ਸੈਫ਼ਾਲ ਮਲੂਕ

ਹਾਸਲ ਕਲਾਮ

ਭੀੜ ਹਜੂਮ ਹਵਾਈ ਵਾਲੇ, ਦੌਰ ਕਰੀਂ ਜਿਸ ਵੇਲੇ
ਸਾਜਨ ਦੀ ਗੱਲ ਬਣੇ ਵਸੀਲਾ, ਜਦ ਚਾਹੇ ਤਦ ਮਿਲੇ

ਦੂਰੋਂ ਆਇਆ ਯਾਰ ਮਿਲੇਗਾ, ਜਾਂ ਹੋ ਬਹੇਂ ਇਕੱਲਾ
ਰਮਜ਼ ਹਕੀਕੀ ਕਹੇ ਮੁਹੰਮਦ, ਪਾਇ ਮਜ਼ਾਜ਼ੀ ਪੱਲਾ

ਫੇਰ ਪੁਰੀ ਨੇ ਮਜਲਿਸ ਸਾਰੀ, ਕੋਲੋਂ ਤੁਰਤ ਅਠਾਈ
ਹਿੱਕ ਪਰੀ ਹਿੱਕ ਮਲਿਕਾ ਖ਼ਾਤੋਂ, ਹੋਰ ਨਾ ਰਿਹਾ ਕਾਈ

ਸਰਦਾਰਾਂ ਨੂੰ ਰੁਖ਼ਸਤ ਦਿੱਤੀ, ਸਿਰ ਅਨਦੀਪ ਚੁਫੇਰੇ
ਬਾਹਰ ਸ਼ਹਿਰੋਂ ਥਾਂ-ਬ-ਥਾਏਂ, ਕਰੋ ਕਿਲੇ ਵਿਚ ਡੇਰੇ

ਕੁੱਝ ਫ਼ੌਜਾਂ ਜਾ ਲਹੂ ਕਿਲੇ ਵਿਚ, ਓਥੇ ਰਹੋ ਮੁਕਾਮੀ
ਕੁੱਝ ਜਾਓ ਮੁੜ ਬਾਗ਼ ਅਰਮ ਨੂੰ, ਪਰੀਆਂ ਹੋ ਸਲਾਮੀ

ਜਿਸ ਦਿਨ ਫੇਰ ਤਿਆਰੀ ਮੇਰੀ, ਘਰ ਦੀ ਤਰਫ਼ੇ ਹੋਈ
ਇਸ ਦਿਨ ਹਾਜ਼ਰ ਹੋਣਾ ਸਭਨਾਂ, ਚੇਤਾ ਰਹੇ ਨਾ ਕੋਈ

ਸਭਨਾਂ ਹੁਕਮ ਬਜਾ ਲਿਆਂਦਾ, ਵਾਂਗੂ ਖ਼ਾਸ ਗ਼ੁਲਾਮਾਂ
ਕਹਿਣ ਸੁਣਾਈਂ ਦੇਣ ਦਵਾਈਂ, ਨਿਓਂ ਨਿਓਂ ਕਰਨ ਸਲਾਮਾਂ

ਚੁੰਮ ਜ਼ਮੀਨ ਸਲਾਮੀ ਹੋ ਕੇ, ਅੱਡੀਆਂ ਬੰਨ੍ਹ ਕਤਾਰਾਂ
ਕੂੰਜਾਂ ਹਾਰ ਹਜ਼ਾਰਾਂ ਪਰੀਆਂ, ਜਾਵਣ ਨਾਲ਼ ਬਹਾਰਾਂ

ਕਈ ਹਜ਼ਾਰਾਂ ਮੁੜ ਕੇ ਗਈਆਂ, ਬਾਗ਼ ਅਰਮ ਵੱਲ ਘਰ ਨੂੰ
ਸਿਰ ਅਨਦੀਪ ਅੰਦਰ ਕੁੱਝ ਰਹੀਆਂ, ਸਿਰ ਪਰ ਮਨ ਅਮਰ ਨੂੰ

ਸੱਤ ਸੇ ਸੀ ਸਰਕਰਦਾ ਰਿਹਾ, ਲਸ਼ਕਰ ਨਾਲ਼ ਤਮਾਮੀ
ਸੱਤ ਹਜ਼ਾਰ ਪਰੀ ਹੋਰ ਖ਼ਾਸੀ, ਪਰਤ ਗਏ ਸਭ ਆਮੀ

ਜੋ ਕੁੱਝ ਗਰਦ ਸ਼ਹਿਰ ਦੇ ਆਹੇ, ਉੱਚੇ ਥਾਂ ਉਜਾਲੇ
ਬੁਰਜ ਜ਼ਜ਼ੀਰੇ ਬਾਗ਼ ਅਛੀਰੇ, ਚਸ਼ਮੇ ਪਾਣੀ ਵਾਲੇ

ਰੋਜ਼ੇ ਗੁੰਬਦ ਮਹਿਲ ਚੌਬਾਰੇ, ਕੋਹਸਤਾਨ ਸਰਾਏਂ
ਮਸਜਿਦ ਅਤੇ ਮੁਨਾਰੇ ਕਬਰਾਂ, ਹੋਰ ਬੁਲੰਦਾਂ ਜਾਈਂ

ਸਭਨਾਂ ਪਰੀਆਂ ਡੇਰੇ ਲਾਏ, ਤੱਕ ਜਾਈਂ ਮਨ ਪੜੀਆਂ
ਨਾਲ਼ ਬਦੀਅ ਜਮਾਲਪੁਰੀ ਦੇ, ਰਹੀਆਂ ਦੋ ਤਿੰਨ ਕੁੜੀਆਂ

ਸਿਰ ਅਨਦੀਪ ਨਗਰ ਦੀ ਰਾਣੀ, ਮਲਿਕਾ ਜੀਓ ਦੀ ਮਾਈ
ਹਰ ਹਰ ਕਿਸਮ ਅਜਾਇਬ ਖਾਣੇ, ਸ਼ਰਬਤ ਸ਼ਹਿਦ ਲਿਆਈ

ਉਤਰਿਆ ਤਾਂ ਤੇ ਖ਼ੁਸ਼ਬੋਈ, ਮਗ਼ਜ਼ ਕੀਤੇ ਹਰ ਤਾਜ਼ੇ
ਸੜਦੇ ਊਦ ਰਬਾਬ ਕਰੇਂਦੇ, ਮਿੱਠੇ ਨਰਮ ਅਵਾਜ਼ੇ

ਮਲਿਕਾ ਬਦਰਾ ਸ਼ਾਹ ਪਰੀ ਨੇ, ਨਾਲੇ ਸਭਨਾਂ ਸਈਆਂ
ਖਾਧੇ ਖਾਣੇ ਜੋ ਮਨਿ ਭਾਣੇ, ਫਿਰ ਖ਼ੁਸ਼ਬੋਈ ਲਈਆਂ

ਥਾਲ ਸੁਨਹਿਰੀ ਭਰ ਭਰ ਰੱਖੇ, ਕਲੀਏ ਜ਼ਰਦ-ਪਲਾਓਂ
ਕੁੱਝ ਖਾਧੇ ਕੁੱਝ ਵਧੇ ਜਿਹੜੇ, ਚਾਣ ਲੱਗੇ ਇਸ ਜਾਊਂ

