀ

ਆਨ ਅਦਾ ਗਮਾਂ ਪੁਰੀ ਦਾ, ਬਾਹਰ ਸ਼ੁਮਾਰ ਅਨਦਾਜ਼ੋਂ
ਨੂਰ ਹਜ਼ੂਰ ਬੈਠੀ ਮਸਤੋਰਾ, ਤੰਬੂ ਤਾਣ ਮਜ਼ਾਜ਼ੋਂ

ਯੂਸੁਫ਼ ਦੇ ਪੀਰਾਹਨ ਵਿਚੋਂ, ਜਲਵਾ ਜਿਸ ਦਿਖਾਇਆ
ਉਹੋ ਯਾਰ ਇਸ ਬਾਗ਼ ਅਰਮ ਵਿਚ, ਸੈਰ ਕਰਨ ਸੀ ਆਇਆ

ਜਾਂ ਬੈਠਾ ਸੀ ਵਿਚ ਕਚਾਵੇ, ਸ਼ਮਸ ਲੀਲਾ ਵਾਲੇ
ਕੈਸ਼ ਨਿਮਾਣੇ ਨੂੰ ਕਰ ਮਜਨੂੰ, ਨਜਦ ਅਤੇ ਤਿੰਨ ਗਾਲੇ

ਫ਼ਰ ਹਾ ਦੇ ਸ਼ਾਹਜ਼ਾਦੇ ਸੁਣਿਆ, ਜਾਂ ਸ਼ੀਰੀਂ ਅਵਾਜ਼ਾ
ਪੱਟ ਪਹਾੜ ਸਿੱਟੇ ਉਸ ਕੀਤਾ, ਖ਼ੈਬਰ ਨੂੰ ਦਰਵਾਜ਼ਾ

ਹਰ ਦਾ ਰੂਪ ਮਰੀਨਦਾ ਭਾਈ, ਹਰ ਜਾਏ ਚਮਕਾਰੇ
ਪਾ ਝਾਤੀ ਮਹਿਬੂਬਾਂ ਵਾਲੀ, ਗੂਹੜੇ ਨੈਣ ਸਿੰਗਾਰੇ

ਲਾਲਾਂ ਦਾ ਮੁੱਲ ਪਾਨ ਜਵਾਹਰੀ, ਜੋਬਨ ਦੇ ਬਨਜਾਰੇ
ਹਿੱਕ ਦੂਜੇ ਦਿਲ ਲੇਨ ਮੁਹੰਮਦ, ਆਦਮ ਕੌਣ ਬੇਚਾਰੇ

ਭੀਤ ਛੁਪਾਵੀਂ ਮਤਲਬ ਪਾਵੇਂ, ਇਸ ਗਲੇ ਕਿਸ ਲਾਇਯੋਂ
ਕਿਧਰ ਰਹੀ ਆ ਗਲਿ ਪਰੀ ਦੀ, ਕੱਤ ਪਾਸੇ ਅੱਠ ਆਈਓਂ

ਅੰਗ ਸਹੇਲੀ ਤੇ ਅਲਬੇਲੀ, ਸੋਹਣੀ ਰਾਜ ਗਹੀਲੀ
ਜਿਉਂ ਤਾਰੇ ਚੰਨ ਨਾਲ਼ ਸਿੰਗਾਰੇ, ਹਰ ਹਿੱਕ ਸੰਗ ਸਹੇਲੀ

ਪੁਰੀ ਗੁਲਾਬ ਸੁੰਦਰ ਮੁੱਖ ਵਾਲੀ, ਵਿਚ ਗੁਲਜ਼ਾਰ ਹੁਸਨ ਦੇ
ਸੰਗ ਸਿਆਂ ਰਲ਼ ਖੇਡਣ ਪਿਆਂ, ਜਿਉਂ ਫੁੱਲ ਹੋਣ ਚਮਨ ਦੇ

ਸ਼ਮ੍ਹਾ ਪਤੰਗ ਜਲਾਉਣ ਵਾਲੀ, ਗਰਮ ਲੁਕਾ-ਏ-ਪਰੀ ਸੀ
ਬਹੁਤਾ ਝੁਕੇ ਨੀਵਾਂ ਤੱਕੇ, ਸ਼ਰਮ ਹਯਾ ਭਰੀ ਸੀ

ਉਡਦੇ ਪੰਖੀ ਢਹਿਣ ਹਵਾਇਯੋਂ, ਜੇ ਹਿੱਕ ਝਾਤੀ ਪਾਵਨ
ਵੇਖਣ ਤਾਰੇ ਚਮਕਣ ਹਾਰੇ, ਡਿੱਗ ਜ਼ਿਮੀਂ ਪਰ ਆਉਣ

ਸ਼ੋਖ਼ ਅਸ਼ੂਬ ਜਗਤ ਦਾ ਫ਼ਿਤਨਾ, ਸ਼ੋਰ ਅੰਗੇਜ਼ ਜਹਾਨੋਂ
ਮਿੱਠੀ ਜੀਭ ਮਿਲਿਆ ਸਲੋਨੀ, ਬਹੁਤ ਪਿਆਰੀ ਜਾਨੋਂ

ਆਸ਼ਿਕ ਸੋਜ਼ ਪਤੰਗਾਂ ਵਾਂਗਣ, ਰੌਸ਼ਨ ਲਾਟ ਚਿਰ ਅੱਗੋਂ
ਨੌਨਿਹਾਲ ਅਤੇ ਗਲਬਦਨਾਂ, ਬੁੱਕ ਅਰਮ ਦੇ ਬਾਗ਼ੋਂ

ਜੇ ਕੁਝ ਸਿਫ਼ਤ ਪੁਰੀ ਦੀ ਭਾਈ, ਟੂਰਾਂ ਹੋਰ ਅਗੇਰੇ
ਡਰ ਲਗਦਾ ਮੱਤ ਆਸ਼ਿਕ ਤਿਸੇ, ਸੜ ਸੜ ਮਰਨ ਚੁਫੇਰੇ

ਮੁਸ਼ਤਾਕਾਂ ਨੂੰ ਸ਼ੌਕ ਸੱਜਣ ਦਾ, ਸੰਨ ਸੁਣ ਹੋਗ ਸਵਾਇਆ
ਅੱਗ ਵਿਛੋੜੇ ਵਾਲੀ ਅਤੇ, ਤੇਲ ਜਦੋਂ ਇਹ ਪਾਇਆ

ਜੋਸ਼ ਖ਼ਰੋਸ਼ ਭਰੇ ਦਿਲ ਵਾਲੇ, ਬੇਸੁੱਧ ਹੋਸਨ ਹੋਸ਼ੋਂ
ਜਿਗਰ ਕਬਾਬ ਸ਼ਤਾਬ ਕਰਨਗੇ, ਤਾਬ ਹੁਸਨ ਦੇ ਜੋਸ਼ੋਂ

ਮਸਤ ਨਿਗਾਹ ਪੁਰੀ ਦੀ ਅੰਦਰ, ਖ਼ੂਨੀ ਨੈਣ ਬਹਾਦਰ
ਮੋਇਆਂ ਦਿਲਾਂ ਨੂੰ ਜ਼ਿੰਦਾ ਕਰਦੇ, ਆਬ ਹਯਾਤ ਬਰਾਬਰ