ਸੈਫ਼ਾਲ ਮਲੂਕ

ਬਦੀਅ ਜਮਾਲ ਦੇ ਦਿਲ ਮਿਹਰ ਜਾਗਣੀ

ਫੇਰ ਬਦੀਅ-ਜਮਾਲਪੁਰੀ ਨੇ, ਕੀਤੀ ਚੁੱਪ ਜਵਾਬੋਂ
ਮਾਉ ਧੀਆਂ ਚੁੱਪ ਹੋਈਆਂ ਸਭੁ, ਗੱਲ ਠੱਪੀ ਇਸ ਬਾਬੋਂ

ਜਾਂ ਕੋਈ ਸਾਇਤ ਗੁਜ਼ਰੀ ਐਵੇਂ, ਸ਼ਾਹ-ਪਰੀ ਫਿਰ ਉੱਠੀ
ਜਾਗੇ ਤਾਲਾ ਨਿਯਤ ਪਈਆਂ ਦੇ, ਆਸ਼ਿਕ ਦੇ ਵੱਲ ਤਰਠੀ

ਆਇਆ ਰੱਬ ਕ੍ਰੀਮੀ ਉੱਤੇ, ਪਈ ਕਬੂਲ ਯਤੀਮੀ
ਬੇ ਮੁਹਰਾਂ ਰਲ਼ ਮੁਹਰਾਂ ਪਾਈਆਂ, ਵਾਹ ਵਾਹ ਸਿਫ਼ਤ ਰਹਿਮੀ

ਜਿਸ ਵੇਲੇ ਰੱਬ ਮਿਹਰੀਂ ਆਵੇ, ਢਿੱਡਲ ਨਾ ਲਗਦੀ ਮਾਸਾ
ਵਤਜ਼ੁ ਮਨ ਤਸ਼ਾਐ-ਏ-ਵਾਹ ਵਾਹ ਉਸ ਦਾ ਪਾਸਾ

ਖੂਹ ਪਿਆ ਹੋ ਲੌਂਡਾ, ਵਿਕਿਆ ਪੈਗ਼ੰਬਰ ਕਿਨਾਨੀ
ਬਾਰਾਂ ਬਰਸਾਂ ਦੀ ਕੱਢ ਕੈਦੋਂ, ਤੁਰਤ ਦਿੱਤੀ ਸੁਲਤਾਨੀ

ਨਾ ਰੂੰ ਚਾ ਗੁਲਜ਼ਾਰ ਬਣਾਇਆ, ਇਬਰਾਹੀਮ ਨਬੀ ਤੇ
ਗਨਤਰ ਕੀ ਮੁਹੰਮਦ ਬਖ਼ਸ਼ਾ, ਕਰਦਾ ਲੁਤਫ਼ ਸਭੀ ਤੇ

ਸ਼ਾਹ-ਪੁਰੀ ਅੱਠ ਆਖਣ ਲੱਗੀ, ਮਲਿਕਾ-ਖ਼ਾਤੋਂ ਤਾਈਂ
ਆ ਇਸ ਬਾਗ਼ ਤੇਰੇ ਦੇ ਅੰਦਰ, ਚੱਲੀਏ ਸੈਰ ਹਵਾਈਂ

ਮਲਿਕਾ ਦੇ ਦਿਲ ਖ਼ੁਸ਼ੀਆਂ ਹੋਇਆ, ਮੌਲਾ ਆਸਾਂ ਲਾਈਆਂ
ਹਿੱਕ ਦੂਜੀ ਦੀ ਉਂਗਲ਼ ਫੜ ਕੇ, ਬਾਗ਼ੇ ਅੰਦਰ ਆਈਆਂ

ਟੁਰ ਟੁਰ ਸੈਰ ਕਰਨ ਵਿਚ ਬਾਗ਼ੇ, ਫਿਰ ਫਿਰ ਲੇਨ ਹਵਾਈਂ
ਚੋਕ ਇਰਾਕ ਫੁਹਾਰੇ ਵੇਖਣ, ਚਸ਼ਮੇ ਹੌਜ਼ ਸਰਾਏਂ