ਸ਼ਾਹ-ਪਰੀ ਦੇ ਅੱਗੋਂ ਜਿਹੜਾ, ਵਧੀਆ ਸੀ ਕੁੱਝ ਖਾਣਾ
ਅੱਧਾ ਸੀ ਯਾ ਘੱਟ ਜ਼ਿਆਦਾ, ਰੱਬ ਮਾਲਮ ਕੀ ਜਾਣਾ

ਮਲਿਕਾ-ਖ਼ਾਤੋਂ ਆਪੋਂ ਉੱਠ ਕੇ, ਚਾ ਲਈ ਉਹ ਥਾਲੀ
ਸ਼ਾਹ-ਪਰੀ ਥੀਂ ਪੁੱਛਣ ਲੱਗੀ, ਬਣ ਕੇ ਵਾਂਗ ਸਵਾਲੀ

ਹੈ ਸੁੰਦਰ ਮੁੱਖ ਪੁਰੀਏ ਭੈਣੇ, ਇਹ ਦਿਲ ਮੇਰਾ ਕਹਿੰਦਾ
ਹਿੱਕ ਬਣਦਾ ਬਿਮਾਰ ਚਰੋਕਾ, ਬਾਗ਼ ਅਸਾਡੇ ਰਹਿੰਦਾ

ਉਹ ਆਜ਼ਿਜ਼ ਪਰਦੇਸੀ ਸ਼ੋਹਦਾ, ਬਹੁਤ ਗ਼ਰੀਬ ਨਿਮਾਣਾ
ਜੇ ਆਖੀਂ ਤਾਂ ਭੇਜਾਂ ਉਸ ਨੂੰ, ਜੂਠਾ ਤੇਰਾ ਖਾਣਾ

ਇਹ ਤਬਰਕ ਤੇਰਾ ਖ਼ਾਸੀ, ਖ਼ੈਰ ਅਜ਼ਾਰੋਂ ਪਾਸੀ
ਲੂਂ ਲੂਂ ਨਾਲ਼ ਦਵਾਈਂ ਦੇਸੀ, ਦੁੱਖ ਉਹਦਾ ਜਦ ਜਾਸੀ

ਸ਼ਾਹ-ਪਰੀ ਨੇ ਹੱਸ ਕੇ ਕਿਹਾ, ਕੰਮ ਮੁਨਾਸਬ ਜਿਹੜਾ
ਅਕਲ ਤੇਰੀ ਵਿਚ ਚੰਗਾ ਲੱਗਾ, ਠਾਕਣ ਵਾਲਾ ਕਿਹੜਾ

ਮੇਰੇ ਵੱਲੋਂ ਦਾ ਸ਼ਿਤਾਬੀ, ਜਿਸ ਨੂੰ ਤੇਰੀ ਮਰਜ਼ੀ
ਦੁੱਖ ਨਹੀਂ ਕੁੱਝ ਮੈਨੂੰ ਭੈਣੇ, ਜੇ ਸੁਖ ਪਾਵੇ ਮਰਜ਼ੀ

ਦਰਦਮੰਦਾਂ ਦੇ ਦਰਦ ਵਨਨਜਾਏ, ਜੇ ਮੇਰਾ ਪਸ-ਖ਼ੁਰਦਾ
ਦਾ ਤਆਮ ਸ਼ਰਾਬ ਸ਼ਿਤਾਬੀ, ਗਰਮ ਹੋਵੇ ਅਫ਼ਸੁਰਦਾ

ਵਾਹ ਨਸੀਬ ਗ਼ਰੀਬ ਬੰਦੇ ਦੇ, ਕਈ ਦਿਨਾਂ ਦੇ ਭੁੱਖੇ
ਦਿਲਬਰ ਦਾ ਪਸ-ਖ਼ੁਰਦਾ ਲੱਭੇ, ਅਮਨ ਪਵੇ ਵਿਚ ਕੁਖੇ

ਡਿਠੇ ਬਾਝ ਪਿਆਰਾ ਜਾਨੀ, ਦਯਯ-ਏ-ਉਲ ਮਹਿਮਾਨੀ
ਲੱਗੇ ਆਸ ਨਿਰਾਸ ਬੰਦੇ ਨੂੰ, ਦੂਰ ਹੋਵੇ ਹੈਰਾਨੀ

ਸ਼ਾਹ ਸ਼ਮਸ ਤਬਰੇਜ਼ੀ ਜੂਠਾ, ਹਿੱਕ ਘੱਟ ਸੁਰਖ਼ ਸ਼ਰਾਬੋਂ
ਮੁੱਲਾਂ ਰੂਮੀ ਨੂੰ ਜੋ ਦਿੱਤਾ, ਹੋਇਆ ਕਰਮ ਜਨਾਬੋਂ

ਸ਼ਾਲਾ ਦੂਲੋ ਦਮੜੀ ਵਾਲਾ, ਜੂਠਾ ਅਪਣਾ ਖਾਣਾ
ਦੀਵੇ ਮੈਂ ਭੁੱਖੇ ਨੂੰ ਤਾਹੀਂਮ ਰੱਜ ਰੱਜ ਮੌਜਾਂ ਮਾਨਾਂ

ਜੇ ਉਹ ਮੁਰਸ਼ਦ ਮਿਹਰੀਂ ਆਵੇ, ਜੂਠਾ ਘੱਟ ਪਿਆਲੇ
ਮੁੱਲਾਂ ਰੂਮੀ ਵਾਲੇ ਮੈਨੂੰ, ਸੱਚੇ ਸੁਖ਼ਨ ਸੁਖਾਲੇ

ਪੜ੍ਹਨੇ ਸੁਣਨੇ ਵਾਲੇ ਤਾਈਂ, ਤਾਹੀਂ ਲੱਜ਼ਤ ਆਵੇ
ਮੰਗ ਨਿਸੰਗ ਮੁਹੰਮਦ ਬਖ਼ਸ਼ਾ, ਮੱਤ ਉਹ ਕਰਮ ਕਮਾਵੇ

ਅੱਗੇ ਭੀ ਸਭ ਕਰਮ ਉਸੇ ਦੇ, ਅੱਗੋਂ ਭੀ ਲੱਖ ਆਸਾਂ
ਮਦਦ ਖ਼ਾਸ ਉਨ੍ਹਾਂ ਦੀ ਕੋਲੋਂ, ਕਿੱਸਾ ਖੋਲ੍ਹ ਸੁਨਾਸਾਂ

ਸ਼ਾਹ-ਪਰੀ ਦਾ ਜੂਠਾ ਖਾਣਾ, ਮਲਿਕਾ-ਖ਼ਾਤੋਂ ਚਾਇਆ
ਬਾਹਰ ਘਰ ਥੀਂ ਆ ਕਰ ਹੱਥੀਂ, ਗੋਲੀ ਨੂੰ ਚੁਕਵਾਇਆ

