ਸੈਫ਼ਾਲ ਮਲੂਕ

ਮਹਿਬੂਬ ਦਾ ਦੀਦਾਰ

ਨਜ਼ਰ ਪਿਆ ਸ਼ਹਿਜ਼ਾਦਾ ਦੂਰੋਂ, ਅਜਬ ਜਮਾਲਪੁਰੀ ਨੂੰ
ਸੌਦਾ ਕੁਰਸੀ ਜਾਂ ਤਕ ਲਿੱਸੀ, ਅੱਵਲ ਵਸਤ ਖਰੀ ਨੂੰ

ਸ਼ਹਿਜ਼ਾਦਾ ਮੱਧ ਪੀ ਕੇ ਬੈਠਾ, ਬਹੁਤ ਸ਼ਰਾਬੋਂ ਮਸਤੀ
ਦਿਲਬਰ ਵੱਲ ਖ਼ਿਆਲ ਦਿਲੇ ਦਾ, ਦੌਰ ਕੀਤੀ ਹੋਰ ਹਸਤੀ

ਨਸ਼ਾ ਕਮਾਲ ਸ਼ਹਿਜ਼ਾਦੇ ਚੜ੍ਹਿਆ, ਲਾਲ਼ ਦੱਸੇ ਰੰਗ ਰਤਾ
ਲੈ ਕਾਨੂੰਨ ਵਜਾਵਣ ਲੱਗਾ, ਜਾਂ ਹੋਇਆ ਮੱਧ ਮੱਤਾ

ਕਲੀਆਂ ਮੁੰਦਰੀਆਂ ਬੰਦ ਮਿਲੇ, ਰਾਸ ਬਣਾਏ ਘੋੜੇ
ਹਰ ਹਰ ਤਾਰ ਮੁਕਾਮ ਆਪਣੇ ਤੇ, ਖ਼ੂਬ ਸਰਾਂ ਕਰ ਜੌੜੇ

ਆਪ ਸ਼ਜ਼ਾਦਾ ਗਾਵਣ ਲੱਗਾ, ਨਾਲ਼ ਜ਼ੁਬਾਨੇ ਮਿਸਰੀ
ਮਸਕਰ ਸਾਜ਼ੋ ਜਾਈਵਸ ਜਿਸ ਦਮ, ਜਾਨਵਰਾਂ ਸ਼ੁੱਧ ਵਿਸਰੀ

ਜਿਸ ਵੇਲੇ ਮਜ਼ਹਕ ਵਜਾਵੇ, ਬੋਲ ਆਵਾਜ਼ ਦਾਉਦੀ
ਦੁਖੀਆਂ ਦੇ ਦੁੱਖ ਜਾਵਣ ਸਾਰੇ, ਹੱਸਣ ਕਰ ਖ਼ੁਸ਼ਨੁਦੀ

ਜਦੋਂ ਮੁੱਨੋਮ ਸਾਜ਼ ਵਜਾਂਦਾ, ਵਾਂਗਣ ਮਸਤ ਖ਼ੁਮਾਰਾਂ
ਗੋਹੜੀ ਨਿੰਦਰ ਨੈਣੀਂ ਆਵੇ, ਜ਼ਾਹਿਦ ਸ਼ਬ ਬੇਦਾਰਾਂ

ਉਡਦੇ ਪੰਖੀ ਢਹਿਣ ਜ਼ਿਮੀਂ ਤੇ, ਕੱਠੀਆਂ ਹਾਰ ਨਾ ਹਿਲਦੇ
ਸਿਰ ਧਰ ਉਹਦੀਆਂ ਕਦਮਾਂ ਅਤੇ, ਸੁਣਦੇ ਮਿਰਗ ਜੰਗਲ਼ ਦੇ