ਰੰਗ-ਮਹਿਲ ਚੌਬਾਰੇ ਧੌਲਰ, ਭੂ ਰਹੇ ਬਾਰਾਂ ਦਰੀਆਂ
ਇਸ ਹਜ਼ੂਰੀ ਬਾਗ਼ੇ ਅੰਦਰ, ਪਰ ਨਾ ਮਾਰਨ ਪਰੀਆਂ

ਸਬਜ਼ਾ ਵਾਂਗ ਪੋਸ਼ਾਕ ਖ਼ਿਜ਼ਰ ਦੀ, ਪਾਕ ਹੋਇਆ ਜਲ਼ ਨੁਹਾਕੇ
ਫੁੱਲ ਗੁਲਾਬ ਸਿਕੰਦਰ ਵਾਂਗਰ, ਬੈਠੇ ਤਖ਼ਤ ਸਹਾਕੇ

ਨਾਜ਼ ਆਜ਼ਾਦ ਸਹੀ ਸਲਾਮਤ, ਝੂਲਣ ਸਰੂ ਖਲੋਤੇ
ਕਲੀਆਂ ਬੰਨ੍ਹ ਕਤਾਰਾਂ ਖੁੱਲ੍ਹੀਆਂ, ਦਰ-ਯਤੀਮ-ਏ-ਪਰੋਤੇ

ਨਰਗਿਸ ਮਸਤ ਮੁਹੱਬਤ ਕੀਤਾ, ਸ਼ਾਹ-ਪਰੀ ਦੀਆਂ ਨੈਣਾਂ
ਅਰਜ਼ ਕਰੇ ਸਿਰ ਕੱਢ ਸ਼ਗੂਫ਼ਾ, ਮੈਂ ਭੀ ਦਰਸ਼ਨ ਲੈਣਾ

ਹੱਥ ਖਲ੍ਹਾਰ ਚਨਾਰ ਖਲੋਤੇ, ਜ਼ਾਹਿਦ ਹਾਰ ਕਿਨਾਰੇ
ਕਰਨ ਦਵਾਈਂ ਮੌਲਾ ਸਾਈਂ, ਪਰੀ ਦਿਖਾ ਕਰ ਮਾਰੇ

ਸੂਹਾ ਮੁੱਖ ਕੁਸ਼ਾਦਾ ਕਰ ਕੇ, ਬਣ ਤਿੰਨ ਰੂਪ ਉਜਾਲਾ
ਵਿਚਲਾ ਦਾਗ਼ ਵਿਛੋੜੇ ਵਾਲਾ, ਖੋਲ੍ਹ ਦੱਸੇ ਗੱਲ ਲਾਲ਼ਾ

ਕੇਲੇ ਖੁੱਲੇ ਅਕੇਲੇ ਝੂਲਣ, ਸ਼ਾਹ ਪਰੀ ਵੱਲ ਪਕੱਹੇ
ਆਖਣ ਠੰਢੇ ਹੋ ਕੇ ਖਾਓ, ਚਰਖ਼ ਫੁੱਲੇ ਦੇ ਰੱਖੇ

ਅੱਠ ਅੱਠ ਨਮਦੀ ਸ਼ਾਖ਼ ਚੰਬੇ ਦੀ, ਜਿਵੇਂ ਗੋਰ ਵੋਲ ਚੇਲਾ
ਗੱਲ ਅੱਬਾਸੀ ਮਾਰ ਅਵਾਸੀ, ਕਹੇ ਨਸ਼ੇ ਦਾ ਵੇਲ਼ਾ

ਸ਼ਾਹ ਪਰੀ ਮੁੱਖ ਦੱਸਣ ਲੱਗੀ, ਭੁੱਖ ਚੁਕਸੀ ਸੁਖ ਪਾਸਾਂ
ਤੁਰ ਵਟਕ ਜਾਸੀ ਨਸ਼ਾ ਚੜ੍ਹੇਗਾ, ਜਾਂ ਅੰਗ ਇਸ ਸੰਗ ਲਾਸਾਂ