ਵਾਹ ਵਾਹ ਗੋਲੀ ਨਾਜ਼ੁਕ ਹੌਲੀ, ਪੰਜੀਂ ਫਲੇਂ ਤੂਲੀ
ਸੋਹਣੀ ਸੂਰਤ ਸੁੰਦਰ ਮੂਰਤ, ਟੁਰਦੀ ਟੂਰ ਮਮੂਲੀ

ਚਾ ਰਕਾਬ ਸਿਰੇ ਤੇ ਚਲੀ, ਗਿਣ ਗਿਣ ਪੈਰ ਉਠਾਂਦੀ
ਮਲਿਕਾ ਅੱਗੇ ਨਾਲ਼ ਗਮਾਂਾਂ, ਮੁਜਰੇ ਕਰਦੀ ਜਾਂਦੀ

ਸੈਫ਼-ਮਲੂਕੇ ਦਾ ਸੀ ਭਾਈ, ਜਿਸ ਬਾਗ਼ੇ ਵਿਚ ਡੇਰਾ
ਖ਼ੁਸ਼ੀ ਖ਼ੁਸ਼ੀ ਇਸ ਬਗ਼ੀਚੇ, ਆਨ ਕੇਤੂ ਨੇ ਫੇਰਾ

ਸੈਫ਼-ਮਲੂਕੇ ਨੇ ਜਦ ਡਿੱਠੀ, ਮਲਿਕਾ-ਖ਼ਾਤੋਂ ਰਾਣੀ
ਰੋ ਕਰ ਧਰਤੀ ਤੇ ਛਨਕਾਈਵਸੁ, ਅੱਥਰੂਆਂ ਦਾ ਪਾਣੀ

ਵੇਖਦਿਆਂ ਕੁੱਝ ਵੱਸ ਨਾ ਰਹੀਉ ਸੁ, ਝਸ ਗਈ ਅੱਗ ਗ਼ਮ ਦੀ
ਹੰਝੂ ਕਰ ਪਈਆਂ ਝੋਲ਼ੀ, ਬੂੰਦ ਜਿਵੇਂ ਸ਼ਬਨਮ ਦੀ

ਨਰਗਿਸ ਦੇ ਫ੍ਫੱਲ ਵਿਚੋਂ ਢੱਠੇ, ਕਤਰੇ ਉਸ ਖਰੀਦੇ
ਲਾਲੇ ਵਾਂਗੂ ਦਾਗ਼ ਕਲੇਜੇ, ਲਾਇਆ ਸੋਜ਼ ਪੁਰੀ ਦੇ

ਡੱਬਿਆਂ ਰਾਂਗਲੀਆਂ ਥੀਂ ਡੁੱਲ੍ਹੇ, ਮੋਤੀ ਡੁੱਲ ਡੁੱਲ ਕਰਦੇ
ਬਾਦਲ ਅੰਦਰ ਨਿਸਾਂ ਦਾਣੇ, ਕਤਰੇ ਪਏ ਉਬਰ ਦੇ

ਮਲਿਕਾ ਰੋਂਦਾ ਵੇਖ ਸ਼ਹਿਜ਼ਾਦਾ, ਕਹਿੰਦੀ ਨਾਲ਼ ਦਿਲਾਸੇ
ਸੰਨ ਤੋਂ ਵੀਰਾ ਹੋ ਖ਼ਾਂ ਧੀਰਾ, ਵੇਖ ਰਬਾਨੇ ਪਾਸੇ

ਅੱਜ ਵੇਲ਼ਾ ਖ਼ੁਸ਼ਹਾਲੀ ਵਾਲਾ, ਰੋਵਣ ਦੇ ਦਿਨ ਗੁਜ਼ਰੇ
ਕੰਮ ਤੇਰੇ ਦੇ ਹੀਲੇ ਲੱਗੇ, ਅਸੀਂ ਬੰਦੇ ਬੇ-ਅਜ਼ਰੇ

ਤੇਰੇ ਕਾਰਨ ਦਿਲਬਰ ਵੱਲੋਂ, ਉਲ ਦੀ ਮਹਿਮਾਨੀ
ਜੂਠਾ ਉਸ ਦਾ ਖਾਣਾ ਆਂਦਾ, ਵੇਖ ਰਕਾਬ ਨਿਸ਼ਾਨੀ

ਏਸ ਰਕਾਬੀ ਵਿਚੋਂ ਅૃਸ ਭੀ, ਹੱਥੀਂ ਆਪਣੀ ਖਾਧਾ
ਫਿਰ ਮੈਂ ਤੇਰੇ ਕਾਰਨ ਮੰਗਿਆ, ਜੋ ਕੁੱਝ ਰਿਹਾ ਵਾਧਾ

ਆਪ ਬਦੀਅ-ਜਮਾਲਪੁਰੀ ਨੇ, ਕੀਤਾ ਅਜ਼ਨ ਜ਼ਬਾਨੋਂ
ਤਾਂ ਇਹ ਖਾਣਾ ਚਾਈਂ ਚਾਈਂ, ਦਿੱਤਾ ਆਨ ਤੁਸਾਨੂੰ

ਸੰਨ ਗੱਲਾਂ ਸ਼ਹਿਜ਼ਾਦੇ ਤਾਈਂ, ਬਹੁਤ ਹੋਈ ਖ਼ੁਸ਼ਹਾਲੀ
ਕਰਨ ਲੱਗਾ ਤਆਜ਼ੀਮਾਂ ਉੱਠ ਕੇ, ਨਾਲ਼ ਅਦਬ ਦੀ ਚਾਲੀ

ਕਰ ਕੇ ਅਦਬ ਸਲਾਮ ਹਜ਼ਾਰਾਂ, ਦਲ ਦੀ ਨਾਲ਼ ਦਲੀਲੇ
ਬੈਠਾ ਤਾਂ ਫਿਰ ਖਾਣਾ ਧਰਿਆ, ਮਲਿਕਾ ਕੁੜੀ ਵਕੀਲੇ

ਕਰ ਬਿਸਮਿੱਲਾ ਖਾਧਾ ਖਾਣਾ, ਸੈਫ਼-ਮਲੂਕ ਸ਼ਹਿਜ਼ਾਦੇ
ਸ਼ੁਕਰ ਬਜਾ ਲਿਆਂਦਾ ਰੱਬ ਦਾ, ਹੱਦੋਂ ਬਹੁਤ ਜ਼ਿਆਦੇ

ਗੱਲ ਬਦੀਅ-ਜਮਾਲਪੁਰੀ ਦੀ, ਪੁੱਛਣ ਲੱਗਾ ਸਾਰੀ
ਦਸ ਮਲਿਕਾ ਕੀ ਸੁਖ਼ਨ ਤੁਸਾਂ ਸੰਗ, ਕੀਤੇ ਪਰੀ ਪਿਆਰੀ

ਤੁਸਾਂ ਸਈਆਂ ਕੋਈ ਸਾਇਤ ਹੋਸੀ, ਮਜਲਿਸ ਉਸਦੀ ਕੀਤੀ
ਕੀਕਰ ਹਾਲ ਹਕੀਕਤ ਸਾਰੀ, ਉਸ ਮਜਲਿਸ ਵਿਚ ਬੀਤੀ

ਮਲਿਕਾ-ਖ਼ਾਤੋਂ ਨੇ ਸਭ ਗੱਲਾਂ, ਖ਼ੂਬ ਤਰ੍ਹਾਂ ਕਰ ਦੱਸਿਆਂ
ਸੁੱਕੇ ਬਾਗ਼ ਮੁਦਤ ਦੇ ਅਤੇ, ਰਹਿਮਤ ਬਾਰਾਂ ਵਸੀਆਂ

ਜਿਥੋਂ ਸ਼ਾਹ-ਪਰੀ ਸੀ ਪੁੱਛਿਆ, ਕੀ ਬਣੀ ਸ਼ਹਿਜ਼ਾਦੇ
ਕੋਹ ਕਾਫ਼ਾਂ ਵਿਚ ਫਿਰਦਾ ਆਇਆ, ਕਿਹੜੇ ਨਾਲ਼ ਇਰਾਦੇ