ਜਸਤਾ ਸਾਜ਼ ਜਦੋਂ ਫਿਰ ਛਿੜੇ, ਪਾਵੇ ਜਾਨ ਮੋਇਆਂ ਨੂੰ
ਦੇ ਦੇ ਹੋਸ਼ ਘਰਾਂ ਵੱਲ ਟੁਰੇ, ਸਖ਼ਤ ਬੇਹੋਸ਼ ਹੋਇਆਂ ਨੂੰ

ਬਾਕਾਨੋਨ ਕੀਤਾ ਸੁਰ ਕਾਨੂੰ, ਹਰ ਹਰ ਤਾਰ ਸੰਵਾਰੀ
ਸੱਤਾਂ ਤਾਰਾਂ ਦੀ ਅਸਵਾਰੀ, ਖ਼ੂਬ ਵਜਾਏ ਸਾਰੀ

ਭੀਰੋ ਰਾਗ ਅਲਾਪਣ ਲੱਗਾ, ਨਾਲ਼ ਜ਼ਬਾਨ ਕਰਾਰੀ
ਰਾਮਕਲੀ ਭਭਾਸ ਉਲਾਪੇ, ਨਾਲੇ ਦੇਵ ਗੰਧਾਰੀ

ਗਾਵੈ ਫੇਰ ਅਸਾਵਰੀ ਅੱਗੋਂ, ਫੇਰ ਮੀਆਂ ਬਹਿਰ ਅੜੇ
ਟੋਡੀ ਰਸਣਾਦਾਰ ਉਲਾਪੇ, ਚੜ੍ਹਦੀ ਕਲਾਂ ਦਿਹਾੜੇ

ਖ਼ੂਬ ਸਿਰਾਂ ਕਰ ਗਾਵਣ ਲੱਗੇ, ਕਦੇ ਹਿੰਡ ਵਲੇ ਰਾਗੇ
ਦਰਦ ਵਰਾਗ ਸੱਜਣ ਦੀ ਆਤਿਸ਼, ਜਾਗੇ ਨਾਲ਼ ਬਿਹਾਗੇ

ਸੋਹਣੀ ਕੋਨਸੀਏ ਕਮਾਚੀ, ਜਾਚੇ ਨਾਲ਼ ਉਲਾਪੇ
ਜੋਗ ਪਰਜ ਦੇ ਦੋਹੜੇ ਸੁਣ ਕੇ, ਦੁਖੀਏ ਕਰਨ ਸਿਆਪੇ

ਮਾਲਕੌਂਸ ਦੀ ਧਿਰ ਪੁੱਤ ਗਾਵੈ, ਫੇਰ ਖ਼ਿਆਲ ਹਮਬੀਰੇ
ਰੇਖ਼ਤੀਆਂ ਦੀ ਲੱਜ਼ਤ ਕਰਦਾ, ਟੱਪੇ ਨਾਲ਼ ਕਨਬੀਰੇ

ਸੋਰਠ ਮਿੱਠੀ ਰਾਗਣੀਆਂ ਦੀ, ਗਾਵੈ ਫੇਰ ਜਜੋਨਤੀ
ਦੇਸੀ ਤੇ ਨਾਰੀਜ਼ ਉਲਾਪੇ, ਰਸਣਾ ਨਾਲ਼ ਬੇ ਉੱਨਤੀ

ਕਾਹਨਟਰਿਆਂ ਦਾ ਰੰਗ ਬਣਾਵੇ, ਸੋਹਣਾ ਸਿੰਘ ਨਿਹਾਇਤ
ਸ਼ਾਮ ਬਿਨਾਂ ਦਿਨ ਸ਼ਾਮ ਦਿਖਾਵੇ, ਗਾਵੈ ਫੇਰ ਵਲਾਇਤ