ਰੰਗਾਰੰਗ ਬਹਾਰ ਫੁੱਲਾਂ ਦੀ, ਜਿਉਂ ਕੁੜੀਆਂ ਵਿਚ ਮੀਲਾਂ
ਭਰ ਭਰ ਛੱਜ ਫੁੱਲਾਂ ਦੇ ਕੱਢਣ, ਵੇਲਾਂ ਦੇਣ ਰਵੇਲਾਂ

ਸੰਭਲ ਸੁਰਤ ਪਰੀ ਵੱਲ ਤੱਕਦਾ, ਸੁਨਬਲ ਖੁੱਲੇਂ ਵਾਲੀਂ
ਸਾਵਾ ਪੀਲ਼ਾ ਹੋ ਸਤਬਰਗਾ, ਕਹਿੰਦਾ ਮੁੱਖ ਵਿਖਾ ਲੀਨ

ਉੱਚਾ ਹੋ ਸਫ਼ੈਦਾ ਨਾਜ਼ੁਕ, ਤੱਕਦਾ ਰਾਹ ਪੁਰੀ ਦਾ
ਹਾਰ ਸਿੰਗਾਰ ਨਾ ਗਨਤਰ ਜੋਗਾ, ਡਾਲ਼ੀ ਹਰੀ ਭਰੀ ਦਾ

ਸਿਉ ਸੇਵਾਦਾਰ ਖਲੋਤੇ, ਨਾਖਾਂ ਮਿਸਰੀ ਜਿਹੀਆਂ
ਤਾਰਨ ਨਜ਼ਰਾਂ ਰੱਖ ਚਮਨ ਦੇ, ਸੱਜਰੀਆਂ ਤੇ ਬਹਿਆਂ

ਚਾਈ ਅੰਬ ਖਲੋਤੇ ਡਾਲੇ, ਅੰਬ ਗਏ ਸਨ ਭਾਰੋਂ
ਸ਼ਾਹ ਪਰੀ ਰਸ ਚੂਪੇ ਸਾਡੀ, ਯਾ ਖ਼ੁਸ਼ ਹੋਏ ਉੱਚਾ ਰੂੰ

ਖ਼ੂਬ ਖੱਬਾਨੀ ਸੀ ਰੰਗ ਰੱਤੀ, ਦਾਗ਼ ਨਾ ਰੱਤੀ ਲੱਗਾ
ਸ਼ਾਖ਼ਾਂ ਲਟਕ ਜ਼ਿਮੀਂ ਪਰ ਆਇਆਂ, ਮਿੱਲ ਪੁਰੀ ਦਾ ਅੱਗਾ

ਤਰਬੋਜ਼ੇ ਖ਼ਰਬੂਜ਼ੇ ਮਿੱਠੇ ਸਰਦੇ ਹਰੇ ਭਰੇ ਸਨ
ਗਲਗਲ ਚੋਟੇ ਖੱਟੇ ਮਿੱਠੇ ਨਿਨਮਬੂ ਸੰਗਤਰੇ ਸਨ

ਖੁੱਲੇ ਬਟਨਗ ਬੇ ਟੰਕ ਕਿਨਾਰੇ, ਪੱਕ ਹੋਏ ਰਸ ਵਾਲੇ
ਸ਼ਾਹਪੁਰੀ ਵੱਲ ਡਿੱਗ ਡਿੱਗ ਪੈਂਦੇ, ਮੱਤ ਸਾਨੂੰ ਮੁੱਖ ਡਾਲੇ

ਸੱਚੇ ਮੋਤੀਂ ਡਲ਼ ਡਲ਼ ਕਰਦੇ, ਗੁੱਛੇ ਭਰੇ ਅੰਗੂਰਾਂ
ਦਾਖਾਂ ਮਲ ਮਿਲ ਬਾਖ਼ਾਂ ਝੋ, ਜਣ ਆਲੇ ਦੇਣ ਖਜੂਰਾਂ