ਇਥੋਂ ਲੈ ਲੱਗ ਓਥੇ ਤੋੜੀ, ਜਾਂ ਖਾਣਾ ਖਾ ਚੁੱਕੀ
ਮਲਿਕਾ-ਖ਼ਾਤੋਂ ਗੱਲ ਸੁਣਾਈ, ਸਾਰੀ ਨਿੱਕੀ ਸਕੀ

ਸੰਨ ਕੇ ਬਾਤ ਸ਼ਹਿਜ਼ਾਦੇ ਕੀਤਾ, ਲਾਖਾਂ ਸ਼ੁਕਰ ਇਲਾਹੀ
ਦਿਲਬਰ ਜ਼ਿਕਰ ਮੀਰਾ ਫ਼ਰਮਾਇਆ, ਇਹ ਗੱਲ ਮੁਸ਼ਕਿਲ ਆਹੀ

ਹਾਲ ਅਹਿਵਾਲ ਸਫ਼ਰ ਦਾ ਪਿੱਛਿਓ ਸੁ, ਕੀ ਬਣੀ ਉਸ ਬਣਦੇ
ਆਪੇ ਆਖ ਸੁਣਾ ਸੀ ਮਲਿਕਾ ਇਸ਼ਕ, ਮੇਰੇ ਦੇ ਧੰਦੇ

ਸਖ਼ਤ ਕਜ਼ੀਏ ਮੇਰੇ ਸੁਣ ਕੇ, ਮੱਤ ਉਹ ਮਿਹਰੀਂ ਆਵੇ
ਜਾਗਣ ਭਾਗ ਵਰਾਗ ਕੱਠੇ ਦੇ, ਦਿਲਬਰ ਕੋਲ਼ ਬੁਲਾਵੇ

ਪਰ ਮਹਿਬੂਬਾਂ ਦਾ ਕੰਮ ਭਾਈ, ਦਾਇਮ ਬੇਪਰਵਾਹੀ
ਬੇ ਤਰਸਾਂ ਨੂੰ ਤਰਸ ਨਾ ਆਵੇ, ਤੱਕ ਸੂਲ਼ੀ ਗਲ ਫਾਹੀ

ਤੋੜੇ ਆਸ਼ਿਕ ਮਰ ਮਰ ਜੀਵੇ, ਕਰ ਕਰ ਜਤਨ ਬਤੀਰੇ
ਲੱਖ ਕੀਤੀ ਨੂੰ ਹਿੱਕ ਨਾ ਜਾਨਣ, ਚਾਮਲ ਚੜ੍ਹਨ ਵਧੇਰੇ

ਦੁੱਖ ਤੰਗੀ ਸਨ ਆਸ਼ਿਕ ਵਾਲੀ, ਪਾਵਨ ਸੁੱਖ ਫ਼ਰ ਅੱਖਾਂ
ਰੋਂਦੇ ਵੇਖ ਖਲੋਂਦੇ ਨਾਹੀਂ, ਹੱਸ ਹੱਸ ਕਰਨ ਮਜ਼ਾਖਾਂ

ਜਾਂ ਜਾਂ ਤੋੜੀ ਖ਼ਬਰ ਨਾ ਹੁਣੇ, ਉਸ ਦਿਲ ਪ੍ਰੀਤ ਹਮਾਰੀ
ਤਾਂ ਤਾਂ ਤੋੜੀ ਕਰਨ ਮੁਹੱਬਤ, ਸਰਫ਼ਾ ਤੇ ਗ਼ਮਖ਼ਾਰੀ

ਜਿਸ ਵੇਲੇ ਫਿਰ ਪਤਾ ਲੱਗੇ ਨੇ, ਇਸ ਦਿਲ ਇਸ਼ਕ ਸਮਾਣਾ
ਛੱਡ ਗ਼ਮਖ਼ਾਰੀ ਹੀਲਾ ਕਰਦੇ, ਜਿਵੇਂ ਕਿਵੇਂ ਰਨਨਜਾਨਾ

ਸੱਜਣ ਨਾਮ ਆਸ਼ਿਕ ਦੇ ਵੈਰੀ, ਕੋਂਹਦੇ ਦੇ ਦੇ ਕਸਾਂ
ਪੀ ਪੀ ਰੱਤ ਨਾ ਰੱਜਦੇ ਭਾਈ, ਧਨ ਇਨ੍ਹਾਂ ਦੀਆਂ ਤੁਸਾਂ

ਮੱਤ ਸਨ ਇਸ਼ਕ ਮੇਰੇ ਦੀਆਂ ਗੱਲਾਂ, ਵਿੱਤ ਪਰੀ ਚਿੱਤ ਚਾਏ
ਅੱਗੇ ਨਹੀਂ ਕੁੱਝ ਜ਼ਿਕਰ ਕੀਤਾ ਸੋ, ਫੇਰ ਨਾ ਬਾਤ ਹਿਲਾਏ

ਡਰਦਾ ਖ਼ੁਸ਼ੀ ਨਹੀਂ ਮੈਂ ਕਰਦਾ, ਮੱਤ ਰੱਬ ਗ਼ੈਰਤ ਖਾਵੇ
ਅੱਗੇ ਸਦੱਹ ਨਹੀਂ ਹੋ ਗੁਜ਼ਰੀ, ਹੋਰ ਮੁਸੀਬਤ ਪਾਵੇ

ਜਿਸ ਦਿਨ ਜੰਞ ਅਜ਼ੀਜ਼ ਮਿਸਰ ਦੀ, ਬਣ ਤਣ ਮਗ਼ਰਿਬ ਆਈ
ਤੰਬੂ ਖ਼ੇਮੇ ਵੇਖ ਜ਼ੁਲੈਖ਼ਾਂ, ਲੂਂ ਲੂਂ ਖ਼ੁਸ਼ੀ ਸਮਾਈ

ਕਹਿੰਦੀ ਸਿਉ ਭਾਗ ਬਣਦੀ ਦੇ, ਜਾਗ ਪਏ ਹਨ ਸੂਏ
ਆਇਆ ਹੱਥ ਸੁਹਾਗ ਉਮਰ ਦਾ, ਦੁੱਖ ਗਏ ਸੁਖ ਹੋਏ

ਲੱਭਾ ਅੱਜ ਅਜ਼ੀਜ਼ ਮਿਸਰ ਦਾ, ਚੀਜ਼ ਪਿਆਰੀ ਜਾਨੋਂ
ਔਖੀ ਘੜੀ ਖੜੀ ਹਨ ਤਾਲਾ, ਸੋਖੀ ਮੈਂ ਜਹਾਨੋਂ

ਹੋਈ ਖ਼ੁਸ਼ੀ ਕਮਾਲ ਜ਼ਲੈਖ਼ਾ, ਨਾਲ਼ ਖ਼ੁਸ਼ੀ ਦੇ ਕਹਿੰਦੀ
ਤੰਬੂ ਪਾੜ ਵਿਖਾਊ ਪਿਆਰਾ, ਐਡ ਫ਼ਰਾਕ ਨਾ ਸਹਿੰਦੀ

