ਸੈਫ਼ਾਲ ਮਲੂਕ

ਸ਼ਾਹ ਪਰੀ ਦਾ ਉਜ਼ਰ

ਸ਼ਾਹ ਪਰੀ ਫ਼ੁਰਮਾਂਦੀ ਮਾਈਏ, ਕੀ ਤੁਸਾਡੀ ਮਰਜ਼ੀ
ਪਰੀਆਂ ਖ਼ਬਰ ਹੋਈ ਤਾਂ ਲਿਖਸਨ, ਬਾਪ ਮੇਰੇ ਵੱਲ ਅਰਜ਼ੀ

ਬੇਟੀ ਤੇਰੀ ਹਿੱਲੀ ਕਲਛਨ, ਆਦਮੀਆਂ ਮੂੰਹ ਲਾਂਦੀ
ਮਰਦ ਬੇਗਾਨੇ ਨਾਲ਼ ਯਰਾਨੇ, ਇਸ਼ਕ ਕਮਾਵਣ ਜਾਂਦੀ

ਜਾਂ ਸ਼ਾਹਪਾਲ ਸੁਣੀ ਗੱਲ ਐਸੀ, ਭੜਕ ਲੱਗੂ ਸੁ ਸੀਨੇ
ਜਲਦੀ ਮੈਨੂੰ ਮਾਰ ਗਵਾਏ, ਨਾਲੇ ਇਸ ਮਸਕੀਨੇ

ਯਾ ਮੱਝ ਕੈਦ ਰੱਖੇ ਵਿਚ ਘਰ ਦੇ, ਬੰਦ ਕਰੇ ਉਸ ਪਾਸੋਂ
ਨਾਲ਼ ਤੁਸਾਡੇ ਮਿਲਣ ਨਾ ਦੇਵੇ, ਜਾਨ ਬੁਰੇ ਵਿਸੋਆ ਸੌਂ

ਮੌਤੇ ਨਾਲੋਂ ਸਖ਼ਤ ਵਿਛੋੜਾ, ਬਿਨ ਬਦਰਾ ਕਦ ਜਾਲਾਂ
ਐਡ ਕਜ਼ੀਏ ਸਜਦੇ ਮਾਈ, ਕੀਕਰ ਮੁੱਖ ਦਸਾਲਾਂ

ਪਰੀਆਂ ਨਾਲ਼ ਮੇਰੇ ਜੋ ਆਈਆਂ, ਭਿਣਕ ਪਈ ਜੇ ਉਨ੍ਹਾਂ
ਪਲ ਵਿਚ ਉਸਨੂੰ ਕਰਨ ਅਜ਼ਾਈਂ, ਗ਼ਜ਼ਬ ਕਹਿਰ ਦਾ ਜਿਨ੍ਹਾਂ

ਲਹੂ ਮੇਰੇ ਨਹਾਊ ਨਾਹੀਂ, ਮਲਿਕਾ ਬਦਰਾ ਮਾਈ
ਬਾਬਲ ਬਾਬ ਬੁਰਾ ਕਰ ਮਾਰੇ, ਜੇ ਉਹ ਸਣੇ ਖ਼ਤਾਈ