ਲਾਲ਼ ਗੁਲਾਬ ਹੋਏ ਰੰਗ ਰੁੱਤੇ, ਦਾਣੇ ਪੱਕ ਅਨਾਰੋਂ
ਆਖਣ ਸ਼ਾਹ ਪਰੀ ਮਨਾ ਪਾਵੇ, ਮਿਹਰ ਪਵੇ ਸਰਕਾਰੋਂ

ਨਰਮ ਅੰਜੀਰ ਸੀ ਖੀਰ ਬਹਿਸ਼ਤੀ, ਲੱਜ਼ਤਦਾਰ ਅਲੋਚੇ
ਨਗ਼ਜ਼ਕ ਖੋੜ ਬਦਾਮ ਛੁਹਾਰੇ, ਲਟਕ ਰਹੇ ਹਰ ਕੂਚੇ

ਤੂਤ ਸ਼ਤੂਤ ਭਰ ਵਹੀਆਂ ਸੋਹੀਆਂ, ਗੋਸ਼ੇ ਬਹਗੋ ਪੀਲੇ
ਸਿਉ ਬੇਰ ਚੌਫੇਰ ਚਮਨ ਦੇ, ਮੇਵੇ ਰੰਗ ਰੰਗੀਲੇ

ਜਾਨਵਰਾਂ ਦੇ ਲੰਗਰ ਲਾਏ, ਕੋਹਾਂ ਵਿਚ ਕੁੱਕੂ ਹਾਂ
ਹਰ ਹਰ ਪੰਖੀ ਚਾਹੇ ਸ਼ਾਲਾ, ਪਰੀ ਕਹੇ ਮੈਂ ਕੋਹਾਂ

ਰੋਨਬਲ ਗੁੱਛੇ ਛਪਦੇ ਕੱਛੇ, ਪਰੀ ਨਾ ਪੁੱਛੇ ਸਾਨੂੰ
ਮੱਤ ਮੱਛਰ ਤਕ ਗ਼ੁੱਸੇ ਹੋਵੇ, ਬਾਹਰ ਕੱਢੇ ਬਸਤਾ ਨੂੰ

ਬਾਗ਼ ਬਹਾਰ ਬਜ਼ਾਰੋਂ ਰੌਣਕ, ਹਰ ਹਰ ਵਿਚ ਚੌਰਾਹੇ
ਅਨਬਲਤਾਸੇ ਫਲੀਆਂ ਲਮਕਣ, ਚੋਰ ਲੱਗੇ ਜਿਉਂ ਫਾਹੇ

ਰੁੱਤ ਬਸੰਤ ਬਹਾਰ ਫੁੱਲਾਂ ਦੀ, ਨਵੀਆਂ ਸ਼ਾਖ਼ਾਂ ਸਰੋਆਂ
ਅਹਲਨਿਆਂ ਪਰ ਬਸਤਰ ਕੀਤੇ, ਬਾ ਅਰਾਮ ਤਦ ਰਵਾਂ

ਇਰਾ ਜ਼ਿਕਰ ਕਬੂਤਰ ਕਰਦੇ, ਨੀਵੀਂ ਉੱਚੇ ਹੋ ਕੇ
ਕੋਇਲ ਨਫ਼ਲ ਕਿਰਤ ਪੜ੍ਹਦੀ, ਕਾਜ਼ੀ ਹਾਰ ਖਲ਼ੋਕੇ

ਬਣ ਬਣ ਕੇ ਬਣ ਕੁੱਕੜ ਦੇਵਨ, ਬਾਂਗੇ ਵਾਂਗਣ ਬਾਂਗਾਂ
ਭੱਜ ਭੱਜ ਰਲਦੇ ਸਫ਼ੀਂ ਮੰਮੂ ਲੈ, ਸੁਣ ਸੁਣ ਕੂਕਾਂ ਚਾਂਗਾਂ