ਕੀਤੀ ਖ਼ੁਸ਼ੀ ਜ਼ਿਆਦਾ ਹੱਦੋਂ, ਕਦੀ ਨਾ ਪਚਦੀ ਭਾਈ
ਵੇਖ ਅਜ਼ੀਜ਼ ਜ਼ੁਲੈਖ਼ਾਂ ਹੱਥੋਂ, ਆਤਿਸ਼ ਪਾ ਜੁਲਾਈ

ਅੱਗੇ ਹਿੱਕ ਕਜ਼ੀਏ ਝੁਰਦੀ, ਹੋਰ ਪਏ ਲੱਖ ਉੱਤੋਂ
ਅਚਨਚੇਤ ਖ਼ਿਜ਼ਾਂ ਮੁੜ ਆਈ, ਬਾਗ਼ ਬਸੰਤੀ ਅਰ ਤੋਂ

ਮਹੱਤਰ ਯੂਸੁਫ਼ ਖ਼ੁਸ਼ੀ ਕਮਾਈ, ਵੇਖ ਜ਼ੋਰਾਵਰ ਭਾਈ
ਇਸੇ ਸ਼ੇਰ ਜਵਾਨ ਸਿਪਾਹੀ, ਗ਼ਾਲਿਬ ਵਿਚ ਲੋਕਾਈ

ਪੁਸ਼ਤ ਪਨਾਹ ਮੇਰੀ ਹਰ ਵੇਲੇ, ਵਾਹ ਨਾ ਲਗਦੀ ਵੈਰੀ
ਜੋ ਬਦ ਨਜ਼ਰ ਮੇਰੇ ਵੱਲ ਤਕਸੀ, ਕਿਉਂ ਕਰ ਜਾਸੀ ਖ਼ੀਰੀ

ਉਹੋ ਭਾਈ ਦੁਸ਼ਮਣ ਹੋਏ, ਹੱਥੀਂ ਜ਼ੁਲਮ ਕਮਾਇਆ
ਪੈਗ਼ੰਬਰ ਨੂੰ ਖ਼ੁਸ਼ੀ ਕਰਨ ਦਾ, ਬਦਲਾ ਦੇਣਾ ਆਇਆ

ਮਜਨੂੰ ਨੂੰ ਜਦ ਬਾਗ਼ੇ ਅੰਦਰ, ਸੱਦ ਘੱਲਿਆ ਸੀ ਲੈਲਾਂ
ਖ਼ੁਸ਼ੀਆਂ ਕਰਦਾ ਕਹਿੰਦਾ ਚੜ੍ਹੀਵਸੁ, ਅੱਜ ਜੰਨਤ ਵੱਲ ਸੈੱਲਾਂ

ਇਸ ਲੈਲਾ ਤੋਂ ਘੋਲ਼ ਘੁਮਾਈਆਂ, ਅਗਲੀਆਂ ਸੇ ਲੈਲਾਂ
ਘੜਿਉਂ ਚੌਥੇ ਭਾ ਕਲਾਵੇ, ਲੈਲਾਂ ਨੂੰ ਮੈਂ ਲੈ ਲਾਂ

ਤਰੁੱਟੀ ਆਸ ਨਿਰਾਸ ਬੰਦੇ ਦੀ, ਪਾਸ ਨਾ ਆਇਆ ਜਾਣੀ
ਯਾਰ ਸ਼ਿੰਗਾਰ ਦੀਦਾਰ ਨਾ ਦਿੱਤਾ, ਮਾਰ ਕੀਤਾ ਗ਼ਮ ਫ਼ਾਨੀ

ਸ਼ਿਅਰ ਮੇਰੇ ਦੀ ਕੀਮਤ ਪਾਂਦਾ, ਸਭਨਾਂ ਨਾਲੋਂ ਭਾਈ
ਤੈਨੂੰ ਭੀ ਉਹ ਖ਼ੁਸ਼ੀ ਮੁਹੰਮਦ, ਦੂਣੀ ਦੇਣੀ ਆਈ

ਲਾਲਾਂ ਨਾਲੋਂ ਦਰ ਵਧਾਏ, ਵਾਹ ਪਿਆ ਵਾਹ ਭਾਰਾ
ਖ਼ੁਸ਼ੀ ਕਰਨ ਦਾ ਮਜ਼ਾ ਸ਼ਿਤਾਬੀ, ਲੈ ਮੁਹੰਮਦ ਯਾਰਾ

ਹਿਫ਼ਜ਼ ਮਰਾਤਿਬ ਵੇਖ ਮੁਹੰਮਦ, ਕਰਦਾ ਵਨਨਜ ਨਾ ਪਾੜੇ
ਮਤੇ ਬਹਾ ਲੀਨ ਬੇਲ ਕਲਮ ਦਾ, ਦੇ ਦਯਯ-ਏ-ਮੁਫ਼ਤ ਸਿਰ ਅੜੇ

ਸ਼ਾਹ-ਪਰੀ ਦੇ ਯਾਦ ਕਰਨ ਦੀ, ਗੱਲ ਸੁਣੀ ਸ਼ਹਿਜ਼ਾਦੇ
ਲੈ ਉਮੀਦ ਦੀ ਕੁੰਜੀ ਖ਼ੁਸ਼ਿਓਂ, ਕੀਤੇ ਦਰ ਕਸ਼ਾਦੇ

ਗ਼ਫ਼ਲਤ ਗ਼ਮ ਦੀ ਮਰਜ਼ ਵਣਜੀਗੀ, ਲੂੰ ਲੂਂ ਰਚਸੀ ਸ਼ਾਦੀ
ਜਿਸ ਦਮ ਕੁਰਸੀ ਯਾਦ ਮੁਹੰਮਦ, ਹਜ਼ਰਤ ਸ਼ਾਹ ਬਗ਼ਦਾਦੀ

ਵਾਹ ਵਾਹ ਸ਼ਹਿਨਸ਼ਾਹ ਜੀਲਾਨੀ, ਮਜ਼ਹਰ ਜ਼ਾਤ ਰੱਬਾਨੀ
ਸਿਰ ਪਰ ਛਤਰ ਮਹਬੋਬੇ ਵਾਲਾ, ਵਲੀਆਂ ਦੀ ਸੁਲਤਾਨੀ

ਗੌਸਾਂ ਕੁਤਬਾਂ ਤੇ ਅਬਦਾਲਾਂ, ਕਦਮ ਜਿਨ੍ਹਾਂ ਦੇ ਚਾਏ
ਸੇ ਬਰਸਾਂ ਦੇ ਮੋਏ ਜੋ ਆਏ, ਇਸੇ ਕਰਮ ਕਮਾਏ

ਮਦਦ ਦੇ ਮੁਹਤਾਜ ਜਿਨ੍ਹਾਂ ਦੀ, ਮੁਰਸਲ ਨਬੀ ਪਿਆਰੇ
ਇਸੇ ਸੱਯਦ ਮਰਦ ਸੱਚੇ ਤੋਂ, ਸਿਫ਼ਤ ਕਰੇਂਦੇ ਵਾਰੇ

ਦਮ ਦਮ ਸਿਫ਼ਤ ਸ਼ਾਹਾਂ ਦੀ ਕਹੀਏ, ਇਸ ਥੀਂ ਕੁੱਝ ਨਾ ਚੰਗਾ
ਸੁਖ਼ਨ ਤੇਰੇ ਕੀ ਲਾਈਕ ਓਥੇ, ਆਓ ਗਨਹਾਰ ਮਲਿੰਗਾ