ਦਰਬਾਰੀ ਭੋਪਾਲੀ ਗਾਵੈ, ਨਟ ਕਲਿਆਣ ਲਾਹੌਰੀ
ਲਲਿਤਾ ਦੀਗਰ ਵਕਤ ਅਲਾਵੇ, ਲੋਹਡੇ ਪੇਸ਼ੀ ਗੋਰੀ

ਸਾਰੰਗ ਗਾਵੈ ਸੁਣ ਫ਼ਰਜ਼ੰਦਾਂ, ਜੋ ਸਾਰੰਗ ਦੇ ਖ਼ਵੀਸ਼ੀ
ਪੂਰਬੀਆਂ ਸ਼ਾ ਪੁਰ ਸੁਣਾਏ, ਵਕਤ ਵਡੇਰੀ ਪੇਸ਼ੀ

ਜੰਗਲ਼ਾ ਤੇ ਬੁਡ ਹੰਸ ਉਲਾਪੇ, ਬਰੂਆ ਹੋਰ ਮਲ੍ਹਾਰਾਂ
ਕਾਲੇ ਘਾਟ ਨੈਣਾਂ ਥੀਂ ਦੱਸਣ, ਹੰਜੋਂ ਮੀਂਹ ਬਹਾਰਾਂ

ਗੱਲ ਰੱਖ ਸ਼ਾਹ ਪਰੀ ਦੇ ਸ਼ੋਕੋਂ, ਲੈਂਦਾ ਤਾਣ ਹਜ਼ਾਰਾਂ
ਗ਼ਮ ਦੇ ਨਗ਼ਮੇ ਸੱਚ ਮੁਹੰਮਦ ਦੇਣ ਗਵਾਹੀ ਤਾਰਾਂ

ਗ਼ਜ਼ਲ ਰੁਬਾਈ ਰੇਖ਼ਤੀਆਂ ਨੂੰ, ਗਾਵੈ ਵਿਚ ਸਰੂ ਦੇ
ਵੇਲਾਂ ਦਿੰਦੇ ਨੈਣ ਸ਼ਿਤਾਬੀ, ਦੁਰ ਸੁੱਟਣ ਵਿਚ ਗੁੱਦੇ

ਉੱਚਾ ਤਾਣ ਉਠਾ ਲਗਾਵੇ, ਦੋਹੜੇ ਵਿਚ ਜਿਗਰ ਦੇ
ਜ਼ਹਿਰ ਅਲੋਦੀ ਕਾਣੀ ਵਾਂਗਰ, ਘਾ-ਏ-ਕਲੇਜੇ ਕਰਦੇ

ਝੱਲੀ ਵਾਅ ਸੱਜਣ ਦੀ ਪਾਰੋਂ, ਚਾਵੇ ਚਿੱਤ ਉਦਾਸੀ
ਹੀਣਾ ਹੋ ਕਰੇਂਦਾ ਅਰਜ਼ਾਂ, ਵਾਊ ਵੱਲ ਅਰਦਾਸਿ

ਮਨ ਸਵਾਲ ਮੇਰਾ ਹਿੱਕ ਭਾਰਾ, ਹੈ ਖ਼ੁਸ਼ ਵਾਊ ਫ਼ਜਰ ਦੀ
ਜੇ ਉਹ ਆਪ ਨਹੀਂ ਮੂੰਹ ਦਿਸਦਾ, ਬੋਅ ਪੁਚਾ ਦਿਲਬਰ ਦੀ

ਮੈਂ ਆਸ਼ਿਕ ਬੇਸਬਰ ਬੰਦੇ ਨੂੰ, ਚਿੱਤ ਨਹੀਂ ਜੇ ਲਾਂਦਾ
ਆਪ ਕੱਠੇ ਦੇ ਸਿਰਤੇ ਨਾਹੀਂ, ਕਦਮ ਮੁਬਾਰਕ ਪਾਂਦਾ

ਫੇਰ ਗਿਐਂ ਤਾਂ ਚਾਅ ਲਿਆਵੀਂ, ਧੂੜ ਉਨ੍ਹਾਂ ਦੇ ਦਰਦੀ
ਸੁਰਮਾ ਪਾਵਾਂ ਨੈਣ ਸੁਹਾਵਾਂ, ਲਾਇਕ ਹੋਵਾਂ ਬਸਰ ਦੀ