ਈਦ ਪੜ੍ਹਨ ਜਿਉਂ ਮੁੱਲਾਂ ਆਉਣ, ਨੀਲਾ ਬਾਣਾ ਤੋਤੇ
ਪੜ੍ਹ ਤਕਬੀਰਾਂ ਹੋ ਮੁਤੱਵਜਾ, ਕਰਨ ਕਿਆਮ ਖਲੋਤੇ

ਮੀਨਾ ਹਮਦ ਸਨਾਹ ਪੁਕਾਰੇ, ਸ਼ੁਕਰ ਗੁਜ਼ਾਰਨ ਘੁੱਗੀਆਂ
ਸ਼ਾਹ ਪਰੀ ਵਿਚ ਬਾਗ਼ੇ ਆਈ, ਅੱਜ ਮੁਰਾਦਾਂ ਪੁੱਗੀਆਂ

ਕਾਲੇ ਭੌਰ ਫੁੱਲਾਂ ਪਰ ਫਿਰਦੇ, ਗਾਣ ਖ਼ੁਸ਼ੀ ਦੀਆਂ ਬਾਰਾਂ
ਦਾਇਮ ਰਹੇ ਬਹਾਰ ਚਮਨ ਦੀ, ਕਰਨ ਦਾ-ਏ-ਹਜ਼ਾਰਾਂ

ਅਜਬ ਸੰਵਾਂ ਲੱਗਾ ਵਿਚ ਬਾਗ਼ੇ, ਚੀਕਣ ਖੂਹ ਝੱਲਾਵਾਂ
ਬੋੜੀਏ ਕੁੱਬੇ ਗਲ ਲੱਗ ਮਿਲਦੇ, ਜਿਵੇਂ ਭਰਾ ਭਰਾਵਾਂ

ਟਿੰਡਾਂ ਭਰ ਭਰ ਪਾਣੀ ਡੂ ਹਿੱਲਣ, ਵਾਂਗਣ ਦੁਖੀਆਂ ਨੈਣਾਂ
ਮੁੜ ਜਾਵਣ ਜਿਉਂ ਟੂਰ ਭਰਾਵਾਂ, ਘਰ ਦਿਲ ਜਾਵਣ ਭੈਣਾਂ

ਹੀਣਾ ਹੋ ਚਲੇ ਸਿਰ ਗਰਦਾਂ, ਪਾਣੀ ਆਡੇ ਵਾਲਾ
ਜਿਉਂ ਸ਼ਹਿਰੋਂ ਸ਼ਹਿਜ਼ਾਦਾ ਟੁਰਦਾ, ਲੈ ਕੇ ਦੇਸ ਨਿਕਾਲਾ

ਖੂਹ ਵਿਚ ਪਾਣੀ ਬੋਲੇ ਰੋਵੇ, ਜਿਉਂ ਪੁੱਤ ਵਿਛੜੇ ਬਾਬਲ
ਪਾਣੀ ਹਰ ਕਿਆਰੇ ਫਿਰਦਾ, ਜਿਉਂ ਹਰ ਬੂਹੇ ਰਾਵਲ

ਇਸ ਖੋ ਹੂੰ ਸੀ ਪਾਣੀ ਪੈਂਦਾ, ਆਸ਼ਿਕ ਮਰਦ ਬੇਚਾਰਾ
ਸੈਫ਼ ਮਲੂਕੇ ਦੇ ਗ਼ਮ ਕੋਲੋਂ, ਖੋਹ ਘਣੀਆ ਦੁੱਖ ਯਾਰਾ

ਸ਼ਾਹ ਪਰੀ ਤੇ ਮਲਿਕਾ ਖ਼ਾਤੋਂ, ਬਾਗ਼ ਅੰਦਰ ਸੈਲਾਨੀ
ਹੂਰਾਂ ਨਾਲੋਂ ਸਰਸ ਜਵਾਨੀ, ਚੱਲਣ ਚਾਲ ਗੁਮਾਨੀ

ਸੈਫ਼ ਮਲੂਕ ਸ਼ਜ਼ਾਦੇ ਵਾਲਾ, ਜਿਸ ਪਾਸੇ ਸੀ ਡੇਰਾ
ਉਹਲੇ ਉਹਲੇ ਉਸ ਬਗ਼ੀਚੇ, ਆਨ ਕੇਤੂ ਨੇਂ ਫੇਰਾ