ਨਾਮ ਸ਼ਰੀਫ਼ ਉਨ੍ਹਾਂ ਦਾ ਆਇਆ, ਰਹਿ ਨਾ ਸਕਿਆ ਜਿਗਰਾ
ਥੋੜੇ ਸੁਖ਼ਨ ਕਹੇ ਪਰ ਅੱਗੋਂ, ਡਰ ਖ਼ਾਂ ਨਾ ਕਿਸ ਫ਼ਿਕਰਾ

ਮੱਤ ਕੋਈ ਗੱਲ ਉੱਲੀ ਨਿਕਲੇ, ਰੱਦ ਹੋਵੇਂ ਉਸ ਬਾਬੋਂ
ਬਖ਼ਸ਼ਿਸ਼ ਮਦਦ ਮੰਗ ਮੁਹੰਮਦ, ਬੇ ਪ੍ਰਵਾਹ ਜਨਾਬੋਂ

ਸ਼ਾਲਾ ਯਾਦ ਕਰੇ ਮੈਂ ਬੰਦੇ, ਮੀਰਾਂ ਸਾਹਿਬ ਵਾਲੀ
ਰੋੜੇ ਥੀਂ ਰੱਬ ਸਾਵਣ ਲਾਏ, ਬਹੁਤ ਹੋਏ ਖ਼ੁਸ਼ਹਾਲੀ

ਜ਼ਿਕਰ ਸੱਜਣ ਦਾ ਛੋੜ ਨਾ ਸਕਾਂ, ਵੱਸ ਨਹੀਂ ਕੁੱਝ ਮੇਰੇ
ਸ਼ਹਿਜ਼ਾਦੇ ਦੀ ਗੱਲ ਮੁਹੰਮਦ, ਰਹਿ ਗਈ ਦੂਰ ਪਰੇਰੇ

ਸੈਫ਼-ਮਲੂਕ ਰਿਹਾ ਵਿਚ ਬਾਗ਼ੇ, ਮਲਿਕਾ-ਖ਼ਾਤੋਂ ਚਲੀ
ਮਜਲਿਸ ਖ਼ਾਸ ਪੁਰੀ ਦੀ ਅੰਦਰ, ਜਾ ਸ਼ਿਤਾਬੀ ਰਲੀ

ਪੁਰੀ ਪਛੀਨਦੀ ਦਸ ਤੂੰ ਮਲਿਕਾ, ਕਿੱਥੇ ਤੀਕ ਗਈ ਸੀਂ
ਏਸ ਤਰਨਨਜਨ ਸਾਡੇ ਵਿਚੋਂ, ਉੱਠੀ ਕਿਸ ਲਈ ਸੀਂ

ਮਲਿਕਾ-ਖ਼ਾਤੋਂ ਨੇ ਫ਼ਰਮਾਇਆ, ਭੇਤ ਨਾ ਦੱਸਣ-ਹਾਰਾ
ਬਾਗ਼ੇ ਵਿਚ ਗਈ ਸਾਂ ਭੈਣੇ, ਕੰਮ ਆਹਾ ਹਿੱਕ ਭਾਰਾ

ਵੇਖ ਹਜੂਮ ਨਾ ਪੁੱਛੀ ਅੱਗੋਂ, ਸ਼ਾਹ-ਪਰੀ ਗੱਲ ਕੋਈ
ਕੀ ਕੰਮ ਸੀ ਤੁਧ ਬਾਗ਼ੇ ਅੰਦਰ, ਫੇਰਾ ਆਪ ਕੇਤੂ ਈ

ਮਜਲਿਸ ਥੀਂ ਫਿਰ ਉੱਠ ਖਲੋਤੀ, ਸ਼ਾਹ-ਪਰੀ ਮਨਿ ਭਾਨੀ
ਮਲਿਕਾ ਬਦਰਾ ਦੀ ਫੜ ਉਂਗਲ਼, ਭੂਰੇ ਵਿਚ ਸਿਧਾਨੀ

ਭੂ ਰਹੇ ਦੇ ਦਰਵਾਜ਼ੇ ਦੋਹਰੇ, ਸੰਗਲ ਕੁਫ਼ਲ ਚੜ੍ਹਾਏ
ਸਈਆਂ ਪਰਤ ਗਈਆਂ ਫਿਰ ਅੰਦਰ, ਬੈਠ ਰਹੀਆਂ ਉਹ ਤਰਾਏ

ਭੂ ਰਹੇ ਦੀ ਤਾਰੀਫ਼ ਮੁਹੰਮਦ, ਸਾਰੀ ਆਖ ਨਾ ਸਕਦਾ
ਜੰਨਤ ਦਾ ਹਿੱਕ ਖ਼ਾਣਾ ਆਹਾ, ਝੱਲ ਮਿਲ ਨੂਰ ਚਮਕਦਾ

ਨੂਰੀ ਬੁਰਜ ਸ਼ਮਸ ਦਾ ਖ਼ਾਣਾ, ਨਾਲੇ ਦੋ ਸੁਦੈਣਾਂ
ਸ਼ਮਸ ਪਰੀ ਸੁਦੈਣ ਪਿੱਛਾਵੇ, ਮਲਿਕਾ ਬਦਰਾ ਭੈਣਾਂ

ਮਲਿਕਾ ਉਹ ਜਿਸ ਮੁਲਕ ਫ਼ਲਕ ਦੇ, ਬਾਬਲ ਦੇ ਖੂਹ ਪਾਏ
ਬਦਰਾ ਬਦਰ ਆਕਾਸ਼ ਹੁਸਨ ਦਾ, ਸਿਫ਼ਤ ਨਾ ਕੀਤੀ ਜਾਏ

ਅੱਗੇ ਭੀ ਇਸ ਭੂ ਰਹੇ ਅੰਦਰ, ਸ਼ਾਹ-ਪਰੀ ਸੀ ਬਹਿੰਦੀ
ਮਲਿਕਾ ਬਦਰਾ ਬਾਝ ਸਹੇਲੀ, ਪਾਸ ਨਾ ਕੋਈ ਰਹਿੰਦੀ

ਆਮਾਂ ਦਾ ਉਹ ਥਾਂ ਨਾ ਆਹਾ, ਖ਼ਾਸਾਂ ਬਾਝ ਰਫ਼ੀਕਾਂ
ਇਸ ਜਾਈ ਕੋਈ ਹੁੰਦਾ ਨਾਹਿਓਂ, ਬਿਨ ਮਹਿਰਮ ਸਦੀਕਾਂ

ਬੈਠ ਰਹੀਆਂ ਜਦ ਤਰਾਏ ਭੈਣਾਂ, ਸ਼ਾਹ-ਪਰੀ ਫਿਰ ਬੋਲੀ
ਮਲਿਕਾ-ਖ਼ਾਤੋਂ ਨੂੰ ਫ਼ੁਰਮਾਂਦੀ, ਕਰ ਗੱਲ ਹੌਲੀ ਹੌਲੀ

ਤੂੰ ਅਸਾਂ ਵਿਚ ਵੱਡੀ ਭੈਣ ਐਂ, ਨਾਲੇ ਸੁਘੜ ਸਿਆਣੀ
ਦੇਸ ਬਦੇਸ ਡਿਠੇ ਤੁਧ ਬਹੁਤੇ, ਖ਼ੈਬਰ ਖ਼ੁਸ਼ਕੀ ਪਾਣੀ

