ਸੈਫ਼ਾਲ ਮਲੂਕ

ਮਲਿਕਾ ਖ਼ਾਤੂਨ ਦਾ ਜਵਾਬ

ਮਲਿਕਾ ਕਹਿੰਦੀ ਭੈਣੇ ਤੈਨੂੰ, ਤੱਤੀ ਵਾਅ ਨਾ ਲੱਗੇ
ਸੈਫ਼-ਮਲੂਕੇ ਥੀਂ ਇਹ ਗੱਲਾਂ, ਪੁੱਛ ਲਈਆਂ ਮੈਂ ਅੱਗੇ

ਜਿਸ ਸੂਰਤ ਦਾ ਇਸ਼ਕ ਸ਼ਹਿਜ਼ਾਦੇ, ਮੈਂ ਉਹ ਡਿੱਠੀ ਹੋਈ
ਅੱਜ ਉਸ ਮਜਲਿਸ ਸਾਡੀ ਅੰਦਰ, ਹਾਜ਼ਰ ਦਿਸਦੀ ਸੋਈ

ਜਿਸ ਜਾਈ ਉਹ ਮੂਰਤ ਲਿਖੀ, ਹਰ ਹਰ ਈਬੋਂ ਖ਼ਾਲੀ
ਨਾਮ ਉਹਦਾ ਭੀ ਲਿਖਿਆ ਓਥੇ, ਕਲਮ ਕਾਰੀਗਰ ਵਾਲੀ

ਸੋਹਣੀ ਸੂਰਤ ਜੋ ਮਨ ਖੁਸਦੀ, ਵਸਦੀ ਵਿਚ ਦਿਲਾਂ ਦੇ
ਕੋਲ਼ ਬਹੇ ਤਾਂ ਬੋਲ ਨਾ ਦੱਸੇ, ਭੇਤ ਨਾ ਕਰਦੀ ਵਾਨਦੇ

ਖ਼ੂਬ ਸ਼ਕਲ ਮਹਿਬੂਬ ਸੱਜਣ ਦੀ ਕਰੇ ਗ਼ਰੀਬ ਮਹਿਮਾਨ ਨਿਵਾਜ਼ੀ
ਖ਼ੂਨੀ ਨਮਿਤ ਆਸ਼ਿਕ ਤਾਈਂ, ਦੀਏ ਦਨਾ-ਦਨਾ ਤਾਜ਼ੀ

ਜਾਦੂਗਰ ਦੋ ਨੈਣ ਲੁਟੇਰੇ, ਦਲ ਨੂੰ ਮਾਰਨ ਵਾਲੇ
ਲੱਲ ਲਬਾਂ ਪਰ ਆਬ ਹੀਆਤੋਂ, ਭਰ ਭਰ ਦੇਣ ਪਿਆਲੇ

ਬਾਦਸ਼ਾਹਾਂ ਨੂੰ ਤਖ਼ਤੋਂ ਸੁੱਟਣ, ਕਰਨ ਗ਼ਰੀਬ ਨਿਮਾਣੇ
ਤਾਜ ਗ਼ਰੀਬਾਂ ਦੇ ਸਿਰ ਰੱਖਣ, ਵਾਹ ਮਹਿਬੂਬ ਸਿਆਣੇ