ਜਾਂ ਹੋ ਜਾਵੇਂ ਮੇਰੇ ਵੱਲੋਂ, ਫੇਰ ਪਿਆਦੇ ਜਾਈਂ
ਖ਼ਿਦਮਤ ਕਰੀਂ ਸਲਾਮ ਪਚਾਈਂ, ਆਖੀਂ ਦੇ ਦੁਆਏਂ

ਅਸੀਂ ਨਹੀਂ ਪੁੱਜ ਸਕਦੇ ਓਥੇ, ਜਿਸ ਸੰਗ ਪ੍ਰੇਤਾਂ ਲਾਈਆਂ
ਯਾਰ ਪਿਆਰੇ ਟੂਰ ਲਿਆਵੀਂ, ਕੋਲ਼ ਅਸਾਡੇ ਸਾਇਨਿਆ

ਦਰਦ ਫ਼ਿਰਾਕ ਸੱਜਣ ਦੇ ਕੀਤਾ, ਮੈਂ ਹੋਲਾ ਹੱਕ ਕੁੱਖੋਂ
ਲੱਖਾਂ ਕੱਖ ਅੱਡਾ ਰੀਂ ਵਾਊ, ਇਹ ਭੀ ਜਾਣ ਹਿੱਕ ਲੱਖੋਂ

ਲਈਂ ਉਡਾਰ ਮੈਨੂੰ ਭੀ ਇਥੋਂ, ਅੰਦਰ ਧੂੜਾਂ ਗਰਦਾਂ
ਲੱਖ ਕੋਹਾਂ ਦੇ ਖੜੇਂ ਮਰੀਨਦਾ, ਕਰ ਕਰਕੇ ਸਿਰ ਗਰਦਾਂ

ਤਖ਼ਤੋਂ ਚਾਅ ਪਿਆ ਦੀ ਨਗਰੀ, ਜਾ ਗਲੀਆਂ ਵਿਚ ਸੁੱਟੀਂ
ਭਲਾ ਕਰੀਂ ਇਹ ਨਾਲ਼ ਗ਼ਰੀਬਾਂ, ਅਜਰਾਲਹਾਵਂ ਵੱਟੀਂ

ਨਿਉਂ ਲਗਾਇਆ ਤੇ ਦੁੱਖ ਪਾਇਆ, ਅਪਣਾ ਜੁਰਮ ਗਵਾਇਆ
ਇਹ ਦਿਲ ਮੇਰਾ ਗੋਸ਼ਤ ਬੀਰਾ, ਸੀਖ਼ਾਂ ਦੇ ਮੂੰਹ ਲਾਇਆ

ਜ਼ਹਿਰ ਪਿਆਲਾ ਇਸ਼ਕੇ ਵਾਲਾ, ਪੀਤਾ ਕਿਸ ਪੁਚਾਇਆ
ਨੱਕ ਵਿਚ ਆਏ ਸਾਸ ਮੁਹੰਮਦ, ਆਸ ਸੱਜਣ ਦੀ ਤਾਇਆ

ਇਸ਼ਕ ਕਸਾਈ ਛੁਰੀ ਵਗਾਈ, ਕੋਹੰਦਾ ਦੇ ਦੇ ਲੱਤਾਂ
ਚੌਹੀਂ ਗੁਠੀਂ ਹੁਕਮ ਇਸੇ ਦਾ, ਕਿਸ ਪਾਸੇ ਨੱਸ ਵਤਾਂ

ਆਕਿਲ ਥੀਂ ਬੇ ਅਕਲ ਸਦਾਇਆ, ਭੁੱਲ ਗਿਆਂ ਸਭ ਗੁੱਤਾਂ
ਨੰਗ ਨਾਮੋਸ ਸੰਭਾਲ਼ ਮੁਹੰਮਦ ਦੀਨ ਸਿਆਣੇ ਮੱਤਾਂ