ਸਰਦੀ ਗਰਮੀ ਸਖ਼ਤੀ ਨਰਮੀ, ਖ਼ੁਸ਼ੀਆਂ ਵਕਤ ਕਜ਼ੀਏ
ਤੇਰੇ ਜਿੱਡੇ ਕਿਸੇ ਨਾ ਡਿਠੇ, ਮਾਂ ਮੇਰੀ ਦੀਏ ਧੀਏ

ਭੂ ਰਹੇ ਅੰਦਰ ਤਰੀਵੀਂ ਜਿੰਦਾਂ, ਹੋਰ ਨਹੀਂ ਕੋਈ ਨੇੜੇ
ਚੱਪੇ ਵਿਚ ਹੁੱਸੜ ਦਾ ਜੀਊੜਾ, ਕੌਣ ਦਹਾੜ ਨਬੇੜੇ

ਕਰ ਕੋਈ ਗੱਲ ਕਹਾਣੀ ਐਸੀ, ਜਿਹੜੀ ਸੁਣੀ ਨਾ ਅੱਗੇ
ਸੰਨ ਸਨ ਅਸਰ ਅੰਦਰ ਵਿਚ ਧਾਏ, ਚੰਗੀ ਦਲ ਨੂੰ ਲੱਗੇ

ਮਲਿਕਾ ਪੁੱਛਦੀ ਕੇਹੀ ਕਹਾਣੀ, ਕੋਲ਼ ਤੁਸਾਡੇ ਫੁੱਲਾਂ
ਸੰਨੀ ਕੁਨੀਨ ਯਾ ਅੱਖੀਂ ਡਿੱਠੀ, ਯਾ ਸਿਰਵਰਤੀ ਖ਼ੋਲਾਂ

ਕਿਹਾ ਬਦੀਅ-ਜਮਾਲਪੁਰੀ ਨੇ, ਮਲਿਕਾ ਬੀਬੀ ਖ਼ਾਤੋਂ
ਅੱਖੀਂ ਡਿੱਠੀ ਤੇ ਸਿਰਵਰਤੀ, ਸੱਚੀ ਬਾਤ ਸੁਣਾ ਤੋਂ

ਕੁਨੀਨ ਸੁਣੀਆਂ ਗੱਲਾਂ ਇੰਦਰ, ਕੂੜ ਤੂਫ਼ਾਨ ਬਤੀਰੇ
ਪਾਉਂ ਸੈਰ ਬਣਾਂਦੀ ਖ਼ਲਕਤ, ਅੰਬਰ ਘਣੇ ਘਨੇਰੇ

ਝੂਠੇ ਨਗ਼ਮੇ ਚਾ ਉਠਾਵਣ, ਜਿਸ ਵਿਚ ਸੱਚ ਨਾ ਮਾਸਾ
ਬੇਵਕੂਫ਼ ਮੰਨਣ ਸੱਚ ਉਸ ਨੂੰ, ਕਰਨ ਸਿਆਣੇ ਹਾਸਾ

ਜਿਉਂ ਹਨ ਕਹਿੰਦੇ ਦੇਹਲੀ ਅੰਦਰ, ਕਿਣਕੇ ਦਾ ਮੀਂਹ ਵੁਠਾ
ਓਥੋਂ ਆਏ ਕਹਿਣ ਨਾ ਡਿੱਠਾ, ਸਨੀਅਰ ਤੁਰਨ ਅਪਠਾ

ਚੰਗੇ ਚੰਗੇ ਸੁਘੜ ਕਹਾਉਣ, ਝਗੜੇ ਕਰਨ ਇਸ ਗੱਲ ਦੇ
ਅਕਲ ਕਿਆਸ ਨਾ ਲੋੜਣ ਮੂਲੇ, ਬੇ ਅਕਲਾਂ ਵਿਚ ਰਲਦੇ

ਸੁਣੀਆਂ ਗੱਲਾਂ ਤੇ ਕੀ ਬਾਵਰ, ਬਾਝੋਂ ਇਲਮ ਕਿਤਾਬੋਂ
ਜੋ ਆਲਮ ਦੇ ਮੂੰਹੋਂ ਸੁਣੀਏ, ਸੋਈ ਖਰੀ ਹਿਸਾਬੋਂ

ਯਾ ਜੋ ਸਾਈਂ ਵਾਲੇ ਆਖਣ, ਉਹ ਸੱਚ ਮੰਨ ਤਮਾਮੀ
ਪੱਕੀ ਜਾਣ ਕਲਾਮ ਉਨ੍ਹਾਂ ਦੀ, ਜ਼ਰਾ ਨਹੀਂ ਵਿਚ ਖ਼ਾਮੀ

ਤੋੜੇ ਉਲਟ ਪਲਟ ਫ਼ਰਮਾਉਣ, ਵਿਚ ਕਿਆਸ ਨਾ ਆਵੇ
ਗੁਝੀ ਰਮਜ਼ ਹੋਸੀ ਸਭ ਸੱਚੀ, ਕੌਣ ਉਨ੍ਹਾਂ ਬਣ ਪਾਵੇ

ਸਾਈਂ ਵਾਲੇ ਸਦਾ ਸੁਖਾਲੇ, ਰੱਬ ਦੇ ਬਾਲੇ ਦੇਵੇ
ਮਸਤ ਅਲਸਤ ਸ਼ਰਾਬ ਵਸਲ ਦੇ, ਹਰਦਮ ਰਹਿੰਦੇ ਖੀਵੇ

ਜਿਉਂ ਜਿਉਂ ਲਿਖਿਆ ਵੇਖਣ ਭਾਈ, ਅੱਖਰ ਲਵਾ-ਕਲਮ ਦਾ
ਵਾਲੇ ਜਿਤਨਾ ਫ਼ਰਕ ਨਾ ਪਾਵਨ, ਦੇਣ ਪਤਾ ਹਰ ਕੰਮ ਦਾ

ਬਾਵਰ ਕਰੋ ਯਕੀਨ ਲਿਆਓ, ਗੱਲ ਉਨ੍ਹਾਂ ਦੀ ਉੱਤੇ
ਆਇਤ ਵਾਂਗਰ ਸੱਚ ਕਰ ਮਨੂੰ, ਤੋੜੇ ਭੇਜਣ ਸੁੱਤੇ

ਹਾਏ ਹਾਏ ਗਲਿ ਪਰੀ ਦੀ ਭਾਈ, ਫਿਰ ਬਰਤਰਫ਼ ਰਹੀ ਹੈ
ਸ਼ਾਹ-ਪਰੀ ਨੇ ਮਲਿਕਾ ਤਾਈਂ, ਇਹੋ ਬਾਤ ਕਹੀ ਹੈ

ਡਿੱਠੀਆਂ ਸੁਣੀਆਂ ਗੱਲਾਂ ਇੰਦਰ, ਹੁੰਦਾ ਫ਼ਰਕ ਬਤੇਰਾ
ਅੱਖੀਂ ਡਿੱਠੀ ਕਹੀਂ ਕਹਾਣੀ, ਇਹੋ ਮਤਲਬ ਮੇਰਾ

ਮਲਿਕਾ-ਖ਼ਾਤੋਂ ਬੀਬੀ ਬੋਲੀ, ਨਾਲ਼ ਜ਼ੁਬਾਨੇ ਮਿੱਠੀ
ਉਹ ਫਸਾ ਹਿੱਤ ਅਤੇ ਬਲਾਗ਼ਤ, ਪਰੀ ਨਾ ਅੱਗੇ ਡਿੱਠੀ