ਆਪੇ ਲੁੱਟਣ ਆਪੇ ਮਾਰਨ, ਆਪੇ ਜ਼ਭਾ ਕਰੇਂਦੇ
ਆਪ ਨਵਾਜ਼ਨ ਮਹਿਰਮ ਕਰ ਕੇ, ਸਿਰ ਪਰ ਤਾਜ ਧਰੀਂਦੇ

ਆਪੇ ਪਾੜਨ ਆਪੇ ਸੇਵਨ, ਆਪੇ ਲਾਅ ਬਝਾਵਨ
ਆਪ ਉਜਾੜਨ ਸ਼ਹਿਰ ਦਿਲਾਂ ਦੇ, ਆਪੇ ਫੇਰ ਵਸਾਉਣ

ਆਪ ਦਿਖਾਉਣ ਦੁਖੀਏ ਤਾਈਂ, ਆਪ ਕਰਨ ਗ਼ਮਖ਼ਾਰੀ
ਆਪ ਹਬੀਬ ਤਬੀਬ ਦਿਲਾਂ ਦੇ, ਦਾਰੂ ਦੇਣ ਅਜ਼ਾਰੀ

ਸੂਰਤ ਦਿਲਬਰ ਤੇ ਜਿੰਦ ਪ੍ਰਵਰ, ਸੰਨ ਤੋਂ ਬੀਬੀ ਰਾਣੀ
ਤੇਰੇ ਬਾਝ ਨਹੀਂ ਹੋਰ ਦੂਜੀ, ਤੋਂ ਘੱਟ ਵਿਚ ਸਮਾਣੀ

ਹਾਲ ਹਕੀਕਤ ਆਸ਼ਿਕ ਵਾਲੀ, ਅਰਜ਼ ਕਰਾਂ ਮੈਂ ਸਾਰੀ
ਜਿਵੇਂ ਸ਼ਹਿਨਸ਼ਾਹ ਫ਼ਰਮਾਵੇ, ਹੁਕਮ ਹੋਵੇ ਸਰਕਾਰੀ

ਸੱਦ ਨਜੂਮੀ ਹਾਲ ਹਕੀਕਤ, ਇਸ ਫੱਟੇ ਦਿਲ ਮਰ ਦੂੰ
ਅੱਜ ਦਿਨ ਪੁੱਛ ਲਈਂ ਮੱਤ ਭਲਕੇ, ਮਰ ਵਿਨਨਜੀਂ ਇਸ ਦਰਦੋਂ

ਤੁਧ ਪੁੱਛੀ ਗੱਲ ਦੱਸਣੀ ਆਈ, ਨਹੀਂ ਤੇਰੇ ਥੀਂ ਡਰੀਏ
ਇਸ ਮੂਰਤ ਦੀ ਸੂਰਤ ਤੋ ਨਹੀਂ, ਹੈ ਭੈਣੇ ਸ਼ਾਹ ਪੁਰੀਏ

ਸੈਫ਼-ਮਲੂਕੇ ਦੀ ਠੱਗ ਤੋ ਨਹੀਂ, ਲੁੱਟ ਲਿਆ ਜਿਸ ਰਾਹੀ
ਦੂਰੋਂ ਬੈਠੀ ਨੇ ਛਕ ਆਂਦਾ, ਘ੍ਘੱਤ ਇਸ਼ਕੋਂ ਗਲ ਫਾਹੀ

ਡੇਰੇ ਤੇਰੇ ਦੇ ਦਰ ਅਤੇ, ਢੱਠਾ ਆਨ ਬਦੇਸੀ
ਜਾਣ ਜਹਾਨ ਘੁਮਾ ਸੱਜਣ ਤੋਂ, ਸਿਰ ਕੁਰਬਾਨ ਕ੍ਰੇਸੀ

ਮੂਰਤ ਤੇਰੀ ਕਮਲਾ ਕੀਤਾ, ਦਾਨਸ਼ਮੰਦ ਸਿਆਣਾ
ਸ਼ਹਿਨਸ਼ਾਹ ਮਿਸਰ ਦਾ ਵਾਲੀ, ਦਰ ਦਰ ਫਿਰੇ ਨਿਮਾਣਾ

ਓੜਕ ਆਨ ਤੇਰੇ ਦਰ ਢੱਠਾ, ਕਰ ਕਰ ਬਹੁਤਾ ਹੀਆ
ਭਲਾ ਕਰੇ ਰੱਬ ਤੇਰਾ ਬੀਬੀ, ਸਾਰ ਸ਼ਹਦੇ ਦੀ ਲਈਆ