ਬੋਲ ਰਸੀਲੇ ਰੰਗ ਰੰਗੀਲੇ, ਇਲਮ ਅਕਲ ਚਤੁਰਾਈ
ਮੁਰਲੀ ਬੰਸਰਿਓਂ ਕੁੱਝ ਅਤੇ, ਵਿਚ ਆਵਾਜ਼ ਸਫ਼ਾਈ

ਆਸ਼ਿਕ ਸੁੱਚੇ ਦੀ ਫਿਰ ਸੱਚੀ, ਦਰਦੋਂ ਦਰਦ ਕਹਾਣੀ
ਸੰਨ ਕੇ ਪੱਥਰ ਵਿਚੋਂ ਨਿਕਲੇ, ਅੱਥਰੂਆਂ ਦਾ ਪਾਣੀ

ਖ਼ੂਬ ਬਣਾ ਤਣਾ ਕਹਾਣੀ, ਮਲਿਕਾ ਜਦੋਂ ਸੁਣਾਂਦੀ
ਤੀਰ ਜਿਹੀ ਤਾਸੀਰ ਕਲੇਜਾ, ਚੀਰ ਦੂਲੋਂ ਜਾਂਦੀ

ਸ਼ਾਹ-ਪਰੀ ਨੂੰ ਆਖਣ ਲੱਗੀ, ਕੰਨ ਧਰ ਭੈਣੇ ਪੁਰੀਏ
ਅਜਬ ਕਹਾਣੀ ਦਰਦ ਰਨਨਜਾਨੀ, ਤੇਰੇ ਅੱਗੇ ਕਰੀਏ

ਮੁਲਕ ਮਿਸਰ ਦੇ ਸੀ ਹਿੱਕ ਵਸਦਾ, ਤਾਜ ਤਖ਼ਤ ਦਾ ਵਾਲੀ
ਆਸਿਮ ਬਣ ਸਫ਼ਵਾਨ ਸ਼ਹਿਜ਼ਾਦਾ, ਸ਼ਾਨ ਬੀਆਨੋਂ ਆਲੀ

ਹੱਥੀਂ ਬੱਧੀਂ ਗੋਲੇ ਉਸ ਦੇ, ਚਾਲੀ ਹੋਰ ਸ਼ਹਿਜ਼ਾਦੇ
ਅੰਤ ਹਿਸਾਬ ਸ਼ਮਾ ਰੂੰ ਹੱਦੋਂ, ਲਸ਼ਕਰ ਇਸ ਜ਼ਿਆਦੇ

ਹਿੱਕ ਰਵਾਇਤ ਵਾਲਾ ਕਹਿੰਦਾ, ਸਤਰ ਤਖ਼ਤਾਂ ਵਾਲੇ
ਆਸਿਮ ਸ਼ਾਹ ਅੱਗੇ ਦਿਨ ਰਾਤੀਂ, ਖ਼ਿਦਮਤਗਾਰ ਸੁਖਾਲੇ

ਹੋਰ ਰਵਾਇਤ ਇਹ ਭੀ ਤਰੀਜੀ, ਚਾਰ ਹਿੱਕ ਸੇ ਸ਼ਹਿਜ਼ਾਦਾ
ਬੱਧੇ ਲੱਕ ਕਰੇਂਦੇ ਖ਼ਿਦਮਤ, ਵਾਫ਼ਰ ਗੰਜ ਆਮਾਦਾ

ਹੁਕਮ ਉਹਦੇ ਦਾ ਤੌਕ ਗਲੇ ਵਿਚ, ਸ਼ੌਕ ਸੁਣਦਾ ਕੰਨ ਬਾਲਾ
ਤਲਬ ਹਜ਼ੂਰ ਉਹਦੀ ਦੀ ਖ਼ਾਤ,ਰ ਕਰਨ ਜ਼ਰੂਰ ਕਸ਼ਾਲਾ

ਮੌਜਾਂ ਐਸ਼ਾਂ ਖ਼ੁਸ਼ੀਆਂ ਤਲਬਾਂ, ਜੋ ਜੋ ਸੰਨ ਵਿਚ ਦੁਨੀਆਂ
ਰੱਬ ਘਰੇ ਵਿਚ ਦਿੱਤੀਆਂ ਉਸ ਨੂੰ, ਸਭ ਮੁਰਾਦਾਂ ਪੰਨਿਆਂ

ਹਿੱਕ ਝੋਰਾ ਆਉਲਾ ਦੇ ਵਾਲਾ, ਘਰ ਵਿਚ ਬਾਲ ਨਾ ਖੇਲੇ
ਦੌਲਤ ਮਾਲ ਭਰੇ ਕਦ ਸੋਹਣ, ਮਾਈ ਬਾਪ ਅਕੇਲੇ

ਦੋਹਰੀ ਵਾਰ ਕਰਾਂ ਗੱਲ ਕਾਹਨੂੰ, ਕਿੱਸਾ ਕੁਤਾਹ ਅਹਾ
ਉਲ ਆਖ਼ਿਰ ਤੋੜੀ ਮਲਿਕਾ, ਸਭ ਕਜ਼ੀਆ ਕਿਹਾ

ਸ਼ਹਿਜ਼ਾਦੇ ਦੇ ਜੰਮਣ ਵਾਲਾ, ਨਾਲੇ ਇਲਮ ਪੜ੍ਹਨ ਦਾ
ਨਾਲੇ ਸੂਰਤ ਦੀ ਤੁਕ ਮੂਰਤ, ਗ਼ਮ ਦੀ ਅੱਗ ਸੜਨ ਦਾ

ਮੂਰਤ ਉੱਤੇ ਆਸ਼ਿਕ ਹੋਣਾ, ਸ਼ਹਿਜ਼ਾਦੇ ਦਾ ਸਾਰਾ
ਯਕ-ਬ-ਯਕ ਸੁਣਾਇਆ ਮਲਿਕਾ, ਸਫ਼ਰ ਕਜ਼ੀਆ ਭਾਰਾ

ਕਲਮੇ ਲਫ਼ਜ਼ ਬਹੁੰ ਖ਼ੁਸ਼ ਨੁਕਤੇ, ਨਾਲ਼ ਤਲਾ ਜ਼ਿਮੀਆਂ ਦੇ
ਮਲਿਕਾ ਦਰ ਪਰੋਤੇ ਵਾਂਗੂ, ਭੋਲੀਆਂ ਆਦਮੀਆਂ ਦੇ

ਨਾਲ਼ ਅਦਾ ਕਲਾਮ ਰਸੀਲੀ, ਖ਼ੁਸ਼ ਖ਼ੁਸ਼ ਸੁਖ਼ਨ ਅਲਾਏ
ਲੱਲ ਜ਼ਮੁਰਦ ਮਿਸਲ ਮੁਹੰਮਦ, ਕੰਨ ਪੁਰੀ ਦੇ ਪਾਏ

ਮੁਢੋਂ ਕਿੱਸਾ ਟੂਰ ਲਿਆਂਦਾ, ਜ਼ਰਾ ਜ਼ਰਾ ਕਰ ਸਾਰਾ
ਬਾਗ਼ ਮੇਰੇ ਵਿਚ ਉਹ ਸ਼ਹਿਜ਼ਾਦਾ, ਹੈ ਗ਼ਰੀਬ ਬੇਚਾਰਾ